ਸਿੱਧੂ ਮੂਸੇਵਾਲਾ ਪਰਿਵਾਰ ਨੂੰ ਫਸਾਉਣ ਦੀ ਸਾਜਿਸ਼, ਪਿਤਾ ਬਲਕੌਰ ਸਿੰਘ ਨੇ ਦਰਜ ਕਰਵਾਈ FIR | Sidhu moose wala mother to be plan to trap in through duplicate signature know full detail in punjabi Punjabi news - TV9 Punjabi

ਸਿੱਧੂ ਮੂਸੇਵਾਲਾ ਪਰਿਵਾਰ ਨੂੰ ਫਸਾਉਣ ਦੀ ਸਾਜਿਸ਼, ਪਿਤਾ ਬਲਕੌਰ ਸਿੰਘ ਨੇ ਦਰਜ ਕਰਵਾਈ FIR

Published: 

17 Apr 2024 13:58 PM

Sidhu Moose Wala: ਜ਼ਿਲ੍ਹਾ ਫਾਜ਼ਿਲਕਾ ਦੇ ਲਾਧੂਕਾ ਦੀ ਰਹਿਣ ਵਾਲੀ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਦੇ ਆਧਾਰ ਕਾਰਡ ਨਾਲ ਕੁਝ ਛੇੜਛਾੜ ਕੀਤੀ ਗਈ ਹੈ। ਉਸ ਦੇ ਅਧਾਰ ਕਾਰਡ ਦੀ ਫੋਟੋ ਬਦਲ ਕੇ ਅਪਾਹਿਜ਼ ਪੈਨਸ਼ਨ ਲਈ ਅਰਜ਼ੀ ਦਿੱਤੀ ਗਈ ਹੈ। ਜਿਸ 'ਤੇ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਸੀ। ਜਦੋਂ ਇਸ ਦਾ ਪਤਾ ਲੱਗਾ ਤਾਂ ਇਸ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਪਿੰਡ ਮੂਸੇ ਵਿੱਚ ਪਰਮਜੀਤ ਕੌਰ ਨਾਂ ਦੀ ਕੋਈ ਔਰਤ ਨਹੀਂ ਸੀ।

ਸਿੱਧੂ ਮੂਸੇਵਾਲਾ ਪਰਿਵਾਰ ਨੂੰ ਫਸਾਉਣ ਦੀ ਸਾਜਿਸ਼, ਪਿਤਾ ਬਲਕੌਰ ਸਿੰਘ ਨੇ ਦਰਜ ਕਰਵਾਈ FIR

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

Follow Us On

Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਕਾਨੂੰਨੀ ਮਾਮਲਿਆਂ ਵਿੱਚ ਫਸਾਉਣ ਦੀ ਸਾਜ਼ਿਸ਼ ਰਚਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਦਾ ਅਸਰ ਪਰਿਵਾਰ ਤੇ ਪੈਂਦਾ ਉਸ ਤੋਂ ਪਹਿਲਾਂ ਹੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਮਾਮਲਾ ਸਿੱਧੂ ਦੀ ਮਾਤਾ ਅਤੇ ਪਿੰਡ ਮੂਸੇ ਦੀ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਮੋਹਰ ਦਾ ਇਸਤਿਮਾਲ ਕਰਕੇ ਪੈਨਸ਼ਨ ਲੈਣ ਮਾਮਲਾ ਹੈ। ਸਰਪੰਚ ਚਰਨ ਕੌਰ ਦੇ ਪਤੀ ਬਲਕੌਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਨਸਾ ਦੇ ਥਾਣਾ ਸਿਟੀ 2 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਲਾਧੂਕਾ ਦੀ ਰਹਿਣ ਵਾਲੀ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਦੇ ਆਧਾਰ ਕਾਰਡ ਨਾਲ ਕੁਝ ਛੇੜਛਾੜ ਕੀਤੀ ਗਈ ਹੈ। ਉਸ ਦੇ ਅਧਾਰ ਕਾਰਡ ਦੀ ਫੋਟੋ ਬਦਲ ਕੇ ਅਪਾਹਿਜ਼ ਪੈਨਸ਼ਨ ਲਈ ਅਰਜ਼ੀ ਦਿੱਤੀ ਗਈ ਹੈ। ਜਿਸ ‘ਤੇ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਸੀ। ਜਦੋਂ ਇਸ ਦਾ ਪਤਾ ਲੱਗਾ ਤਾਂ ਇਸ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਪਿੰਡ ਮੂਸੇ ਵਿੱਚ ਪਰਮਜੀਤ ਕੌਰ ਨਾਂ ਦੀ ਕੋਈ ਔਰਤ ਨਹੀਂ ਸੀ। ਇਸ ਤੋਂ ਬਾਅਦ ਬਲਕੌਰ ਸਿੰਘ ਵੱਲੋਂ ਐਸਪੀ ਮਾਨਸਾ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੇ ਚਰਚਿਤ ਦਿਲਰੋਜ ਕਤਲ ਕਾਂਡ ਚ ਫੈਸਲਾ ਰੱਖਿਆ ਗਿਆ ਰਾਖਵਾਂ, 18 ਅਪ੍ਰੈਲ ਨੂੰ ਸੁਣਾਇਆ ਜਾਵੇਗਾ ਫੈਸਲਾ

ਆਨਲਾਈਨ ਅਪਲਾਈ ਕਰਨ ‘ਤੇ ਮਾਮਲਾ ਸਾਫ਼

ਹੁਣ ਪੂਰਾ ਮਾਮਲਾ ਇਸ ਤਰ੍ਹਾਂ ਹੈ। ਇੱਕ ਮਹਿਲਾਂ ਵੱਲੋਂ ਸੀਡੀਪੀਓ ਦਫ਼ਤਰ ‘ਚ ਅੰਗਹੀਣ ਪੈਨਸ਼ਨ ਕੈਟੇਗਿਰੀ ਲਈ ਆਨਲਾਈਨ ਅਪਲਾਈ ਕੀਤਾ ਗਿਆ ਸੀ। ਇਸ ਦੇ ਲਈ ਉਸ ਦੇ ਸਾਰੇ ਦਸਤਾਵੇਜ਼ ਜਾਅਲੀ ਬਣਵਾਏ ਗਏ ਸਨ। ਸਿਰਫ਼ ਦਰਤਾਵੇਜ਼ ਹੀ ਨਹੀਂ ਸਗੋਂ ਸਰਪੰਚ ਦੀ ਮੋਹਰ ਅਤੇ ਦਸਤਖਤ ਵੀ ਜਾਅਲੀ ਕੀਤੇ ਗਏ ਸਨ। ਇਸ ਦੀ ਜਾਣਕਾਰੀ ਮਿਲਣ ‘ਤੇ 17 ਫਰਵਰੀ ਨੂੰ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੂਰੇ ਪਿੰਡ ਵਿੱਚ ਆ ਕੇ ਜਾਂਚ ਕੀਤੀ ਗਈ। ਪਰ ਇਸ ਨਾਂਅ ਦੀ ਔਰਤ ਦਾ ਕੋਈ ਸੁਰਾਗ ਨਹੀਂ ਮਿਲਿਆ। ਮਾਮਲਾ ਗੰਭੀਰ ਹੁੰਦਾ ਵੇਖ ਬਾਅਦ ਉਨ੍ਹਾਂ ਵੱਲੋਂ 21 ਫਰਵਰੀ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੰਜਾਬ ਪੁਲਿਸ ਨੇ ਕਰੀਬ 2 ਮਹੀਨੇ ਤੱਕ ਮਾਮਲੇ ਦੀ ਜਾਂਚ ਕੀਤੀ ਹੈ। ਪੁਲਿਸ ਵੱਲੋਂ ਅਜੇ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version