DD vs GT: ਦਿੱਲੀ ਨੇ ਗੁਜਰਾਤ ਨੂੰ 4 ਦੌੜਾਂ ਨਾਲ ਹਰਾਇਆ, ਰਿਸ਼ਭ ਪੰਤ ਬਣੇ ਮੈਚ ਦੇ ਹੀਰੋ | Delhi Capitals vs Gujarat Titans Match Scorecard in Arun Jaitley Stadium know in Punjabi Punjabi news - TV9 Punjabi

DD Vs GT: ਦਿੱਲੀ ਨੇ ਗੁਜਰਾਤ ਨੂੰ 4 ਦੌੜਾਂ ਨਾਲ ਹਰਾਇਆ, ਰਿਸ਼ਭ ਪੰਤ ਬਣੇ ਮੈਚ ਦੇ ਹੀਰੋ

Updated On: 

25 Apr 2024 01:11 AM

DD vs GT Live: ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ ਨੂੰ 4 ਦੌੜਾਂ ਨਾਲ ਹਰਾਇਆ। ਦਿੱਲੀ ਦੀ ਟੂਰਨਾਮੈਂਟ ਵਿੱਚ ਚੌਥੀ ਜਿੱਤ ਹੈ। ਜਿੱਤ ਤੋਂ ਬਾਅਦ ਦਿੱਲੀ ਦੀ ਟੀਮ ਛੇਵੇਂ ਸਥਾਨ 'ਤੇ ਪਹੁੰਚ ਗਈ, ਗੁਜਰਾਤ 7ਵੇਂ ਸਥਾਨ 'ਤੇ ਖਿਸਕ ਗਈ।

DD Vs GT: ਦਿੱਲੀ ਨੇ ਗੁਜਰਾਤ ਨੂੰ 4 ਦੌੜਾਂ ਨਾਲ ਹਰਾਇਆ, ਰਿਸ਼ਭ ਪੰਤ ਬਣੇ ਮੈਚ ਦੇ ਹੀਰੋ

ਦਿੱਲੀ ਨੇ ਗੁਜਰਾਤ ਨੂੰ ਹਰਾਇਆ (ਫੋਟੋ-ਪੀਟੀਆਈ)

Follow Us On

IPL 2024 ਦੇ 40ਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ ਨੂੰ 4 ਦੌੜਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ ‘ਚ ਹੋਏ ਇਸ ਮੈਚ ‘ਚ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 224 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿੱਚ ਗੁਜਰਾਤ ਦੀ ਟੀਮ ਟੀਚਾ ਹਾਸਲ ਨਹੀਂ ਕਰ ਸਕੀ। ਗੁਜਰਾਤ ਨੂੰ ਆਖਰੀ ਓਵਰ ਵਿੱਚ 19 ਦੌੜਾਂ ਬਣਾਉਣੀਆਂ ਸਨ, ਰਾਸ਼ਿਦ ਖਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਚੌਕੇ ਅਤੇ ਇੱਕ ਛੱਕਾ ਜੜਿਆ ਪਰ ਮੁਕੇਸ਼ ਕੁਮਾਰ ਨੇ ਅੰਤ ਵਿੱਚ ਦਿੱਲੀ ਨੂੰ ਜਿੱਤ ਦਿਵਾਈ।

ਦਿੱਲੀ ਦੀ ਜਿੱਤ ‘ਚ ਕਪਤਾਨ ਰਿਸ਼ਭ ਪੰਤ ਦੀ ਵੱਡੀ ਭੂਮਿਕਾ ਰਹੀ, ਜਿਸ ਨੇ 88 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪੰਤ ਦੇ ਬੱਲੇ ਤੋਂ 8 ਛੱਕੇ ਅਤੇ 5 ਚੌਕੇ ਆਏ। ਅਕਸ਼ਰ ਪਟੇਲ ਨੇ 66 ਦੌੜਾਂ ਅਤੇ ਟ੍ਰਿਸਟਨ ਸਟੱਬਸ ਨੇ 7 ਗੇਂਦਾਂ ‘ਤੇ ਨਾਬਾਦ 26 ਦੌੜਾਂ ਬਣਾਈਆਂ। ਗੁਜਰਾਤ ਲਈ ਡੇਵਿਡ ਮਿਲਰ ਅਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਸੁਦਰਸ਼ਨ ਨੇ 65 ਦੌੜਾਂ ਦੀ ਪਾਰੀ ਖੇਡੀ। ਡੇਵਿਡ ਮਿਲਰ ਦੇ ਬੱਲੇ ਤੋਂ 55 ਦੌੜਾਂ ਆਈਆਂ। ਅੰਤ ‘ਚ ਰਾਸ਼ਿਦ ਖਾਨ ਨੇ 11 ਗੇਂਦਾਂ ‘ਚ ਅਜੇਤੂ 21 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।

3 ਡੌਟ ਨੇ ਕੰਮ ਕੀਤਾ ਖਰਾਬ

ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਟਾਈਟਨਸ ਨੂੰ ਆਖਰੀ ਓਵਰ ਵਿੱਚ 19 ਦੌੜਾਂ ਦੀ ਲੋੜ ਸੀ। ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਮੁਕੇਸ਼ ਕੁਮਾਰ ‘ਤੇ ਹਮਲਾ ਬੋਲਿਆ। ਰਾਸ਼ਿਦ ਖਾਨ ਨੇ ਮੁਕੇਸ਼ ਕੁਮਾਰ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਚੌਕੇ ਲਗਾ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਪਰ ਇਸ ਤੋਂ ਬਾਅਦ ਮੁਕੇਸ਼ ਕੁਮਾਰ ਨੇ ਲਗਾਤਾਰ ਦੋ ਡਾਟ ਗੇਂਦਾਂ ਸੁੱਟ ਕੇ ਦਿੱਲੀ ਨੂੰ ਸੁੱਖ ਦਾ ਸਾਹ ਦਿੱਤਾ। ਪਰ ਫਿਰ ਰਾਸ਼ਿਦ ਖਾਨ ਨੇ ਪੰਜਵੀਂ ਗੇਂਦ ‘ਤੇ ਛੱਕਾ ਜੜ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਗੁਜਰਾਤ ਨੂੰ ਆਖਰੀ ਗੇਂਦ ‘ਤੇ 5 ਦੌੜਾਂ ਦੀ ਲੋੜ ਸੀ ਪਰ ਮੁਕੇਸ਼ ਕੁਮਾਰ ਨੇ ਡਾਟ ਸੁੱਟ ਕੇ ਦਿੱਲੀ ਨੂੰ ਜਿੱਤ ਦਿਵਾਈ। ਇਸ ਓਵਰ ਦੀਆਂ 3 ਡਾਟ ਗੇਂਦਾਂ ਨੇ ਗੁਜਰਾਤ ਨੂੰ ਨੁਕਸਾਨ ਪਹੁੰਚਾਇਆ।

ਇਹ ਵੀ ਪੜ੍ਹੋ: IPL 2024, CSK vs LSG: ਸਟੋਇਨਿਸ ਦੇ ਸ਼ਾਨਦਾਰ ਸੈਂਕੜੇ ਨਾਲ ਲਖਨਊ ਨੇ ਦਰਜ ਕੀਤੀ ਜਿੱਤ, 211 ਦੇ ਟੀਚੇ ਦਾ ਕੀਤਾ ਪਿੱਛਾ

ਕੁਲਦੀਪ ਯਾਦਵ ਨੇ ਖੇਡ ਦਾ ਰੁਖ ਮੋੜ ਦਿੱਤਾ

ਦਿੱਲੀ-ਗੁਜਰਾਤ ਮੈਚ ਵਿੱਚ ਕੁੱਲ 444 ਦੌੜਾਂ ਬਣਾਈਆਂ, ਜਿਸ ਵਿੱਚ 16 ਛੱਕੇ ਸ਼ਾਮਲ ਸਨ। ਪਰ ਦੌੜਾਂ ਦੀ ਬਾਰਿਸ਼ ਦੇ ਵਿਚਕਾਰ ਕੁਲਦੀਪ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਦਿੱਲੀ ਦੇ ਇਸ ਸਪਿਨਰ ਨੇ 4 ਓਵਰਾਂ ‘ਚ ਸਿਰਫ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਖਿਡਾਰੀ ਨੇ ਸਾਹਾ ਅਤੇ ਰਾਹੁਲ ਤਿਵਾਤੀਆ ਦੀਆਂ ਮਹੱਤਵਪੂਰਨ ਵਿਕਟਾਂ ਲਈਆਂ ਅਤੇ ਇਸ ਦੀ ਬਦੌਲਤ ਦਿੱਲੀ ਨੂੰ ਅੰਤ ਵਿੱਚ ਦੋ ਅੰਕ ਮਿਲੇ। ਤੁਹਾਨੂੰ ਦੱਸ ਦੇਈਏ ਕਿ ਟੂਰਨਾਮੈਂਟ ਵਿੱਚ ਦਿੱਲੀ ਦੀ ਇਹ ਚੌਥੀ ਜਿੱਤ ਹੈ। ਦਿੱਲੀ ਹੁਣ 8 ਅੰਕਾਂ ਨਾਲ ਛੇਵੇਂ ਸਥਾਨ ‘ਤੇ ਆ ਗਈ ਹੈ।

Exit mobile version