ਨਸ਼ੇ ਵਿੱਚ ਧੁੱਤ ਮੁਟਿਆਰ ਕੁੜੀ ਦੀ ਵੀਡੀਓ ਵਾਇਰਲ, ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਵੀਡੀਓ | amritsar maqboolpura drugs girl viral video know full in punjabi Punjabi news - TV9 Punjabi

ਇੱਕ ਵਾਰ ਫਿਰ ਮੁੜ ਵਾਇਰਲ ਹੋਇਆ ਨਸ਼ੇ ਵਿੱਚ ਧੁੱਤ ਕੁੜੀ ਦਾ ਵੀਡੀਓ, ਹਮਲਾਵਰ ਹੋਏ ਵਿਰੋਧੀ

Updated On: 

25 Jun 2024 11:20 AM

ਅੰਮ੍ਰਿਤਸਰ ਤੋਂ ਪ੍ਰੇਸ਼ਾਨ ਕਰਨ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ। ਸਰਕਾਰ ਭਾਵੇਂ ਨਸ਼ਿਆਂ ਨੂੰ ਠੱਲ੍ਹ ਪਾਉਣ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੇ ਪਰ ਹਰ ਰੋਜ਼ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਂਦੀਆਂ ਹਨ ਜੋ ਸੱਚਾਈ ਦਾ ਖੁਲਾਸਾ ਕਰਦੀਆਂ ਹਨ। ਨੌਜਵਾਨ ਅਕਸਰ ਸ਼ਰਾਬ ਪੀ ਕੇ ਡਾਂਸ ਕਰਦੇ ਦੇਖੇ ਜਾਂਦੇ ਹਨ ਪਰ ਇਸ ਵਾਰ ਜੀਟੀ ਰੋਡ 'ਤੇ ਮਕਬੂਲਪੁਰਾ ਨੇੜੇ ਇਕ ਲੜਕੀ ਵੀਡੀਓ ਸਾਹਮਣੇ ਆਈ ਹੈ।

ਇੱਕ ਵਾਰ ਫਿਰ ਮੁੜ ਵਾਇਰਲ ਹੋਇਆ ਨਸ਼ੇ ਵਿੱਚ ਧੁੱਤ ਕੁੜੀ ਦਾ ਵੀਡੀਓ, ਹਮਲਾਵਰ ਹੋਏ ਵਿਰੋਧੀ

ਵਾਇਰਲ ਵੀਡੀਓ

Follow Us On

ਅੰਮ੍ਰਿਤਸਰ ਤੋਂ ਪ੍ਰੇਸ਼ਾਨ ਕਰਨ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ। ਸਰਕਾਰ ਭਾਵੇਂ ਨਸ਼ਿਆਂ ਨੂੰ ਠੱਲ੍ਹ ਪਾਉਣ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੇ ਪਰ ਹਰ ਰੋਜ਼ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਂਦੀਆਂ ਹਨ ਜੋ ਸੱਚਾਈ ਦਾ ਖੁਲਾਸਾ ਕਰਦੀਆਂ ਹਨ। ਨੌਜਵਾਨ ਅਕਸਰ ਸ਼ਰਾਬ ਪੀ ਕੇ ਡਾਂਸ ਕਰਦੇ ਦੇਖੇ ਜਾਂਦੇ ਹਨ ਪਰ ਇਸ ਵਾਰ ਜੀਟੀ ਰੋਡ ‘ਤੇ ਮਕਬੂਲਪੁਰਾ ਨੇੜੇ ਇਕ ਲੜਕੀ ਵੀਡੀਓ ਸਾਹਮਣੇ ਆਈ ਹੈ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੀ ਇਹ ਵੀਡੀਓ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਫ਼ਲਤਾ ਨੂੰ ਦਰਸਾਉਂਦੀ ਹੈ। ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਮੁੱਖ ਮੰਤਰੀ ਜੀ ਨੂੰ ਤੁਸੀਂ ਪੰਜਾਬ ਦਾ ਕੀ ਕੀਤਾ ਹੈ। ਤੁਸੀਂ 3 ਮਹੀਨਿਆਂ ‘ਚ ਨਸ਼ੇ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ‘ਚ ਆਏ ਸੀ ਪਰ ਹੁਣ ਤੁਹਾਡੀ ਆਪਣੀ ਪਾਰਟੀ ਦੇ ਲੋਕ ਇਸ ‘ਚ ਸ਼ਾਮਲ ਹਨ!

ਪਹਿਲਾਂ ਵੀ ਵਾਇਰਲ ਹੋਈ ਸੀ ਵੀਡੀਓ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕੁੜੀ ਜਾਂ ਮੁੰਡੇ ਦੀ ਵੀਡੀਓ ਵਾਇਰਲ ਹੋਈ ਹੋਵੇ। ਮਕਬੂਲਪੁਰਾ, ਜਿਸ ਨੂੰ ਨਸ਼ੇ ਦਾ ਅੱਡਾ ਮੰਨਿਆ ਜਾਂਦਾ ਹੈ, ਉਸ ਥਾਂ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਹੈ ਜਿੱਥੇ ਇਹ ਵੀਡੀਓ ਬਣਾਈ ਗਈ ਸੀ। ਕਰੀਬ 2 ਕੁ ਸਾਲ ਪਹਿਲਾਂ ਵੀ ਇੱਕ ਮੁਟਿਆਰ ਕੁੜੀ ਦੀ ਨਸ਼ੇ ਵਿੱਚ ਧੁੱਤ ਕੁੱਝ ਅਜਿਹੀ ਵੀ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਛਾਪੇਮਾਰੀ ਕੀਤੀ ਸੀ ਪਰ 2 ਸਾਲ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਨਸ਼ਾ ਪਹਿਲਾਂ ਵਾਂਗ ਹੀ ਵਿਕ ਰਿਹਾ ਹੈ।

ਪਿਛਲੀ ਹਫ਼ਤੇ 2 ਨੌਜਵਾਨਾਂ ਦੀ ਹੋਈ ਸੀ ਮੌਤ

ਪਿਛਲੇ ਹਫ਼ਤੇ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਨੇ ਦਮ ਤੋੜ ਦਿੱਤਾ ਸੀ। ਮਰਨ ਵਾਲੇ ਨੌਜਵਾਨਾਂ ਦਾ ਸਬੰਧ ਮੋਗਾ ਅਤੇ ਤਰਨਤਾਰਨ ਜਿਲ੍ਹੇ ਨਾਲ ਸੀ। ਇੱਕ ਨੌਜਵਾਨ ਕੋਲੋਂ ਟੀਕੇ ਸਰਿੰਜ ਵੀ ਬਰਾਮਦ ਕੀਤੀ ਗਈ ਸੀ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਕੁੜੀ ਦੀ ਮੌਤ ਹੋ ਗਈ ਸੀ। ਉਹ ਵੀ ਨਸ਼ੇ ਦੀ ਆਦੀ ਦੱਸੀ ਜਾਂਦੀ ਸੀ।

AAP ਵਿਧਾਇਕ ਨੇ ਵੀ ਚੁੱਕੇ ਸਨ ਸਵਾਲ

ਲੋਕ ਸਭਾ ਚੋਣਾਂ ਦੌਰਾਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਅੰਮ੍ਰਿਤਸਰ ਕੇਂਦਰੀ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਸਰਕਾਰ ਦੀ ਕਾਰਜਗੁਜ਼ਾਰੀ ਤੇ ਸਵਾਲ ਚੁੱਕੇ ਸਨ। ਉਹਨਾਂ ਨੇ ਕਿਹਾ ਕਿ ਪਾਰਟੀ ਜੋ ਵਾਅਦੇ ਕਰਕੇ ਸਰਕਾਰ ਵਿੱਚ ਆਈ ਸੀ ਉਹਨਾਂ ਵਿੱਚੋਂ ਜ਼ਿਆਦਾਤਰ ਪੂਰੇ ਨਹੀਂ ਹੋਵੇ। ਪੰਜਾਬ ਵਿੱਚ ਨਸ਼ਾ ਅਤੇ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਹਾਲਾਂਕਿ ਬਾਅਦ ਵਿੱਚ ਵਿਧਾਇਕ ਨੇ ਆਪਣੇ ਬਿਆਨ ਤੇ ਸਪੱਸ਼ਟੀਕਰਨ ਵੀ ਦਿੱਤਾ ਸੀ।

Related Stories
ਪੰਜਾਬ ‘ਚ ਫਿਲਮ ਐਮਰਜੈਂਸੀ ਨਹੀਂ ਚੱਲਣ ਦਿੱਤੀ ਜਾਵੇਗੀ, ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਅਹਿਮ ਫੈਸਲਾ
Panchayat Election: ਮੋਗਾ ਦੇ ਪਿੰਡ ਚੱਕ ਕਿਸ਼ਨਾ ਦਾ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ, 24 ਸਾਲਾ ਲਾਅ ਦੇ ਵਿਦਿਆਰਥੀ ਨੂੰ ਸੌਂਪੀ ਗਈ ਕਮਾਨ
Notice To Former Ministers: ਮਾਨ ਦਾ 5 ਸਾਬਕਾ ਮੰਤਰੀਆਂ ਨੂੰ ਹੁਕਮ, ਸਰਕਾਰੀ ਕੋਠੀ ਕਰੋ ਖਾਲੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਅੱਜ, SBS ਜ਼ਿਲਾ ਪ੍ਰਸ਼ਾਸਨ ਵੱਲੋਂ ਸਾਇਕਲ ਰੈਲੀ ਦਾ ਆਯੋਜਨ
ਪਟਿਆਲਾ ਲਾਅ ਯੂਨੀਵਰਸਿਟੀ ਵਿਵਾਦ ‘ਚ ਆਇਆ ਨਵਾਂ ਮੋੜ: CM ਮਾਨ ਨੇ ਵਿਦਿਆਰਥੀਆਂ ਨਾਲ ਫ਼ੋਨ ‘ਤੇ ਕੀਤੀ ਗੱਲਬਾਤ, ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਫਾਜ਼ਿਲਕਾ ਦੇ ਦੋ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ: ਡੀਡੀਪੀਓ ਕੋਲ ਪੁੱਜੇ ਪਿੰਡ ਦੇ ਲੋਕ; ਵਿਧਾਇਕ ਨੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਕੀਤਾ ਤਲਬ
Exit mobile version