ਅੰਮ੍ਰਿਤਸਰ: ਪਟਾਕਾ ਫੈਕਟਰੀ 'ਚ ਧਮਾਕਾ, ਇਕੋ ਪਰਿਵਾਰ ਦੇ 4 ਲੜਕਿਆਂ ਦੀ ਮੌਤ, 2 ਦੀ ਹਾਲਤ ਗੰਭੀਰ | blast in patakha factory in Amritsar village nangal four sons of one family died 5th injured illegal crackers factory more detail in punjabi Punjabi news - TV9 Punjabi

ਅੰਮ੍ਰਿਤਸਰ: ਨਜਾਇਜ਼ ਪਟਾਕਾ ਫੈਕਟਰੀ ‘ਚ ਧਮਾਕਾ, ਇਕੋ ਪਰਿਵਾਰ ਦੇ 4 ਲੜਕਿਆਂ ਦੀ ਮੌਤ, ਔਰਤ ਸਮੇਤ 2 ਦੀ ਹਾਲਤ ਨਾਜ਼ੁਕ

Updated On: 

10 Sep 2024 13:35 PM

Blast in Nangal Illegal Crackers Factory: ਇਸ ਹਾਦਸੇ ਦੀ ਜਿਆਦਾ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਇਹ ਫੈਕਟਰੀ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ। ਪਿੰਡ ਵਾਲਿਆਂ ਵਿੱਚ ਇਸਨੂੰ ਲੈ ਕੇ ਡਰ ਵੀ ਸੀ ਕਿ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਸ ਦਾ ਸਾਰ ਨਹੀਂ ਲਈ ਗਈ ਅਤੇ ਉਹੀ ਹੋ ਗਿਆ, ਜਿਸਦਾ ਲੋਕਾਂ ਨੂੰ ਡਰ ਸੀ।

ਅੰਮ੍ਰਿਤਸਰ: ਨਜਾਇਜ਼ ਪਟਾਕਾ ਫੈਕਟਰੀ ਚ ਧਮਾਕਾ, ਇਕੋ ਪਰਿਵਾਰ ਦੇ 4 ਲੜਕਿਆਂ ਦੀ ਮੌਤ, ਔਰਤ ਸਮੇਤ 2 ਦੀ ਹਾਲਤ ਨਾਜ਼ੁਕ

ਅੰਮ੍ਰਿਤਸਰ: ਪਟਾਕਾ ਫੈਕਟਰੀ 'ਚ ਧਮਾਕਾ, ਇਕੋ ਪਰਿਵਾਰ ਦੇ 4 ਮੁੰਡਿਆਂ ਦੀ ਮੌਤ

Follow Us On

ਅੰਮ੍ਰਿਤਸਰ ਵਿੱਚ ਬਿਆਸ ਦੇ ਨੇੜੇ ਪੈਂਦੇ ਪਿੰਡ ਨੰਗਲ ਵਿਚ ਚਲ ਰਹੀ ਗੈਰਕਾਨੂਨੀ ਤਰੀਕੇ ਨਾਲ ਚੱਲ ਰਹੀ ਪਟਾਕਾ ਫੈਕਟਰੀ ਵਿਚ ਜੋਰਦਾਰ ਧਮਾਕਾ ਹੋਇਆ ਹੈ। ਜਿਸ ਵਿੱਚ ਇਕੋ ਹੀ ਪਰਿਵਾਰ ਦੇ ਚਾਰ ਮੁੰਡਿਆਂ ਦੀ ਮੌਤ ਹੋ ਗਈ ਹੈ, ਜਦਕਿ ਪੰਜਵਾਂ ਮੁੰਡਾ ਅਤੇ ਇੱਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਇਸੇ ਔਰਤ ਵੱਲੋਂ ਚਲਾਈ ਜਾ ਰਹੀ ਸੀ। ਇਸ ਲਈ ਉਸਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਇਜਾਜ਼ਤ ਨਹੀਂ ਲਈ ਸੀ। ਨਾਲ ਹੀ ਉਸਨੇ ਪਟਾਕੇ ਬਣਾਉਣ ਲਈ ਆਪਣੇ ਪੂਰੇ ਪਰਿਵਾਰ ਨੂੰ ਵੀ ਲਗਾਇਆ ਹੋਇਆ ਸੀ।

ਘਰ ਦੇ ਚਾਰ ਚਿਰਾਗ ਇੱਕੋ ਨਾਲ ਬੁਝਣ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੋਲ ਹੈ ਤਾਂ ਨਾਲ ਹੀ ਬਗੈਰ ਲਾਇਸੈਂਸ ਚਲ ਰਹੀਆਂ ਅਜਿਹੀਆਂ ਪਟਾਕਾ ਫੈਕਟਰੀਆ ਨੂੰ ਲੈ ਕੇ ਪਿੰਡਵਾਸੀਆਂ ਵਿੱਚ ਭਾਰੀ ਰੋਸ਼ ਵੀ ਦਿਖਾਈ ਦੇ ਰਿਹਾ ਹੈ।

ਪੋਟਾਸ਼ ‘ਚ ਧਮਾਕੇ ਕਰਕੇ ਡਿੱਗੀ ਕੰਧ

ਇਸ ਮੌਕੇ ਪਿੰਡ ਦੀ ਸਾਬਕਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਕੁਲਦੀਪ ਕੌਰ ਦਾ ਘਰ ਸੀ ਉਸਦੇ ਪਤੀ ਨੂੰ ਮਰੇ ਕਾਫੀ ਸਮਾਂ ਹੋ ਗਿਆ ਹੈ। ਇਨ੍ਹਾਂ ਲੋਕਾਂ ਨੇ ਉਸ ਕੋਲੋਂ ਇਹ ਗੱਲ ਦੋ ਮਹੀਨੇ ਪਹਿਲਾਂ ਇਹ ਮਕਾਨ ਕਿਰਾਏ ਤੇ ਲਿਆ ਸੀ। ਉਹਨਾਂ ਦੱਸਿਆ ਕਿ ਅਚਾਨਕ ਪਿੰਡ ਵਿੱਚ ਧਮਾਕੇ ਦੀ ਆਵਾਜ਼ ਆਈ, ਉਨ੍ਹਾਂ ਨੇ ਸਮਝਿਆ ਕਿ ਸਿਲੰਡਰ ਦਾ ਬਲਾਸਟ ਹੋਇਆ ਹੈ, ਜਿਸ ਦੇ ਚਲਦੇ ਅੱਗ ਲੱਗੀ ਹੈ। ਅਸੀਂ ਜਦੋਂ ਹਾਦਸੇ ਦੀ ਥਾਂ ਵੱਲ ਭੱਜੇ ਤੇ ਪਤਾ ਲੱਗਾ ਕਿ ਇਸ ਘਰ ਵਿੱਚ ਤਾ ਗੈਰ ਕਾਨੂਨੀ ਤਰੀਕੇ ਨਾਲ ਪਟਾਕੇ ਬਣ ਰਹੇ ਸਨ। ਪਟਾਕਿਆਂ ਦੇ ਪੋਟਾਸ਼ ਨੂੰ ਅੱਗ ਲੱਗਣ ਕਰਕੇ ਘਰ ਦੀ ਕੰਧ ਡਿੱਗ ਗਈ ਜਿਸ ਨਾਲ ਇਹ ਲੋਕ ਜ਼ਖਮੀ ਹੋ ਗਏ।

ਦੋ ਮਹੀਨੇ ਪਹਿਲਾਂ ਹੀ ਕਿਰਾਏ ‘ਤੇ ਲਿਆ ਸੀ ਮਕਾਨ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਇਸਦਾ ਜਾਂਚ ਸ਼ੁਰੂ ਕਰ ਦਿੱਤੀ। ਨਾਲ ਹੀ ਆਰੋਪੀ ਮਹਿਲਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਡੀਐਸਪੀ ਦਿਹਾਤੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਦੋ ਮਹੀਨੇ ਪਹਿਲਾਂ ਹੀ ਇਸ ਮਕਾਨ ਨੂੰ ਕਿਰਾਏ ਤੇ ਲਿਆ ਸੀ । ਮਕਾਨ ਮਾਲਕਨ ਕੁਲਦੀਪ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸਨੂੰ ਵੀ ਪਤਾ ਨਹੀਂ ਸੀ ਕਿ ਇਸ ਘਰ ਵਿੱਚ ਨਜਾਇਜ਼ ਤੌਰ ਤੇ ਪਟਾਕੇ ਬਣਾਣ ਦਾ ਕੰਮ ਕੀਤਾ ਜਾ ਰਿਹਾ ਹੈ।

ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ

ਉਨ੍ਹਾਂ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਅਚਾਨਕ ਕਮਰੇ ਵਿੱਚ ਅੱਗ ਲੱਗਣ ਕਾਰਨ ਕੰਧ ਡਿੱਗ ਪਈ, ਜਿਸ ਹੇਠਾਂ ਇਹ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਲੋਕ ਆ ਗਏ ਅਤੇ ਇਨ੍ਹਾਂ ਚੋਂ ਚਾਰ ਦੀ ਮੌਤ ਹੋ ਗਈ। ਜਦਕਿ ਆਰੋਪੀ ਮਹਿਲਾ ਉਤੇ ਪੰਜਵੇਂ ਮੁੰਡੇ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਿਹੜੇ ਵੀ ਲੋਕ ਇਸ ਵਿੱਚ ਦੋਸ਼ੀ ਪਾਏ ਜਾਣਗੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version