Police Raid: ਵੱਡੀ ਗਿਣਤੀ ‘ਚ ਨਸ਼ੇ ਅਤੇ ਲਾਹਣ ਸਮੇਤ 3 ਗ੍ਰਿਫਤਾਰ, ਮਾਮਲਾ ਦਰਜ
Action on Druggists: ਜਲਾਲਾਬਾਦ ਵਿੱਚ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵੱਡਾ ਐਕਸ਼ਨ ਲੈਂਦਿਆ 42 ਘਰਾਂ ਚ ਰੇਡ ਮਾਰੀ। ਜਿਸ ਦੌਰਾਨ ਪੁਲਿਸ ਨੂੰ ਵੱਡੀ ਗਿਣਤੀ ਵਿੱਚ ਨਸ਼ੀਲੇ ਪਦਾਰਥ ਅਤੇ ਲਾਹਣ ਦੇ ਨਾਲ-ਨਾਲ ਜੁਆ ਸੱਟਾ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਲਾਲਾਬਾਦ ਵਿੱਚ ਤੜਕਸਾਰ ਪੁਲਿਸ ਵੱਲੋਂ ਸਬ ਡਵੀਜ਼ਨ ਦੇ 5 ਥਾਣਿਆਂ ਦੇ ਐੱਸਐੱਚਓ 2 ਚੌਕੀਆਂ ਦੇ ਇੰਚਾਰਜ ਸਮੇਤ ਐਸਐਸਪੀ ਫਾਜਿਲਕਾ ਦੇ ਹੁਕਮਾਂ ਤਹਿਤ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਨੇ 510 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ ਕੀਤਾ।ਨਾਲ ਹੀ 2010 ਰੁਪਏ ਸਮੇਤ ਜੁਆ ਸੱਟਾ ਲਾਉਂਦੇ ਸ਼ਖਸ ਨੂੰ ਵੀ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਢਾਈ ਸੌ ਲੀਟਰ ਲਾਹਣ ਸਮੇਤ ਕਾਬੂ ਕੀਤਾ ਪੁਲਿਸ ਦੇ ਵੱਲੋਂ ਇਸ ਦੌਰਾਨ ਦੋ ਸ਼ੱਕੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਐਨਡੀਪੀਐਸ, ਐਕਸਾਈਸ ਅਤੇ ਜੂਆ ਐਕਟ ਤਹਿਤ ਮਾਮਲੇ
ਇਹ ਰੇਡ ਜਲਾਲਾਬਾਦ ਹਲਕੇ ਦੇ ਪਿੰਡ ਮਹਾਲਮ ,ਟਿਵਾਣਾ, ਤੋਂ ਇਲਾਵਾ ਜਲਾਲਾਬਾਦ ਦੇ ਲੋਕਲ ਸ਼ਹਿਰ ਦੀਆਂ ਵੱਖ ਵੱਖ ਬਸਤੀਆਂ ਵਿੱਚ ਕੀਤੀ ਗਈ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ 42 ਘਰਾਂ ਦੀ ਸਰਚ ਕੀਤੀ ਗਈ ਜਿਸ ਦੌਰਾਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਗ੍ਰਿਫਤਾਰ ਕੀਤੇ ਗਏ 3 ਲੋਕਾਂ ਦੇ ਖਿਲਾਫ ਥਾਣਾ ਸਦਰ ਅਤੇ ਥਾਣਾ ਵੇਰੋਕਾ ਵਿੱਖੇ ਐਨਡੀਪੀਐਸ, ਐਕਸਾਈਸ ਅਤੇ ਜੂਆ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਹਿਰਾਸਤ ਵਿੱਚ ਲੈ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਮੁਲਜਮਾਂ ਵੱਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ
ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਲਾਲਾਬਾਦ ਨੇ ਦੱਸਿਆ ਕਿ ਪਿੰਡ ਅਮੀਰ ਖਾਸ ਵਿਖੇ ਛਿੰਦੋ ਬਾਈ ਨਾਮ ਦੀ ਇੱਕ ਮਹਿਲਾ ਨਸ਼ਾ ਤਸਕਰ ਦਾ ਘਰ ਮੋਟਸਾਈਕਲ ਅਤੇ ਥਾਣਾ ਸਿਟੀ ਅਧੀਨ ਆਉਂਦੇ ਸੁਰਿੰਦਰ ਸਿੰਘ ਸ਼ਿੰਦੂ ਦਾ ਘਰ ਅਤੇ ਐਕਟੀਵਾ ਪੁਲਿਸ ਦੇ ਵੱਲੋਂ ਜ਼ਬਤ ਕੀਤਾ ਗਿਆ ਜਿਸ ਦੀ ਕੁੱਲ ਕੀਮਤ 40 ਲੱਖ ਰੁਪਏ ਦੇ ਕਰੀਬ ਹੈ । ਪੁਲਿਸ ਦਾ ਕਹਿਣਾ ਹੈ ਕਿ 10 ਤੋਂ 12 ਨਸ਼ਾ ਤਸਕਰ ਹੋਰ ਹਨ ਜਿਨ੍ਹਾਂ ਖਿਲਾਫ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੀ ਤਿਆਰੀ ਜਾਰੀ ਹੈ ਉਨ੍ਹਾਂ ਦੀ ਪ੍ਰਾਪਰਟੀ ਵੀ ਜਬਤ ਕੀਤੀ ਜਾਏਗੀ। ਨਸ਼ੇ ਦਾ ਧੰਦਾ ਕਰ ਕਮਾਏ ਗਏ ਪੈਸਿਆਂ ਤੋਂ ਖ਼ਰੀਦੀ ਪ੍ਰਾਪਰਟੀ ਪੁਲਿਸ ਵੱਲੋਂ ਸ਼ਨਾਖਤ ਕੀਤੀ ਜਾ ਰਹੀ ਹੈ ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ