ਕੀ ਸੁਖਬੀਰ ਬਾਦਲ ਨੂੰ ਲੱਗੇਗੀ ਧਾਰਮਿਕ ਸਜ਼ਾ? ਅੱਜ ਹੋ ਸਕਦਾ ਹੈ ਫੈਸਲਾ

Updated On: 

02 Dec 2024 11:00 AM

ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 5 ਸਿੰਘ ਸਹਿਬਾਨਾਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਸਾਰੇ ਲੀਡਰਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦਰਅਸਲ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਸਿੰਘ ਸਖ਼ਤ ਹਨ। ਉਹਨਾਂ ਨੇ ਸਾਬਕਾ ਜੱਥੇਦਾਰਾਂ ਕੋਲੋਂ ਵੀ ਮਾਮਲੇ ਵਿੱਚ ਜਵਾਬ ਤਲਬ ਕੀਤਾ ਹੈ।

ਕੀ ਸੁਖਬੀਰ ਬਾਦਲ ਨੂੰ ਲੱਗੇਗੀ ਧਾਰਮਿਕ ਸਜ਼ਾ? ਅੱਜ ਹੋ ਸਕਦਾ ਹੈ ਫੈਸਲਾ
Follow Us On

ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 5 ਸਿੰਘ ਸਹਿਬਾਨਾਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਤੋਂ ਪਹਿਲਾਂ ਸਿੰਘ ਸਾਹਿਬ ਨੇ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਸਾਰੇ ਲੀਡਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿੰਘ ਸਾਹਿਬਾਨ ਅੱਜ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਤੇ ਵੀ ਕੋਈ ਫੈਸਲਾ ਲੈ ਸਕਦੇ ਹਨ। ਕਿਉਂਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੇ ਹੋਇਆ ਕਰੀਬ 3 ਮਹੀਨੇ ਦਾ ਸਮਾਂ ਹੋ ਗਿਆ ਹੈ।

ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਬੇਨਤੀ ਪੱਤਰ ਭੇਜਿਆ ਗਿਆ ਸੀ। ਜਿਸ ਵਿੱਚ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿਜਦਾ ਕਰਨਾ ਚਾਹੁੰਦੇ ਹਨ। ਜਿਸ ਕਰਕੇ ਉਹਨਾਂ ਨੇ ਤਨਖਾਹ ਤੇ ਜਲਦੀ ਕੋਈ ਫੈਸਲਾ ਲਿਆ ਜਾਵੇ।

ਕੌਣ ਕੌਣ ਸਨ ਵਜ਼ੀਰ ?

  • ਬਿਕਰਮ ਸਿੰਘ ਮਜੀਠੀਆ- ਮਾਲ, ਸੂਚਨਾ ਤੇ ਪ੍ਰਸ਼ਾਰਣ ਅਤੇ ਆਪਦਾ ਪ੍ਰਬੰਧਨ ਮੰਤਰੀ
  • ਦਲਜੀਤ ਸਿੰਘ ਚੀਮਾ- ਸਿੱਖਿਆ ਮੰਤਰੀ
  • ਮਨਪ੍ਰੀਤ ਸਿੰਘ ਬਾਦਲ- ਖ਼ਜਾਨਾ ਮੰਤਰੀ
  • ਪਰਮਿੰਦਰ ਸਿੰਘ ਢੀਂਡਸਾ- ਖ਼ਜਾਨਾ ਮੰਤਰੀ
  • ਸਿਕੰਦਰ ਸਿੰਘ ਮਾਲੂਕਾ- ਪੰਚਾਇਤ ਮੰਤਰੀ
  • ਜਗੀਰ ਕੌਰ- ਸਮਾਜਿਕ ਸੁਰੱਖਿਆ ਅਤੇ ਮਹਿਲਾ ਵਿਕਾਸ ਮੰਤਰੀ
  • ਗੁਲਜ਼ਾਰ ਸਿੰਘ ਰਣੀਕੇ- ਖੇਡ ਮੰਤਰੀ
  • ਸ਼ਰਨਜੀਤ ਸਿੰਘ ਢਿੱਲੋਂ- ਸਿੰਚਾਈ ਮੰਤਰੀ
  • ਆਦੇਸ਼ ਪ੍ਰਤਾਪ ਸਿੰਘ ਕੈਰੋਂ- ਆਬਕਾਰੀ ਵਿਭਾਗ
  • ਸਰਵਣ ਸਿੰਘ ਫਿਲੌਰ- ਜੇਲ੍ਹ ਅਤੇ ਸ਼ੈਰ ਸਪਾਟਾ ਮੰਤਰੀ
  • ਸੁਰਜੀਤ ਸਿੰਘ ਰੱਖੜਾ- ਉੱਚ ਸਿੱਖਿਆ ਅਤੇ ਵਾਟਰ ਸਪਲਾਈ ਮੰਤਰੀ
  • ਜਨਮੇਜਾ ਸਿੰਘ ਸੇਖੋਂ- PWD ਮੰਤਰੀ
  • ਸੁੱਚਾ ਸਿੰਘ ਲੰਗਾਹ- ਖੇਤੀ ਬਾੜੀ ਮੰਤਰੀ
  • ਸੋਹਨ ਸਿੰਘ ਠੰਡਲ- ਜੇਲ੍ਹ ਮੰਤਰੀ

ਰਾਮ ਰਹੀਮ ਨੂੰ ਮਾਫੀ ਦੇਣ ਵਾਲੇ ਜੱਥੇਦਾਰਾਂ ਤੋਂ ਮੰਗਿਆ ਜਵਾਬ

ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਵਾਲੇ ਸਾਬਕਾ 3 ਜੱਥੇਦਾਰਾਂ ਤੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਹੈ। ਸਾਬਕਾ ਜੱਥੇਦਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਕੋਰ ਕਮੇਟੀ ਵੀ ਤਲਬ

ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਾਲ 2015 ਚ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਲੀਡਰਾਂ ਨੂੰ ਵੀ ਤਲਬ ਕੀਤਾ ਹੈ। ਇਹ ਉਹ ਸਾਲ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਸੰਗਤ ਉੱਪਰ ਗੋਲੀ ਚਲਾਈ ਜਾਂਦੀ ਹੈ।

SGPC ਪ੍ਰਧਾਨ ਵੀ ਤਲਬ

ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਤਲਬ ਕੀਤਾ ਹੈ। ਸਿੰਘ ਸਹਿਬਾਨ ਉਹਨਾਂ ਤੋਂ ਵੀ ਸਵਾਲ ਜਵਾਬ ਕਰ ਸਕਦੇ ਹਨ।

Related Stories
ਪੰਜਾਬ ਵਿੱਚ ਲਿੰਕ ਰੋਡ ਲਈ 2436 ਕਰੋੜ ਰੁਪਏ ਮਨਜ਼ੂਰ, ਨਾਬਾਰਡ ਤੋਂ ਲਏ ਜਾਣਗੇ 1800 ਕਰੋੜ, 13400 ਕਿਲੋਮੀਟਰ ਸੜਕਾਂ ਦੀ ਹੋਵੇਗੀ ਮੁਰੰਮਤ
ਧਾਰਮਿਕ ਸਜ਼ਾ ਤੋਂ ਪਹਿਲਾਂ ਪਹੁੰਚੇ ਸ਼੍ਰੀ ਅਕਾਲ ਤਖ਼ਤ ਤੇ ਪਹੁੰਚੇ ਅਕਾਲੀ, ਬੋਲੇ-ਸਿਰ ਝੁਕਾਕੇ ਮੰਨਾਂਗੇ ਹੁਕਮ
ਪੰਜਾਬ ਦੀਆਂ ਜ਼ਿਮਨੀ ਚੋਣਾਂ ਜਿੱਤਣ ਵਾਲੇ ਤਿੰਨ ਵਿਧਾਇਕਾਂ ਨੇ ਚੁੱਕੀ ਸਹੁੰ: CM ਭਗਵੰਤ ਮਾਨ ਵੀ ਰਹੇ ਮੌਜੂਦ, ਕਾਂਗਰਸ ਦੇ ਵਿਧਾਇਕ ਢਿੱਲੋਂ 4 ਨੂੰ ਚੁੱਕਣਗੇ ਸਹੁੰ
Live Update: ਕਿਹਨੇ ਕੀਤਾ ਕਿਹੜਾ ‘ਗੁਨਾਹ’, ਕਿਸ ਕਿਸਨੂੰ ਮਿਲੇਗੀ ਧਾਰਮਿਕ ਸਜ਼ਾ… ਥੋੜ੍ਹੀ ਦੇਰ ਬਾਅਦ ਵੱਡਾ ਫੈਸਲਾ
ਅੱਜ 45 ਹਜ਼ਾਰ ਕਿਸਾਨ ਕਰਨਗੇ ਦਿੱਲੀ ‘ਚ ਸੰਸਦ ਦਾ ਘਿਰਾਓ, ਬੈਠਕ ‘ਚ ਮਾਮਲਾ ਹੱਲ ਨਾ ਹੋਣ ‘ਤੇ ਸਾਂਝੇ ਮੋਰਚੇ ਦਾ ਐਲਾਨ
ਪੰਜਾਬ ‘ਚ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਗਰਮਾਈ ਸਿਆਸਤ, ਭਾਜਪਾ ਦਾ ਇਲਜ਼ਾਮ-ਸਰਕਾਰ ਕਰ ਰਹੀ ਸ਼ਹੀਦ ਦਾ ਅਪਮਾਨ
Exit mobile version