ਪੰਜਾਬਣ ਕੁੜੀ ਦਾ ਲੰਡਨ ‘ਚ ਚਾਕੂ ਮਾਰ ਕੇ ਕਤਲ, ਪਤੀ ‘ਤੇ ਸ਼ੱਕ ਦੀ ਸੂਈ; 2022 ‘ਚ ਸਟੱਡੀ ਵੀਜ਼ਾ ‘ਤੇ ਗਈ ਸੀ ਇੰਗਲੈਂਡ

Published: 

31 Oct 2023 10:53 AM

ਗੁਰਦਾਸਪੁਰ ਦੇਪਿੰਡ ਜੋਗੀ ਚੀਮਾ ਦੀ ਰਹਿਕ ਸ਼ਰਮਾ ਦਾ ਲੰਡਨ ਵਿੱਚ ਕਤਲ ਕਰ ਦਿੱਤਾ ਗਿਆ। ਮਹਿਕ ਸ਼ਰਮਾ ਲੰਡਨ ਦੇ ਕਰੋਇਡੋਨ ਵਿਖੇ ਰਹਿੰਦੀ ਸੀ। ਮਹਿਕ ਸ਼ਰਮਾ ਦਾ ਵਿਆਹ ਪਿਛਲੇ ਸਾਲ 24 ਜੂਨ ਨੂੰ ਸਾਹਿਲ ਨਾਲ ਹੋਇਆ ਸੀ। ਮਹਿਕ ਦੀ ਮਾਂ ਨੇ ਦੱਸਿਆ ਕਿ ਸਾਹਿਲ ਕਾਫੀ ਸਮੇਂ ਤੋਂ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਹਿਲ ਸ਼ਕੀ ਕਿਸਮ ਦਾ ਇਨਸਾਨ ਸੀ ਅਤੇ ਮਹਿਕ ਨੂੰ ਜਾਣ ਤੋਂ ਮਾਰਨ ਦੀਆਂ ਧਮਕਿਆਂ ਦਿੰਦਾ ਰਹਿੰਦਾ ਸੀ।

ਪੰਜਾਬਣ ਕੁੜੀ ਦਾ ਲੰਡਨ ਚ ਚਾਕੂ ਮਾਰ ਕੇ ਕਤਲ, ਪਤੀ ਤੇ ਸ਼ੱਕ ਦੀ ਸੂਈ; 2022 ਚ ਸਟੱਡੀ ਵੀਜ਼ਾ ਤੇ ਗਈ ਸੀ ਇੰਗਲੈਂਡ
Follow Us On

ਗੁਰਦਾਸਪੁਰ ਦੇ ਕਾਦਿਆਂ ਦੇ ਨੇੜਲੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਮਹਿਕ ਸ਼ਰਮਾ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਮਹਿਕ ਸ਼ਰਮਾ ਲੰਡਨ ਦੇ ਕਰੋਇਡੋਨ ਵਿਖੇ ਰਹਿੰਦੀ ਸੀ। ਉਸ ਦੇ ਕਤਲ ਦੀ ਖ਼ਬਰ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਦਾ ਰੌ- ਰੌ ਕੇ ਬੂਰਾ ਹਾਲ ਹੈ। ਮ੍ਰਿਤਕ ਮਹਿਕ ਸ਼ਰਮਾ ਦੀ ਮਾਂ ਮਧੂ ਬਾਲਾ ਪਤਨੀ ਸਵ ਮਹਿਕ ਸ਼ਰਮਾ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਮਹਿਲ ਦਾ ਵਿਆਹ ਪਿਛਲੇ ਸਾਲ 24 ਜੂਨ ਨੂੰ ਹੋਇਆ ਸੀ। ਮਹਿਕ ਦੇ ਪਤੀ ਦਾ ਨਾਮ ਸਾਹਿਲ ਸ਼ਰਮਾ
ਸਪੁੱਤਰ ਲਲਿਤ ਕੁਮਾਰ ਹੈ। ਜੋ ਕੀ ਗੁਰਦਾਸਪੁਰ ਦੇ ਨਿਊ ਸੰਤ ਨਗਰ ਵਿੱਚ ਰਹਿੰਦੇ ਸਨ।

ਸਟੱਡੀ ਵੀਜ਼ਾ ‘ਤੇ ਗਈ ਸੀ ਇੰਗਲੈਂਡ

ਮਹਿਕ ਸ਼ਰਮਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਹਿਕ ਨੇ ਬਾਰ੍ਹਵੀਂ ਪਾਸ ਕੀਤੀ ਹੋਈ ਸੀ ਅਤੇ ਉਹ ਸਟੱਡੀ ਵੀਜ਼ਾ ‘ਤੇ 20 ਨਵੰਬਰ 2022 ਨੂੰ ਇੰਗਲੈਂਡ ਦੇ ਸ਼ਹਿਰ ਲੰਡਨ ਗਈ ਸੀ। ਜਿਸ ਤੋਂ ਬਾਅਦ ਉਸ ਦਾ ਪਤੀ ਸਾਹਿਲ ਸ਼ਰਮਾ ਵੀ ਸਪਾਉਸ ਵੀਜ਼ਾ ‘ਤੇ ਵਿਦੇਸ਼ ਚੱਲਾ ਗਿਆ। ਲੰਡਨ ਜਾਣ ਤੋਂ ਬਾਅਦ ਮਹਿਕ ਨੇ ਆਪਣੇ ਵੀਜੇ ਨੂੰ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ‘ਚ ਬਦਲਆ ਲਿਆ ਸੀ। ਉਹ
ਫ਼ੈਬੁਲਸ ਹੋਮ ਕੇਅਰ ਲਿਮਟਿਡ ਨਾਮ ਦੀ ਕੰਪਨੀ ਵਿੱਚ ਬਤੌਰਤ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ।

ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਪਤੀ- ਮ੍ਰਿਤਕਾ ਦੀ ਮਾਂ

ਮਹਿਕ ਦੀ ਮਾਂ ਨੇ ਦੱਸਿਆ ਕਿ ਸਾਹਿਲ ਕਾਫੀ ਸਮੇਂ ਤੋਂ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਹਿਲ ਸ਼ਕੀ ਕਿਸਮ ਦਾ ਇਨਸਾਨ ਸੀ ਅਤੇ ਮਹਿਕ ਨੂੰ ਜਾਣ ਤੋਂ ਮਾਰਨ ਦੀਆਂ ਧਮਕਿਆਂ ਦਿੰਦਾ ਰਹਿੰਦਾ ਸੀ। ਮਹਿਕ ਸ਼ਰਮਾ ਦੀ ਮਾਂ ਮਧੂ ਬਾਲਾ ਨੇ ਕਿਹਾ ਕਿ ਉਹ ਮਹਿਕ ਨੂੰ ਫੋਨ ਕਰ ਰਹੀ ਸੀ ਪਰ ਉਸ ਦਾ ਨੰਬਰ ਨਹੀਂ ਲੱਗ ਰਿਹਾ ਸੀ। ਕੁਝ ਹੀ ਸਮੇਂ ਬਾਅਦ ਉਸ ਨੂੰ ਕਾਲ ਆਈ ਕਿ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ।

ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ

ਦੱਸ ਦਈਏ ਕਿ ਇਸ ਮਾਮਲੇ ਵਿੱਚ ਲੰਡਨ ਪੁਲਿਸ ਨੇ 23 ਸਾਲਾ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਮ੍ਰਿਤਕਾ ਦੀ ਮਾਂ ਨੇ ਸਾਹਿਲ ‘ਤੇ ਹੀ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਮ੍ਰਿਤਕ ਮਹਿਕਾ ਦੇ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮਹਿਕ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਉਥੇ ਹੀ SSP ਬਟਾਲਾ ਪੁਲਿਸ ਅਸ਼ਵਨੀ ਗੋਟਿਆਲ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।