ਬਾਰਿਸ਼ ਹੋਣ ਨਾਲ ਕਿਉਂ ਵਧ ਜਾਂਦੀ ਹੈ ਠੰਡ? ਜਾਣੋ ਕੀ ਹੁੰਦਾ ਹੈ ਮੌਸਮ ‘ਤੇ ਅਸਰ

Updated On: 

23 Dec 2024 14:14 PM

Weather Update: ਦੇਸ਼ ਦੇ ਕਈ ਹਿੱਸਿਆਂ 'ਚ ਅੱਜ ਹਲਕੀ ਬਾਰਿਸ਼ ਕਾਰਨ ਠੰਡ ਵਧ ਗਈ ਹੈ। ਆਈਐਮਡੀ ਨੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਆਓ ਜਾਣਦੇ ਹਾਂ ਕਿ ਸਰਦੀਆਂ ਦੇ ਮੌਸਮ ਵਿੱਚ ਬਰਸਾਤ ਦਾ ਕਾਰਨ ਕੀ ਹੈ ਅਤੇ ਕੀ ਸੱਚਮੁੱਚ ਬਰਸਾਤ ਤੋਂ ਬਾਅਦ ਠੰਢ ਵਧ ਜਾਂਦੀ ਹੈ ਜਾਂ ਇਹ ਸਿਰਫ਼ ਸਾਡਾ ਅਹਿਸਾਸ ਹੈ?

ਬਾਰਿਸ਼ ਹੋਣ ਨਾਲ ਕਿਉਂ ਵਧ ਜਾਂਦੀ ਹੈ ਠੰਡ? ਜਾਣੋ ਕੀ ਹੁੰਦਾ ਹੈ ਮੌਸਮ ਤੇ ਅਸਰ
Follow Us On

ਦਸੰਬਰ ਦਾ ਮਹੀਨਾ ਆਪਣੀ ਪੂਰੀ ਠੰਡਕ ਨਾਲ ਦਸਤਕ ਦੇ ਚੁੱਕਾ ਹੈ। ਸ਼ੁਰੂਆਤੀ ਦਿਨਾਂ ਦੀ ਹਲਕੀ ਠੰਡ ਹੁਣ ਕੜਾਕੇ ਦੀ ਠੰਡ ਵਿੱਚ ਬਦਲ ਗਈ ਹੈ। ਅਤੇ ਅੱਜ ਦੀ ਬਾਰਿਸ਼ ਨੇ ਸਰਦੀ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਦੇਸ਼ ਦੇ ਕਈ ਹਿੱਸਿਆਂ ‘ਚ ਬਾਰਿਸ਼ ਨਾਲ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅਗਲੇ ਪੰਜ ਦਿਨਾਂ ਤੱਕ ਮੌਸਮ ਹੋਰ ਵਿਗੜ ਸਕਦਾ ਹੈ। ਮੀਂਹ ਕਾਰਨ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਆ ਸਕਦਾ ਹੈ। ਪਰ ਕੀ ਸੱਚਮੁੱਚ ਬਾਰਿਸ਼ ਤੋਂ ਬਾਅਦ ਠੰਡ ਵਧ ਜਾਂਦੀ ਹੈ, ਜਾਂ ਇਹ ਸਿਰਫ ਸਾਡਾ ਅਹਿਸਾਸ ਹੈ? ਆਓ ਜਾਣਦੇ ਹਾਂ ਬਾਰਿਸ਼ ਦਾ ਤਾਪਮਾਨ ਅਤੇ ਠੰਡ ‘ਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਇਸ ਦੇ ਪਿੱਛੇ ਕੀ ਵਿਗਿਆਨ ਹੈ।

ਕਿਵੇਂ ਪੈਂਦਾ ਹੈ ਮੀਂਹ?

ਗਰਮੀਆਂ ਵਿੱਚ, ਸਮੁੰਦਰ ਦਾ ਪਾਣੀ ਭਾਫ਼ ਬਣ ਕੇ ਵਾਯੂਮੰਡਲ ਵਿੱਚ ਇਕੱਠਾ ਹੋ ਜਾਂਦਾ ਹੈ। ਫਿਰ ਉੱਚ ਦਬਾਅ ਵਾਲੀ ਹਵਾ ਇਸ ਨੂੰ ਆਪਣੇ ਨਾਲ ਧਰਤੀ ਵੱਲ ਲੈ ਜਾਂਦੀ ਹੈ। ਜਿੱਥੇ ਨਮੀ ਵਾਲੀ ਹਵਾ ਦੇ ਉੱਚੇ ਦਰੱਖਤਾਂ ਜਾਂ ਪਹਾੜਾਂ ਨਾਲ ਟਕਰਾਉਣ ਕਰਕੇ ਮੀਂਹ ਪੈਂਦਾ ਹੈ। ਮੀਂਹ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ਹੈ।

ਬਾਰਿਸ਼ ਕਾਰਨ ਠੰਡ ਕਿਉਂ ਮਹਿਸੂਸ ਹੁੰਦੀ ਹੈ?

1. ਹਵਾ ਵਿੱਚ ਨਮੀ ਦੀ ਖੇਡ: ਮੀਂਹ ਪੈਣ ਤੋਂ ਬਾਅਦ ਵਾਯੂਮੰਡਲ ਵਿੱਚ ਨਮੀ ਵੱਧ ਜਾਂਦੀ ਹੈ। ਜਦੋਂ ਪਾਣੀ ਦੀਆਂ ਬੂੰਦਾਂ ਜ਼ਮੀਨ ‘ਤੇ ਡਿੱਗਦੀਆਂ ਹਨ, ਤਾਂ ਇਹ ਵਾਯੂਮੰਡਲ ਵਿੱਚ ਮੌਜੂਦ ਗਰਮੀ ਨੂੰ ਸੋਖ ਲੈਂਦੀਆਂ ਹਨ। ਇਸ ਨਾਲ ਹਵਾ ਦੀ ਗਰਮੀ ਘੱਟ ਜਾਂਦੀ ਹੈ, ਅਤੇ ਸਾਨੂੰ ਠੰਡਕ ਮਹਿਸੂਸ ਹੋਣ ਲੱਗਦੀ ਹੈ।

2. ਗਰਮੀ ਦੀ ਕਮੀ: ਮੀਂਹ ਦੌਰਾਨ ਬੱਦਲ ਸੂਰਜ ਦੀਆਂ ਕਿਰਨਾਂ ਨੂੰ ਰੋਕਦੇ ਹਨ। ਇਸ ਨਾਲ ਧਰਤੀ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਘੱਟ ਜਾਂਦਾ ਹੈ। ਇਸ ਪ੍ਰਕਿਰਿਆ ਨੂੰ “ਸੋਲਰ ਰੇਡੀਏਸ਼ਨ ਬਲਾਕੇਜ” ਕਿਹਾ ਜਾਂਦਾ ਹੈ। ਸੂਰਜ ਦੀ ਗਰਮੀ ਦੀ ਘਾਟ ਕਾਰਨ ਠੰਡਾ ਹੋਰ ਤੇਜ਼ ਮਹਿਸੂਸ ਹੋਣ ਲੱਗਦੀ ਹੈ।

3. ਪਾਣੀ ਦੀ ਠੰਡਕ ਦਾ ਅਸਰ: ਮੀਂਹ ਦਾ ਪਾਣੀ ਠੰਡਾ ਹੁੰਦਾ ਹੈ। ਜਦੋਂ ਇਹ ਜ਼ਮੀਨ ‘ਤੇ ਡਿੱਗਦਾ ਹੈ ਅਤੇ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਆਲੇ ਦੁਆਲੇ ਦਾ ਤਾਪਮਾਨ ਹੋਰ ਘੱਟ ਜਾਂਦਾ ਹੈ। ਖਾਸ ਤੌਰ ‘ਤੇ ਜੇਕਰ ਜ਼ਿਆਦਾ ਦੇਰ ਤੱਕ ਮੀਂਹ ਪੈ ਰਿਹਾ ਹੋਵੇ ਤਾਂ ਇਹ ਠੰਡ ਨੂੰ ਕਈ ਗੁਣਾ ਵਧਾ ਦਿੰਦੀ ਹੈ।

4. ਹਵਾ ਦੀ ਗਤੀ ਅਤੇ ਦਿਸ਼ਾ: ਬਾਰਿਸ਼ ਦੇ ਦੌਰਾਨ ਹਵਾ ਤੇਜ਼ ਵਗਣ ਲੱਗਦੀ ਹੈ। ਇਹ ਹਵਾ ਪਾਣੀ ਨਾਲ ਠੰਡੀ ਹੋ ਜਾਂਦੀ ਹੈ ਅਤੇ ਸਾਡੇ ਸਰੀਰ ਨੂੰ ਠੰਡਕ ਮਹਿਸੂਸ ਕਰਵਾਉਂਦੀ ਹੈ। ਇਹੀ ਕਾਰਨ ਹੈ ਕਿ ਬਾਰਿਸ਼ ਦੇ ਨਾਲ ਚੱਲਣ ਵਾਲੀ ਠੰਡੀ ਹਵਾ ਸਰਦੀ ਦਾ ਅਹਿਸਾਸ ਕਰਵਾਉਂਦੀ ਹੈ।

5. ਮਾਨਸਿਕ ਅਤੇ ਸਰੀਰਕ ਅਨੁਭਵ: ਬਰਸਾਤ ਦੀ ਠੰਡ ਸਾਡੀ ਸਕਿਨ ‘ਤੇ ਸਿੱਧਾ ਅਸਰ ਪਾਉਂਦੀ ਹੈ। ਸਾਡਾ ਸਰੀਰ, ਜੋ ਤਾਪਮਾਨ ਨੂੰ ਸੰਤੁਲਿਤ ਕਰਨ ਲਈ ਸਖ਼ਤ ਮਿਹਨਤ ਕਰਦਾ ਹੈ, ਬਾਰਿਸ਼ ਦੇ ਦੌਰਾਨ ਇਸ ਨੂੰ ਤੇਜ਼ੀ ਨਾਲ ਗਵਾਉਣਾ ਸ਼ੁਰੂ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਹਲਕੀ ਬਾਰਿਸ਼ ਵੀ ਸਾਨੂੰ ਕੰਬਣ ਲਈ ਮਜਬੂਰ ਕਰ ਦਿੰਦੀ ਹੈ।

Exit mobile version