ਫਗਵਾੜਾ ਦੇ ‘ਆਪ’ ਆਗੂ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, UK ਦੇ ਨੰਬਰ ਤੋਂ ਆਏ ਖ਼ੌਫ਼ਨਾਕ ਮੈਸੇਜ

Published: 

25 Feb 2026 19:36 PM IST

ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਅਧੀਨ ਪੈਂਦੇ ਪਿੰਡ ਦਰਵੇਸ਼ ਦੇ ਨਿਵਾਸੀ ਅਤੇ ਆਮ ਆਦਮੀ ਪਾਰਟੀ (AAP) ਦੇ ਬੀਸੀ ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ ਇੱਕ ਵਾਰ ਫਿਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਦਲਜੀਤ ਰਾਜੂ ਨੂੰ ਯੂਕੇ (UK) ਦੇ ਕੋਡ ਵਾਲੇ ਅੰਤਰਰਾਸ਼ਟਰੀ ਨੰਬਰ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਫਗਵਾੜਾ ਦੇ ਆਪ ਆਗੂ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, UK ਦੇ ਨੰਬਰ ਤੋਂ ਆਏ ਖ਼ੌਫ਼ਨਾਕ ਮੈਸੇਜ

AAP ਆਗੂ ਦਲਜੀਤ ਰਾਜੂ ਨੂੰ ਮਿਲੀ ਧਮਕੀ, UK ਦੇ ਨੰਬਰ ਤੋਂ ਆਏ ਖ਼ੌਫ਼ਨਾਕ ਮੈਸੇਜ

Follow Us On

ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਅਧੀਨ ਪੈਂਦੇ ਪਿੰਡ ਦਰਵੇਸ਼ ਦੇ ਨਿਵਾਸੀ ਅਤੇ ਆਮ ਆਦਮੀ ਪਾਰਟੀ (AAP) ਦੇ ਬੀਸੀ ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ ਇੱਕ ਵਾਰ ਫਿਰ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਦਲਜੀਤ ਰਾਜੂ ਨੂੰ ਯੂਕੇ (UK) ਦੇ ਕੋਡ ਵਾਲੇ ਅੰਤਰਰਾਸ਼ਟਰੀ ਨੰਬਰ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।

ਧਮਕੀ ਭਰੇ ਸੰਦੇਸ਼ਾਂ ਨੇ ਉਡਾਏ ਹੋਸ਼

ਦਲਜੀਤ ਰਾਜੂ ਨੂੰ ਵਾਟਸਐਪ ਰਾਹੀਂ ਭੇਜੇ ਗਏ ਸੰਦੇਸ਼ਾਂ ਵਿੱਚ ਬੇਹੱਦ ਖ਼ੌਫ਼ਨਾਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇੱਕ ਮੈਸੇਜ ਵਿੱਚ ਲਿਖਿਆ ਗਿਆ ਹੈ, “ਕਫ਼ਨ ਤਿਆਰ ਹੈ, ਹੁਣ ਤੇਰੇ ਘਰ ਵਿੱਚੋਂ ਕਿਸੇ ਦਾ ਵੀ… ਹੁਣ ਤੂੰ ਫੋਨ ਇਗਨੋਰ ਕਰ ਰਿਹਾ ਹੈਂ, ਜਲਦੀ ਹੀ ਗਿਫ਼ਟ ਕਾਰਡ ਭੇਜਾਂਗਾ।”

ਇੰਨਾ ਹੀ ਨਹੀਂ, ਧਮਕੀ ਦੇਣ ਵਾਲੇ ਨੇ ਅੱਗੇ ਲਿਖਿਆ, “ਹੁਣ ਸਾਰੇ ਕੰਮ ਛੱਡ ਕੇ ਮੈਂ ਤੇਰੇ ਪਿੱਛੇ ਹਾਂ। ਤੇਰੇ ਘਰ ਵਿੱਚ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ, ਹੁਣ ਤੂੰ ਤਿਆਰ ਹੋ ਜਾ। ਜਲਦੀ ਹੀ ਤੇਰੇ ਪਰਿਵਾਰ ਦਾ ਨੁਕਸਾਨ ਕਰਾਂਗਾ, ਮੈਨੂੰ ਤੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਬਾਰੇ ਪਤਾ ਹੈ।” ਧਮਕੀ ਦੇਣ ਵਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਇੰਤਜ਼ਾਰ ਨਹੀਂ ਕਰੇਗਾ ਬਲਕਿ ਸਿੱਧਾ ਵਾਰ ਕਰੇਗਾ।

ਤਿੰਨ ਮਹੀਨੇ ਪਹਿਲਾਂ ਵੀ ਹੋਈ ਸੀ ਫਾਇਰਿੰਗ

ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦਲਜੀਤ ਰਾਜੂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ 27 ਨਵੰਬਰ 2025 ਦੀ ਰਾਤ ਨੂੰ ਦੋ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਅੰਨ੍ਹੇਵਾਹ 23 ਰਾਊਂਡ ਫਾਇਰਿੰਗ ਕੀਤੀ ਸੀ। ਉਸ ਸਮੇਂ ਹਮਲਾਵਰਾਂ ਨੇ ਇੱਕ ਪੱਤਰ ਵੀ ਸੁੱਟਿਆ ਸੀ, ਜਿਸ ਵਿੱਚ ‘ਕਾਲਾ ਰਾਣਾ ਗੈਂਗ’ ਦਾ ਨਾਂ ਲਿਖਿਆ ਹੋਇਆ ਸੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

ਪੁਲਿਸ ਕਰ ਰਹੀ ਕਾਰਵਾਈ

ਤਾਜ਼ਾ ਧਮਕੀਆਂ ਦੀ ਜਾਣਕਾਰੀ ਮਿਲਦੇ ਹੀ ਐਸਪੀ ਪੱਧਰ ਦੇ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਫੋਰਸ ਦਲਜੀਤ ਰਾਜੂ ਦੇ ਘਰ ਪਹੁੰਚੀ। ਪੁਲਿਸ ਨੇ ਘਟਨਾ ਦੇ ਸਬੰਧ ਵਿੱਚ ਪਰਿਵਾਰ ਤੋਂ ਪੁੱਛਗਿੱਛ ਕੀਤੀ ਹੈ ਅਤੇ ਜਿਨ੍ਹਾਂ ਨੰਬਰਾਂ ਤੋਂ ਧਮਕੀਆਂ ਆਈਆਂ ਹਨ, ਉਨ੍ਹਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨ ਮਹੀਨੇ ਪਹਿਲਾਂ ਹੋਈ ਫਾਇਰਿੰਗ ਦੀ ਘਟਨਾ ਨੂੰ ਪੁਲਿਸ ਅਜੇ ਤੱਕ ਸੁਲਝਾ ਨਹੀਂ ਸਕੀ ਸੀ ਕਿ ਹੁਣ ਨਵੀਆਂ ਧਮਕੀਆਂ ਨੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।