PHOTOS: Pray-Pledge-Play ਮੁਹਿੰਮ ਰਾਹੀਂ ਨਸ਼ਿਆਂ ਖਿਲਾਫ਼ ਜਾਗਰੁਕਤਾ, ਸੀਐਮ ਮਾਨ ਨੇ 35 ਹਜ਼ਾਰ ਬੱਚਿਆਂ ਨਾਲ ਅਰਦਾਸ ਕਰ ਕੀਤੀ ਸ਼ੁਰੂਆਤ Punjabi news - TV9 Punjabi

PHOTOS: Pray-Pledge-Play ਮੁਹਿੰਮ ਰਾਹੀਂ ਨਸ਼ਿਆਂ ਖਿਲਾਫ਼ ਜਾਗਰੁਕਤਾ, ਸੀਐਮ ਮਾਨ ਨੇ 35 ਹਜ਼ਾਰ ਬੱਚਿਆਂ ਨਾਲ ਕੀਤੀ ਸ਼ੁਰੂਆਤ

Updated On: 

18 Oct 2023 14:27 PM

1 / 6ਪੰਜਾਬ 

ਪੰਜਾਬ  ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁੱਧਵਾਰ ਨੂੰ ਨਸ਼ਿਆਂ ਖਿਲਾਫ਼ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

2 / 6

ਨਸ਼ਾ ਮੁਕਤ ਪੰਜਾਬ ਬਣਾਉਣ ਲਈ 'ਹੋਪ ਇਨੀਸ਼ੀਏਟਿਵ' ਪ੍ਰੋਗਰਾਮ ਤਹਿਤ Pray-Pledge-Play ਮੁਹਿੰਮ ਦੀ ਸ਼ੂਰਆਤ ਅੱਜ ਤੋਂ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਰੀਬ 35 ਹਜ਼ਾਰ ਬੱਚਿਆਂ ਵੱਲੋਂ ਅਰਦਾਸ ਕੀਤੀ ਗਈ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਾਕਾਥਨ ਨਾਲ ਹੋਈ।

3 / 6

ਇਸ ਮੁਹਿੰਮ ਵਿੱਚ 35 ਹਜ਼ਾਰ ਬੱਚਿਆਂ ਨੇ ਹਿੱਸਾ ਲਿਆ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਬਣਾਇਆ। ਇਨ੍ਹਾਂ ਬੱਚਿਆਂ ਦਾ ਨਾਮ ਹਰਿਮੰਦਰ ਸਾਹਿਬ ਵਿੱਚ ਅਰਦਾਸ ਲਈ ਇੰਡੀਅਨ ਬੁੱਕ ਆਫ਼ ਰਿਕਾਰਡਜ਼ ਅਤੇ ਅੰਮ੍ਰਿਤਸਰ ਵਿੱਚ ਨਸ਼ਿਆਂ ਖ਼ਿਲਾਫ਼ ਸਹੁੰ ਚੁੱਕਣ ਲਈ ਗੋਲਡਨ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ।

4 / 6

ਵਿਦਿਆਰਥੀ ਪੁਰਾਣੇ ਸ਼ਹਿਰ ਦੇ ਚਾਰ ਦਰਵਾਜ਼ਿਆਂ ਤੋਂ ਹੁੰਦੇ ਹੋਏ ਹਰਿਮੰਦਰ ਸਾਹਿਬ ਪੁੱਜੇ। ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਦਿੰਦਾ ਹੋਇਆ ਹਰ ਕੋਈ ਇਸ ਮੁਹਿੰਮ ਵਿੱਚ ਅੱਗੇ ਵਧਿਆ। ਸਾਰੇ ਵਿਦਿਆਰਥੀ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਏ ਅਤੇ ਇੱਥੇ ਅਰਦਾਸ ਕੀਤੀ।

5 / 6

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਅਸੀਂ ਸਾਰੇ ਰੰਗਲੇ ਪੰਜਾਬ ਵੱਲ ਵਧ ਰਹੇ ਹਾਂ। ਨੌਜਵਾਨਾਂ ਨੇ ਖੇਡਾਂ ਵਿੱਚ ਤਰੱਕੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਏਸ਼ੀਆਈ ਖੇਡਾਂ ਵਿੱਚ 19 ਤਗਮੇ ਜਿੱਤੇ ਗਏ ਹਨ। ਹੁਣ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ।

6 / 6

ਇਸ ਮੁਹਿੰਮ ਵਿੱਚ 35 ਹਜ਼ਾਰ ਬੱਚਿਆਂ ਨੇ ਹਿੱਸਾ ਲੈ ਕੇ ਏਸ਼ੀਆ ਬੁੱਕ ਆਫ ਰਿਕਾਰਡ ਬਣਾਇਆ। ਇਨ੍ਹਾਂ ਬੱਚਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਰਦਾਸ ਲਈ ਇੰਡੀਆ ਬੁੱਕ ਆਫ਼ ਰਿਕਾਰਡਜ਼ ਅਤੇ ਨਸ਼ਿਆਂ ਖ਼ਿਲਾਫ਼ ਸਹੁੰ ਚੁੱਕਣ ਲਈ ਗੋਲਡਨ ਬੁੱਕ ਆਫ਼ ਰਿਕਾਰਡ ਅੰਮ੍ਰਿਤਸਰ ਦੇ ਨਾਂ ਦਰਜ ਹੋ ਗਿਆ ਹੈ।

Follow Us On
Exit mobile version