ਬੀਬੀ ਜਗੀਰ ਕੌਰ, ਢੀਂਡਸਾ ਤੇ ਠੰਡਲ ਹੋਏ ਅਕਾਲ ਤਖ਼ਤ 'ਤੇ ਪੇਸ਼, ਦਿੱਤੇ ਸਪਸ਼ਟੀਕਰਨ | Bibi Jagir Kaur Parminder Singh Dhindsa and Sohan singh Thandal appeared on the Akal Takht to explanations know full detail in punjabi Punjabi news - TV9 Punjabi

ਬੀਬੀ ਜਗੀਰ ਕੌਰ, ਢੀਂਡਸਾ ਤੇ ਠੰਡਲ ਹੋਏ ਅਕਾਲ ਤਖ਼ਤ ‘ਤੇ ਪੇਸ਼, ਦਿੱਤੇ ਸਪਸ਼ਟੀਕਰਨ

Updated On: 

09 Sep 2024 14:12 PM

Akal Takhat Sahib: ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਖਿਲਾਫ਼ ਵਾਰ-ਵਾਰ ਆਵਾਜ਼ ਬੁਲੰਦ ਕਰਦੇ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਜੋ ਤਤਕਾਲੀ ਮੰਤਰੀਆਂ ਨੂੰ ਤਲਬ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦਾ ਨਾਂਅ ਵੀ ਹੈ। ਉਹ ਗੁਰੂ ਪੰਥ ਨੂੰ ਪੂਰਨ ਸਮਰਪਿਤ ਹੋ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਹਨ ਅਤੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਹੈ।

ਬੀਬੀ ਜਗੀਰ ਕੌਰ, ਢੀਂਡਸਾ ਤੇ ਠੰਡਲ ਹੋਏ ਅਕਾਲ ਤਖ਼ਤ ਤੇ ਪੇਸ਼, ਦਿੱਤੇ ਸਪਸ਼ਟੀਕਰਨ
Follow Us On

Akal Takhat Sahib: ਸ੍ਰੀ ਅਕਾਲ ਤਖ਼ਤ ਵੱਲੋਂ ਤਲਬ ਕੀਤੇ ਜਾਣ ਬਾਅਦ ਵੱਖ-ਵੱਖ ਆਪਣਾ ਸਪਸ਼ਟੀਕਰਨ ਪੇਸ਼ ਕਰ ਰਹੇ ਹਨ। ਅੱਜ ਇਸ ਸਬੰਧ ਵਿੱਚ ਪਰਮਿੰਦਰ ਸਿੰਘ ਢਿੰਡਸਾ, ਬੀਬੀ ਜਗੀਰ ਕੌਰ ਅਤੇ ਸੋਹਣ ਸਿੰਘ ਠੰਡਲ ਵੱਲੋਂ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 17 ਅਕਾਲੀ ਲੀਡਰਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਮੌਕੇ ਅੱਜ ਇਨ੍ਹਾਂ ਤਿੰਨ ਆਗੂਆਂ ਨੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਹੈ।

ਪਰਮਿੰਦਰ ਸਿੰਘ ਢੀਂਡਸਾ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਉਪਰ ਅੱਜ ਸਪਸ਼ਟੀਕਰਨ ਦੇਣ ਪਹੁੰਚੇ ਹਾਂ। ਫਿਲਹਾਲ ਜਥੇਦਾਰ ਸਾਹਿਬ ਦੇ ਨਿਜੀ ਸਹਾਇਕ ਨੂੰ ਸਪਸ਼ਟੀਕਰਨ ਸੌਂਪਿਆ ਗਿਆ ਹੈ। ਇਸ ਸਬੰਧੀ ਜਿਆਦਾ ਦੱਸਣ ਤੋਂ ਗੁਰੇਜ ਕਰਦਿਆ ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ‘ਚ ਸਿੰਘ ਸਾਹਿਬਾਨ ਦਾ ਫੈਸਲਾ ਆਉਣ ਤੋਂ ਪਹਿਲਾ ਕੁਝ ਵੀ ਟਿੱਪਣੀ ਕਰਨੀ ਜਾਇਜ਼ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਕਮ ਹੋਇਆ ਸੀ ਤਾਂ ਉਹ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਹੈ। ਫ਼ਿਲਹਾਲ ਜੋ ਫੈਸਲਾ ਸਿੰਘ ਸਾਹਿਬਾਨ ਲੈਣਗੇ ਉਸ ਦਾ ਇੰਤਜ਼ਾਰ ਕਰਨ ਦੀ ਲੋੜ ਹੈ। ਬਾਕੀ ਫੈਸਲਾ ਸਿੰਘ ਸਾਹਿਬਾਨ ਦੇ ਹੱਥ ‘ਚ ਹੈ।

ਬੀਬੀ ਜਗੀਰ ਕੌਰਨ ਨੇ ਵੀ ਦਿੱਤਾ ਸਪਸ਼ਟੀਕਰਨ

ਬੀਬੀ ਜਗੀਰ ਕੌਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣ ਲਈ ਪੇਸ਼ ਹੋਏ ਜਿਸ ਤੋਂ ਬਾਅਦ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਆਪਣਾ ਸਪਸ਼ਟੀਕਰਨ ਦਿੱਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ 2012 ਤੋਂ 2017 ਦੀ ਸਰਕਾਰ ਵਿੱਚ ਉਹ 14 ਮਾਰਚ 2012 ਨੂੰ ਬਤੌਰ ਕੈਬਨਿਟ ਮੰਤਰੀ ਦੀ ਸਹੂੰ ਚੁੱਕੀ ਸੀ। 30 ਮਾਰਚ 2012 ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਕੇਵਲ 16 ਦਿਨ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਹਨ। ਇਸ ਦੌਰਾਨ ਚਲੰਤ ਕੇਸਾਂ ‘ਚ ਦਰਜ ਗੁਨਾਹਾਂ ਦਾ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਕੈਬਨਿਟ ‘ਚ ਨਹੀਂ ਲਿਆ ਗਿਆ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਖਿਲਾਫ਼ ਵਾਰ-ਵਾਰ ਆਵਾਜ਼ ਬੁਲੰਦ ਕਰਦੇ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਜੋ ਤਤਕਾਲੀ ਮੰਤਰੀਆਂ ਨੂੰ ਤਲਬ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦਾ ਨਾਂਅ ਵੀ ਹੈ। ਉਹ ਗੁਰੂ ਪੰਥ ਨੂੰ ਪੂਰਨ ਸਮਰਪਿਤ ਹੋ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਹਨ ਅਤੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਹੈ ਕਿ ਜਿੰਨੀ ਦੇਰ ਤੱਕ ਫੈਸਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਉਹ ਕੋਈ ਵੀ ਸਿਆਸੀ ਟਿੱਪਣੀ ਨਾ ਕਰਨ।

Exit mobile version