ਇੱਕ ਸਾਲ ਦੀ ਬਾਅਦ ਮਿਲਿਆ ਗੁਆਚਿਆ ਬੱਚਾ, ਅੰਮ੍ਰਿਤਸਰ ਪੁਲਿਸ ਤੇ NGO ਨੇ ਕੀਤੀ ਭਾਲ | Amritsar police and NGO searched Lost child found after one year know full detail in punjabi Punjabi news - TV9 Punjabi

ਇੱਕ ਸਾਲ ਦੀ ਬਾਅਦ ਮਿਲਿਆ ਗੁਆਚਿਆ ਬੱਚਾ, ਅੰਮ੍ਰਿਤਸਰ ਪੁਲਿਸ ਤੇ NGO ਨੇ ਕੀਤੀ ਭਾਲ

Updated On: 

08 Sep 2024 15:53 PM

ਪਰਿਵਾਰਿਕ ਮੈਂਬਰਾਂ ਤੇ ਪੁਲਿਸ ਵੱਲੋਂ ਉਸ ਦੀ ਕਾਫੀ ਭਾਲ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਜਿਹਦੇ ਚੱਲਦੇ ਥਾਣਾ ਸਦਰ ਦੀ ਪੁਲਿਸ ਨੇ ਕਾਫੀ ਮਿਹਨਤ ਮੁਸ਼ੱਕਤ ਕੀਤੀ ਤੇ ਇਸ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ। ਇੱਕ ਸਾਲ ਬਾਅਦ ਇਹ ਬੱਚਾ ਅੱਜ ਪੁਲਿਸ ਨੇ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ।

ਇੱਕ ਸਾਲ ਦੀ ਬਾਅਦ ਮਿਲਿਆ ਗੁਆਚਿਆ ਬੱਚਾ, ਅੰਮ੍ਰਿਤਸਰ ਪੁਲਿਸ ਤੇ NGO ਨੇ ਕੀਤੀ ਭਾਲ
Follow Us On

Amritsar police: ਅੰਮ੍ਰਿਤਸਰ ਦੇ 88 ਫੁੱਟ ਰੋਡ ਤੋਂ ਇੱਕ ਸਾਲ ਪਹਿਲੇ ਇਕਦ ਸਾਲਾ ਬੱਚਾ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਲਗਭਗ ਇੱਕ ਸਾਲ ਦੀ ਭਾਲ ਬਾਅਦ ਅੱਜ ਬੱਚਾ ਬਰਾਮਦ ਕੀਤਾ ਗਿਆ। ਇੱਕ ਐਨਜੀਓ ਤੇ ਪੁਲਿਸ ਪ੍ਰਸ਼ਾਸਨ ਦੇ ਸਦਕਾ ਬੱਚਾ ਵਾਪਸ ਆਪਣੇ ਘਰ ਪਰਤਿਆ ਹੈ।

ਪਰਿਵਾਰਿਕ ਮੈਂਬਰਾਂ ਤੇ ਪੁਲਿਸ ਵੱਲੋਂ ਉਸ ਦੀ ਕਾਫੀ ਭਾਲ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਜਿਹਦੇ ਚੱਲਦੇ ਥਾਣਾ ਸਦਰ ਦੀ ਪੁਲਿਸ ਨੇ ਕਾਫੀ ਮਿਹਨਤ ਮੁਸ਼ੱਕਤ ਕੀਤੀ ਤੇ ਇਸ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ। ਇੱਕ ਸਾਲ ਬਾਅਦ ਇਹ ਬੱਚਾ ਅੱਜ ਪੁਲਿਸ ਨੇ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹ 88 ਫੁੱਟ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਇਹ ਬੱਚਾ ਇੱਕ ਸਾਲ ਪਹਿਲੋਂ ਘਰੋਂ ਚਲਾ ਗਿਆ ਸੀ, ਜਿਹਦੇ ਚੱਲਦੇ ਉਨ੍ਹਾਂ ਇਸ ਦੀ ਕਾਫੀ ਭਾਲ ਕੀਤੀ, ਪਰ ਇਹ ਨਹੀਂ ਮਿਲਿਆ। ਇਸ ਦੀ ਉਹ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਦਰਜ ਕਰਾਈ ਸੀ।

ਉਸ ਐਨਜੀਓ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨਾਂ ਸਾਡਾ ਹੋਇਆ ਹੋਇਆ ਬੱਚਾ ਸਾਨੂੰ ਦੁਬਾਰਾ ਬਰਾਮਦ ਕਰਵਾਇਆ ਹੈ। ਉੱਥੇ ਹੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਦਾ ਗਵਾਚਿਆ ਬੱਚਾ ਕਿਸੇ ਨੂੰ ਮਿਲਦਾ ਹੈ ਤਾਂ ਉਹ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇ।

ਘਰ ਦਾ ਰਸਤਾ ਭੁੱਲ ਗਿਆ ਸੀ ਬੱਚਾ

ਉੱਥੇ ਹੀ ਗਵਾਚੇ ਹੋਏ ਬੱਚੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਸ ਨੇ ਦੱਸਿਆ ਕਿ ਉਹ ਗਲਤੀ ਦੇ ਨਾਲ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ। ਉਹ ਕਿਸੇ ਵਿਅਕਤੀ ਦੇ ਨਾਲ ਉਸ ਦੇ ਘਰ ਚਲਾ ਗਿਆ ਤੇ ਉਹਨਾਂ ਨੇ ਉਸ ਨੂੰ ਖਾਣ ਦੇ ਲਈ ਰੋਟੀ ਪਾਣੀ ਵੀ ਦਿੱਤਾ। ਉਸ ਤੋਂ ਬਾਅਦ ਉਸ ਨੂੰ ਅੱਜ ਆਪਣੇ ਮਾਂ-ਪਿਓ ਦੁਬਾਰਾ ਮਿਲ ਗਏ ਹਨ ਤੇ ਉਹ ਆਪਣੇ ਘਰ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ: ਲਖਨਊ ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਹਾਦਸੇ ਚ 8 ਦੀ ਮੌਤ 28 ਜ਼ਖ਼ਮੀ

ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ 88 ਫੁੱਟ ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਇੱਕ ਬੱਚਾ ਗੁੰਮ ਹੋ ਗਿਆ ਸੀ। ਇਸ ਦੀ ਕਾਫੀ ਭਾਲ ਕੀਤੀ ਗਈ, ਉਹ ਨਹੀਂ ਮਿਲਿਆ ਅੱਜ ਇੱਕ ਸਾਲ ਬਾਅਦ ਉਹ ਬੱਚਾ ਉਨ੍ਹਾਂ ਨੂੰ ਬਰਾਮਦ ਹੋ ਗਿਆ। ਉਨ੍ਹਾਂ ਨੂੰ ਕਾਫੀ ਮਿਹਨਤ ਮੁਸ਼ੱਕਤ ਕਰਨੀ ਪਈ ਪਿੰਡਾਂ-ਪਿੰਡਾਂ ਵਿੱਚ ਜਾ ਕੇ ਸੀਸੀਟੀਵੀ ਕੈਮਰੇ ਖੰਗਾਲੇ ਗਏ, ਪਰ ਇਹ ਬੱਚੇ ਦੀ ਭਾਲ ਨਹੀਂ ਹੋ ਸਕੀ। ਇੱਕ ਐਨਜੀਓ ਸੰਸਥਾ ਦੇ ਰਾਹੀਂ ਉਹ ਇਸ ਬੱਚੇ ਦੀ ਭਾਲ ਕੀਤੀ ਤੇ ਅੱਜ ਇਹ ਬੱਚਾ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

Exit mobile version