ਅਬੋਹਰ 'ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, ਸੱਤ ਬੱਚੇ ਜ਼ਖ਼ਮੀ | Abohar road Accident seven school students injured after e rickshaw flip know full detail in punjabi Punjabi news - TV9 Punjabi

ਅਬੋਹਰ ‘ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖ਼ਮੀ

Updated On: 

25 Apr 2024 11:50 AM

Abohar road Accident: ਈ-ਰਿਕਸ਼ਾ ਚਾਲਕ ਲਖਵਿੰਦਰ ਸਿੰਘ ਵਾਸੀ ਪੰਚ ਪੀਰ ਮੁਹੱਲਾ ਆਪਣੇ ਈ-ਰਿਕਸ਼ਾ 'ਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਦੋਂ ਉਹ ਸੀਤੋ ਰੋਡ 'ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਈ-ਰਿਕਸ਼ਾ ਦਾ ਐਕਸਲ ਟੁੱਟ ਗਿਆ। ਇਸ ਕਾਰਨ ਰਿਕਸ਼ਾ ਸੜਕ 'ਤੇ ਪਲਟ ਗਿਆ ਅਤੇ ਸਾਰੇ ਬੱਚੇ ਸੜਕ 'ਤੇ ਡਿੱਗ ਪਏ।

ਅਬੋਹਰ ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖ਼ਮੀ

ਈ ਰਿਕਸ਼ਾਅ ਐਕਸ਼ੀਡੈਂਟ

Follow Us On

Abohar Accident: ਵੀਰਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਈ-ਰਿਕਸ਼ਾ ਅਚਾਨਕ ਸੜਕ ‘ਤੇ ਪਲਟ ਗਿਆ, ਜਿਸ ਕਾਰਨ 7 ਸਕੂਲੀ ਬੱਚੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀ ਬੱਚਿਆਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਲਖਵਿੰਦਰ ਸਿੰਘ ਵਾਸੀ ਪੰਚ ਪੀਰ ਮੁਹੱਲਾ ਆਪਣੇ ਈ-ਰਿਕਸ਼ਾ ‘ਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਦੋਂ ਉਹ ਸੀਤੋ ਰੋਡ ‘ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਈ-ਰਿਕਸ਼ਾ ਦਾ ਐਕਸਲ ਟੁੱਟ ਗਿਆ। ਇਸ ਕਾਰਨ ਰਿਕਸ਼ਾ ਸੜਕ ‘ਤੇ ਪਲਟ ਗਿਆ ਅਤੇ ਸਾਰੇ ਬੱਚੇ ਸੜਕ ‘ਤੇ ਡਿੱਗ ਪਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।

ਈ-ਰਿਕਸ਼ਾ ਚਾਲਕ ‘ਤੇ ਇਲਜ਼ਾਮ

ਬੱਚਿਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆਪਣੇ ਈ-ਰਿਕਸ਼ਾ ‘ਚ ਜ਼ਿਆਦਾ ਬੱਚੇ ਬੈਠਣ ਲਈ ਵੱਖਰੀਆਂ ਸੀਟਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ, ਉਨ੍ਹਾਂ ਨੇ ਈ-ਰਿਕਸ਼ਾ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

Exit mobile version