ਧਾਰਮਿਕ ਸਜ਼ਾ ਤੋਂ ਪਹਿਲਾਂ ਪਹੁੰਚੇ ਸ਼੍ਰੀ ਅਕਾਲ ਤਖ਼ਤ ਤੇ ਪਹੁੰਚੇ ਅਕਾਲੀ, ਬੋਲੇ-ਸਿਰ ਝੁਕਾਕੇ ਮੰਨਾਂਗੇ ਹੁਕਮ
ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਤੇ ਪੇਸ਼ ਹੋਣ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਉਹ ਅੱਜ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਲਈ ਆਏ ਹਨ। ਚੀਮਾ ਨੇ ਕਿਹਾ ਕਿ ਜਦੋਂ ਪਹਿਲਾਂ ਵੀ ਸਿੱਖ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਸੀ ਤਾਂ ਉਹਨਾਂ ਨੇ ਸਾਰੀ ਗੱਲ ਰੱਖੀ ਸੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਹੁੰਚਣੇ ਸ਼ੁਰੂ ਹੋ ਗਏ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸਾਰੇ ਲੀਡਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਦਿੱਤੀ ਗਈ ਸੀ। ਜਿਸ ਵਿੱਚ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਤੇ ਵਿਚਾਰ ਕਰਨ ਅਤੇ ਉਸ ਦੇ ਜ਼ਿੰਮੇਵਾਰ ਲੀਡਰਾਂ ਨੂੰ ਧਾਰਮਿਕ ਸਜ਼ਾ ਦੇਣ ਦੀ ਅਪੀਲ ਕੀਤੀ ਗਈ ਸੀ। ਜਿਸ ਤੇ ਐਕਸ਼ਨ ਲੈਂਦਿਆਂ ਸਿੰਘ ਸਾਹਿਬਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਹੀਆ ਕਰਾਰ ਦੇ ਦਿੱਤਾ ਸੀ।
ਕਿਉਂਕਿ ਉਹਨਾਂ ਜਿਸ ਵੇਲੇ ਬੇਅਦਬੀਆਂ ਹੋਈਆਂ। ਉਸ ਸਮੇਂ ਉਹ ਸੂਬੇ ਦੇ ਗ੍ਰਹਿ ਮੰਤਰੀ ਸਨ। ਉਹਨਾਂ ਵੱਲੋਂ ਜੋ ਸਖ਼ਤ ਕਦਮ ਲਏ ਜਾਣੇ ਚਾਹੀਦੇ ਸਨ ਜੱਥੇਦਾਰਾਂ ਮੁਤਾਬਿਕ ਉਹ ਨਹੀਂ ਲਏ ਗਏ।
ਸਿਰ ਝੁਕਾਕੇ ਮੰਨਾਂਗੇ ਹੁਕਮ- ਦਲਜੀਤ ਸਿੰਘ ਚੀਮਾ
ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਤੇ ਪੇਸ਼ ਹੋਣ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਉਹ ਅੱਜ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਲਈ ਆਏ ਹਨ। ਚੀਮਾ ਨੇ ਕਿਹਾ ਕਿ ਜਦੋਂ ਪਹਿਲਾਂ ਵੀ ਸਿੱਖ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਸੀ ਤਾਂ ਉਹਨਾਂ ਨੇ ਸਾਰੀ ਗੱਲ ਰੱਖੀ ਸੀ। ਅਕਾਲੀ ਦਲ ਵੱਲੋਂ ਕੋਈ ਦਲੀਲ ਨਹੀਂ ਦਿੱਤੀ ਗਈ ਸਗੋਂ ਹਰ ਹੁਕਮ ਨੂੰ ਆਪਣੀ ਝੋਲੀ ਵਿੱਚ ਪਾਇਆ ਗਿਆ। ਅੱਜ ਵੀ ਸਿੰਘ ਸਾਹਿਬ ਜੋ ਫੈਸਲਾ ਦੇਣਗੇ ਉਹ ਮਨਜ਼ੂਰ ਹੋਵੇਗਾ।
Cheema Byte
ਇਹ ਵੀ ਪੜ੍ਹੋ
ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਕੁੱਝ ਨਹੀਂ ਕਹਾਂਗਾ- ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਪਹੁੰਚੇ। ਇਸ ਮੌਕੇ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਕਈ ਸਵਾਲ ਪੁੱਛੇ ਗਏ। ਜਿਨ੍ਹਾਂ ਦੇ ਜਵਾਬ ਵਿੱਚ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਮਾਮਲਾ ਜੱਥੇਦਾਰਾਂ ਦੇ ਧਿਆਨ ਵਿੱਚ ਹੈ। ਜਦੋਂ ਤੱਕ ਸਿੰਘ ਸਾਹਿਬਾਨ ਕੋਈ ਫੈਸਲਾ ਨਹੀਂ ਦਿੰਦੇ। ਉਦੋਂ ਤੱਕ ਉਹਨਾਂ ਵੱਲੋਂ ਕੁੱਝ ਨਹੀਂ ਕਿਹਾ ਜਾਵੇਗਾ।
Dhindsa
ਗੁਰੂ ਮੁਆਫ਼ ਵੀ ਕਰਦਾ ਹੈ- ਜਗੀਰ ਕੌਰ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਪੇਸ਼ ਹੋਣ ਪਹੁੰਚੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਪੇਸ਼ ਹੋਣਾ ਦਾ ਹੁਕਮ ਮਿਲਿਆ ਸੀ ਜਿਸ ਤੋਂ ਬਾਅਦ ਉਹ ਆਏ ਹਨ। ਉਹਨਾਂ ਨੇ ਕਿਹਾ ਕਿ ਗੁਰੂ ਗਲਤੀ ਹੋਣ ਤੇ ਆਪਣੇ ਸਿੱਖਾਂ ਨੂੰ ਝਿੜਕਦਾ ਵੀ ਹੈ ਅਤੇ ਮੁਆਫ ਵੀ ਕਰਦਾ ਹੈ।