PHOTOS: ਵਿਆਹ ਦੇ ਬੰਧਨ 'ਚ ਬੱਝੇ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ, ਪਹੁੰਚੇ ਵੱਡੇ ਸਿਆਸਤਦਾਨ Punjabi news - TV9 Punjabi

PHOTOS: ਵਿਆਹ ਦੇ ਬੰਧਨ ‘ਚ ਬੱਝੇ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ, ਪਹੁੰਚੇ ਵੱਡੇ ਸਿਆਸਤਦਾਨ

Published: 

17 Nov 2023 17:53 PM

ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੱਕ ਹਰ ਕੋਈ ਮੌਜੂਦ ਸੀ। ਸਾਰੇ ਸਿਆਸੀ ਦਿੱਗਜਾਂ ਨੇ ਨਵੇ ਵਿਆਹੇ ਜੋੜੇ ਨੂੰ ਖੁਸ਼ਹਾਲ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

1 / 7PHOTOS:

2 / 7

ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਉਪ-ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਾ , ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਓਪੀ ਸੋਨੀ , ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਤਰ-ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਦੇਵ ਅੰਬਿਕਾ , ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ , ਮੁਨੀਸ਼ ਤਿਵਾੜੀ , ਰਵਨੀਤ ਸਿੰਘ ਬਿਟੂ , ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਸੁਖਪਾਲ ਸਿੰਘ ਭੁਲਰ,ਡਾ ਰਾਜ ਕੁਮਾਰ ਵੇਰਕਾ ਮੌਜੂਦ ਸਨ।

3 / 7

ਵਿਕਾਸ ਸੋਨੀ , ਰਮਿੰਦਰ ਆਂਵਲਾ , ਸੀ ਪੀ ਨੌਨਿਹਾਲ ਸਿੰਘ , ਪੀ ਪੀ ਗੁਰਾਇਆ, ਸੁਨੀਲ ਦੱਤੀ ,ਨਵਦੀਪ ਗੋਲਡੀ , ਕਰਮਜੀਤ ਸਿੰਘ ਰਿੰਟੂ , ਮਨਦੀਪ ਮੰਨਾ , ਹਰਮੀਤ ਸਿੰਘ ਸੰਧੂ ,ਸੰਨੀ ਜੰਡਿਆਲਾ , ਬਿਕਰਮਜੀਤ ਸਿੰਘ ਚੌਧਰੀ ,ਬ੍ਰਹਮ ਮਹਿੰਦਰਾ , ਬਲਦੇਵ ਰਾਜ ਚਾਵਲਾ , ਰਾਮ ਚਾਵਲਾ ,ਵਰੁਣ ਇਲਾਹਬਾਦੀ ,ਰਾਜੂ ਮਹਾਜਨ , ਮੁਹੰਮਦ ਸਦੀਕ ,ਸੁਨੀਲ ਦੱਤੀ, ਅਸ਼ਵਨੀ ਸੇਖੜੀ ,ਜੁਗਲ ਕਿਸ਼ੋਰ ਸ਼ਰਮਾ, ਜੋਗਿੰਦਰ ਪਾਲ ਢੀਂਗਰਾ , ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਵੀ ਨਵੇ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ।

4 / 7

ਵਿਧਾਇਕ ਜਸਵਿੰਦਰ ਸਿੰਘ ਰਮਦਾਸ ,ਹਰਿੰਦਰ ਸਿੰਘ , ਸਤਪਾਲ ਸਿੰਘ ਸੋਖੀ , ਜਗਰੂਪ ਸਿੰਘ ਸੇਖਵਾਂ , ਪ੍ਰਵੀਨ ਪੁਰੀ ,ਮਨਦੀਪ ਸਿੰਘ ਮੰਨਾ , ਕਰਮਜੀਤ ਸਿੰਘ ਰਿੰਟੂ, ਕੁੰਵਰ ਵਿਜੇ ਪ੍ਰਤਾਪ ਸਿੰਘ , ਭਗਵੰਤਪਾਲ ਸਿੰਘ ਸੱਚਰ, ਹਰਪ੍ਰਤਾਪ ਸਿੰਘ ਅਜਨਾਲਾ, ਮਿਠੂ ਮੈਦਾਨ ,ਮੈਂਬਰ ਪਾਰਲੀਮੈਂਟ ਅਮਰ ਸਿੰਘ ,ਗੁਰਪ੍ਰੀਤ ਸਿੰਘ ਰੰਧਾਵਾ , ਭੁਪਿੰਦਰ ਸਿੰਘ ਰੰਧਾਵਾ ,ਤੋਂ ਇਲਾਵਾ ਹੋਰ ਵੀ ਵੱਖ -ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਮਾਜਿਕ , ਧਾਰਮਿਕ ਖੇਤਰ ਦੀਆਂ ਉੱਘੀਆਂ ਸਖਸ਼ੀਅਤ ਹਾਜ਼ਰ ਸਨ।

5 / 7

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਰਘੁਬੀਰ ਸਿੰਘ ਵੀ ਉਚੇਚੇ ਤੌਰ ਤੇ ਦੋਵਾਂ ਪਰਿਵਾਰਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਪੁੱਜੇ, ਜਦੋਂਕਿ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਾਬਾ ਕਸ਼ਮੀਰ ਸਿੰਘ ਅਤੇ ਰਾਧਾ ਸੁਆਮੀ ਡੇਰਾ ਬਾਬਾ ਗੁਰਿੰਦਰ ਸਿੰਘ ਨੇ ਵੀ ਔਜਲਾ ਪਰਿਵਾਰ ਅਤੇ ਨਵ-ਵਿਅਹੁਤਾ ਜੋੜੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਉਚੇਚੇ ਤੌਰ ਤੇ ਭੇਜੀਆਂ ।

6 / 7

ਇਨ੍ਹਾਂ ਸਾਰਿਆਂ ਦੇ ਨਾਲ-ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪੂਰੇ ਔਜਲਾ ਪਰਿਵਾਰ ਅਤੇ ਨਵ-ਵਿਆਹੁਤਾ ਜੋੜੇ ਨੂੰ ਵਧਾਈ ਸੰਦੇਸ਼ ਭੇਜੇ ਅਤੇ ਉਨ੍ਹਾਂ ਦੀ ਆਉਣ ਵਾਲੀ ਨਵੀਂ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

7 / 7

ਗੁਰਜੀਤ ਸਿੰਘ ਔਜਲਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹਨ। ਉਹ ਪਾਰਲੀਮੈਂਟ ਵਿੱਚ ਪੰਜਾਬ ਦੇ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਚੁੱਕਦੇ ਰਹੇ ਹਨ।

Follow Us On
Exit mobile version