ਕੈਨੇਡਾ 'ਚ ਪੰਜਾਬੀ ਕੁੜੀ ਦੀ ਮੌਤ: ਪਰਿਵਾਰ ਨਾਲ ਨਾ ਹੋ ਸਕੀ ਗੱਲ, ਦੋਸਤਾਂ ਨੇ ਪੁਲਿਸ ਦੀ ਮਦਦ ਨਾਲ ਖੋਲ੍ਹਿਆ ਦਰਵਾਜ਼ਾ | Punjabi Girl from Faridkot Died in Canada know in Punjabi Punjabi news - TV9 Punjabi

ਕੈਨੇਡਾ ‘ਚ ਪੰਜਾਬੀ ਕੁੜੀ ਦੀ ਮੌਤ: ਪਰਿਵਾਰ ਨਾਲ ਨਾ ਹੋ ਸਕੀ ਗੱਲ, ਦੋਸਤਾਂ ਨੇ ਪੁਲਿਸ ਦੀ ਮਦਦ ਨਾਲ ਖੋਲ੍ਹਿਆ ਦਰਵਾਜ਼ਾ

Published: 

27 Jan 2024 23:33 PM

ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਵਾਸੀ ਬਲਬੀਰ ਬਸਤੀ ਫਰੀਦਕੋਟ ਵਜੋਂ ਹੋਈ ਹੈ। ਪਰਿਵਾਰ ਨੇ ਉਸ ਨੂੰ ਡੇਢ ਮਹੀਨਾ ਪਹਿਲਾਂ ਹੀ ਕੈਨੇਡਾ ਭੇਜਿਆ ਸੀ। ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਬਠਿੰਡਾ ਵਿੱਚ ਆਟੋ ਚਲਾਉਂਦਾ ਹੈ। ਉਸ ਕੋਲ ਪਿਆ ਹਰ ਪੈਸਾ ਬਚਾ ਕੇ ਡੇਢ ਸਾਲ ਪਹਿਲਾਂ ਉਸ ਨੇ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ। ਕੱਲ੍ਹ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਰਿਵਾਰ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਕੁੜੀ ਫ਼ੋਨ ਨਹੀਂ ਚੁੱਕ ਰਹੀ ਜਿਸ ਕਾਰਨ ਸਾਰੇ ਚਿੰਤਾ ਵਿੱਚ ਸਨ।

ਕੈਨੇਡਾ ਚ ਪੰਜਾਬੀ ਕੁੜੀ ਦੀ ਮੌਤ: ਪਰਿਵਾਰ ਨਾਲ ਨਾ ਹੋ ਸਕੀ ਗੱਲ, ਦੋਸਤਾਂ ਨੇ ਪੁਲਿਸ ਦੀ ਮਦਦ ਨਾਲ ਖੋਲ੍ਹਿਆ ਦਰਵਾਜ਼ਾ
Follow Us On

ਫਰੀਦਕੋਟ ਦੀ ਰਹਿਣ ਵਾਲੀ ਇੱਕ ਲੜਕੀ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਜਦੋਂ ਦੋ ਦਿਨਾਂ ਤੱਕ ਪਰਿਵਾਰ ਦੀ ਕੋਈ ਸੁਣਵਾਈ ਨਾ ਹੋਈ ਤਾਂ ਫਰੀਦਕੋਟ ਦੇ ਰਹਿਣ ਵਾਲੇ ਪਰਿਵਾਰ ਨੇ ਕੈਨੇਡਾ ਰਹਿੰਦੇ ਉਸ ਦੇ ਦੋਸਤ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਅਤੇ ਲੜਕੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਦੀ ਲਾਸ਼ ਬੈੱਡ ‘ਤੇ ਮਿਲੀ ਸੀ। ਕੈਨੇਡੀਅਨ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਵਾਸੀ ਬਲਬੀਰ ਬਸਤੀ ਫਰੀਦਕੋਟ ਵਜੋਂ ਹੋਈ ਹੈ। ਪਰਿਵਾਰ ਨੇ ਉਸ ਨੂੰ ਡੇਢ ਮਹੀਨਾ ਪਹਿਲਾਂ ਹੀ ਕੈਨੇਡਾ ਭੇਜਿਆ ਸੀ। ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਬਠਿੰਡਾ ਵਿੱਚ ਆਟੋ ਚਲਾਉਂਦਾ ਹੈ। ਉਸ ਕੋਲ ਪਿਆ ਹਰ ਪੈਸਾ ਬਚਾ ਕੇ ਡੇਢ ਸਾਲ ਪਹਿਲਾਂ ਉਸ ਨੇ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ। ਕੱਲ੍ਹ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਰਿਵਾਰ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਕੁੜੀ ਫ਼ੋਨ ਨਹੀਂ ਚੁੱਕ ਰਹੀ ਜਿਸ ਕਾਰਨ ਸਾਰੇ ਚਿੰਤਾ ਵਿੱਚ ਸਨ।

ਪਿਤਾ ਨੇ ਦੱਸਿਆ ਕਿ ਪਰਿਵਾਰ ਵੱਲੋਂ ਫੋਨ ਆਉਣ ਤੇ ਉਹ ਤੁਰੰਤ ਫਰੀਦਕੋਟ ਘਰ ਆ ਗਿਆ। ਉਸ ਨੇ ਆਪਣੀ ਧੀ ਨਵਨੀਤ ਨੂੰ ਵੀ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਸ ਨੇ ਆਪਣੇ ਇੱਕ ਦੋਸਤ ਨਾਲ ਸੰਪਰਕ ਕੀਤਾ। ਜਿਸ ਨੇ ਮ੍ਰਿਤਕ ਨਵਨੀਤ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ। ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਪੁਲਿਸ ਬੁਲਾਈ ਗਈ।

ਲਾਸ਼ ਬੈੱਡ ‘ਤੇ ਪਈ ਸੀ

ਪਰਿਵਾਰ ਮੁਤਾਬਕ ਜਦੋਂ ਪੁਲਿਸ ਨੇ ਨਵਨੀਤ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਲਾਸ਼ ਬੈੱਡ ‘ਤੇ ਪਈ ਮਿਲੀ। ਉਹ ਮਰ ਚੁੱਕੀ ਸੀ। ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਕੀਤੀ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ

ਪਰਿਵਾਰ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਨੇ ਅਜੇ ਤੱਕ ਉਨ੍ਹਾਂ ਨੂੰ ਮੌਤ ਦਾ ਕਾਰਨ ਨਹੀਂ ਦੱਸਿਆ ਹੈ। ਪਰਿਵਾਰ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਨਵਨੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਉਹ ਆਪਣੀ ਧੀ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਹਨ ਅਤੇ ਸਥਾਨਕ ਰੀਤੀ-ਰਿਵਾਜ਼ਾਂ ਅਨੁਸਾਰ ਉਸ ਦਾ ਸੰਸਕਾਰ ਕਰਨਾ ਚਾਹੁੰਦੇ ਹਨ।

Exit mobile version