07 Dec 2023 17:56 PM
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਦਾ ਵਿਆਹ ਵੀਰਵਾਰ ਨੂੰ ਪਟਿਆਲਾ ਵਿਖੇ ਬੜੀ ਹੀ ਧੂੰਮਧਾਮ ਨਾਲ ਹੋਇਆ। ਕਰਨ ਸਿੱਧੂ ਨੇ ਇਨਾਇਤ ਕੌਰ ਨਾਲ ਲਾਵਾ ਲਈਆਂ।
ਇਸ ਦੌਰਾਨ ਕਰਨ ਦੀ ਭੈਣ ਰਾਬੀਆ ਸਿੱਧੂ ਨੇ ਕਰਨ ਦੇ ਸਿਰ 'ਤੇ ਸਿਹਰਾ ਸਜਾਇਆ। ਕਰਨ ਦਾ ਆਨੰਦ ਕਾਰਜ ਪਟਿਆਲਾ ਵਿਖੇ ਹੋਇਆ।
ਕਰਨ ਸਿੱਧੂ ਨੇ ਇਨਾਇਤ ਕੌਰ ਨਾਲ ਲਾਵਾ ਲਈਆਂ। ਇਸ ਮੌਕੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਬਹੁਤ ਹੀ ਉਤਸ਼ਾਹਤ ਸਨ। ਰਾਬੀਆ ਵੀ ਖੁਸ਼ੀ ਨਾਲ ਝੁੰਮਦੀ ਦਿਖਾਈ ਦਿੱਤੀ।
ਇਸਤੋਂ ਪਹਿਲਾ ਸੰਗੀਤ ਸੇਰੇਮਨੀ ਦੌਰਾਨ ਨਵਜੋਤ ਸਿੰਘ ਸਿੱਧੂ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆਏ। ਉਨ੍ਹਾਂ ਨੇ ਕੁੜੀਆਂ ਨਾਲ ਫਿਲਮੀ ਗੀਤਾਂ ਤੇ ਜੰਮ ਕੇ ਠੁਮਕੇ ਲਗਾਏ।
ਕਰਨ ਦੀ ਪਤਨੀ ਪਟਿਆਲਾ ਦੇ ਮਸ਼ਹੂਰ ਨੇਤਾ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਸ਼ਾਮ ਨੂੰ ਨੀਮਰਾਣਾ ਹੋਟਲ, ਪਟਿਆਲਾ ਵਿਖੇ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਰਾਜਨੀਤੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।
ਸਿੱਧੂ ਨੇ ਆਪਣੇ ਬੇਟੇ ਕਰਨ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਪਟਿਆਲਾ ਵਿੱਚ ਹੀ ਕੀਤੀਆਂ ਸਨ। ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਟਿਆਲਾ ਵਿੱਚ ਹਨ। ਪਹਿਲਾਂ ਆਪਣੀ ਪਤਨੀ ਡਾ.ਨਵਜੋਤ ਕੌਰ ਦੇ ਇਲਾਜ ਕਾਰਨ ਅਤੇ ਫਿਰ ਆਪਣੇ ਬੇਟੇ ਦੇ ਵਿਆਹ ਕਾਰਨ ਉਹ ਆਪਣਾ ਜ਼ਿਆਦਾਤਰ ਸਮਾਂ ਪਟਿਆਲਾ ਵਿਚ ਹੀ ਬਿਤਾਉਂਦੇ ਰਹੇ ਹਨ।