‘AAP’ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਤਬੀਅਤ, ਮੋਹਾਲੀ ਦੇ ਹਸਪਤਾਲ ਵਿੱਚ ਭਰਤੀ, ਸੁਧਰ ਰਹੀ ਹੈ ਸਿਹਤ

Updated On: 

30 Jan 2026 15:36 PM IST

Sanjeev Arora Health Update: ਪੰਜਾਬ ਵਿੱਚ 'ਆਪ' ਸਰਕਾਰ ਦੇ ਗਠਨ ਤੋਂ ਬਾਅਦ, ਸੰਜੀਵ ਅਰੋੜਾ ਅਪ੍ਰੈਲ 2022 ਵਿੱਚ ਰਾਜ ਸਭਾ ਲਈ ਚੁਣੇ ਗਏ। ਉਹ 10 ਅਪ੍ਰੈਲ, 2022 ਨੂੰ ਰਾਜ ਸਭਾ ਮੈਂਬਰ ਬਣੇ, ਅਤੇ ਲਗਭਗ ਤਿੰਨ ਸਾਲ (1 ਜੁਲਾਈ, 2025 ਤੱਕ) ਰਾਜਸਭਾ ਮੈਂਬਰ ਰਹੇ। ਇਸ ਤੋਂ ਪਹਿਲਾਂ, ਉਹ ਰਾਜਨੀਤੀ ਵਿੱਚ ਬਹੁਤ ਜਿਆਦਾ ਐਕਟਿਵ ਨਹੀਂ ਸਨ, ਸਗੋਂ ਪ੍ਰਮੁੱਖ ਉਦਯੋਗਪਤੀ ਵਜੋਂ ਜਾਣੇ ਜਾਂਦੇ ਸਨ।

AAP ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਤਬੀਅਤ, ਮੋਹਾਲੀ ਦੇ ਹਸਪਤਾਲ ਵਿੱਚ ਭਰਤੀ, ਸੁਧਰ ਰਹੀ ਹੈ ਸਿਹਤ

ਕੈਬਨਿਟ ਮੰਤਰੀ ਸੰਜੀਵ ਅਰੋੜਾ

Follow Us On

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਿਹਤ ਅਚਾਨਕ ਵਿਗੜ ਗਈ। ਕੱਲ੍ਹ ਰਾਤ ਦੇ ਖਾਣੇ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਉਨ੍ਹਾਂ ਦੀ ਹਾਲਤ ਦੇ ਆਧਾਰ ‘ਤੇ, ਡਾਕਟਰਾਂ ਨੇ ਉਨ੍ਹਾਂ ਨੂੰ ਕ੍ਰਿਟੀਕਲ ਕੇਅਰ ਯੂਨਿਟ (CCU) ਵਿੱਚ ਨਿਗਰਾਨੀ ਹੇਠ ਰੱਖਿਆ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ, ਉਨ੍ਹਾਂ ਦੀ ਹਾਲਤ ਇਸ ਸਮੇਂ ਸਥਿਰ ਹੈ, ਅਤੇ ਮਾਹਿਰ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।

ਹਸਪਤਾਲ ਦੇ ਸੂਤਰਾਂ ਅਨੁਸਾਰ, ਬਹੁਤ ਜ਼ਿਆਦਾ ਮਿਹਨਤ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਸਾਰੇ ਡਾਕਟਰੀ ਪੈਰਾਮੀਟਰ ਨਾਰਮਲ ਪਾਏ ਗਏ ਹਨ। ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਉਹ 24 ਘੰਟੇ ਨਿਗਰਾਨੀ ਹੇਠ ਰਹਿਣਗੇ।

ਕੁਝ ਦਿਨ ਪਹਿਲਾਂ ਜਾਖੜ ਦੀ ਵੀ ਵਿਗੜੀ ਸੀ ਸਿਹਤ

ਇਸ ਤੋਂ ਪਹਿਲਾਂ, ਪੰਜਾਬ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਵੀ ਬੀਤ 18 ਜਨਵਰੀ ਨੂੰ ਅਚਾਨਕ ਵਿਗੜ ਗਈ ਸੀ। ਸਵੇਰੇ 5 ਵਜੇ ਦੇ ਕਰੀਬ, ਉਨ੍ਹਾਂ ਨੇ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ।

ਉਨ੍ਹਾਂ ਨੂੰ ਪਹਿਲਾਂ ਪੰਚਕੂਲਾ ਦੇ ਇੱਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਈਸੀਜੀ ਅਤੇ ਹੋਰ ਟੈਸਟ ਕਰਵਾਏ ਗਏ ਸਨ। ਫਿਰ ਉਨ੍ਹਾਂਨੂੰ ਹੋਰ ਅੱਗੇ ਦੀ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਐਂਜੀਓਗ੍ਰਾਫੀ ਵਰਗੇ ਜਰੂਰੀ ਟੈਸਟ ਕੀਤੇ ਸਨ, ਜਿਸ ਵਿੱਚ ਕੋਈ ਗੰਭੀਰ ਪਰੇਸ਼ਾਨ ਸਾਹਮਣੇ ਨਹੀਂ ਆਈ ਸੀ, ਅਤੇ ਉਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਸਨ। ਉਨ੍ਹਾਂਦੀ ਹਾਲਤ ਸਥਿਰ ਹੋਣ ਤੋਂ ਬਾਅਦ, ਉਨ੍ਹਾਂਨੂੰ ਦੁਪਹਿਰ ਨੂੰ ਛੁੱਟੀ ਦੇ ਦਿੱਤੀ ਗਈ ਸੀ।