ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇਟਲੀ ‘ਚ ਸਿੱਖ ‘ਤੇ ਕਿਰਪਾਨ ਪਹਿਨਣ ‘ਤੇ ਪਰਚਾ, SGPC ਨੇ ਕੀਤੀ ਨਿੰਦਾ

Harjinder Singh Dhami: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਕਾਰ ਹੈ। ਇਸ ਨੂੰ ਸਿੱਖ ਰਹਿਤ ਮਰਿਯਾਦਾ ਅਨੁਸਾਰ ਇੱਕ ਸਿੱਖ ਹਮੇਸ਼ਾ ਆਪਣੇ ਨਾਲ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਨੂੰ ਰੱਖਣ ਤੋਂ ਵਰਜਿਆ ਜਾਣਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੀ ਉਲੰਘਣਾ ਹੈ।

ਇਟਲੀ ‘ਚ ਸਿੱਖ ‘ਤੇ ਕਿਰਪਾਨ ਪਹਿਨਣ ‘ਤੇ ਪਰਚਾ, SGPC ਨੇ ਕੀਤੀ ਨਿੰਦਾ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ.
Follow Us
lalit-sharma
| Updated On: 22 Apr 2024 11:57 AM

Harjinder Singh Dhami: ਇਟਲੀ ਦੇ ਮਿਲਾਨ ਸ਼ਹਿਰ ‘ਚ ਇੱਕ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ ਕਰਕੇ ਦਰਜ ਕੀਤੇ ਪਰਚੇ ਦੀ ਕਾਰਵਾਈ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਕਾਰ ਹੈ। ਇਸ ਨੂੰ ਸਿੱਖ ਰਹਿਤ ਮਰਿਯਾਦਾ ਅਨੁਸਾਰ ਇੱਕ ਸਿੱਖ ਹਮੇਸ਼ਾ ਆਪਣੇ ਨਾਲ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਨੂੰ ਰੱਖਣ ਤੋਂ ਵਰਜਿਆ ਜਾਣਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੀ ਉਲੰਘਣਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਦੇਸ਼ ਭਾਰਤ ਦਾ ਸੰਵਿਧਾਨ ਵੀ ਕਿਰਪਾਨ ਪਹਿਨਣ ਦੀ ਅਜ਼ਾਦੀ ਦਿੰਦਾ ਹੈ। ਇਸ ਲਈ ਇਟਲੀ ਸਰਕਾਰ ਨੂੰ ਵੀ ਸਿੱਖ ਮਰਿਆਦਾ ਨੂੰ ਸਮਝਦੇ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਦੇਸ਼ ਅੰਦਰ ਕਿਰਪਾਨ ਪਹਿਨਣ ਦੀ ਖੁੱਲ੍ਹ ਦੇਣ ਤੇ ਵਿਚਾਰ ਕਰਨਾ ਚਾਹੀਦਾ ਹੈ। ਸਿੱਖ ਭਾਈਚਾਰੇ ਦੇ ਲੋਕਾਂ ਦੀ ਮਿਹਤਨ ਅਤੇ ਇਮਾਨਦਾਰੀ ‘ਤੇ ਬੋਲਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਸਿੱਖ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਹਨ। ਇਨ੍ਹਾਂ ਮੁਲਖਾਂ ‘ਚ ਆਪਣੇ ਇਮਾਨਦਾਰੀ ਤੇ ਮਿਹਨਤ ਨਾਲ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀ ਹਨ।

SGPC ਨੇ ਕੀਤੀ ਅਪੀਲ

ਐਡਵੋਕੇਟ ਧਾਮੀ ਨੇ ਅੱਗੇ ਕਿਹਾ ਕਿ ਅਮਰੀਕਾ, ਕੈਨੇਡਾ ਤੇ ਬਰਤਾਨੀਆ ਵਿੱਚ ਵੀ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਆਜ਼ਾਦੀ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਇਟਲੀ ਦੀ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਕਿ ਇਸ ਦਰਜ਼ ਕੀਤੇ ਗਏ ਮਾਮਲੇ ਦਾ ਡਟ ਕੇ ਵਿਰੋਧ ਕੀਤਾ ਜਾਵੇ। ਇਸ ਦੀ ਪੂਰੀ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਵੀ ਦਿੱਤੀ ਜਾਵੇ।

ਇਹ ਵੀ ਪੜ੍ਹੋ: ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਹੁਣ ਇੱਕ ਹੋਰ ਦੇਸ਼ ਚ ਭਾਰਤੀ ਵਿਦਿਆਰਥੀਆਂ ਦੀ ਮੌਤ, ਇਸ ਵਾਰ ਨਵਾਂ ਕਾਰਨ ਨਵਾਂ

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਨੂੰ ਰੱਦ ਕਰਵਾਉਣ ਲਈ ਐਸਜੀਪੀਸੀ ਪੂਰੀ ਤਰ੍ਹਾਂ ਤਿਆਰੀ ਕਰ ਰਿਹਾ ਹੈ। ਇਸ ਸਬੰਧ ‘ਚ ਭਾਰਤ ‘ਚ ਇਟਲੀ ਦੇ ਅੰਬੈਸਡਰ ਤੇ ਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਵੀ ਪੱਤਰ ਲਿਖਿਆ ਜਾਵੇਗਾ। ਇਸ ਦੇ ਨਾਲ-ਨਾਲ ਸਿੱਖਾਂ ਦੇ ਅਧਿਕਾਰਾਂ ਤੇ ਕਿਰਪਾਨ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ ਅਤੇ ਇਟਲੀ ਸਰਕਾਰ ਨਾਲ ਗੱਲਬਾਤ ਕਰਕੇ ਮਾਮਲਾ ਰੱਦ ਕਰਵਾਇਆ ਜਾਵੇਗਾ।

5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ...
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ...
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ...
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼...
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?...
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ...
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ...
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ...
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ...
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼...
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ...
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ...
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ Vs ਰਾਜਾ ਵੜਿੰਗ
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ  Vs ਰਾਜਾ ਵੜਿੰਗ...
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ...
Stories