ਯੂਕੇ ਦੇ ਬ੍ਰੈਡਫੋਰਡ ਚ ਫਸਿਆ ਗੁਰਦਾਸਪੁਰ ਦਾ ਨੌਜਵਾਨ,'ਪਾਕਿਸਤਾਨੀਆਂ ਦੇ ਚੰਗੁਲ 'ਚੋ ਭੱਜ ਕੇ ਬਚਾਈ ਜਾਨ ਪਰ ਪਾਸਪੋਰਟ ਨਾ ਮਿਲਣ ਕਾਰਨ ਹੋ ਰਿਹਾ ਪਰੇਸ਼ਾਨ | gurdaspur boy stuck in uk hostaged by pakistani citizen want to come india know full detail in punjabi Punjabi news - TV9 Punjabi

ਯੂਕੇ ਦੇ ਬ੍ਰੈਡਫੋਰਡ ਚ ਫਸਿਆ ਗੁਰਦਾਸਪੁਰ ਦਾ ਨੌਜਵਾਨ,’ਪਾਕਿਸਤਾਨੀਆਂ ਦੇ ਚੰਗੁਲ ‘ਚੋ ਭੱਜ ਕੇ ਬਚਾਈ ਜਾਨ ਪਰ ਪਾਸਪੋਰਟ ਨਾ ਮਿਲਣ ਕਾਰਨ ਹੋ ਰਿਹਾ ਪਰੇਸ਼ਾਨ

Published: 

20 Jun 2023 21:57 PM

ਜਸਪ੍ਰੀਤ ਸਿੰਘ ਨੇ ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਕਾਰ ਚਲਾਣੀ ਸ਼ੁਰੂ ਕਰ ਦਿੱਤੀ। ਪਰ ਕੁਝ ਦਿੰਨਾ ਬਾਅਦ ਹੀ ਉਕਤ ਲੋਕਾਂ ਨੇ ਉਸ ਨਾਲ ਮਾਰਕੁਟਾਈ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਬੰਧਕ ਬਣਾ ਲਿਆ।

ਯੂਕੇ ਦੇ ਬ੍ਰੈਡਫੋਰਡ ਚ ਫਸਿਆ ਗੁਰਦਾਸਪੁਰ ਦਾ ਨੌਜਵਾਨ,ਪਾਕਿਸਤਾਨੀਆਂ ਦੇ ਚੰਗੁਲ ਚੋ ਭੱਜ ਕੇ ਬਚਾਈ ਜਾਨ ਪਰ ਪਾਸਪੋਰਟ ਨਾ ਮਿਲਣ ਕਾਰਨ ਹੋ ਰਿਹਾ ਪਰੇਸ਼ਾਨ
Follow Us On

ਗੁਰਦਾਸਪੁਰ ਨਿਊਜ। ਗੁਰਦਾਸਪੁਰ ਅਧੀਨ ਪੈਂਦੇ ਕਸਬਾ ਧਾਰੀਵਾਲ ਦੇ ਪਿੰਡ ਲਾਲੋਵਾਲ ਦੀ ਵਸਨੀਕ ਇੱਕ ਮਾਂ ਨੇ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਗਾਈ ਹੈ। ਮਾਂ ਦੀ ਮੰਗ ਹੈ ਕਿ ਉਸ ਦੇ ਪੁੱਤਰ ਨੂੰ ਜਿਉਂਦੇ ਜੀ ਵਾਪਿਸ ਲਿਆਂਦਾ ਜਾਵੇ ਅਤੇ ਉਸ ਨਾਲ ਮਿਲਿਆ ਜਾਵੇ, ਜਿਸ ਲਈ ਉਹ ਸੱਭ ਅੱਗੇ ਬੇਨਤੀ ਕਰਦੀ ਹੈ।

ਬਲਜਿੰਦਰ ਕੌਰ ਪਤਨੀ ਗੁਰਪਾਲ ਸਿੰਘ ਵਾਸੀ ਲਾਲੋਵਾਲ ਨੇ ਦੀ ਪੰਜਾਬ ਵਾਇਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਜਸਪ੍ਰੀਤ ਸਿੰਘ ਉਮਰ ਕਰੀਬ 28 ਸਾਲ, ਨਵੰਬਰ 2020 ਨੂੰ ਬ੍ਰੈਡਫੋਰਡ, ਯੂ.ਕੇ ਗਿਆ ਸੀ।ਇਸ ਦੌਰਾਨ ਮਹਿਜ ਇਕ ਵਾਰ ਵਾਪਸ ਪਰਤਿਆ ਸੀ। ਪਰ ਦੁਬਾਰਾ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ, ਹੁਣ ਉਸ ਦੀ ਜਾਨ ਨੂੰ ਉਥੇ ਰਹਿ ਰਹੇ ਪਾਕਿਸਤਾਨੀ ਮੂਲ ਦੇ ਲੋਕਾਂ ਕੋਲੋ ਖਤਰਾਂ ਹੈ ਜਿਹਨਾਂ ਨੇ ਉਸ ਨੂੰ ਬੰਧਕ ਬਣਾਇਆ ਸੀ ਅਤੇ ਜਿਹਨ੍ਹਾਂ ਦੀ ਸ਼ਿਕਾਇਤ ਬੇਟੇ ਵੱਲੋਂ ਪੁਲਿਸ ਨੂੰ ਕੀਤੀ ਗਈ। ਮਾਂ ਨੇ ਬੇਨਤੀ ਕੀਤੀ ਕਿ ਉਸ ਦੇ ਪੁੱਤਰ ਨੂੰ ਜ਼ਿੰਦਾ ਉਸ ਦੇ ਵਤਨ ਵਾਪਸ ਲਿਆਂਦਾ ਜਾਵੇ, ਨਹੀਂ ਤਾਂ ਬਹੁਤ ਦੇਰ ਹੋ ਸਕਦੀ ਹੈ।

ਪਾਕਿਸਤਾਨੀ ਮੂਲ ਦੇ ਲੋਕਾਂ ਨੇ ਬਣਾਇਆ ਬੰਧਕ

ਵਟਸਐਪ ਰਾਹੀਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਯੂਕੇ ਦੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਨਵੰਬਰ 2020 ਵਿੱਚ ਬਰੈਡਫੋਰਟ ਗਿਆ ਸੀ। ਜਿੱਥੇ ਉਸ ਨੇ ਦੋ ਸਾਲ ਮਸ਼ੀਨ ਆਪਰੇਟਰ ਵਜੋਂ ਕੰਮ ਕੀਤਾ। ਇਸ ਦੌਰਾਨ ਉਹ ਭਾਰਤ ਵਿੱਚ ਆਪਣੇ ਪਿੰਡ ਆ ਗਿਆ ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਕਾਫੀ ਸੱਟਾਂ ਲੱਗੀਆਂ।

ਉਸ ਤੋਂ ਬੰਦੂਕ ਦੀ ਨੋਕ ਤੇ ਕੰਮ ਕਰਵਾਇਆ ਜਾਂਦਾ ਸੀ ਅਤੇ ਦਿਨ ਵਿਚ ਸਿਰਫ਼ ਇਕ ਵਾਰ ਬਰਗਰ ਦਿੱਤਾ ਜਾਂਦਾ ਸੀ। ਉਸ ਦੇ ਸਾਰੇ ਦਸਤਾਵੇਜ਼, ਉਸ ਦੀ ਸਾਰੀ ਕਮਾਈ ਬੰਦੂਕ ਦੀ ਨੋਕ ਤੇ ਖੋਹ ਲਈ ਗਈ। ਇਸ ਤੋਂ ਬਾਅਦ ਉਸ ਨੂੰ ਕਾਰ ਵਿੱਚ ਬੰਦ ਕਰਕੇ ਸੌਣ ਲਈ ਰੱਖਿਆ ਜਾਂਦਾ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਦੋ ਵਾਰ ਚਾਕੂ ਵੀ ਮਾਰਿਆ ਗਿਆ।

ਹਾਈ ਕਮਿਸ਼ਨ ਨੂੰ ਲਿਖਤੀ ਤੌਰ ਤੇ ਵੀ ਦਿੱਤੀ ਜਾਣਕਾਰੀ

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਇੱਕ ਦਿਨ 26 ਅਪ੍ਰੈਲ 2023 ਨੂੰ ਜਦੋਂ ਉਹ ਕਾਰ ਵਿੱਚ ਸੀ ਤਾਂ ਉਹ ਕਿਸੇ ਤਰ੍ਹਾਂ ਕਾਰ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਸਾਰੀ ਘਟਨਾ ਬੈੱਡਫੋਰਡ ਪੁਲਸ ਨੂੰ ਦੱਸੀ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਕੇ ਉਸ ਨੂੰ ਆਪਣੀ ਸੁਰੱਖਿਆ ਚ ਰੱਖਿਆ। ਜਸਪ੍ਰੀਤ ਨੇ ਦੱਸਿਆ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਬਰੈਡਫੋਰਡ ਪੁਲਿਸ ਨੇ ਹਾਈ ਕਮਿਸ਼ਨ ਨੂੰ ਲਿਖਤੀ ਤੌਰ ਤੇ ਵੀ ਇਹ ਜਾਣਕਾਰੀ ਦਿੱਤੀ ਹੈ। ਪਰ ਹਾਈ ਕਮਿਸ਼ਨ ਦੀ ਤਰਫੋਂ, ਮੈਨੂੰ ਕਈ ਵਾਰ VFS ਗਲੋਬਲ ਅਤੇ ਫਿਰ ਹਾਈ ਕਮਿਸ਼ਨ ਜਾਣ ਲਈ ਕਿਹਾ ਜਾਂਦਾ ਹੈ।

ਉਸਨੇ ਕਿਹਾ ਕਿ ਉਹ ਆਪਣੇ ਵਤਨ, ਆਪਣੇ ਦੇਸ਼ ਵਾਪਸ ਆਉਣਾ ਚਾਹੁੰਦਾ ਹੈ।ਕਿਉਂਕਿ ਦੂਸਰੇ ਅਜੇ ਵੀ ਉਸਦਾ ਪਤਾ ਲਗਾ ਰਹੇ ਹਨ। ਉਸ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਸ ਨੂੰ ਜਲਦੀ ਤੋਂ ਜਲਦੀ ਉਸ ਦੇ ਵਤਨ ਵਾਪਸ ਲਿਆਂਦਾ ਜਾਵੇ। ਉਸਨੇ ਕਿਹਾ ਕਿ ਪੁੁਲਿਸ ਬੇਸ਼ਕ ਉਸ ਤੇ ਨਿਗਰਾਨੀ ਰੱਖ ਰਹੀ ਹੈ ਅਤੇ ਆਪਣੀ ਦੇਖਭਾਲ ਵਿੱਚ ਹੀ ਰੱਖ ਰਹੀ ਹੈ। ਪਰ ਦੂਸਰੇ ਬੰਦੇ ਕਾਫੀ ਜਾਲਮ ਹਨ ਅਤੇ ਉਸ ਤੋਂ ਉਸ ਨੂੰ ਬੇਹੱਦ ਖਤਰਾਂ ਹੈ। ਮਦਦ ਦੀ ਅਪੀਲ ਕਰਦੇ ਹੋਏ ਉਸ ਨੇ ਕਿਹਾ ਕਿ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਿਸ ਬੁਲਾ ਲਿਆ ਜਾਵੇ।

ਦੂਜੇ ਪਾਸੇ ਮਾਤਾ ਬਲਜਿੰਦਰ ਕੌਰ ਨੇ ਵੀ ਆਮ ਆਦਮੀ ਪਾਰਟੀ ਦੇ ਐਨ.ਆਰ.ਆਈ ਮੰਤਰੀ ਕੁਲਦੀਪ ਧਾਲੀਵਾਲ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੇ ਜਿਉਂਦੇ ਜੀਅ ਜਲਦੀ ਤੋਂ ਜਲਦੀ ਉਨ੍ਹਾਂ ਨਾਲ ਮੁਲਾਕਾਤ ਕਰਵਾਈ ਜਾਵੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version