ਕੈਨੇਡਾ 'ਚ 2 ਲੜਕੀਆਂ ਸਮੇਤ 5 ਪੰਜਾਬੀਆਂ 'ਤੇ ਗੰਭੀਰ ਮਾਮਲਾ ਦਰਜ, 3 ਗ੍ਰਿਫਤਾਰ | Canada Police File Case on 5 punjabi including 2 girls in illegal weapon and extortion money case know full detail Punjabi news - TV9 Punjabi

ਕੈਨੇਡਾ ‘ਚ 2 ਲੜਕੀਆਂ ਸਮੇਤ 5 ਪੰਜਾਬੀਆਂ ‘ਤੇ ਮਾਮਲਾ ਦਰਜ, 3 ਗ੍ਰਿਫਤਾਰ, ਕੀ ਹੈ ਵਜ੍ਹਾ? ਜਾਣੋ…

Updated On: 

08 Feb 2024 13:07 PM

ਪੀਲ ਰੀਜਨਲ ਪੁਲਿਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (ਈਆਈਟੀਐਫ) ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਦੇ ਸਹਿਯੋਗ ਨਾਲ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਦਸੰਬਰ 2023 ਤੋਂ ਬਾਅਦ ਹੋਈਆਂ ਤਾਜ਼ਾ ਘਟਨਾਵਾਂ ਦੇ ਸਬੰਧ ਵਿੱਚ ਇੱਕ ਸਰਚ ਵਾਰੰਟ ਤਹਿਤ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਕੈਨੇਡਾ ਚ 2 ਲੜਕੀਆਂ ਸਮੇਤ 5 ਪੰਜਾਬੀਆਂ ਤੇ ਮਾਮਲਾ ਦਰਜ, 3 ਗ੍ਰਿਫਤਾਰ, ਕੀ ਹੈ ਵਜ੍ਹਾ? ਜਾਣੋ...
Follow Us On

ਬਰੈਂਪਟਨ ‘ਚ 5 ਪੰਜਾਬੀਆਂ ਖਿਲਾਫ ਫਿਰੌਤੀ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ 2 ਲੜਕੀਆਂ ਵੀ ਸ਼ਾਮਲ ਹਨ। ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੀਲ ਰੀਜਨਲ ਪੁਲਿਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (ਈਆਈਟੀਐਫ) ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਦੇ ਸਹਿਯੋਗ ਨਾਲ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਦਸੰਬਰ 2023 ਤੋਂ ਬਾਅਦ ਹੋਈਆਂ ਤਾਜ਼ਾ ਘਟਨਾਵਾਂ ਦੇ ਸਬੰਧ ਵਿੱਚ ਇੱਕ ਸਰਚ ਵਾਰੰਟ ਤਹਿਤ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਘਟਨਾਵਾਂ ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਅਤੇ ਹਥਿਆਰ ਰੱਖਣ ਦੇ ਅਪਰਾਧ ਸ਼ਾਮਲ ਹਨ।

ਪੀਲ ਰੀਜਨਲ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਸ਼ਮੀਤ ਕੌਰ, ਅਮਨਜੋਤ ਕੌਰ, ਗਗਨ ਅਜੀਤ ਸਿੰਘ, ਅਨਮੋਲਦੀਪ ਸਿੰਘ ਅਤੇ ਅਰੁਣਦੀਪ ਸਿੰਘ ਦੇ ਨਾਮ ਸ਼ਾਮਲ ਹਨ। ਹਸ਼ਮੀਤ ਕੌਰ, ਅਮਨਜੋਤ ਕੌਰ ਅਤੇ ਅਜੀਤ ਸਿੰਘ ਬਰੈਂਪਟਨ ਤੋਂ ਹਨ। ਅਨਮੋਲਦੀਪ ਸਿੰਘ ਮਿਸੀਸਾਗਾ ਤੋਂ ਸਨ ਅਤੇ ਅਰੁਣਦੀਪ ਸਿੰਘ ਦਾ ਕੋਈ ਪੱਕਾ ਪਤਾ ਨਹੀਂ ਸੀ। ਗਗਨ ਅਜੀਤ ਸਿੰਘ (23) ‘ਤੇ ਜਬਰੀ ਵਸੂਲੀ, ਜਾਨੋਂ ਮਾਰਨ ਦੀਆਂ ਧਮਕੀਆਂ, ਅੱਗਜ਼ਨੀ ਕਰਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਗੈਰਕਾਨੂੰਨੀ ਹਥਿਆਰ ਰੱਖਣ, ਪਾਬੰਦੀਸ਼ੁਦਾ ਚੀਜ਼ ਰੱਖਣ ਅਤੇ $5,000 ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਅਨਮੋਲਦੀਪ ਸਿੰਘ ‘ਤੇ ਅਣਅਧਿਕਾਰਤ ਹਥਿਆਰ ਰੱਖਣ, ਪਾਬੰਦੀਸ਼ੁਦਾ ਹਥਿਆਰ ਰੱਖਣ, ਅਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹਨ। ਦੋਵਾਂ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਏ ਸਨ।

ਇਹ ਵੀ ਪੜ੍ਹੋ: ਕੈਨੇਡਾ ‘ਚ ਨਿੱਝਰ ਦੇ ਕਰੀਬੀ ਦੇ ਘਰ ‘ਤੇ ਹਮਲਾ, ਚੱਲੀਆਂ 20 ਦੇ ਕਰੀਬ ਗੋਲੀਆਂ

ਧਮਕੀ ਦੇਣ ਦੇ ਕਈ ਮਾਮਲੇ ਦਰਜ

ਹਸ਼ਮੀਤ ਕੌਰ ਅਤੇ ਅਮਨਜੋਤ ਕੌਰ ‘ਤੇ ਅਣਅਧਿਕਾਰਤ ਹਥਿਆਰ ਰੱਖਣ, ਪਾਬੰਦੀਸ਼ੁਦਾ ਹਥਿਆਰਾਂ ਰੱਖਣ, ਅਣਅਧਿਕਾਰਤ ਕਬਜ਼ੇ ਦੇ ਦੋਸ਼ ਲਾਏ ਗਏ ਹਨ। ਅਮਨਜੋਤ ਕੌਰ ਅਤੇ ਹਸ਼ਮੀਤ ਕੌਰ ਆਉਣ ਵਾਲੇ ਦਿਨਾਂ ਵਿੱਚ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਗੀਆਂ। 26 ਜਨਵਰੀ 2024 ਨੂੰ ਇੱਕ 32 ਸਾਲਾ ਪੀੜਤ ਨੂੰ ਕਥਿਤ ਤੌਰ ‘ਤੇ ਧਮਕੀ ਭਰੇ ਫ਼ੋਨ ਕਾਲਾਂ ਅਤੇ ਵਟਸਐਪ ਸੁਨੇਹੇ ਪ੍ਰਾਪਤ ਹੋਏ, ਜਿਸ ਵਿੱਚ ਵੱਡੀ ਰਕਮ ਦੀ ਮੰਗ ਕੀਤੀ ਗਈ। ਇਸ ਸ਼ਿਕਾਇਤ ਵਿੱਚ ਅਰੁਣਦੀਪ ਥਿੰਦ ਨੂੰ ਫਿਰੌਤੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਇਆ ਸੀ।

Exit mobile version