ਅਜਨਾਲਾ ‘ਚ ANTF ਤੇ BSF ਦੀ ਵੱਡੀ ਕਾਰਵਾਈ: ਕਰੀਬ 20 ਕਿਲੋ ਹੈਰੋਇਨ ਬਰਾਮਦ, 4 ਮੁਲਜ਼ਮ ਗ੍ਰਿਫ਼ਤਾਰ

Updated On: 

06 Jan 2026 11:39 AM IST

ਡੀਜੀਪੀ ਗੌਰਵ ਯਾਦਵ ਦੇ ਅਨੁਸਾਰ, ਗ੍ਰਿਫ਼ਤਾਰ ਮੁੱਖ ਮੁਲਜ਼ਮ ਹੈਰੋਇਨ ਦੀ ਪੂਰੀ ਸਪਲਾਈ ਅਤੇ ਵੰਡ ਦਾ ਪ੍ਰਬੰਧਨ ਕਰਦਾ ਸੀ। ਇਸ ਤੋਂ ਇਲਾਵਾ, ਦੂਜੇ ਗ੍ਰਿਫ਼ਤਾਰ ਮੁਲਜ਼ਮਾਂ ਨੇ ਹੈਰੋਇਨ ਦੀ ਸਥਾਨਕ ਤਸਕਰੀ ਵਿੱਚ ਸਹਾਇਤਾ ਕੀਤੀ। ਪੁਲਿਸ ਨੇ ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਜਨਾਲਾ ਚ ANTF ਤੇ BSF ਦੀ ਵੱਡੀ ਕਾਰਵਾਈ: ਕਰੀਬ 20 ਕਿਲੋ ਹੈਰੋਇਨ ਬਰਾਮਦ, 4 ਮੁਲਜ਼ਮ ਗ੍ਰਿਫ਼ਤਾਰ

ਅਜਨਾਲਾ 'ਚ ਕਰੀਬ 20 ਕਿਲੋ ਹੈਰੋਇਨ ਬਰਾਮਦ, 4 ਮੁਲਜ਼ਮ ਗ੍ਰਿਫ਼ਤਾਰ

Follow Us On

ਅੰਮ੍ਰਿਤਸਰ ਦੇ ਅਜਨਾਲਾ ਖੇਤਰ ਦੇ ਭਿੰਡੀ ਔਲਖ ਵਿੱਚ ਏਐਨਟੀਐਫ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ। ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ), ਬਾਰਡਰ ਰੇਂਜ ਨੇ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਮੁਹਿੰਮ ਚਾਲਈ ਗਈ।

ਜਿਸ ਵਿੱਚ ਕੁੱਲ 19.980 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਇਸ ਆਪ੍ਰੇਸ਼ਨ ਵਿੱਚ ਹੈਰੋਇਨ ਸਪਲਾਈ ਚੇਨ ਚਲਾਉਣ ਵਾਲੇ ਮੁੱਖ ਆਪਰੇਟਰ ਸਮੇਤ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਜੁੜੇ ਹੋਏ ਸਨ ਅਤੇ ਸਰਹੱਦ ਪਾਰ ਹੈਰੋਇਨ ਦੀ ਡਿਲਿਵਰੀ ਅਤੇ ਵੰਡ ਦਾ ਕੰਮ ਕਰ ਰਹੇ ਸਨ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਅੰਜਾਮ ਦੇਣ ਲਈ ਖੇਤਰੀ ਡੀਲਰਾਂ ਅਤੇ ਸਥਾਨਕ ਨੈੱਟਵਰਕਾਂ ਨਾਲ ਸਹਿਯੋਗ ਕਰ ਰਹੇ ਸਨ।

ਡੀਜੀਪੀ ਪੰਜਾਬ ਨੇ ਪੋਸਟ ਕਰ ਸਾਂਝੀ ਕੀਤੀ ਜਾਣਕਾਰੀ

ਡੀਜੀਪੀ ਗੌਰਵ ਯਾਦਵ ਦੇ ਅਨੁਸਾਰ, ਗ੍ਰਿਫ਼ਤਾਰ ਮੁੱਖ ਮੁਲਜ਼ਮ ਹੈਰੋਇਨ ਦੀ ਪੂਰੀ ਸਪਲਾਈ ਅਤੇ ਵੰਡ ਦਾ ਪ੍ਰਬੰਧਨ ਕਰਦਾ ਸੀ। ਇਸ ਤੋਂ ਇਲਾਵਾ, ਦੂਜੇ ਗ੍ਰਿਫ਼ਤਾਰ ਮੁਲਜ਼ਮਾਂ ਨੇ ਹੈਰੋਇਨ ਦੀ ਸਥਾਨਕ ਤਸਕਰੀ ਵਿੱਚ ਸਹਾਇਤਾ ਕੀਤੀ। ਪੁਲਿਸ ਨੇ ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੱਖ ਟੀਚਾ ਹੈਂਡਲਰਾਂ ਦੀ ਪਛਾਣ ਕਰਨਾ ਤੇ ਸਪਲਾਈ ਰੂਟਾਂ ਦਾ ਪਤਾ ਲਗਾਉਣਾ

ਜਾਂਚ ਦਾ ਮੁੱਖ ਉਦੇਸ਼ ਸਰਹੱਦ ਪਾਰ ਦੇ ਹੈਂਡਲਰਾਂ ਦੀ ਪਛਾਣ ਕਰਨਾ, ਸਪਲਾਈ ਰੂਟਾਂ ਦਾ ਪਤਾ ਲਗਾਉਣਾ ਅਤੇ ਪੂਰੇ ਤਸਕਰੀ ਨੈੱਟਵਰਕ ਨੂੰ ਖਤਮ ਕਰਨਾ ਹੈ। ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨੂੰ ਜੜ੍ਹੋਂ ਪੁੱਟਣ ਅਤੇ ਸਰਹੱਦ ਪਾਰ ਤੋਂ ਕੰਮ ਕਰ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਵਚਨਬੱਧ ਹੈ।

ਪੁਲਿਸ ਨੇ ਜਨਤਾ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕਰਨ। ਸੂਬੇ ਅਤੇ ਕੇਂਦਰ ਸਰਕਾਰਾਂ ਵਿਚਕਾਰ ਸਾਂਝੀ ਸੁਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਚਲਾਈ ਗਈ ਇਹ ਮੁਹਿੰਮ ਇਹ ਸੰਦੇਸ਼ ਦਿੰਦੀ ਹੈ ਕਿ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਹੋਰ ਵੀ ਸਖ਼ਤ ਹੋ ਗਈ ਹੈ।

Related Stories
PU ‘ਚ ਸੁਪਰਡੈਂਟ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ, ਕੁਆਰਟਰ ‘ਚ ਸੀ ਇਕੱਲਾ; ਪੁਲਿਸ ਨੂੰ ਸੁਸਾਇਡ ਨੋਟ ਮਿਲਿਆ
ਹੁਸ਼ਿਆਰਪੁਰ: ਟਾਂਡਾ ਵਿਖੇ ਪੈਟਰੋਲ ਪੰਪ ਤੋਂ 1.5 ਲੱਖ ਦੀ ਲੁੱਟ, ਸੁੱਤੇ ਪਏ ਕਰਮਚਾਰੀਆਂ ਨੂੰ ਧਮਕਾਇਆ ਤੇ ਕੀਤੀ ਤੋੜ-ਫੋੜ
ਅੰਮ੍ਰਿਤਸਰ: ਟਾਹਲੀ ਵਾਲਾ ਚੌਂਕ ਚ ਚਾਰ ਮੰਜ਼ਿਲਾਂ ਇਮਾਰਤ ਢਹੀ, 2 ਲੋਕ ਦੱਬੇ; ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੀਤਾ ਗਿਆ ਰੈਸਕਿਊ (VIDEO)
328 ਸਰੂਪਾਂ ਦੇ ਮਾਮਲੇ ‘ਚ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਮੁੜ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ
G-RAM-G ਨੂੰ ਲੈ ਕੇ ਪੰਜਾਬ ਭਾਜਪਾ ਦੀ ਫਾਜ਼ਿਲਕਾ ਤੋਂ ਜਾਗਰੂਕਤਾ ਮੁਹਿੰਮ, ਜਾਖੜ ਬੋਲੇ ਭੇਸ ਬਦਲ ਕੇ ਮਿਲਣ ਜਾਂਦੇ ਹਨ ਰਾਜਾ ਵੜਿੰਗ
FCI ਜੀਐਮ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਵਿਚਾਲੇ ਟਕਰਾਅ, UT ਕੇਡਰ ਅਧਿਕਾਰੀ ਨੀਤਿਕਾ ਪੰਵਾਰ ਦੀ ਸਿਫਾਰਸ਼ ਤੋਂ ਨਰਾਜ਼ ਸੀਐਮ ਨੇ ਕੇਂਦਰ ਨੂੰ ਲਿੱਖੀ ਚਿੱਠੀ