ਕੌਣ ਹਨ ਬਲਵਿੰਦਰ ਸਿੰਘ ਭੂੰਦੜ? ਜਿਨ੍ਹਾਂ ਨੂੰ ਚੁਣਿਆ ਗਿਆ SAD ਕਾਰਜ਼ਕਾਰੀ ਪ੍ਰਧਾਨ | Balwinder Singh Bhunder Shiromani Akali Dal SAD working president of party know political career Punjabi news - TV9 Punjabi

ਕੌਣ ਹਨ ਬਲਵਿੰਦਰ ਸਿੰਘ ਭੂੰਦੜ? ਜਿਨ੍ਹਾਂ ਨੂੰ ਚੁਣਿਆ ਗਿਆ SAD ਕਾਰਜ਼ਕਾਰੀ ਪ੍ਰਧਾਨ

Updated On: 

29 Aug 2024 18:17 PM

Who is Balwinder Singh Bhunder?: ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਪਾਰਟੀ ਦਾ ਅੰਦਰੂਨੀ ਕਲੇਸ਼ ਕਾਫੀ ਜ਼ਿਆਦਾ ਵੱਧ ਗਿਆ ਹੈ ਤੇ ਪਾਰਟੀ ਦੀ 30 ਅਗਸਤ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਲਏ ਗਏ ਇਸ ਫੈਸਲੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਲੀ ਰਣਨੀਤੀ ਨੂੰ ਵੀ ਜ਼ਾਹਰ ਕੀਤਾ ਹੈ ਕਿ ਪਾਰਟੀ ਵੱਡੇ ਫੈਸਲੇ ਲੈਣ ਲਈ ਤਿਆਰ ਹੈ।

ਕੌਣ ਹਨ ਬਲਵਿੰਦਰ ਸਿੰਘ ਭੂੰਦੜ? ਜਿਨ੍ਹਾਂ ਨੂੰ ਚੁਣਿਆ ਗਿਆ SAD ਕਾਰਜ਼ਕਾਰੀ ਪ੍ਰਧਾਨ

ਬਲਵਿੰਦਰ ਸਿੰਘ ਭੁੰਦੜ

Follow Us On

ਸ਼੍ਰੋਮਣੀ ਅਕਾਲੀ ਦਲ (SAD) ‘ਚ ਅੰਦਰੂਨੀ ਕਲੇਸ਼ ਦਰਮਿਆਨ ਪਾਰਟੀ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜ਼ਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਪਾਰਟੀ ਦਾ ਅੰਦਰੂਨੀ ਕਲੇਸ਼ ਕਾਫੀ ਜ਼ਿਆਦਾ ਵੱਧ ਗਿਆ ਹੈ ਤੇ ਪਾਰਟੀ ਦੀ 30 ਅਗਸਤ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਲਏ ਗਏ ਇਸ ਫੈਸਲੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਲੀ ਰਣਨੀਤੀ ਨੂੰ ਵੀ ਜ਼ਾਹਰ ਕੀਤਾ ਹੈ ਕਿ ਪਾਰਟੀ ਵੱਡੇ ਫੈਸਲੇ ਲੈਣ ਲਈ ਤਿਆਰ ਹੈ।

ਬਲਵਿੰਦਰ ਸਿੰਘ ਭੂੰਦੜ ਪਾਰਟੀ ਦੇ ਟਕਸਾਲੀ ਆਗੂਆਂ ਚੋਂ ਆਉਂਦੇ ਹਨ। ਉਨ੍ਹਾਂ ਦਾ ਸਿਆਸੀ ਸਫ਼ਰ ਕਾਫੀ ਲੰਬਾ ਹੈ। ਉਹ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਪਾਰਟੀ ਨਾਲ ਰਹਿੰਦਿਆਂ ਉਹ ਕਈ ਛੋਟੇ-ਵੱਡੇ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਇੱਥੋਂ ਤੱਕ ਕਿ ਉਹ ਅਕਾਲੀ ਦਲ ਦੇ ਰਾਜ ਦੌਰਾਨ ਕੈਬਿਨੇਟ ਮੰਤਰੀ ਅਤੇ ਦੋ ਵਾਰ ਰਾਜਸਭਾ ਮੈਂਬਰ ਵੀ ਰਹੇ ਹਨ।

ਬਲਵਿੰਦਰ ਸਿੰਘ ਭੂੰਦੜ ਦਾ ਸਿਆਸੀ ਸਫ਼ਰ

  • -ਬਲਵਿੰਦਰ ਸਿੰਘ ਦਾ ਜਨਮ ਮਾਨਸਾ ਜਿਲ੍ਹੇ ‘ਚ ਸਰਦੂਲਗੜ੍ਹ ਦੇ ਪਿੰਡ ਭੂੰਦੜ ‘ਚ ਹੋਇਆ।
  • -ਬਲਵਿੰਦਰ ਸਿੰਘ ਭੂੰਦੜ ਸ਼ੁਰੂ ਤੋਂ ਹੀ ਰਾਜਨੀਤੀ ਦੀ ਦੁਨੀਆਂ ‘ਚ ਸਰਗਰਮ ਰਹੇ। ਉਨ੍ਹਾਂ ਨੇ ਪਿੰਡ ਦੀ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕੀਤਾ। 1964 ਤੋਂ ਲੈ ਕੇ 1972 ਤੱਕ ਉਨ੍ਹਾਂ ਨੇ ਸਰਪੰਚੀ ਕੀਤੀ।
  • -ਇਸ ਤੋਂ ਬਾਅਦ ਉਹ 5 ਵਾਰ ਸਰਦੂਲਗੜ੍ਹ ਤੋਂ ਵਿਧਾਇਕ ਚੁਣੇ ਗਏ। ਉਹ ਲਗਾਤਾਰ ਚਾਰ ਵਾਰ 1972-1977, 1977-1980, 1980-1982 ਤੇ 1982-1987 ਵਿੱਚ ਸਰਦੂਲਗੜ੍ਹ ਤੋਂ ਵਿਧਾਇਕ ਚੁਣੇ ਗਏ। ਇਸ ਦੌਰਾਨ ਉਹ ਪੰਜਾਬ ਦੇ ਕੈਬੀਨੇਟ ਮੰਤਰੀ ਵੀ ਬਣੇ।
  • -ਉਨ੍ਹਾਂ ਨੇ ਖੇਤੀਬਾੜੀ, ਜੰਗਲਾਤ ਅਤੇ ਭੂਮੀ ਸੰਭਾਲ ਲਈ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ।
  • -ਭੂੰਦੜ 2002-2007 ਵਿੱਚ ਇੱਕ ਵਾਰ ਫਿਰੀ ਸਰਦੂਲਗੜ੍ਹ ਤੋਂ ਵਿਧਾਇਕ ਚੁਣੇ ਗਏ।
  • -ਭੂੰਦੜ ਦੋ ਵਾਰ ਰਾਜ ਸਭਾ ਮੈਂਬਰ ਵੀ ਚੁਣੇ ਗਏ। 1998 ਵਿੱਚ ਉਹ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ। ਸਾਲ 2010 ਤੋਂ 2016 ਤੱਕ ਉਹ ਫਿਰ ਰਾਜ ਸਭਾ ਮੈਂਬਰ ਵਜੋਂ ਚੁਣੇ ਗਏ।
  • -ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਵੀ ਰਹਿ ਚੁੱਕੇ ਹਨ।
Exit mobile version