AMRITSAR NEWS: ਧਰਨੇ ਮੁਜਹਿਰਿਆਂ ਅਤੇ ਕਬਜੇ ਵਾਲੀ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਣਾ ਠੀਕ ਹੈ ਜਾਂ ਨਹੀਂ, ਇਸ ਬਾਰੇ ਭਵਿੱਖ ਦੇ ਦਿਸ਼ਾ ਨਿਰਦੇਸ਼ ਤੈਅ ਕਰਨ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ 16 ਮੈਂਬਰੀ ਕਮੇਟੀ ਵਲੋਂ ਬਣਾਈ ਰਿਪੋਰਟ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ।
ਕੋਆਰਡੀਨੇਟਰ ਪੀਰ ਮਹੁੰਮਦ ਅਤੇ ਹੋਰ ਮੈਂਬਰਾਂ ਨੇ ਸੀਲ ਬੰਦ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਨੂੰ ਸੌਂਪੀ
ਆਉਣ ਵਾਲੇ ਸਮੇਂ ਚ 5 ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਹੋਵੇਗਾ ਫ਼ੈਸਲਾ
14 ਮਾਰਚ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਦੇ ਹਨ ਫੈਸਲਾ
16 ਮੇਂਬਰਾਂ ਨੇ ਅਪਣੇ-ਆਪਣੇ ਵਿਚਾਰ ਲਿਖਤੀ ਰੂਪ ਵਿੱਚ ਦਿੱਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧਰਨਿਆਂ ਆਦਿ ਚ ਲੈ ਕੇ ਜਾਣਾ ਉਚਿਤ ਹੈ ਜਾਂ ਨਹੀਂ ਇਹ ਜਥੇਦਾਰ ਸਾਹਿਬ ਕੁੱਝ ਦਿਨਾਂ ‘ਚ ਬੈਠਕ ਕਰਕੇ ਫ਼ੈਸਲਾ ਦੇਣਗੇ
ਸਮੁੱਚੇ ਸਿੱਖ ਪੰਥ ਦੀਆਂ ਇਸ ਫੈਸਲੇ ‘ਤੇ ਰਹਿਣਗੀਆਂ ਨਜ਼ਰਾਂ