Live Update: ਸੁਖਬੀਰ ਸਿੰਘ ਬਾਦਲ ਨੇ ਕਬੂਲਿਆ ਆਪਣਾ ਗੁਨਾਹ, ਥੋੜ੍ਹੀ ਦੇਰ ਬਾਅਦ ਸਜ਼ਾ ਦਾ ਐਲਾਨ
ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋ ਰਹੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਅਤੇ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਆਗੂਆਂ ਨੂੰ ਵੀ ਪੇਸ਼ ਹੋਣ ਲਈ ਹੁਕਮ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਅੱਜ ਉਹਨਾਂ ਦੀ ਤਨਖਾਹ ਤੇ ਫੈਸਲਾ ਆ ਸਕਦਾ ਹੈ।
LIVE NEWS & UPDATES
-
ਸੁਖਬੀਰ ਸਿੰਘ ਬਾਦਲ ਦੇ ਗੁਨਾਹ
- ਸਰਕਾਰ ਵਿੱਚ ਰਹਿੰਦੇ ਪੰਥਕ ਮੁੱਦਿਆਂ ਤੋਂ ਭਟਕੇ
- ਸਿੱਖ ਨੌਜਵਾਨਾਂ ਤੇ ਜੁਲਮ ਕਰਨ ਵਾਲੇ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ
- ਰਾਮ ਰਹੀਮ ਖਿਲਾਫ਼ ਦਰਜ ਕੇਸ ਵਾਪਿਸ ਲਿਆ
- ਬਿਨਾਂ ਮੁਆਫੀ ਮੰਗੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦਵਾਈ
- ਚੰਡੀਗੜ੍ਹ ਵਿਖੇ ਆਪਣੇ ਰਿਹਾਇਸ਼ ਤੇ ਜੱਥੇਦਾਰਾਂ ਨੂੰ ਬੁਲਾਕੇ ਰਾਮ ਰਹੀਮ ਨੂੰ ਮੁਆਫੀ ਦੇਣ ਬਾਰੇ ਕਿਹਾ
- ਪਾਵਨ ਸਰੂਪਾਂ ਦੀ ਚੋਰੀ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਨਹੀਂ ਕਰਵਾਈ
- ਸੰਗਤ ਉੱਪਰ ਲਾਠੀਚਾਰਜ ਅਤੇ ਗੋਲੀ ਚਲਵਾਈ ਗਈ
- ਨੌਜਵਾਨਾਂ ਤੇ ਹੋਏ ਜੁਲਮਾਂ ਤੇ ਕੋਈ ਕਮੇਟੀ ਬਣਾਕੇ ਜਾਂਚ ਨਹੀਂ ਕਰਵਾਈ
- ਰਾਮ ਰਹੀਮ ਦੀ ਮੁਆਫੀ ਦੇ ਸ਼੍ਰੋਮਣੀ ਕਮੇਟੀ ਤੋਂ ਇਸ਼ਤਿਹਾਰ ਛਪਵਾਏ ਗਏ
-
ਅਸੀਂ ਸਾਰੇ ਜਿੰਮੇਵਾਰ ਹਾਂ- ਬਲਵਿੰਦਰ ਭੂੰਦੜ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜੋ ਅਕਾਲੀ ਸਰਕਾਰ ਸਮੇਂ ਗਲਤੀਆਂ ਹੋਈਆਂ ਹਨ। ਉਸ ਲਈ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਜਿੰਮੇਵਾਰ ਹੈ। ਡੇਰਾ ਮੁੱਖੀ ਵਾਲੀ ਮਟਿੰਗ ਦਾ ਬਿਰਤਾਂਤ ਬਿਲਕੁੱਲ ਝੂਠ ਹੈ ਜਿਸ ਵਿੱਚ ਕਿਹਾ ਗਿਆ ਕਿ ਭੂੰਦੜ ਦੇ ਘਰ ਮੀਟਿੰਗ ਹੋਈ ਹੈ।
-
ਗੁਨਾਹ ਵਿੱਚ ਸਾਰੇ ਹੀ ਭਾਈਵਾਲ ਹਾਂ-ਲੰਗਾਹ
ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਗੁਨਾਹ ਵਿੱਚ ਸਾਰੇ ਹੀ ਭਾਈਵਾਲ ਹਾਂ ਇਸ ਕਰਕੇ ਸਾਰੇ ਕੈਬਨਿਟ ਮੰਤਰੀਆਂ ਤੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਬਰਾਬਰ ਦੀ ਸਜ਼ਾ ਲੱਗੇ।
-
ਸੁਖਬੀਰ ਸਿੰਘ ਬਾਦਲ ਨੇ ਕਿਹਾ ਹੋਇਆ ਗੁਨਾਹ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਤੋਂ ਬਹੁਤ ਗਲਤੀ ਹੋਈ ਹਨ। ਜੱਥੇਦਾਰ ਨੇ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਨੇ ਸਿੱਖਾਂ ਦਾ ਕਤਲ ਕੀਤਾ ਉਹਨਾ ਨੂੰ ਤੁਸੀਂ ਤਰੱਕੀਆਂ ਦਿੱਤੀਆਂ ਤਾਂ ਸੁਖਬੀਰ ਸਿੰਘ ਬਾਦਲ ਨੇ ਹਾਂ ਵਿੱਚ ਜਵਾਬ ਦਿੱਤਾ।
ਡੇਰਾ ਸਾਧ ਨੂੰ ਮੁਆਫੀ ਦਵਾਈ ਹੈ-ਸੁਖਬੀਰ ਬਾਦਲ ਨੇ ਜਵਾਬ ਹਾਂ ਵਿੱਚ ਦਿੱਤਾ ਗਿਆ
ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਤੇ ਕਾਰਵਾਈ ਨਹੀਂ ਕੀਤੀ ਅਤੇ ਗੋਲੀਬਾਰੀ ਕਰਵਾਈ, ਸੁਖਬੀਰ ਬਾਦਲ ਨੇ ਕਿਹਾ ਇਹ ਵੀ ਗੁਨਾਹ ਹੋਇਆ
-
ਸੁਖਬੀਰ ਸਿੰਘ ਬਾਦਲ ਨੂੰ ਸੱਚ ਬੋਲਣ ਲਈ ਕਿਹਾ ਗਿਆ
ਸਿੰਘ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਜਵਾਬ ਕਰ ਰਹੇ ਹਨ।
-
ਅਕਾਲੀ ਦਲ ਨੇ ਕੀਤਾ ਪੰਥ ਵਿਰੋਧੀ ਕੰਮ-ਗਿਆਨੀ ਰਘੁਬੀਰ ਸਿੰਘ
ਬੜੀ ਸ਼ਰਮ ਵਾਲੀ ਗੱਲ ਹੈ ਜਿਸ ਪਾਰਟੀ ਨੇ ਸਿੱਖਾਂ ਦੀ ਗੱਲ ਕਰਨੀ ਸੀ। ਪਰ ਉਨ੍ਹਾਂ ਨੇ ਪੰਥ ਵਿਰੋਧੀ ਕੰਮ ਕਰਕੇ ਅੱਜ ਐਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਈ ਹੈ।
-
ਜੱਥੇਦਾਰਾਂ ਖਿਲਾਫ਼ ਨਰੇਟਿਵ ਸਿਰਜਿਆ ਗਿਆ
ਜੱਥੇਦਾਰ ਨੇ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਨੂੰ ਦੱਸਦੇ ਹਾਂ ਕਿ ਸੁਖਬੀਰ ਬਾਦਲ ਖਿਲਾਫ਼ ਲੈਣ ਲਈ ਕਿਸੇ ਸਿਆਸੀ ਜਾਂ ਗੈਰ ਸਿਆਸੀ ਧਿਰ ਵੱਲੋਂ ਕਈ ਦਬਾਅ ਨਹੀਂ ਪਾਇਆ ਗਿਆ। ਜੇਕਰ ਦਬਾਅ ਪਾਇਆ ਵੀ ਹੁੰਦਾ ਤਾਂ ਸਿੰਘ ਸਾਹਿਬਨਾਂ ਨੇ ਕਿਸੇ ਦਾ ਵੀ ਦਬਾਅ ਨਹੀਂ ਕਬੂਲਣਾ ਸੀ।
-
ਅਕਾਲੀ ਸਰਕਾਰ ਨੇ ਜੁਲਮ ਕਰਨ ਵਾਲਿਆਂ ਨੂੰ ਤਰੱਕੀਆਂ ਦਿੱਤੀਆਂ-ਗਿਆਨੀ ਹਰਪ੍ਰੀਤ ਸਿੰਘ
ਜੋ ਕੇਂਦਰ ਏਜੰਸੀਆਂ ਨੇ ਡੇਰਾਵਾਦ ਦੇ ਬੀਜ਼ ਬੀਜੇ ਸਨ ਉਸ ਨੂੰ ਅਕਾਲੀ ਸਰਕਾਰ ਸਮੇਂ ਡੇਰਾਵਾਦ ਨੂੰ ਬੇਅਸਰ ਕੀਤਾ ਜਾ ਸਕਦਾ ਸੀ। ਪਰ ਇਹ ਨਹੀਂ ਕੀਤਾ ਗਿਆ। ਸਗੋਂ ਸਿੱਖ ਨੌਜਵਾਨਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ। ਇਹ ਗਲਤੀ ਨਹੀਂ ਗੁਨਾਹ ਹੈ। ਸਿੱਖ ਨੌਜਵਾਨਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਅਕਾਲੀ ਸਰਕਾਰ ਵੇਲੇ ਤਰੱਕੀਆਂ ਦਿੱਤੀਆਂ ਸਨ।
-
ਕੇਂਦਰੀ ਏਜੰਸੀਆਂ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਦਿੱਤਾ ਵਧਾਵਾ-ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਵਧਾਵਾ ਦਿੱਤਾ ਗਿਆ। ਜਿਸ ਕਾਰਨ ਪੰਥ ਨੂੰ ਮਜ਼ਬੂਰੀ ਵਿੱਚ ਹਥਿਆਰਬੰਦ ਸੰਘਰਸ਼ ਕਰਨਾ ਪਿਆ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੇ ਆਪਣੇ ਪਿੰਡਿਆਂ ਤੇ ਜੁਲਮ ਨੂੰ ਹੰਢਾਇਆ।
-
ਸੰਸਥਾਵਾਂ ਹਮੇਸ਼ਾ ਵੱਡੀਆਂ ਹੁੰਦੀਆਂ ਹਨ- ਗਿਆਨੀ ਹਰਪ੍ਰੀਤ ਸਿੰਘ
ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਥਾਵਾਂ ਹਮੇਸ਼ਾ ਵੱਡੀਆਂ ਹੁੰਦੀਆਂ ਹਨ। ਸੰਸਥਾਵਾਂ ਨੂੰ ਚਲਾਉਣ ਵਾਲੇ ਲੋਕ ਵੱਡੇ ਨਹੀਂ ਹੁੰਦੇ। ਗੁਰੂਘਰਾਂ ਦੀ ਸੇਵਾ ਸੰਭਾਲ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਸੇ ਫਸੀਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਇਸ ਤੋਂ ਬਾਅਦ ਇਸੇ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ।
-
ਫੈਸਲੇ ਤੇ ਦੁਨੀਆਂ ਭਰ ਦੇ ਸਿੱਖਾਂ ਦੀ ਨਜ਼ਰ- ਜੱਥੇਦਾਰ
ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਸਾਹਿਬ ਤੋਂ ਹੋਣ ਵਾਲੇ ਫੈਸਲੇ ਤੇ ਦੁਨੀਆਂ ਭਰ ਦੇ ਸਿੱਖਾਂ ਦੀ ਨਜ਼ਰ ਹੈ। 2007 ਤੋਂ ਬਾਅਦ ਹੋਈਆਂ ਘਟਨਾਵਾਂ ਦਾ ਅੱਜ ਲੇਖਾ ਜੋਖਾ ਪੰਥ ਦੇ ਸਾਹਮਣੇ ਹੋਵੇਗਾ। ਸਿੰਘ ਸਾਹਿਬ ਨੇ ਕਿਹਾ ਕਿ ਸੇਵਾ ਕਰਨ ਵਾਲਿਆਂ ਨੂੰ ਸਨਮਾਨ ਮਿਲਦਾ, ਗਲਤੀ ਕਰਨ ਵਾਲਿਆਂ ਨੂੰ ਤਨਖਾਹ ਵੀ ਲਗਾਈ ਜਾਂਦੀ ਹੈ।
-
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਪਹੁੰਚੇ ਸਿੰਘ ਸਾਹਿਬਾਨਾਂ
ਬੈਠਕ ਵਿੱਚ ਵਿਚਾਰ ਚਰਚਾ ਕਰਕੇ ਸਿੰਘ ਸਾਹਿਬਾਨਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਆ ਗਏ ਹਨ। ਹੁਣ ਸਿੰਘ ਸਾਹਿਬ ਮੁਲਜ਼ਮਾਂ ਕੋਲੋਂ ਸਵਾਲ ਜੁਆਬ ਕੀਤੇ ਜਾਣਗੇ।
-
ਸਿੰਘ ਸਾਹਿਬਾਨਾਂ ਦੀ ਬੈਠਕ ਜਾਰੀ
ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਦੇ ਐਲਾਨ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਬੈਠਕ ਜਾਰੀ ਹੈ। ਇਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਜਾਵੇਗਾ।
-
ਵ੍ਹੀਲ ਚੇਅਰ ਤੇ ਪਹੁੰਚੇ ਸੁਖਬੀਰ ਬਾਦਲ
ਪੈਰ ਤੇ ਸੱਟ ਲੱਗ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵ੍ਹੀਲ ਚੇਅਰ ਤੇ ਬੈਠ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ। ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਜਿਸ ਤੇ ਅੱਜ ਧਾਰਮਿਕ ਸਜ਼ਾ ਦਾ ਐਲਾਨ ਹੋ ਸਕਦਾ ਹੈ।
Sukbir Badal Shots
-
ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਕੁੱਝ ਨਹੀਂ ਕਹਾਂਗਾ- ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਪਹੁੰਚੇ। ਇਸ ਮੌਕੇ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਕਈ ਸਵਾਲ ਪੁੱਛੇ ਗਏ। ਜਿਨ੍ਹਾਂ ਦੇ ਜਵਾਬ ਵਿੱਚ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਮਾਮਲਾ ਜੱਥੇਦਾਰਾਂ ਦੇ ਧਿਆਨ ਵਿੱਚ ਹੈ। ਜਦੋਂ ਤੱਕ ਸਿੰਘ ਸਾਹਿਬਾਨ ਕੋਈ ਫੈਸਲਾ ਨਹੀਂ ਦਿੰਦੇ। ਉਦੋਂ ਤੱਕ ਉਹਨਾਂ ਵੱਲੋਂ ਕੁੱਝ ਨਹੀਂ ਕਿਹਾ ਜਾਵੇਗਾ।
Dhindsa
-
ਸਿਰ ਝੁਕਾਕੇ ਮੰਨਾਂਗੇ ਹੁਕਮ- ਦਲਜੀਤ ਸਿੰਘ ਚੀਮਾ
ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਤੇ ਪੇਸ਼ ਹੋਣ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਉਹ ਅੱਜ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਲਈ ਆਏ ਹਨ। ਚੀਮਾ ਨੇ ਕਿਹਾ ਕਿ ਜਦੋਂ ਪਹਿਲਾਂ ਵੀ ਸਿੱਖ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਸੀ ਤਾਂ ਉਹਨਾਂ ਨੇ ਸਾਰੀ ਗੱਲ ਰੱਖੀ ਸੀ।
Cheema Byte
-
ਗੁਰੂ ਝਿੜਕਦਾ ਵੀ ਹੈ ਅਤੇ ਮੁਆਫ਼ ਵੀ ਕਰਦਾ ਹੈ- ਬੀਬੀ ਜਗੀਰ ਕੌਰ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਪੇਸ਼ ਹੋਣ ਪਹੁੰਚੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਪੇਸ਼ ਹੋਣਾ ਦਾ ਹੁਕਮ ਮਿਲਿਆ ਸੀ ਜਿਸ ਤੋਂ ਬਾਅਦ ਉਹ ਆਏ ਹਨ। ਉਹਨਾਂ ਨੇ ਕਿਹਾ ਕਿ ਗੁਰੂ ਗਲਤੀ ਹੋਣ ਤੇ ਆਪਣੇ ਸਿੱਖਾਂ ਨੂੰ ਝਿੜਕਦਾ ਵੀ ਹੈ ਅਤੇ ਮੁਆਫ ਵੀ ਕਰਦਾ ਹੈ।
-
1 ਵਜੇ ਹੋਵੇਗੀ ਇਕੱਤਰਤਾ
ਦੁਪਹਿਰ 1 ਵਜੇ ਸਾਰੇ ਸਿੰਘ ਸਹਿਬਾਨਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਆਉਣਗੇ ਅਤੇ ਮੁਲਜ਼ਮ ਆਗੂਆਂ ਤੋਂ ਸਵਾਲ ਜੁਆਬ ਕਰਨਗੇ।
-
ਸਾਬਕਾ ਮੰਤਰੀ ਪਹੁੰਚਣੇ ਜਾਰੀ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਅੱਜ ਪੇਸ਼ ਹੋਣ ਲਈ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਲੀਡਰ ਪਹੁੰਚਣੇ ਸ਼ੁਰੂ ਹੋ ਗਏ ਹਨ। ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ ਪਹੁੰਚੇ ਹਨ। ਇਸ ਤੋਂ ਇਲਾਵਾ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਪਹੁੰਚੇ ਹਨ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋ ਰਹੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਅਤੇ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਆਗੂਆਂ ਨੂੰ ਵੀ ਪੇਸ਼ ਹੋਣ ਲਈ ਹੁਕਮ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਅੱਜ ਉਹਨਾਂ ਦੀ ਤਨਖਾਹ ਤੇ ਫੈਸਲਾ ਆ ਸਕਦਾ ਹੈ।
ਇਹਨਾਂ ਮੁੱਦਿਆਂ ਤੇ ਵਿਚਾਰ ਸੰਭਵ
- ਰਾਮ ਰਹੀਮ ਖਿਲਾਫ਼ ਕੇਸ ਵਾਪਿਸ ਲੈਣਾ
- ਅਕਾਲ ਤਖ਼ਤ ਸਾਹਿਬ ਤੋਂ ਰਾਮ ਰਹੀਮ ਨੂੰ ਮੁਆਫ਼ੀ
- ਰਾਮ ਰਹੀਮ ਦੀਆਂ ਫਿਲਮਾਂ ਨੂੰ ਮਨਜ਼ੂਰੀ
- ਬੇਅਦਬੀ ਅਤੇ ਗੋਲੀਕਾਂਡ
- ਬੇਅਦਬੀ ਮਾਮਲਿਆਂ ਦੀ ਜਾਂਚ