ਸ਼ੰਭੂ ਤੋਂ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਕਈ ਕਿਸਾਨਾਂ ਨੂੰ ਆਈਆਂ ਸੱਟਾਂ – Punjabi News

ਸ਼ੰਭੂ ਤੋਂ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਕਈ ਕਿਸਾਨਾਂ ਨੂੰ ਆਈਆਂ ਸੱਟਾਂ

Updated On: 

23 May 2024 15:20 PM

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਦਿੱਲੀ ਮੁੱਖ ਮਾਰਗ ਦੇ ਉੱਤੇ ਪੈਂਦੇ ਪਿੰਡ ਫੱਤੂਵਾਲ ਨਜ਼ਦੀਕ ਸ਼ੰਭੂ ਬਾਰਡਰ ਤੋਂ ਵਾਪਸ ਆ ਸਾਰੇ ਕਿਸਾਨਾਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕਰੀਬ 32 ਕਿਸਾਨ ਜ਼ਖਮੀ ਹੋ ਗਏ ਹਨ।

ਸ਼ੰਭੂ ਤੋਂ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਕਈ ਕਿਸਾਨਾਂ ਨੂੰ ਆਈਆਂ ਸੱਟਾਂ

ਸ਼ੰਭੂ ਤੋਂ ਅੰਮ੍ਰਿਤਸਰ ਆ ਰਹੀ ਬੱਸ ਪਲਟੀ

Follow Us On

ਬੁੱਧਵਾਰ ਨੂੰ ਸ਼ੰਬੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਇੱਕ ਵੱਡੀ ਰੈਲੀ ਰੱਖੀ ਗਈ ਸੀ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਨੁਮਾਇੰਦੇ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜੇ ਸਨ। ਇਸੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦਸੋਂਧਾ ਸਿੰਘ ਤੋਂ ਵੀ ਕਿਸਾਨ ਬੱਸਾਂ ‘ਤੇ ਸਵਾਰ ਹੋ ਕੇ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸ਼ੰਭੂ ਪੁੱਜੇ ਸਨ। ਰੈਲੀ ਦੇ ਖਤਮ ਹੋਣ ਤੋਂ ਬਾਅਦ ਦੇਰ ਰਾਤ ਵਾਪਸ ਆਉਂਦੇ ਹੋਏ ਕਿਸਾਨਾਂ ਦੀ ਇੱਕ ਬੱਸ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਈ।

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਦਿੱਲੀ ਮੁੱਖ ਮਾਰਗ ਦੇ ਉੱਤੇ ਪੈਂਦੇ ਪਿੰਡ ਫੱਤੂਵਾਲ ਨਜ਼ਦੀਕ ਸ਼ੰਭੂ ਬਾਰਡਰ ਤੋਂ ਵਾਪਸ ਆ ਸਾਰੇ ਕਿਸਾਨਾਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕਰੀਬ 32 ਕਿਸਾਨ ਜ਼ਖਮੀ ਹੋ ਗਏ ਹਨ।

ਇਹ ਵੀ ਪੜ੍ਹੋ: ਗਾਇਕ ਗੁਰਦਾਸ ਮਾਨ ਦੀਆਂ ਵਧੀਆਂ ਮੁਸ਼ਕਿਲਾਂ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਚ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ

ਕਿਸਾਨ ਆਗੂ ਨੇ ਦਿੱਤੀ ਜਾਣਕਾਰੀ

ਉਕਤ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਨੇਤਾ ਸਰਵਣ ਸਿੰਘ ਭੰਦੇਰ ਨੇ ਦੱਸਿਆ ਕਿ ਬੀਤੀ ਰਾਤ ਕਿਸਾਨਾਂ ਦੀ ਬਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਜਿਸ ਦੌਰਾਨ ਕਰੀਬ 32 ਕਿਸਾਨ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ।

ਕਿਸਾਨ ਨੇਤਾ ਸਰਵਣ ਸਿੰਘ ਨੇ ਜ਼ਖਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਝ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਦੇ ਨਾਲ ਹੀ ਜਿਨ੍ਹਾਂ ਕਿਸਾਨਾਂ ਦਾ ਇਸ ਹਾਦਸੇ ਦੌਰਾਨ ਭਾਰੀ ਨੁਕਸਾਨ ਹੋਇਆ ਹੈ ਉਸਦੇ ਲਈ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਖਰਚੇ ਦੇ ਉੱਤੇ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਕੱਲ੍ਹ ਸ਼ੰਭੂ ਮੋਰਚਾ ਕਿਸਾਨ ਅੰਦੋਲਨ ਚੋਂ ਵਾਪਿਸ ਜਾਂਦੇ ਸਮੇਂ ਅੰਮ੍ਰਿਤਸਰ ਨਜ਼ਦੀਕ ਪੈਂਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਦੀ ਬੱਸ ਪਲਟਣ ਕਰਨ ਵੱਡਾ ਹਾਦਸਾ ਵਾਪਰਿਆ ਜਿਸ ਵਿਚ 32 ਲੋਕ ਜਖਮੀ ਹੋਏ, ਜਖਮੀ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਓਠੀਆ ਵਿੱਚ ਦਾਖਿਲ ਕਰਵਾਇਆ ਹੈ।

Exit mobile version