Room Heaters: ਸਰਦੀਆਂ ਵਿੱਚ ਜ਼ਿਆਦਾ ਦੇਰ ਤੱਕ ਹੀਟਰ ਦੇ ਸਾਹਮਣੇ ਬੈਠਣਾ ਹੋ ਸਕਦਾ ਹੈ ਖਤਰਨਾਕ, ਸਰੀਰ ਨੂੰ ਪਹੁੰਚਾ ਸਕਦਾ ਹੈ ਨੁਕਸਾਨ

Published: 

09 Dec 2024 18:18 PM

Room Heaters: ਸਰਦੀਆਂ ਵਿੱਚ ਹੀਟਰ ਜ਼ਿਆਦਾਤਰ ਘਰਾਂ ਵਿੱਚ ਵਰਤੇ ਜਾਂਦੇ ਹਨ। ਲੋਕ ਕਾਫੀ ਦੇਰ ਤੱਕ ਹੀਟਰ ਦੇ ਸਾਹਮਣੇ ਬੈਠੇ ਰਹਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੇਰ ਤੱਕ ਹੀਟਰ ਦੇ ਸਾਹਮਣੇ ਬੈਠਣਾ ਸਾਡੇ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਜਾਣੋ ਕੀ-ਕੀ ਸਮੱਸਿਆਵਾਂ ਹੋ ਸਕਦੀਆਂ ਹਨ।

Room Heaters: ਸਰਦੀਆਂ ਵਿੱਚ ਜ਼ਿਆਦਾ ਦੇਰ ਤੱਕ ਹੀਟਰ ਦੇ ਸਾਹਮਣੇ ਬੈਠਣਾ ਹੋ ਸਕਦਾ ਹੈ ਖਤਰਨਾਕ, ਸਰੀਰ ਨੂੰ ਪਹੁੰਚਾ ਸਕਦਾ ਹੈ ਨੁਕਸਾਨ
Follow Us On

ਸਰਦੀ ਦੇ ਮੌਸਮ ਵਿੱਚ ਅਸੀਂ ਠੰਡ ਤੋਂ ਬਚਣ ਲਈ ਅਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਾਂ। ਦਿਨ ਵਧਣ ਨਾਲ ਠੰਡ ਵੀ ਵਧਦੀ ਜਾ ਰਹੀ ਹੈ। ਅਜਿਹੇ ‘ਚ ਜ਼ਿਆਦਾ ਤੋਂ ਜ਼ਿਆਦਾ ਊਨੀ ਕੱਪੜੇ ਪਹਿਨਣੇ ਆਮ ਹੋ ਜਾਂਦੇ ਹਨ। ਕੁਝ ਲੋਕ ਤਾਂ ਕੋਲੇ ਅਤੇ ਲੱਕੜਾਂ ਨੂੰ ਸਾੜ ਕੇ ਉਸ ਦੇ ਸਾਹਮਣੇ ਬੈਠ ਕੇ ਠੰਡੇ ਮੌਸਮ ਵਿਚ ਨਿੱਘ ਮਹਿਸੂਸ ਕਰਦੇ ਹਨ। ਪਰ ਅੱਜ ਕੱਲ੍ਹ ਘਰ ਵਿੱਚ ਅੱਗ ਬਾਲਣੀ ਸੰਭਵ ਨਹੀਂ ਹੈ। ਲੱਕੜ ਦੇ ਧੂੰਏਂ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਹੁਣ ਬਾਜ਼ਾਰ ‘ਚ ਇਨਡੋਰ ਹੀਟਿੰਗ ਲਈ ਕਈ ਤਰ੍ਹਾਂ ਦੇ ਹੀਟਰ ਮੌਜੂਦ ਹਨ।

ਸਰਦੀਆਂ ਵਿੱਚ ਲੋਕ ਆਪਣੇ ਘਰਾਂ ਵਿੱਚ ਇਨ੍ਹਾਂ ਹੀਟਰਾਂ ਦੀ ਵਰਤੋਂ ਕਰਦੇ ਹਨ। ਔਰਤਾਂ ਘਰੇਲੂ ਕੰਮ ਕਰਦੇ ਸਮੇਂ ਇਸਦੀ ਵਰਤੋਂ ਕਰਦੀਆਂ ਹਨ। ਇਸ ਲਈ ਕੁਝ ਲੋਕ ਦਫ਼ਤਰ ਵਿਚ ਵੀ ਇਸ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਤੱਕ ਹੀਟਰ ਦੀ ਵਰਤੋਂ ਕਰਨਾ ਸਾਡੇ ਸਰੀਰ ਲਈ ਕਿੰਨਾ ਖਤਰਨਾਕ ਹੁੰਦਾ ਹੈ? ਆਓ ਤੁਹਾਨੂੰ ਦੱਸਦੇ ਹਾਂ ਕਿ ਜ਼ਿਆਦਾ ਦੇਰ ਤੱਕ ਹੀਟਰ ਦੇ ਸਾਹਮਣੇ ਬੈਠਣ ਦੇ ਕੀ ਨੁਕਸਾਨ ਹਨ।

ਖੂਨ ਦੀ ਕਮੀ ਹੋਣਾ

ਹੀਟਰ ਦੀ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਜ਼ਿਆਦਾ ਦੇਰ ਤੱਕ ਹੀਟਰ ਦੇ ਸਾਹਮਣੇ ਬੈਠਣ ਨਾਲ ਸਾਡੇ ਦਿਮਾਗ ਵਿਚ ਖੂਨ ਦੀ ਕਮੀ ਹੋ ਸਕਦੀ ਹੈ। ਕਿਉਂਕਿ ਹੀਟਰ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਗੈਸ ਦਿਮਾਗ ਤੱਕ ਖੂਨ ਪਹੁੰਚਣ ਵਿੱਚ ਮੁਸ਼ਕਲ ਪੈਦਾ ਕਰਦੀ ਹੈ। ਅਜਿਹੀ ਸਥਿਤੀ ‘ਚ ਇਹ ਬ੍ਰੇਨ ਹੈਮਰੇਜ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਆਕਸੀਜਨ ਦੀ ਕਮੀ

ਹੀਟਰ ਤੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ। ਇਸ ਗੈਸ ਕਾਰਨ ਕਮਰੇ ਦਾ ਆਕਸੀਜਨ ਪੱਧਰ ਘੱਟ ਜਾਂਦਾ ਹੈ। ਅਜਿਹੀ ਸਥਿਤੀ ‘ਚ ਇਹ ਸਿਰਦਰਦ, ਚੱਕਰ ਆਉਣਾ, ਦਮ ਘੁੱਟਣ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ।

ਅੱਖਾਂ ‘ਤੇ ਪ੍ਰਭਾਵ

ਜ਼ਿਆਦਾ ਦੇਰ ਤੱਕ ਹੀਟਰ ਦੇ ਸਾਹਮਣੇ ਬੈਠਣ ਨਾਲ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਹੀਟਰ ਕਮਰੇ ਵਿੱਚ ਆਕਸੀਜਨ ਦੇ ਪੱਧਰ ਅਤੇ ਨਮੀ ਨੂੰ ਘਟਾਉਂਦਾ ਹੈ। ਇਸ ਨਾਲ ਅੱਖਾਂ ‘ਚ ਜਲਨ, ਖੁਜਲੀ ਅਤੇ ਖੁਸ਼ਕੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਅੱਖਾਂ ਵਿੱਚ ਕੰਨਜਕਟਿਵਾਇਟਿਸ ਦੀ ਸਮੱਸਿਆ ਵੀ ਪੈਦਾ ਕਰ ਸਕਦਾ ਹੈ।

ਇਹ ਵੀ ਪੜ੍ਹੋ- ਕੀ ਲੂਣ ਕਦੇ ਖਰਾਬ ਹੋ ਸਕਦਾ ਹੈ? ਜਾਣੋ ਇਸ ਬਾਰੇ ਮਜ਼ੇਦਾਰ ਫੈਕਟ

ਸਕਿਨ’ਤੇ ਪ੍ਰਭਾਵ

ਅਜਿਹਾ ਹੀ ਕੁਝ ਸਕਿਨ ਦੇ ਨਾਲ ਵੀ ਹੁੰਦਾ ਹੈ। ਹੀਟਰ ਤੋਂ ਨਿਕਲਣ ਵਾਲੀ ਹਵਾ ਕਾਰਨ ਸਕਿਨ ਡ੍ਰਾਈ ਹੋ ਜਾਂਦੀ ਹੈ ਅਤੇ ਫੱਟਣ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਚਿਹਰੇ ‘ਤੇ ਲਾਲ ਧੱਫੜ ਵੀ ਹੋ ਜਾਂਦੇ ਹਨ। ਨਾਲ ਹੀ ਵਾਲਾਂ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ।

Exit mobile version