ਪਤਨੀ ਦੀ ਕਿਹੜੀ ਇੱਛਾ ਪੂਰੀ ਕਰਨ ਪਿੰਡ ਪਰਤਿਆ NRI,ਕਾਰਨ ਜਾਣ ਹੋ ਜਾਓਗੇ ਭਾਵੁਕ | NRI Returned to his village to fulfill his wife wish know in Punjabi Punjabi news - TV9 Punjabi

ਪਤਨੀ ਦੀ ਕਿਹੜੀ ਇੱਛਾ ਪੂਰੀ ਕਰਨ ਪਿੰਡ ਪਰਤਿਆ NRI,ਕਾਰਨ ਜਾਣ ਹੋ ਜਾਓਗੇ ਭਾਵੁਕ

Updated On: 

08 Feb 2024 13:09 PM

ਫਰੀਦਕੋਟ ਦੇ ਨੇੜਲੇ ਪਿੰਡ ਭਾਗਥਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਪਣਾ ਜਨਮ ਦਿਨ ਮਨਾਉਣ ਪਹੁੰਚੇ NRI ਰਾਜਦੀਪ ਸਿੰਘ ਨੇ ਦੱਸਿਆ ਕਿ ਉਹ ਇਸੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਹਰ ਸਾਲ ਵਿਦੇਸ਼ ਤੋਂ ਆਪਣੇ ਪਿੰਡ ਆ ਕੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਹੈ ਅਤੇ ਪਿੰਡ ਦੇ ਸਾਂਝੇ ਕੰਮਾਂ ਵਿਚ ਯੋਗਦਾਨ ਪਾਉਂਦਾ ਹੈ। ਰਾਜਦੀਪ ਸਿੰਘ ਨੇ ਸਕੂਲ ਦੇ ਬੱਚਿਆ ਦੀ ਸੁਵਿਧਾ ਲਈ ਸਕੂਲ ਦੇ ਕਮਰਿਆਂ ਅਤੇ ਹੋਰ ਥਾਵਾਂ 'ਤੇ ਅਵਲ ਦਰਜੇ ਦੀਆਂ ਟਾਈਲਾਂ ਕਗਵਾਉਣ ਦਾ ਕੰਮ ਆਪਣੇ ਜਿਮੇਂ ਲਿਆ ਹੈ।

ਪਤਨੀ ਦੀ ਕਿਹੜੀ ਇੱਛਾ ਪੂਰੀ ਕਰਨ ਪਿੰਡ ਪਰਤਿਆ NRI,ਕਾਰਨ ਜਾਣ ਹੋ ਜਾਓਗੇ ਭਾਵੁਕ

ਪਤਨੀ ਦੀ ਕਿਹੜੀ ਇੱਛਾ ਪੂਰੀ ਕਰਨ ਪਿੰਡ ਪਰਤਿਆ NRI

Follow Us On

ਵਿਦੇਸ਼ਾਂ ਵਿੱਚ ਵਸਦੇ ਭਾਰਤੀ ਆਪਣੇ ਸੂਬੇ ਅਤੇ ਪਿੰਡਾਂ ਦੇ ਸਮਾਜਕ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ਪਰ ਅੱਜ ਤੁਹਾਨੂੰ ਅਸੀਂ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜੋ ਮਹਿਜ ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਵਿਦੇਸ਼ ਤੋਂ ਆਪਣੇ ਪਿੰਡ ਪਰਤਿਆ ਅਤੇ ਆਪਣੀ ਪਤੀ ਦੀ ਇੱਛਾ ਮੁਤਾਬਿਕ ਆਪਣਾ ਜਨਮ ਦਿਨ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ। ਇਸ ਮੌਕੇ ਜਿਥੇ ਉਨ੍ਹਾਂ ਵਲੋਂ ਕੇਕ ਕੱਟ ਕੇ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ ਗਈ ਉਥੇ ਹੀ ਸਕੂਲ ਪ੍ਰਬੰਧਕਾਂ ਦੀ ਬੇਨਤੀ ‘ਤੇ ਸਕੂਲ ਦੇ ਕਮਰਿਆਂ ਵਿੱਚ ਕਰੀਬ ਢਾਈ ਲੱਖ ਦੀ ਲਾਗਤ ਨਾਲ ਲੱਗਣ ਵਾਲੀਆਂ ਫਰਸ਼ ਦੀਆਂ ਟਾਈਲਾਂ ਵੀ ਸਕੂਲ ਨੂੰ ਦਾਨ ਵਜੋਂ ਦਿਤੀਆਂ ਅਤੇ ਇਹਨਾਂ ਟਾਈਲਾਂ ਨੂੰ ਲਗਾਉਣ ਦਾ ਖਰਚਾ ਵੀ ਖੁਦ ਹੀ ਦਿੱਤਾ।

ਸਕੂਲ ਵਿੱਚ ਮਨਾਇਆ ਜਨਮ ਦਿਹਾੜਾ

ਫਰੀਦਕੋਟ ਦੇ ਨੇੜਲੇ ਪਿੰਡ ਭਾਗਥਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਪਣਾ ਜਨਮ ਦਿਨ ਮਨਾਉਣ ਪਹੁੰਚੇ NRI ਰਾਜਦੀਪ ਸਿੰਘ ਨੇ ਦੱਸਿਆ ਕਿ ਉਹ ਇਸੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਹਰ ਸਾਲ ਵਿਦੇਸ਼ ਤੋਂ ਆਪਣੇ ਪਿੰਡ ਆ ਕੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਹੈ ਅਤੇ ਪਿੰਡ ਦੇ ਸਾਂਝੇ ਕੰਮਾਂ ਵਿਚ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਪਤਨੀ ਦੀ ਇੱਛਾ ਸੀ ਕਿ ਉਸ ਦਾ ਜਨਮ ਦਿਨ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਛੋਟੇ ਬੱਚਿਆਂ ਨਾਲ ਖੁਸ਼ੀ ਸਾਂਝੀ ਕਰ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ ਅਤੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਦੀ ਬੇਨਤੀ ‘ਤੇ ਸਕੂਲ ਦੇ ਕਮਰਿਆਂ ਵਿੱਚ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਸਕੂਲ ਨੂੰ ਕਿਸੇ ਚੀਜ ਦੀ ਲੋੜ ਹੋਵੇਗੀ ਤਾਂ ਉਹ ਪਿੰਡ ਦੇ ਬੱਚਿਆਂ ਦੇ ਭਲੇ ਲਈ ਹਰ ਸੰਭਵ ਮਦਦ ਕਰੇਗਾ। ਉਹਨਾਂ ਨਾਲ ਹੀ ਸਕੂਲ ਪ੍ਰਬੰਧਕਾਂ ਤੋਂ ਇਹ ਪ੍ਰਣ ਵੀ ਲਿਆ ਕਿ ਉਹ ਸਕੂਲ ਦੇ ਬੱਚਿਆਂ ਨੂੰ ਉੱਚ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ‘ਤੇ ਸਖਸ਼ਮ ਬਣਾਉਣਗੇ।

ਸਕੂਲ ਮੁਖੀ ਨੇ NRI ਰਾਜਦੀਪ ਸਿੰਘ ਦਾ ਕੀਤਾ ਧੰਨਵਾਦ

ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਮੁਖੀ ਨੇ ਦੱਸਿਆ ਕਿ ਵੈਸੇ ਤਾਂ ਪਿੰਡ ਦੇ ਹੋਰ ਵੀ NRI ਭਰਾ ਅਤੇ ਪਿੰਡ ਵਾਸੀ ਸਕੂਲ ਦੇ ਕਾਰਜਾਂ ਲਈ ਵੱਧ ਚੜ੍ਹ ਕੇ ਸਹਿਯੋਗ ਕਰਦੇ ਹਨ ਪਰ ਅੱਜ ਜੋ ਮਿਸਾਲੀ ਕੰਮ NRI ਰਾਜਦੀਪ ਸਿੰਘ ਨੇ ਕੀਤਾ ਹੈ ਉਹ ਬਹੁਤ ਸਲਾਘਾ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਅੱਜ ਦੇ ਸਮੇਂ ਵਿੱਚ ਮਹਿੰਗੇ ਹੋਟਲਾਂ ਤੇ ਹੋਰ ਥਾਵਾਂ ‘ਤੇ ਜਾ ਕੇ ਆਪਣੇ ਜਨਮ ਦਿਨ ਅਤੇ ਹੋਰ ਅਹਿਮ ਪਲ ਬਿਤਾਉਂਦੇ ਹਨ ਉਥੇ ਹੀ NRI ਰਾਜਦੀਪ ਸਿੰਘ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਆ ਕੇ ਪਿੰਡ ਦੇ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਇਆ ਅਤੇ ਆਪਣੀ ਖੁਸ਼ੀ ਬੱਚਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਰਾਜਦੀਪ ਸਿੰਘ ਨੇ ਸਕੂਲ ਦੇ ਬੱਚਿਆ ਦੀ ਸੁਵਿਧਾ ਲਈ ਸਕੂਲ ਦੇ ਕਮਰਿਆਂ ਅਤੇ ਹੋਰ ਥਾਵਾਂ ‘ਤੇ ਅਵਲ ਦਰਜੇ ਦੀਆਂ ਟਾਈਲਾਂ ਕਗਵਾਉਣ ਦਾ ਕੰਮ ਆਪਣੇ ਜਿਮੇਂ ਲਿਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਟਾਈਲਾਂ ‘ਤੇ ਕਰੀਬ ਢਾਈ ਲੱਖ ਰੁਪਏ ਦਾ ਖਰਚਾ ਆਵੇਗਾ ਜੋ ਰਾਜਦੀਪ ਸਿੰਘ ਨੇ ਆਪਣੀ ਜੇਬ ਵਿਚੋਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਸਭ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਪਿੰਡ ਦੇ ਬੱਚਿਆਂ ਨੂੰ ਵਧੀਆ ਪੜ੍ਹਾਈ ਦੇ ਨਾਲ ਨਾਲ ਸਕੂਲ ਵਿੱਚ ਵਧੀਆ ਮਹੌਲ ਵੀ ਲੋੜ ਹੁੰਦੀ ਹੈ ਇਸ ਲਈ ਜੋ ਅੱਜ ਰਾਜਦੀਪ ਨੇ ਕੀਤਾ ਇਸ ਦੀ ਜਿੰਨੀ ਸਲਾਘਾ ਕੀਤੀ ਜਾਵੇ ਘੱਟ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਚ ਭਾਰਤੀ ਨੌਜਵਾਨ ਦੀ ਹੱਤਿਆ ਦਾ ਆਰੋਪੀ ਗ੍ਰਿਫ਼ਤਾਰ, 25 ਅਫਸਰਾਂ ਦੀ ਟੀਮ ਕਰ ਰਹੀ ਜਾਂਚ, ਪਰਿਵਾਰ ਨੇ ਮੰਗਿਆ ਇਨਸਾਫ

Exit mobile version