ਕੈਨੇਡਾ 'ਚ ਅੱਤਵਾਦੀ ਨਿੱਝਰ ਦੇ ਕਰੀਬੀ ਦੇ ਘਰ 'ਤੇ ਹਮਲਾ, ਚੱਲੀਆਂ 20 ਦੇ ਕਰੀਬ ਗੋਲੀਆਂ | Hardeep Nijjar relatives in South Surrey Canada Firing took place at the house Punjabi news - TV9 Punjabi

ਕੈਨੇਡਾ ‘ਚ ਅੱਤਵਾਦੀ ਨਿੱਝਰ ਦੇ ਕਰੀਬੀ ਦੇ ਘਰ ‘ਤੇ ਹਮਲਾ, ਚੱਲੀਆਂ 20 ਦੇ ਕਰੀਬ ਗੋਲੀਆਂ

Updated On: 

03 Feb 2024 09:12 AM

Firing in Canada- ਕੈਨੇਡਾ ਦੇ ਸਰੀ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਨੇੜਲੇ ਸਾਥੀ ਦੇ ਘਰ ਤੇ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਫਿਲਹਾਲ ਫਾਇਰਿੰਗ ਕਰਨ ਵਾਲਿਆਂ ਦਾ ਕੋਈ ਪਤਾ ਨਹੀ ਲੱਗਿਆ। ਕੈਨੇਡਾਈ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਰਦੀਪ ਨਿੱਝਰ ਦੀ ਮੌਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿੱਚਾਲੇ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ।

ਕੈਨੇਡਾ ਚ ਅੱਤਵਾਦੀ ਨਿੱਝਰ ਦੇ ਕਰੀਬੀ ਦੇ ਘਰ ਤੇ ਹਮਲਾ, ਚੱਲੀਆਂ 20 ਦੇ ਕਰੀਬ ਗੋਲੀਆਂ

ਸੰਕੇਤਕ ਤਸਵੀਰ

Follow Us On

ਕੈਨੇਡਾ ਦੇ ਸਾਊਥ ਸਰੀ ‘ਚ ਦੇਰ ਰਾਤ ਅਣਪਛਾਤੇ ਨੌਜਵਾਨਾਂ ਨੇ ਪਿਛਲੇ ਸਾਲ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਰਿਸ਼ਤੇਦਾਰ ਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ। ਨਿੱਝਰ ਦੇ ਕਰੀਬੀ ਸਿਮਰਨਜੀਤ ਸਿੰਘ ਦੇ ਘਰ ‘ਤੇ ਕਰੀਬ 20 ਰਾਉਂਡ ਫਾਇਰ ਕੀਤੇ ਗਏ। ਜਿਸ ‘ਚ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੁਕਸਾਨੀ ਗਈ, ਜਦਕਿ ਕਈ ਗੋਲੀਆਂ ਘਰ ਦੀਆਂ ਕੰਧਾਂ ‘ਤੇ ਵੀ ਲੱਗੀਆਂ |

ਇਹ ਘਟਨਾ ਸਰੀ, ਬੀਸੀ ਵਿੱਚ 154ਵੀਂ ਸਟਰੀਟ ਦੇ 2800 ਬਲਾਕ ਨੇੜੇ ਇੱਕ ਘਰ ਵਿੱਚ ਵਾਪਰੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਕਰੀਬ 1.20 ਵਜੇ ਇਹ ਗੋਲੀਆਂ ਚਲਾਈਆਂ ਗਈਆਂ। ਇਹ ਘਰ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਸਿਮਰਨਜੀਤ ਸਿੰਘ ਦਾ ਹੈ। ਸੀਪੀਐਲ ਸਰਬਜੀਤ ਸੰਘਾ ਨੇ ਕਿਹਾ ਕਿ ਪੁਲਿਸ ਨੇ ਇਲਾਕੇ ਦੇ ਗੁਆਂਢੀਆਂ ਅਤੇ ਗਵਾਹਾਂ ਨਾਲ ਗੱਲ ਕੀਤੀ। ਗੋਲੀਬਾਰੀ ਬਾਰੇ ਹੋਰ ਜਾਣਨ ਲਈ ਫਿਲਹਾਲ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ।

ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ

ਪੁਲਿਸ ਨੇ ਘਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਦੌਰ ‘ਚ ਹੈ ਅਜੇ ਇਹ ਕਹਿਣਾ ਸਹੀ ਨਹੀਂ ਹੈ ਕਿ ਗੋਲੀਆਂ ਕਿਉਂ ਚਲਾਈਆਂ ਗਈਆਂ। ਗੋਲੀਬਾਰੀ ‘ਚ ਬਾਹਰ ਖੜ੍ਹੀ ਟੇਸਲਾ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਘਰ ਦੇ ਦਰਵਾਜ਼ੇ ਅਤੇ ਕੰਧ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਜਦੋਂ ਕਿ ਪਰਿਵਾਰ ਨੂੰ ਸੁਰੱਖਿਅਤ ਥਾਂ ‘ਤੇ ਰੱਖਿਆ ਗਿਆ ਹੈ, ਪਰ ਘਟਨਾ ਤੋਂ ਬਾਅਦ ਪਰਿਵਾਰ ਡਰ ਵਿਚ ਹੈ।

6 ਸਾਲਾ ਬੱਚਾ ਵਾਲ-ਵਾਲ ਬਚ ਗਿਆ

ਇਸ ਦੌਰਾਨ ਬੀਸੀ ਗੁਰਦੁਆਰਾ ਸਾਹਿਬ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਸਿਮਰਨਜੀਤ ਸਿੰਘ ਦਾ 6 ਸਾਲਾ ਪੁੱਤਰ ਜ਼ਖ਼ਮੀ ਹੋਣ ਤੋਂ ਬਚ ਗਿਆ। ਜਿਸ ਥਾਂ ‘ਤੇ ਗੋਲੀਆਂ ਦੇ ਨਿਸ਼ਾਨ ਸਨ, ਉਹ ਬੱਚੇ ਦਾ ਬੈੱਡਰੂਮ ਸੀ। ਜਿਸ ਤੋਂ ਬਾਅਦ ਉਹ ਬੱਚੇ ਡਰ ਗਏ।

Exit mobile version