ਭਾਰਤ ਤੋਂ ਕੈਨੇਡਾ ਪਹੁੰਚਿਆ ‘ਬਟੋਗੇ ਤੋ ਕਟੋਗੇ’ ਦਾ ਨਾਅਰਾ, ਮੰਦਿਰ ‘ਤੇ ਹੋਏ ਹਮਲੇ ਖਿਲਾਫ਼ ਇਕਜੁੱਟ ਹੋਏ ਹਿੰਦੂ

Updated On: 

04 Nov 2024 18:58 PM

Canada Hindu Temple Attack: ਕੈਨੇਡਾ ਵਿੱਚ ਖਾਲਿਸਤਾਨ ਸਮਰਥਕ ਲਗਾਤਾਰ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਏਜੰਡਾ ਚਲਾ ਰਹੇ ਹਨ। ਐਤਵਾਰ ਨੂੰ ਬਰੈਂਪਟਨ ਦੇ ਮੰਦਰ ਅਤੇ ਸ਼ਰਧਾਲੂਆਂ ਦੇ ਇੱਕ ਸਮੂਹ 'ਤੇ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਘਟਨਾ ਤੋਂ ਨਾਰਾਜ਼ ਹਿੰਦੂ ਮੰਦਿਰ ਦੇ ਪੁਜਾਰੀ ਨੇ ਬਟੋਗੇ ਤੋ ਕਟੋਗੇ ਦਾ ਨਾਅਰਾ ਲਗਾ ਕੇ ਹਿੰਦੂਆਂ ਨੂੰ ਏਕਤਾ ਦੀ ਅਪੀਲ ਕੀਤੀ ਹੈ।

ਭਾਰਤ ਤੋਂ ਕੈਨੇਡਾ ਪਹੁੰਚਿਆ ਬਟੋਗੇ ਤੋ ਕਟੋਗੇ ਦਾ ਨਾਅਰਾ, ਮੰਦਿਰ ਤੇ ਹੋਏ ਹਮਲੇ ਖਿਲਾਫ਼ ਇਕਜੁੱਟ ਹੋਏ ਹਿੰਦੂ

ਕੈਨੇਡਾ ਟੈਂਪਲ

Follow Us On

ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਦਿੱਤਾ ਗਿਆ ਨਾਅਰਾ ਹੁਣ ਕੈਨੇਡਾ ਪਹੁੰਚ ਗਿਆ ਹੈ। ਕੈਨੇਡਾ ‘ਚ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਤੋਂ ਗੁੱਸੇ ‘ਚ ਹਿੰਦੂ ਇਕਜੁੱਟ ਹੋ ਰਹੇ ਹਨ ਅਤੇ ਅਜਿਹੇ ਹਮਲਿਆਂ ਖਿਲਾਫ ਇਕਜੁੱਟ ਹੋਣ ਲਈ ਹਿੰਦੂਆਂ ਨੇ ਸੀਐੱਮ ਯੋਗੀ ਦੇ ਨਾਅਰੇ ‘ਬਟੋਗੇ ਤੋ ਕਟੋਗੇ’ ਦੀ ਵਰਤੋਂ ਕੀਤੀ ਹੈ।

ਕੈਨੇਡਾ ‘ਚ ਐਤਵਾਰ ਨੂੰ ਖਾਲਿਸਤਾਨ ਸਮਰਥਕਾਂ ਨੇ ਬਰੈਂਪਟਨ ਹਿੰਦੂ ਸਭਾ ਮੰਦਰ ਅਤੇ ਉਥੇ ਮੌਜੂਦ ਸ਼ਰਧਾਲੂਆਂ ‘ਤੇ ਹਮਲਾ ਕਰ ਦਿੱਤਾ। ਇਸ ਕਾਰਨ ਹਿੰਦੂ ਭਾਈਚਾਰੇ ਵਿੱਚ ਭਾਰੀ ਰੋਸ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ‘ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਕੈਨੇਡਾ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਅਤੇ ਭਾਰਤ ਖਿਲਾਫ ਨਾਅਰੇਬਾਜ਼ੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

‘ਬਟੋਗੇ ਤੋ ਕੱਟੋਗੇ’ ਦਾ ਨਾਅਰਾ

ਦੂਜੇ ਪਾਸੇ ਐਤਵਾਰ ਨੂੰ ਵਾਪਰੀ ਇਸ ਘਟਨਾ ਨੂੰ ਲੈ ਕੇ ਹਿੰਦੂਆਂ ਵਿੱਚ ਭਾਰੀ ਰੋਸ ਹੈ। ਬਰੈਂਪਟਨ ਮੰਦਿਰ ਦੇ ਪੁਜਾਰੀ ਨੇ ਹਿੰਦੂਆਂ ਨੂੰ ਏਕਤਾ ਦੀ ਅਪੀਲ ਕੀਤੀ ਅਤੇ ਨਾਅਰਾ ਬੁਲੰਦ ਕੀਤਾ ਕਿ ‘ਬਟੋਗੇ ਤੋ ਕਟੋਗੇ’। ਉਨ੍ਹਾਂ ਕੈਨੇਡਾ ਵਿਚ ਮੌਜੂਦ ਹਿੰਦੂ ਭਾਈਚਾਰੇ ਨੂੰ ਕਿਹਾ ਕਿ ਜੇਕਰ ਅਸੀਂ ਇਕਜੁੱਟ ਰਹਾਂਗੇ ਤਾਂ ਸੁਰੱਖਿਅਤ ਰਹਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਟਰੂਡੋ ਨੇ ਇਸ ਘਟਨਾ ਨੂੰ ਅਸਵੀਕਾਰਨਯੋਗ ਦੱਸਿਆ ਹੈ ਅਤੇ ਕਿਹਾ ਹੈ ਕਿ ਕੈਨੇਡਾ ਦੇ ਸਾਰੇ ਨਾਗਰਿਕਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ਦੀ ਆਜ਼ਾਦੀ ਹੈ।

ਖਾਲਿਸਤਾਨ ਸਮਰਥਕਾਂ ਨੇ ਕੀਤਾ ਹਮਲਾ

ਕੈਨੇਡਾ ਵਿੱਚ ਖਾਲਿਸਤਾਨ ਸਮਰਥਕ ਲਗਾਤਾਰ ਭਾਰਤ ਅਤੇ ਹਿੰਦੂ ਵਿਰੋਧੀ ਏਜੰਡਾ ਚਲਾ ਰਹੇ ਹਨ। ਐਤਵਾਰ ਨੂੰ ਬਰੈਂਪਟਨ ਦੇ ਮੰਦਿਰ ਅਤੇ ਸ਼ਰਧਾਲੂਆਂ ਦੇ ਇੱਕ ਸਮੂਹ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਖਾਲਿਸਤਾਨ ਸਮਰਥਕਾਂ ਨੇ ਸ਼ਰਧਾਲੂਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਹਮਲਾਵਰ ਮੰਦਿਰ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ। ਇਲਜ਼ਾਮ ਹਨ ਕਿ ਘਟਨਾ ਦੇ ਸਮੇਂ ਸਥਾਨਕ ਪੁਲਿਸ ਮੰਦਿਰ ਦੇ ਬਾਹਰ ਮੌਜੂਦ ਸੀ ਪਰ ਖਾਲਿਸਤਾਨ ਸਮਰਥਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਇਸ ਘਟਨਾ ਤੋਂ ਨਾਰਾਜ਼ ਬਰੈਂਪਟਨ ਮੰਦਿਰ ਦੇ ਪੁਜਾਰੀ ਦਾ ਕਹਿਣਾ ਹੈ ਕਿ ਖਾਲਿਸਤਾਨ ਸਮਰਥਕਾਂ ਵੱਲੋਂ ਕੀਤਾ ਗਿਆ ਇਹ ਹਮਲਾ ਦੁਨੀਆ ਭਰ ਦੇ ਹਿੰਦੂਆਂ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਅੱਜ ਹਿੰਦੂਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਜੇਕਰ ਅਸੀਂ ਇਕਜੁੱਟ ਨਹੀਂ ਹੋਏ ਤਾਂ ਸੁਰੱਖਿਅਤ ਨਹੀਂ ਰਹਿ ਸਕਦੇ।

ਭਾਰਤ ਸਰਕਾਰ ਨੇ ਇਸ ਘਟਨਾ ਦੀ ਨਿੰਦਾ ਕੀਤੀ

ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਹਿੰਦੂ ਮੰਦਿਰ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਅਸੀਂ ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਹਮਲਿਆਂ ਤੋਂ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅਸੀਂ ਉਮੀਦ ਕਰਦੇ ਹਾਂ ਕਿ ਹਿੰਸਾ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾ ਮਿਲੇਗੀ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਕੈਨੇਡਾ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਕੌਂਸਲਰ ਅਫਸਰਾਂ ਦੀ ਪਹੁੰਚ ਨੂੰ ਧਮਕੀ, ਪ੍ਰੇਸ਼ਾਨ ਕਰਨ ਅਤੇ ਹਿੰਸਾ ਨਾਲ ਨਹੀਂ ਰੋਕਿਆ ਜਾਵੇਗਾ।

Exit mobile version