ਪੰਜਾਬ, ਮਹਾਰਾਸ਼ਟਰ ਜਾਂ ਰਾਜਸਥਾਨ, ਕਿਸ ਦੀ ਹੈ ਸੋਨ ਪਾਪੜੀ? ਜਾਣੋ ਇਹ ਇੰਨੀ ਪਾਪੂਲਰ ਕਿਵੇਂ ਹੋਈ Punjabi news - TV9 Punjabi

Soan Papdi: ਪੰਜਾਬ, ਮਹਾਰਾਸ਼ਟਰ ਜਾਂ ਰਾਜਸਥਾਨ, ਕਿਸ ਦੀ ਹੈ ਸੋਨ ਪਾਪੜੀ? ਜਾਣੋ ਇਹ ਇੰਨੀ ਪਾਪੂਲਰ ਕਿਵੇਂ ਹੋਈ

Updated On: 

18 Oct 2024 17:52 PM

Soan Papdi History (ਸੋਨ ਪਾਪੜੀ ਦਾ ਇਤਿਹਾਸ): ਦੀਵਾਲੀ ਦੀ ਮਿਠਾਈ ਕਹੀ ਜਾਣ ਵਾਲੀ ਸੋਨ ਪਾਪੜੀ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਦਾ ਇਤਿਹਾਸ ਮਹਾਰਾਸ਼ਟਰ ਨਾਲ ਜੁੜਿਆ ਹੋਇਆ ਹੈ, ਪਰ ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਸੋਨ ਪਾਪੜੀ ਰਾਜਸਥਾਨ ਦੇ ਸ਼ਾਹੀ ਪਰਿਵਾਰ ਦੀ ਰਸੋਈ ਤੋਂ ਨਿਕਲੀ ਅਤੇ ਦੇਸ਼ ਭਰ ਵਿੱਚ ਫੈਲ ਗਈ ਸੀ। ਜਾਣੋ ਇਤਿਹਾਸ ਕੀ ਕਹਿੰਦਾ ਹੈ।

Soan Papdi: ਪੰਜਾਬ, ਮਹਾਰਾਸ਼ਟਰ ਜਾਂ ਰਾਜਸਥਾਨ, ਕਿਸ ਦੀ ਹੈ ਸੋਨ ਪਾਪੜੀ? ਜਾਣੋ ਇਹ ਇੰਨੀ ਪਾਪੂਲਰ ਕਿਵੇਂ ਹੋਈ

ਪੰਜਾਬ, ਮਹਾਰਾਸ਼ਟਰ ਜਾਂ ਰਾਜਸਥਾਨ, ਕਿਸ ਦੀ ਹੈ ਸੋਨ ਪਾਪੜੀ?

Follow Us On

ਦੀਵਾਲੀ ਨੇੜੇ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਬਾਜ਼ਾਰਾਂ ‘ਚ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਸਜਣ ਲੱਗੀਆਂ ਹਨ। ਖੁਸ਼ੀਆਂ ਦੇ ਇਸ ਤਿਉਹਾਰ ਦੌਰਾਨ ਮਠਿਆਈਆਂ ਦੀ ਮੰਗ ਵੱਧ ਜਾਂਦੀ ਹੈ ਕਿਉਂਕਿ ਲੋਕ ਇੱਕ ਦੂਜੇ ਨੂੰ ਵਧਾਈ ਦੇਣ ਦੇ ਨਾਲ-ਨਾਲ ਹੀ ਮੂੰਹ ਮਿੱਠਾ ਵੀ ਕਰਵਾਉਂਦੇ ਹਨ। ਉਹ ਇੱਕ ਦੂਜੇ ਨੂੰ ਮਠਿਆਈਆਂ ਵੀ ਗਿਫਟ ਕਰਦੇ ਹਨ। ਇਨ੍ਹਾਂ ਸਾਰਿਆਂ ‘ਚੋਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹਿੰਦੀ ਹੈ ਸੋਨ ਪਾਪੜੀ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਮੀਮਜ਼ ਵੀ ਆਉਣੇ ਸ਼ੁਰੂ ਹੋ ਗਏ ਹਨ।

ਸੋਨ ਪਾਪੜੀ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸ ਦਾ ਇਤਿਹਾਸ ਮਹਾਰਾਸ਼ਟਰ ਨਾਲ ਜੁੜਿਆ ਹੈ, ਪਰ ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਸੋਨ ਪਾਪੜੀ ਰਾਜਸਥਾਨ ਦੇ ਸ਼ਾਹੀ ਪਰਿਵਾਰ ਦੀ ਰਸੋਈ ਤੋਂ ਨਿਕਲੀ ਅਤੇ ਦੇਸ਼ ਭਰ ਵਿਚ ਫੈਲ ਗਈ। ਇੱਕ ਦਾਅਵਾ ਇਹ ਵੀ ਹੈ ਕਿ ਇਹ ਪਹਿਲੀ ਵਾਰ ਮਹਾਰਾਸ਼ਟਰ ਵਿੱਚ ਬਣਾਇਆ ਗਈ ਅਤੇ ਫਿਰ ਪੂਰੇ ਦੇਸ਼ ਵਿੱਚ ਫੈਲ ਗਈ।

ਇੱਥੋਂ ਦੇਸ਼ ਭਰ ਵਿੱਚ ਫੈਲ ਗਈ

ਭਾਰਤ ਵਿੱਚ ਮਾਵੇ ਦੇ ਨਾਲ-ਨਾਲ ਵੇਸਣ ਤੋਂ ਵੀ ਕਈ ਮਿਠਾਈਆਂ ਬਣਾਈਆਂ ਜਾਂਦੀਆਂ ਰਹੀਆਂ ਹਨ। ਇੱਥੇ ਸੋਨ ਪਾਪੜੀ ਦਾ ਕੋਈ ਪੁਖਤਾ ਇਤਿਹਾਸ ਤਾਂ ਨਹੀਂ ਮਿਲਦਾ ਹੈ। ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਇਸਨੂੰ ਬਣਾਉਣ ਦੀ ਸ਼ੁਰੂਆਤ ਮਹਾਰਾਸ਼ਟਰ ਅਤੇ ਖਾਸ ਕਰਕੇ ਪੱਛਮੀ ਮਹਾਰਾਸ਼ਟਰ ਤੋਂ ਹੋਈ।

ਤੁਰਕੀ ਦੀ ਇੱਕ ਮਿਠਾਈ ਹੈ ਪਿਸਮਾਨੀਏ । ਕੁਝ ਲੋਕਾਂ ਦਾ ਮੰਨਣਾ ਹੈ ਕਿ ਸੋਨ ਪਾਪੜੀ ਇਸ ਤੋਂ ਪ੍ਰੇਰਿਤ ਹੈ। ਹਾਲਾਂਕਿ, ਪਿਸਮਾਨੀਏ ਬਣਾਉਣ ਲਈ, ਵੇਸ਼ਣ ਦੀ ਬਜਾਏ ਆਟਾ ਵਰਤਿਆ ਜਾਂਦਾ ਹੈ। ਪਿਸਮਾਨੀਏ ਨੂੰ ਆਟੇ, ਮੱਖਣ, ਚੀਨੀ ਅਤੇ ਪਿਸਤਾ ਨਾਲ ਬਣਾਇਆ ਜਾਂਦਾ ਹੈ। ਆਮ ਤੌਰ ‘ਤੇ, ਸੋਨ ਪਾਪੜੀ ਬਣਾਉਣ ਲਈ ਭੁੰਨਿਆ ਹੋਇਆ ਵੇਸਣ, ਚੀਨੀ ਅਤੇ ਖਰਬੂਜੇ ਦੇ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਸੋਨ ਪਾਪੜੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਮੂੰਹ ‘ਚ ਰੱਖਦਿਆਂ ਹੀ ਘੁਲ ਜਾਂਦੀ ਹੈ।

ਕਈ ਨਾਵਾਂ ਨਾਲ ਜਾਣੀ ਜਾਂਦੀ ਹੈ ਸੋਨ ਪਾਪੜੀ

ਮਹਾਰਾਸ਼ਟਰ ਤੋਂ ਨਿਕਲੀ ਸੋਨ ਪਾਪੜੀ ਗੁਜਰਾਤ, ਰਾਜਸਥਾਨ ਅਤੇ ਪੰਜਾਬ, ਉੱਤਰ ਪ੍ਰਦੇਸ਼ ਤੋਂ ਹੁੰਦੀ ਹੋਈ ਬੰਗਾਲ ਪਹੁੰਚੀ ਅਤੇ ਅੱਜ ਦੇਸ਼ ਭਰ ਵਿੱਚ ਛਾ ਚੁੱਕੀ ਹੈ। ਵੈਸੇ, ਸੋਨ ਪਾਪੜੀ ਮਹਾਰਾਸ਼ਟਰ ਨਾਲੋਂ ਉੱਤਰੀ ਭਾਰਤ ਵਿੱਚ ਵਧੇਰੇ ਮਸ਼ਹੂਰ ਹੈ। ਇਸ ਨੂੰ ਕਿਊਬ ਆਕਾਰ ਵਿਚ ਪਿਸਤਾ ਨਾਲ ਸਜਾਇਆ ਜਾਂਦਾ ਹੈ। ਹੁਣ ਇਸਨੂੰ ਸੋਨ ਪਾਪੜੀ, ਸੋਹਨ ਪਾਪੜੀ ਅਤੇ ਸ਼ੋਮ ਪਾਪੜੀ ਵਰਗੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸੋਣ ਪਾਪੜੀ ਵਾਂਗ ਇਕ ਹੋਰ ਮਿੱਠਾਈ ਹੁੰਦੀ ਹੈ ਜਿਸ ਨੂੰ ਪਤੀਸਾ ਕਿਹਾ ਜਾਂਦਾ ਹੈ। ਅਸਲ ਵਿੱਚ, ਇਹ ਦੇਸ਼ ਵਿੱਚ ਸਭ ਤੋਂ ਮਸ਼ਹੂਰ ਮਿਠਾਈਆਂ ਵਿੱਚੋਂ ਇੱਕ ਹੈ। ਇਹ ਵੀ ਸੋਨ ਪਾਪੜੀ ਦਾ ਹੀ ਇੱਕ ਰੂਪ ਹੈ ਪਰ ਇਸਦੇ ਮੁਕਾਬਲੇ ਪਤੀਸਾ ਥੋੜੀ ਸਖ਼ਤ ਮਿੱਠਾਈ ਹੈ।

ਤਿਉਹਾਰ ਆਉਂਦੇ ਹੀ ਵਾਇਰਲ ਹੋ ਜਾਂਦੇ ਹਨ ਸੋਨ ਪਾਪੜੀ ਦੇ ਮੀਮਜ਼

ਪਸੰਦ ਕਰਨ ਦੇ ਕਈ ਹਨ ਕਾਰਨ

ਸੋਨ ਪਾਪੜੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਮੂੰਹ ‘ਚ ਰੱਖਦਿਆਂ ਹੀ ਘੁਲ ਜਾਂਦੀ ਹੈ। ਸੋਨ ਪਾਪੜੀ ਦੀਵਾਲੀ ‘ਤੇ ਸਭ ਤੋਂ ਵੱਧ ਚਰਚਾ ਹੁੰਦੀ ਹੈ ਕਿਉਂਕਿ ਇਹ ਲੋਕਾਂ ਦੇ ਬਜਟ ਦੇ ਅੰਦਰ ਆਉਂਦੀ ਹੈ ਅਤੇ ਸਭ ਤੋਂ ਵੱਧ ਤੋਹਫ਼ੇ ਵਜੋਂ ਦਿੱਤੀ ਜਾਂਦੀ ਹੈ। ਇਸੇ ਲਈ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਕਈ ਮੀਮਜ਼ ਮੌਜੂਦ ਹਨ। ਫਿਰ ਲੋਕ ਇਸ ਨੂੰ ਇਸ ਲਈ ਵੀ ਪਸੰਦ ਕਰਦੇ ਹਨ ਕਿਉਂਕਿ ਤਿਉਹਾਰਾਂ ਦੌਰਾਨ ਮਾਵੇ ਦੀ ਮੰਗ ਬਹੁਤ ਵੱਧ ਜਾਂਦੀ ਹੈ ਅਤੇ ਇਸ ਵਿੱਚ ਮਿਲਾਵਟ ਸ਼ੁਰੂ ਹੋ ਜਾਂਦੀ ਹੈ।

ਤਿਉਹਾਰਾਂ ਦੇ ਦੌਰਾਨ, ਮਿਲਾਵਟੀ ਮਾਵੇ ਨਾਲੋਂ ਸੋਨ ਪਾਪੜੀ ਸ਼ੁੱਧ ਮਠਿਆਈਆਂ ਦਾ ਇੱਕ ਵਧੀਆ ਵਿਕਲਪ ਹੈ, ਜਿਸ ਨੂੰ ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਖੂਬ ਖਾਂਦੇ ਹਨ, ਕਿਉਂਕਿ ਇਸ ਨੂੰ ਚਬਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਇੰਝ ਬਣਾਈ ਜਾਂਦੀ ਹੈ ਸੋਨ ਪਾਪੜੀ ?

ਇੱਕ ਘਰ ਤੋਂ ਦੂਜੇ ਘਰ ਪਹੁੰਚਦੀ ਰਹਿੰਦੀ ਹੈ ਸੋਨ ਪਾਪੜੀ

ਸੌਣ ਪਾਪੜੀ ਤਿਉਹਾਰ ਦੀ ਇੱਕ ਖਾਸ ਮਿਠਾਈ ਇਸ ਲਈ ਵੀ ਬਣ ਜਾਂਦੀ ਹੈ ਕਿਉਂਕਿ ਇਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀ। ਨਾ ਸਿਰਫ ਇਹ ਹਰ ਜਗ੍ਹਾ ਆਸਾਨੀ ਨਾਲ ਤਾਂ ਮਿਲ ਹੀ ਜਾਂਦੀ ਹੈ, ਨਾਲ ਹੀ ਅੱਜਕੱਲ੍ਹ ਬਹੁਤ ਸਾਰੀਆਂ ਬ੍ਰਾਂਡੇਡ ਕੰਪਨੀਆਂ ਗਿਫਟ ਪੈਕ ਸੋਨ ਪਾਪੜੀ ਵੀ ਮੁਹੱਈਆ ਕਰਵਾਉਂਦੀਆਂ ਹਨ। ਹੁਣ ਜਦੋਂ ਲੋਕ ਇਕ-ਦੂਜੇ ਨੂੰ ਸੋਨ ਪਾਪੜੀ ਗਿਫਟ ਕਰਦੇ ਹਨ ਤਾਂ ਕਈ ਘਰਾਂ ਵਿੱਚ ਇਹ ਵੱਡੀ ਗਿਣਤੀ ਚ ਜਮ੍ਹਾ ਹੋ ਜਾਂਦੀ ਹੈ। ਅਜਿਹੇ ‘ਚ ਲੋਕ ਤਿਉਹਾਰ ਦੌਰਾਨ ਕਿਸੇ ਹੋਰ ਤੋਂ ਮਿਲੀ ਸੋਨ ਪਾਪੜੀ ਨੂੰ ਗਿਫਟ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਇਸ ਦੀ ਕਾਫੀ ਚਰਚਾ ਹੁੰਦੀ ਹੈ।

Exit mobile version