ਪੂੜੀ ਤੇ ਆਲੂ ਦੀ ਸਬਜ਼ੀ...ਆ ਗਿਆ ਨਾ ਮੁੰਹ 'ਚ ਪਾਣੀ...ਪਰ ਕੀ 'ਪੂਰਿਕਾ' ਤੇ 'ਸਬਜ਼' ਬਾਰੇ ਸੁਣਿਆ ਹੈ ਤੁਸੀਂ? | puri allu ki sabzi is favorite for all are you know about its history know interesting facts in Punjabi know full detail in punjabi Punjabi news - TV9 Punjabi

ਪੂੜੀ ਤੇ ਆਲੂ ਦੀ ਸਬਜ਼ੀ…ਆ ਗਿਆ ਨਾ ਮੁੰਹ ‘ਚ ਪਾਣੀ…ਪਰ ਕੀ ‘ਪੂਰਿਕਾ’ ਤੇ ‘ਸਬਜ਼’ ਬਾਰੇ ਸੁਣਿਆ ਹੈ ਤੁਸੀਂ?

Updated On: 

13 Jun 2024 19:18 PM

ਪੂੜੀ ਤੇ ਆਲੂ ਦੀ ਸਬਜ਼ੀ...ਆ ਗਿਆ ਨਾ ਮੁੰਹ ਚ ਪਾਣੀ...ਪਰ ਕੀ ਪੂਰਿਕਾ ਤੇ ਸਬਜ਼ ਬਾਰੇ ਸੁਣਿਆ ਹੈ ਤੁਸੀਂ?

ਕੀ 'ਪੂਰਿਕਾ' ਤੇ 'ਸਬਜ਼' ਬਾਰੇ ਸੁਣਿਆ ਹੈ ਤੁਸੀਂ?

Follow Us On

ਪੂੜੀ ਦੇ ਨਾਲ ਹੋਵੇ ਆਲੂ ਦੀ ਸਬਜ਼ੀ ਤਾਂ ਬੱਸ ਫੇਰ ਹੋਰ ਕੀ ਚਾਹੀਦਾ ਹੈ। ਕਿਸੇ ਦੇ ਸਾਹਮਣੇ ਜੇਕਰ ਗਰਮ-ਗਰਮ ਪੂੜੀਆਂ, ਆਲੂ ਦੀ ਸਬਜ਼ੀ ਤੇ ਨਾਲ ਆਚਾਰ ਰੱਖ ਦਿੱਤਾ ਜਾਵੇ ਤਾਂ ਵੱਡੇ ਤੋਂ ਵੱਡਾ ਹੈਲਥ ਫਰੀਕੀ ਸ਼ਖਸ ਵੀ ਆਪਣੇ ਉੱਤੇ ਕੰਟ੍ਰੋਲ ਨਹੀਂ ਰੱਖ ਪਾਵੇਗਾ ਤੇ ਇਸ ਨਾਸ਼ਤੇ ਦਾ ਪੇਟ ਭਰ ਕੇ ਆਨੰਦ ਮਾਣੇਗਾ। ਪੂੜੀ-ਸਬਜ਼ੀ ਕਿਸੇ ਖਾਸ ਫਕੰਸ਼ਨ ਦੌਰਾਨ ਮੇਹਮਾਨਾਂ ਨੂੰ ਪਰੋਸੀ ਜਾਂਦੀ ਹੈ। ਆਪਣੇ ਦੇਸ਼ ਦੇ ਜਿਆਦਾਤਰ ਭਾਈਚਾਰਿਆਂ ਵਿੱਚ ਮੰਨਿਆ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਮੌਕੇ ਤੇ ਪੂੜੀ ਤੋਂ ਬਿਨਾਂ ਮੇਹਮਾਨਾਂ ਦਾ ਸਵਾਗਤ ਨਹੀਂ ਮੰਨਿਆ ਜਾਂਦਾ। ਕੁਝ ਥਾਵਾਂ ਤੇ ਤਾਂ ਜੇਕਰ ਪੂੜੀ ਦੀ ਥਾਂ ਰੋਟੀ ਪਰੋਸ ਦਿੱਤੀ ਜਾਵੇ ਤਾਂ ਮੇਹਮਾਨ ਬੁਰਾ ਮਨਾ ਜਾਂਦੇ ਹਨ। ਨਰਾਤਿਆਂ ਦੌਰਾਨ ਕਈ ਥਾਵਾਂ ‘ਤੇ ਮਾਤਾ ਰਾਣੀ ਦਾ ਵਿਸ਼ੇਸ਼ ਪ੍ਰਸ਼ਾਦ ਪੁਰੀ, ਕਾਲੇ ਚਨੇ ਅਤੇ ਹਲਵਾ ਹੁੰਦਾ ਹੈ। ਪ

ਇਸਤੋਂ ਇਲਾਵਾ ਵੀਕੈਂਡ ਜਾਂ ਕਿਸੇ ਛੁੱਟੀ ਵਾਲੇ ਦਿਨ ਵੀ ਜੇਕਰ ਕੁਝ ਸਪੈਸ਼ਲ ਖਾਣ ਨੂੰ ਦਿਲ ਕਰਦਾ ਹੈ ਤਾਂ ਪੂੜੀ ਅਤੇ ਆਲੂ ਦੀ ਸਬਜ਼ੀ ਬੇਹਤਰੀਨ ਬਦਲ ਮੰਨਿਆ ਜਾਂਦਾ ਹੈ। ਇਸ ਲਜ਼ੀਜ਼ ਨਾਸ਼ਤੇ ਦਾ ਸਵਾਦ ਤੁਸੀਂ ਵੀ ਕਈ ਵਾਰ ਲਿਆ ਹੋਵੇਗਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਦੋਵੇਂ ਸ਼ਬਦ ਕਿਸ ਭਾਸ਼ਾ ਤੋਂ ਆਏ ਹਨ? ਕੀ ਉਹ ਇੱਕੋ ਭਾਸ਼ਾ ਤੋਂ ਆਏ ਹਨ ਜਾਂ ਵੱਖਰੀਆਂ ਭਾਸ਼ਾਵਾਂ ਤੋਂ? ਅਸਲ ਵਿੱਚ ਇਹ ਦੋਵੇਂ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਹਨ। ਕੀ ਤੁਸੀਂ ਜਾਣਦੇ ਹੋ ਕਿ ਇੱਕ ਪਾਸੇ ਪੁੜੀ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ, ਜਦਕਿ ਦੂਜੇ ਪਾਸੇ ਸਬਜ਼ੀ ਫਾਰਸੀ ਤੋਂ ਆਇਆ ਹੈ।

ਪੁੜੀ ਯਾਨੀ ‘ਪੂਰਿਕਾ’

ਸੰਸਕ੍ਰਿਤ ਵਿੱਚ ਇੱਕ ਸ਼ਬਦ ਹੈ ਪੁਰਿਕਾ….ਜਿਸਦਾ ਜ਼ਿਕਰ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ। ਇਹ ਇੱਕ ਰਵਾਇਤੀ ਭਾਰਤੀ ਪਕਵਾਨ ਹੈ ਜੋ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਨਮਕ-ਅਜਵਾਈਨ ਪੁਰੀ ਹੀ ਖਾਣਾ ਪਸੰਦ ਕਰਦੇ ਹਨ। ਇਸ ਨੂੰ ਸੁੱਕੀ ਜਾਂ ਗਿੱਲੀ ਸਬਜ਼ੀ ਨਾਲ ਖਾਉਂਦੇ ਹਨ, ਇਹ ਖਾਣ ਵਾਲੇ ਦੀ ਪਸੰਦ ‘ਤੇ ਨਿਰਭਰ ਕਰਦਾ ਹੈ।

ਇਸ ਨੂੰ ਬਣਾਉਣ ਦਾ ਤਰੀਕਾ ਹੀ ਨਹੀਂ, ਇਸਦੇ ਸਾਈਜ਼ ਵੀ ਵੱਖਰੇ-ਵੱਖਰੇ ਹੁੰਦੇ ਹਨ। ਉੱਤਰੀ ਭਾਰਤ ਦੇ ਜ਼ਿਆਦਾਤਰ ਸਥਾਨਾਂ ਵਿੱਚ, ਪੁੜੀ ਦਰਮਿਆਨੇ ਆਕਾਰ ਦੀ ਹੁੰਦੀ ਅਤੇ ਯੂਪੀ-ਬਿਹਾਰ ਵਿੱਚ ਇਹ ਥੋੜ੍ਹੇ ਵੱਡੇ ਸਾਈਜ਼ ਦੀਆਂ ਬਣਾਈਆਂ ਜਾਂਦੀਆਂ ਹਨ। ਜਦਕਿ ਗੁਜਰਾਤ ਜਾਂ ਬੰਗਾਲ ਵਿਚ ਛੋਟੀਆਂ-ਛੋਟੀਆਂ ਪੂਰੀਆਂ ਬਣਾਈਆਂ ਜਾਂਦੀਆਂ ਹਨ ਅਤੇ ਬੰਗਾਲ ਵਿਚ ਇਸ ਨੂੰ ਲੂਚੀ ਕਿਹਾ ਜਾਂਦਾ ਹੈ।

ਹਰਿਦੁਆਰ ਜਾਂ ਬਨਾਰਸ ਵਿੱਚ ਗੰਗਾ ਵਿੱਚ ਇਸ਼ਨਾਨ ਕਰਕੇ ਪੁਰੀ ਖਾਣ ਦੀ ਰਵਾਇਤ ਹੈ। ਲੋਕ ਗੰਗਾ ਵਿਚ ਇਸ਼ਨਾਨ ਕਰਨ ਤੋਂ ਬਾਅਦ ਨੇੜੇ ਦੀਆਂ ਪੁੜੀ ਦੀਆਂ ਦੁਕਾਨਾਂ ‘ਤੇ ਜਾਂਦੇ ਹਨ। ਇਨ੍ਹਾਂ ਥਾਵਾਂ ‘ਤੇ ਪੁੜੀ-ਸਬਜ਼ੀ ਦੇ ਨਾਲ ਜਲੇਬੀ ਜਾਂ ਕੋਈ ਮਿੱਠੀ ਚੀਜ਼ ਵੀ ਦਿੱਤੀ ਜਾਂਦੀ ਹੈ। ਇਹ ਸਬਜ਼ੀ ਸਾਤਵਿਕ ਭਾਵ ਬਿਨਾਂ ਲਸਣ ਅਤੇ ਪਿਆਜ਼ ਦੇ ਹੁੰਦੀ ਹੈ।

ਇਹ ਵੀ ਪੜ੍ਹੋ – ਕੁਦਰਤ ਦੀ ਨਿਆਮਤ ਹੈ ਪਾਣੀ ਵੱਧ-ਫੁੱਲ ਰਿਹਾ ਬਾਜ਼ਾਰ, ਆਓਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਲਈਏ ਅਹਿਦ

‘ਸਬਜ਼’ ਤੋਂ ਬਣੀ ਸਬਜ਼ੀ

ਫ਼ਾਰਸੀ ਭਾਸ਼ਾ ਵਿੱਚ ਇੱਕ ਸ਼ਬਦ ਹੈ ਸਬਜ਼ ਜਾਂ ਸਬਜਾ ਜਿਸਦਾ ਅਰਥ ਹੈ ਹਰਾ ਰੰਗ। ਸਬਜ਼ੀ ਸ਼ਬਦ ਇਸੇ ਸ਼ਬਦ ਤੋਂ ਬਣਿਆ ਹੈ। ਸਬਜ਼ੀ ਦਾ ਅਰਥ ਹੈ ਹਰਾ ਰੰਗ, ਇਸ ਲਈ ਸਬਜ਼ੀ ਦਾ ਅਸਲ ਅਰਥ ਹਰੇ ਪੱਤੇ ਜਾਂ ਹਰੀ ਸਬਜ਼ੀ ਹੈ, ਪਰ ਆਮ ਭਾਸ਼ਾ ਵਿੱਚ ਆਲੂ, ਪਿਆਜ਼, ਟਮਾਟਰ ਨੂੰ ਵੀ ਸਬਜ਼ੀ ਹੀ ਕਿਹਾ ਜਾਂਦਾ ਹੈ। ਹਿੰਦੀ ਵਿਚ ਸਬਜ਼ੀ ਲਈ ਸ਼ਬਦ ਹੈ ਸਾਗ… ਜੋ ਸੰਸਕ੍ਰਿਤ ਦੇ ਸ਼ਬਦ ਸ਼ਾਕ ਤੋਂ ਲਿਆ ਗਿਆ ਹੈ ਅਤੇ ਇਸ ਲਈ ਇਸ ਭੋਜਨ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ। ਸਾਗ ਨਾਲ ਅਕਸਰ ਵਰਤਿਆ ਜਾਣ ਵਾਲਾ ਇੱਕ ਸ਼ਬਦ ਹੈ ਭਾਜੀ। ਇੱਥੇ ਭਾਜੀ ਦਾ ਅਰਥ ਹੈ ਪੱਕੀ ਹੋਈ ਸਬਜ਼ੀ।

ਕਈ ਲੋਕ ਸਬਜ਼ੀਆਂ ਨੂੰ ਤਕਕਾਰੀ ਵੀ ਕਹਿੰਦੇ ਹਨ। ਸਬਜ਼ੀ ਅਤੇ ਤਕਰਾਰੀ ਦੋਵੇਂ ਸ਼ਬਦ ਫ਼ਾਰਸੀ ਦੇ ਹਨ ਜੋ ਉਰਦੂ ਰਾਹੀਂ ਹਿੰਦੀ ਵਿੱਚ ਆਏ। ਫ਼ਾਰਸੀ ਭਾਸ਼ਾ ਵਿੱਚ ਦੋ ਸ਼ਬਦ ਹਨ, ਪਹਿਲਾ ਹੈ ਤਰ ਯਾਨੀ ਤਰਾ, ਜਿਸਦਾ ਅਰਥ ਹੈ ਸਾਗਭਾਜੀ ਜਾਂ ਤਰਕਾਰੀ। ਦੂਜਾ ਸ਼ਬਦ ਹੈ ਤਰ, ਜਿਸਦਾ ਅਰਥ ਹੈ ਗਿੱਲਾ ਅਤੇ ਤਾਜ਼ਾ। ਕਿਹਾ ਜਾਂਦਾ ਹੈ ਕਿ ਇਹ ਤਰ ਸ਼ਬਦ ਸੰਸਕ੍ਰਿਤ ਦੇ ਫਾਰਸੀ ਦੇ ਸ਼ਬਦ ਤ੍ਰਿਪ ਧਾਤੂ ਤੋਂ ਬਣਿਆ ਹੈ।

ਪੁਰੀ-ਸਬਜ਼ੀ ਬਾਰੇ ਇੰਨਾ ਕੁਝ ਪੜ੍ਹਨ ਅਤੇ ਜਾਣਨ ਤੋਂ ਬਾਅਦ, ਯਕੀਨਨ ਤੁਹਾਨੂੰ ਵੀ ਇਸ ਨੂੰ ਖਾਣ ਦਾ ਮਨ ਹੋ ਗਿਆ ਹੋਵੇਗਾ। ਤਾਂ ਦੇਰ ਕਿਸ ਗੱਲ ਦੀ, ਪੁਰੀ-ਸਬਜ਼ੀ ਦਾ ਸਵਾਦ ਲਵੋ ਅਤੇ ਇਸਦੇ ਖੂਬਸੂਰਤ ਇਤਿਹਾਸ ਬਾਰੇ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਣੂ ਕਰਵਾਓ।

Exit mobile version