ਵਿੱਤ ਮੰਤਰੀ ਨੇ ਇਸ ਵਾਰ ਬਜਟ ਦੇ ਦਿਨ ਪਹਿਨੀ ਇਹ ਸਾੜੀ, ਜਾਣੋ ਇਸ ਦੀ ਖਾਸੀਅਤ | finance minister nirmala sitharaman wear banarasi saree for union budget 2024 know full detail in punjabi Punjabi news - TV9 Punjabi

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਵਾਰ ਬਜਟ ਦੇ ਦਿਨ ਪਹਿਨੀ ਇਹ ਸਾੜੀ, ਜਾਣੋ ਇਸ ਦੀ ਖਾਸੀਅਤ

Updated On: 

23 Jul 2024 15:26 PM

Finance Minister Nirmala Sitharaman: ਅੱਜ ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਨਾਰਸੀ ਸਿਲਕ ਸਾੜ੍ਹੀ ਵਿੱਚ ਨਜ਼ਰ ਆਏ। ਉਨ੍ਹਾਂ ਨੇ ਆਫ-ਵਾਈਟ ਰੰਗ ਦੀ ਬਨਾਰਸੀ ਸਿਲਕ ਸਾੜ੍ਹੀ ਪਾਈ ਹੈ, ਜਿਸ ਦੇ ਕਿਨਾਰਿਆਂ 'ਤੇ ਗੋਲਡਨ ਜ਼ਰੀ ਦਾ ਕੰਮ ਵੀ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੀ ਖਾਸੀਅਤ ਕੀ ਹੈ ?

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਵਾਰ ਬਜਟ ਦੇ ਦਿਨ ਪਹਿਨੀ ਇਹ ਸਾੜੀ, ਜਾਣੋ ਇਸ ਦੀ ਖਾਸੀਅਤ

ਵਿੱਤ ਮੰਤਰੀ ਨੇ ਇਸ ਵਾਰ ਬਜਟ ਦੇ ਦਿਨ ਪਹਿਨੀ ਇਹ ਸਾੜੀ. tv9 Hindi

Follow Us On

Nirmala Sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬਜਟ ਪੇਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪੂਰੀ ਟੀਮ ਨਾਲ ਇੱਕ ਰਸਮੀ ਫੋਟੋ ਸ਼ੇਅਰ ਕੀਤੀ ਸੀ। ਵਿੱਤ ਮੰਤਰੀ ਵਜੋਂ ਨਿਰਮਲਾ ਸੀਤਾਰਮਨ ਦਾ ਇਹ ਲਗਾਤਾਰ ਸੱਤਵਾਂ ਬਜਟ ਹੈ। ਹਰ ਵਾਰ ਉਨ੍ਹਾਂ ਦੀ ਸਾੜੀ ਖਿੱਚ ਦਾ ਕੇਂਦਰ ਰਹੀ ਹੈ। ਇਸ ਵਾਰ ਵੀ ਉਨ੍ਹਾਂ ਨੇ ਬਜਟ ਵਾਲੇ ਦਿਨ ਸਪੈਸ਼ਲ ਸਾੜੀ ਪਹਿਨੀ ਹੈ। ਉਨ੍ਹਾਂ ਨੇ ਸਿਲਕ ਬਨਾਰਸੀ ਆਫ ਵਾਈਟ ਕਲਰ ਦੀ ਸਾੜ੍ਹੀ ਪਾਈ ਹੈ। ਜਿਸ ਨਾਲ ਉਨ੍ਹਾਂ ਨੇ ਗੂੜ੍ਹੇ ਜਾਮਨੀ ਰੰਗ ਦਾ ਬਲਾਊਜ਼ ਪਾਇਆ ਹੋਇਆ ਹੈ। ਜਿਸ ‘ਤੇ ਸੁਨਹਿਰੀ ਜ਼ਰੀ ਦਾ ਕੰਮ ਵੀ ਕੀਤਾ ਗਿਆ ਹੈ।

ਹਰ ਵਾਰ ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਨਾਰਸੀ ਸਿਲਕ ਸਾੜ੍ਹੀ ਵਿੱਚ ਨਜ਼ਰ ਆਏ ਹਨ। ਇਸ ਸਾੜੀ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਬਨਾਰਸੀ ਸਿਲਕ ਸਾੜੀ ਆਪਣੇ ਸ਼ਾਨਦਾਰ ਡਿਜ਼ਾਈਨ ਲਈ ਜਾਣੀ ਜਾਂਦੀ ਹੈ। ਨਾਲ ਹੀ ਇਹ ਗਰਮੀਆਂ ਵਿੱਚ ਬਹੁਤ ਆਰਾਮਦਾਇਕ ਹੁੰਦੀ ਹੈ। ਇਸ ਦੀ ਪਛਾਣ ਇਸ ਦੇ ਨਰਮ ਅਤੇ ਚਮਕਦਾਰ ਰੇਸ਼ਮ ਦੇ ਧਾਗਿਆਂ ਦੁਆਰਾ ਕੀਤੀ ਜਾਂਦੀ ਹੈ। ਸਾੜ੍ਹੀ ਦੇ ਪੱਲੂ ਦੇ ਕਿਨਾਰਿਆਂ ਨੂੰ ਛੂਹ ਕੇ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।

ਬਨਾਰਸੀ ਸਿਲਕ ਸਾੜ੍ਹੀ ਵਿੱਚ ਕੀ ਹੈ ਖਾਸ?

ਬਨਾਰਸੀ ਸਿਲਕ ਸਾੜ੍ਹੀ ਆਕਰਸ਼ਕ ਦਿੱਖ ਦਿੰਦੀ ਹੈ। ਇਸ ਤੋਂ ਇਲਾਵਾ ਇਹ ਸਾੜੀ ਤੇਜ਼ ਗਰਮੀ ਦੇ ਦੌਰਾਨ ਆਰਾਮ ਵੀ ਪ੍ਰਦਾਨ ਕਰਦੀ ਹੈ। ਬਨਾਰਸੀ ਰੇਸ਼ਮ ਦੀਆਂ ਸਾੜੀਆਂ ਉੱਤਰ ਪ੍ਰਦੇਸ਼ ਦੇ ਬਨਾਰਸ, ਚੰਦੌਲੀ, ਆਜ਼ਮਗੜ੍ਹ, ਜੌਨਪੁਰ, ਮਿਰਜ਼ਾਪੁਰ ਤੇ ਸੰਤ ਰਵਿਦਾਸ ਨਗਰ ਜ਼ਿਲ੍ਹਿਆਂ ਵਿੱਚ ਬਣਦੀਆਂ ਹਨ। ਇਸ ਨੂੰ ਬਣਾਉਣ ਲਈ ਕੱਚਾ ਮਾਲ ਬਨਾਰਸ ਤੋਂ ਆਉਂਦਾ ਹੈ। ਬਹੁਤ ਸਾਰੀਆਂ ਸਾੜੀਆਂ ਬਣਾਉਣ ਲਈ ਸ਼ੁੱਧ ਸੋਨੇ ਦੀ ਜ਼ਰੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਇਸ ਦੀ ਕੀਮਤ ਕਾਫੀ ਵੱਧ ਜਾਂਦੀ ਹੈ। ਪਰ ਅੱਜਕੱਲ੍ਹ ਬਾਜ਼ਾਰ ਵਿੱਚ ਨਕਲੀ ਚਮਕਦਾਰ ਜ਼ਰੀ ਵਰਕ ਦੀਆਂ ਸਾੜੀਆਂ ਵੀ ਉਪਲਬਧ ਹਨ।

ਇਹ ਵੀ ਪੜ੍ਹੋ: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ

ਬਨਾਰਸੀ ਸਾੜੀਆਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਦੀ ਪਛਾਣ ਅਤੇ ਗੌਰਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਨਾਰਸੀ ਰੇਸ਼ਮ ਦੀਆਂ ਸਾੜੀਆਂ ਉੱਚ ਗੁਣਵੱਤਾ ਅਤੇ ਮਜ਼ਬੂਤ ​​ਫੈਬਰਿਕ ਦੀਆਂ ਬਣੀਆਂ ਹੁੰਦੀਆਂ ਹਨ। ਇਸ ਨੂੰ ਕਾਰੀਗਰਾਂ ਦੁਆਰਾ ਹੱਥੀਂ ਬਣਾਇਆ ਜਾਂਦਾ ਹੈ। ਇਨ੍ਹਾਂ ਨੂੰ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ, ਇਹਨਾਂ ਨੂੰ ਮੋਟਿਫ਼ ਕਿਹਾ ਜਾਂਦਾ ਹੈ। ਅੱਜਕੱਲ੍ਹ ਕਈ ਤਰ੍ਹਾਂ ਦੀਆਂ ਸਾੜੀਆਂ ਚਲਨ ਵਿੱਚ ਹਨ। ਜਿਸ ਵਿੱਚ ਕੁਝ ਪ੍ਰਮੁੱਖ ਪਰੰਪਰਾਗਤ ਰੂਪ ਅੱਜ ਵੀ ਆਪਣੀ ਬਨਾਰਸੀ ਪਛਾਣ ਨੂੰ ਬਰਕਰਾਰ ਰੱਖੇ ਹੋਏ ਹਨ। ਜਿਸ ਵਿੱਚ ਬੂਟੀ, ਬੂਟਾ, ਬੇਲ, ਜਲ, ਜੰਗਲ ਅਤੇ ਕੋਨੀਆ ਸ਼ਾਮਲ ਹਨ।

ਬਨਾਰਸੀ ਸਿਲਕ ਸਾੜੀਆਂ ਦੀਆਂ ਕਿਸਮਾਂ

ਬਨਾਰਸੀ ਰੇਸ਼ਮ ਦੀਆਂ ਕਈ ਕਿਸਮਾਂ ਹਨ। ਜਿਸ ਵਿੱਚ ਕਾਟਨ ਬਨਾਰਸੀ ਸਾੜੀ, ਬਨਾਰਸੀ ਸਿਲਕ ਸਾੜੀ, ਤੁਸਰ ਬਨਾਰਸੀ ਸਾੜੀ, ਸੂਤੀ ਬਨਾਰਸੀ ਸਾੜੀ ਅਤੇ ਔਰੰਗਜਾ ਬਨਾਰਸੀ ਸਾੜੀ ਸ਼ਾਮਲ ਹੈ। ਹਰ ਸਾੜ੍ਹੀ ਦੀ ਵੀ ਆਪਣੀ ਖਾਸੀਅਤ ਹੁੰਦੀ ਹੈ।

Exit mobile version