ਕੰਬੋਡੀਆ ਤੋਂ ਯਾਤਰੀ ਲੈ ਕੇ ਆਇਆ ਨਜ਼ਾਇਜ ਸਿਗਰਟ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਕਾਰਵਾਈ

Published: 

19 Nov 2025 17:40 PM IST

Amritsar Airport Illegal Cigarettes Ceased: ਕਸਟਮ ਵਿਭਾਗ ਨੂੰ ਇੱਕ ਯਾਤਰੀ ਉੱਤੇ ਸ਼ੱਕ ਹੋਇਆ ਅਤੇ ਉਸ ਨੇ ਮੁਲਜ਼ਮ ਤੋਂ ਖੇਪ ਜ਼ਬਤ ਕਰ ਲਈ। ਜਾਣਕਾਰੀ ਮੁਤਾਬਕ, ਯਾਤਰੀ ਕੰਬੋਡੀਆ ਤੋਂ ਮਲੇਸ਼ੀਆ ਗਿਆ ਸੀ। ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚਿਆ। ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਦੀ ਵੱਡੀ ਮਾਤਰਾ ਮਿਲੀ। ਜਿਨ੍ਹਾਂ ਨੂੰ ਬਾਅਦ ਵਿੱਚ ਜ਼ਬਤ ਕਰ ਲਿਆ ਗਿਆ।

ਕੰਬੋਡੀਆ ਤੋਂ ਯਾਤਰੀ ਲੈ ਕੇ ਆਇਆ ਨਜ਼ਾਇਜ ਸਿਗਰਟ, ਅੰਮ੍ਰਿਤਸਰ ਹਵਾਈ ਅੱਡੇ ਤੇ ਕਸਟਮ ਵਿਭਾਗ ਵੱਲੋਂ ਕਾਰਵਾਈ

Amritsar Airport Illegal Cigarettes Ceased: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਵਿਦੇਸ਼ੀ ਸਿਗਰਟਾਂ ਦੀ ਇੱਕ ਖੇਪ ਜ਼ਬਤ ਕੀਤੀ। ਇਨ੍ਹਾਂ ਸਿਗਰਟਾਂ ਦੀ ਕੀਮਤ ਲਗਭਗ 11 ਲੱਖੀ ਦੱਸੀ ਜਾ ਰਹੀ ਹੈ। ਕੰਬੋਡੀਆ ਤੋਂ ਇੱਕ ਯਾਤਰੀ ਅੰਮ੍ਰਿਤਸਰ ਪਹੁੰਚਿਆ।

ਕਸਟਮ ਵਿਭਾਗ ਨੂੰ ਇੱਕ ਯਾਤਰੀ ਉੱਤੇ ਸ਼ੱਕ ਹੋਇਆ ਅਤੇ ਉਸ ਨੇ ਮੁਲਜ਼ਮ ਤੋਂ ਖੇਪ ਜ਼ਬਤ ਕਰ ਲਈ। ਜਾਣਕਾਰੀ ਮੁਤਾਬਕ, ਯਾਤਰੀ ਕੰਬੋਡੀਆ ਤੋਂ ਮਲੇਸ਼ੀਆ ਗਿਆ ਸੀ। ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚਿਆ। ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਦੀ ਵੱਡੀ ਮਾਤਰਾ ਮਿਲੀ। ਜਿਨ੍ਹਾਂ ਨੂੰ ਬਾਅਦ ਵਿੱਚ ਜ਼ਬਤ ਕਰ ਲਿਆ ਗਿਆ।

ਗੈਰ-ਕਾਨੂੰਨੀ ਸਮਾਨ ਬਰਾਮਦ ਹੋਣ ਤੋਂ ਬਾਅਦ, ਦੋਸ਼ੀ ਯਾਤਰੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਕਸਟਮ ਵਿਭਾਗ ਵੱਲੋਂ ਜਾਂਚ ਸ਼ੁਰੂ

ਕਸਟਮ ਵਿਭਾਗ ਇਸ ਮਾਮਲੇ ਦੀ ਹੋਰ ਜਾਂਚ ਕਰ ਰਿਹਾ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਯਾਤਰੀ ਕਿਸ ਨੈੱਟਵਰਕ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ। ਇਸ ਤੋਂ ਇਲਾਵਾ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਯਾਤਰੀ ਕੰਬੋਡੀਆ ਜਾਂ ਮਲੇਸ਼ੀਆ ਤੋਂ ਇੰਨੀ ਵੱਡੀ ਖੇਪ ਲੈ ਕੇ ਆਇਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੌਸਮ ਅਤੇ ਸਰਦੀਆਂ ਦੇ ਮੌਸਮ ਦੌਰਾਨ, ਹਵਾਈ ਅੱਡੇ ‘ਤੇ ਤਸਕਰੀ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ। ਜਿਸ ਕਾਰਨ ਕਸਟਮ ਨਿਗਰਾਨੀ ਵਧਾ ਦਿੱਤੀ ਗਈ ਹੈ।

ਕਸਟਮ ਵਿਭਾਗ ਕਿਵੇਂ ਫੜਦਾ ਹੈ ਸਾਮਾਨ?

ਹਵਾਈ ਅੱਡੇ ਤੇ ਕਸਟਮ ਵਿਭਾਗ ਕਈ ਤਰੀਕਿਆਂ ਨਾਲ ਗੈਰਕਾਨੂੰਨੀ ਸਮਾਨ ਨੂੰ ਪਕੜਦਾ ਹੈ। ਸਭ ਤੋਂ ਪਹਿਲਾਂ ਯਾਤਰੀਆਂ ਦੇ ਸਮਾਨ ਨੂੰ ਐਕਸ-ਰੇ ਸਕੈਨਰ ਰਾਹੀਂ ਚੈਕ ਕੀਤਾ ਜਾਂਦਾ ਹੈ। ਜਿਸ ਨਾਲ ਛੁਪਿਆ ਸਮਾਨ ਤੁਰੰਤ ਸਾਹਮਣੇ ਆ ਜਾਂਦਾ ਹੈ। ਸ਼ੱਕੀ ਯਾਤਰੀਆਂ ਦੀ ਮੈਨੂਅਲ ਤਲਾਸ਼ੀ ਵੀ ਕੀਤੀ ਜਾਂਦੀ ਹੈ। ਡਰੱਗਜ਼, ਸੋਨਾ ਜਾਂ ਹੋਰ ਮਨਾ ਕੀਤੇ ਸਮਾਨ ਦੀ ਪਛਾਣ ਲਈ ਸਨਿੱਫਰ ਡਾਗ ਵੀ ਵਰਤੇ ਜਾਂਦੇ ਹਨ। ਇਮੀਗ੍ਰੇਸ਼ਨ ਡਾਟਾ ਅਤੇ ਯਾਤਰਾ ਪੈਟਰਨ ਦੇ ਆਧਾਰ ਤੇ ਹਾਈ-ਰਿਸਕ ਯਾਤਰੀਆਂ ਤੇ ਖ਼ਾਸ ਨਿਗਰਾਨੀ ਰੱਖੀ ਜਾਂਦੀ ਹੈ। ਕਈ ਵਾਰ ਗੁਪਤ ਜਾਣਕਾਰੀ ਮਿਲਣ ਤੇ ਖਾਸ ਚੈਕਿੰਗ ਵੀ ਹੁੰਦੀ ਹੈ। ਜਿਸ ਨਾਲ ਚੋਰੀ-ਛੁਪੇ ਲਿਆਂਦਾ ਸਮਾਨ ਪਕੜ ਲਿਆ ਜਾਂਦਾ ਹੈ।

Follow Us