ਹੈਪੀ Birthday ਵਾਲੇ ਕੇਕ ਦਾ ਕਿੱਥੋਂ ਹੋਇਆ Birth, ਚੱਲੋ ਜਾਣੀਏ...ਇਸ ਦਾ ਸੁਹਾਣਾ ਸਫ਼ਰ | cake birthday and journey from beginning how become necessary to cut on every happy moment full detail in punjabi Punjabi news - TV9 Punjabi

ਹੈਪੀ Birthday ਵਾਲੇ ਕੇਕ ਦਾ ਕਿੱਥੋਂ ਹੋਇਆ Birth, ਚੱਲੋ ਜਾਣੀਏ…ਇਸ ਦਾ ਸੁਹਾਣਾ ਸਫ਼ਰ

Updated On: 

21 Jun 2024 19:15 PM

Cake Journey: ਬਰਥਡੇਅ ਹੋਵੇ ਜਾਂ ਵੈਡਿੰਗ ਐਨੀਵਰਸਰੀ, ਨਵਾਂ ਸਾਲ ਹੋਵੇ ਜਾਂ ਕੋਈ ਹੋਰ ਖੁਸ਼ੀ ਦਾ ਮੌਕਾ, ਕੇਕ ਕਟਿੰਗ ਤੋਂ ਬਗੈਰ ਹਰ ਮੌਕਾ ਫਿੱਕਾ ਹੀ ਲੱਗਦਾ ਹੈ। ਅਸੀਂ ਸਾਰੇ ਹਮੇਸ਼ਾ ਖੁਸ਼ੀ-ਖੁਸ਼ੀ ਕੇਕ ਕੱਟ ਕੇ ਇਸਦਾ ਸਵਾਦ ਵੀ ਲੈ ਲੈਂਦੇ ਹਾਂ, ਪਰ ਕਦੇ ਕਿਸੇ ਨੇ ਸੋਚਿਆ ਹੈ ਕਿ ਇਸ ਕੇਕ ਦਾ ਖੁਦ ਦਾ ਜਨਮ ਕਿੱਥੋਂ ਹੋਇਆ ਹੈ। ਨਹੀਂ ਪਤਾ ਨਾ...। ਕੋਈ ਚਲੋ...ਅੱਜ ਦੀ ਸਾਡੀ ਇਸ ਖਾਸ ਰਿਪੋਰਟ ਵਿੱਚ ਤੁਸੀਂ ਕੇਕ ਦੇ ਹੈਪੀ ਬਰਥਡੇਅ ਤੋਂ ਲੈਕੇ ਹੁਣ ਤੱਕ ਦੀ ਬੜੀ ਹੀ ਦਿਲਚਸਪ ਜਰਨੀ ਬਾਰੇ ਜਾਣ ਸਕੋਗੇ....

ਹੈਪੀ Birthday ਵਾਲੇ ਕੇਕ ਦਾ ਕਿੱਥੋਂ ਹੋਇਆ Birth, ਚੱਲੋ ਜਾਣੀਏ...ਇਸ ਦਾ ਸੁਹਾਣਾ ਸਫ਼ਰ

ਹੈਪੀ Birthday ਵਾਲੇ ਕੇਕ ਦਾ ਕਿੱਥੋਂ ਹੋਇਆ Birth? ਜਾਣੋ...

Follow Us On

ਕੇਕ ਅੱਜ-ਕੱਲ੍ਹ ਇੰਨਾ ਪਾਪੁਲਰ ਹੋ ਚੁੱਕਾ ਹੈ ਕਿ ਇਸ ਦਾ ਨਾਂ ਸੁਣਦੇ ਹੀ ਕੇਕ ਦਾ ਸਵਾਦ ਬਿਨਾਂ ਚੱਖੇ ਹੀ ਜ਼ੁਬਾਨ ‘ਤੇ ਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਬਹੁਤ ਪਹਿਲਾਂ ਤੋਂ ਹੀ ਕੇਕ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਪੱਛਮੀ ਦੇਸ਼ਾਂ ਵਿੱਚ ਚਾਹੇ ਖੁਸ਼ੀ ਦਾ ਮੌਕਾ ਹੋਵੇ ਜਾਂ ਉਦਾਸੀ, ਹਰ ਮੌਕੇ ‘ਤੇ ਕੇਕ ਖਾਣਾ ਇੱਕ ਪਰੰਪਰਾ ਹੈ। ਹੁਣ ਪਿਛਲੇ 2-3 ਦਹਾਕਿਆਂ ਤੋਂ ਕੇਕ ਨੇ ਭਾਰਤ ਦੇ ਹਰ ਸਮਾਜ ਵਿੱਚ ਆਪਣੀ ਥਾਂ ਬਣਾ ਲਈ ਹੈ ਅਤੇ ਖੁਸ਼ੀ ਜ਼ਾਹਰ ਕਰਨ ਦਾ ਪ੍ਰਤੀਕ ਬਣ ਗਿਆ ਹੈ।

ਅੱਜ ਅਸੀਂ ਭਾਰਤੀ ਖੁਸ਼ੀ ਦੇ ਮੌਕੇ ‘ਤੇ ਕੇਕ ਕੱਟ ਕੇ ਆਪਣੇ ਆਪ ਨੂੰ ਮਾਡਰਨ ਦਿਖਾਉਂਦੇ ਹਾਂ। ਕੇਕ ਕੱਟਣ ਦੇ ਇਸ ਫੈਸ਼ਨ ਨੂੰ ਹਰ ਕੋਈ ਬਿਨਾਂ ਕਿਸੇ ਭੇਦਭਾਵ ਦੇ ਅਪਣਾ ਰਿਹਾ ਹੈ। ਭਾਰਤ ਵਿੱਚ ਸ਼ੁਰੂ ਵਿੱਚ ਕੇਕ ਸਿਰਫ਼ ਬੱਚੇ ਦੇ ਪਹਿਲੇ ਜਨਮ ਦਿਨ ‘ਤੇ ਹੀ ਕੱਟਿਆ ਜਾਂਦਾ ਸੀ ਪਰ ਹੁਣ ਹਰ ਜਨਮ ਦਿਨ, ਵਰ੍ਹੇਗੰਢ, ਪ੍ਰਚਾਰ ਜਾਂ ਕਿਸੇ ਵੀ ਨਵੀਂ ਚੀਜ਼ ਦੀ ਖਰੀਦਦਾਰੀ ‘ਤੇ ਕੇਕ ਕੱਟਣਾ ਇੱਕ ਲਾਜ਼ਮੀ ਪਰੰਪਰਾ ਬਣ ਗਿਆ ਹੈ।

ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ, ਜਿੱਥੇ ਟੀਅਰ-3 ਯਾਨੀ ਆਮ ਮੱਧ ਵਰਗ ਦੀ ਆਬਾਦੀ ਜ਼ਿਆਦਾ ਹੈ, ਇਹ ਇੱਕ ਅਜਿਹਾ ਸਮੂਹ ਹੈ ਜੋ ਦਿਮਾਗ ਤੋਂ ਜ਼ਿਆਦਾ ਫਿਲਮਾਂ ਅਤੇ ਟੀਵੀ ਸੀਰੀਅਲਾਂ ਤੋਂ ਪ੍ਰਭਾਵਿਤ ਹੈ। ਸ਼ੁਰੂ ਵਿਚ, 80-90 ਦੇ ਵਿਚਕਾਰ, ਟੀਵੀ ਨਵਾਂ ਸੀ ਅਤੇ ਫਿਲਮਾਂ ਦਾ ਵਧੇਰੇ ਪ੍ਰਭਾਵ ਹੁੰਦਾ ਸੀ। ਇਸ ਦੌਰ ਵਿੱਚ ਇਸ ਵਰਗ ਨੇ ਕੋਈ ਵੀ ਕੰਮ ਕਰਨ ਪਿੱਛੇ ਤਰਕ ਨਾਲ ਨਹੀਂ ਸੋਚਿਆ, ਉਨ੍ਹਾਂ ਨੇ ਸਿਰਫ਼ ਆਪਣੀ ਜੀਵਨ ਸ਼ੈਲੀ ਨੂੰ ਟੀਵੀ ਸੀਰੀਅਲਾਂ ਵਿੱਚ ਦਿਖਾਈਆਂ ਗਈਆਂ ਗੱਲਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਅਤੇ ਖੁਸ਼ ਰਹਿੰਦਾ।

ਇੰਝ ਹੋਇਆ ਕੇਕ ਦਾ ਹੋਇਆ ਦਾ ਬਰਥ

ਕੇਕ ਦਾ ਜਨਮ ਸਥਾਨ ਪ੍ਰਾਚੀਨ ਰੋਮ ਹੈ. ਰੋਮ ਵਿੱਚ ਸ਼ੁਰੂਆਤੀ ਦੌਰ ਵਿੱਚ, ਆਮ ਰੋਟੀ ਬਣਾਉਣ ਲਈ ਗੁੰਨੇ ਹੋਏ ਆਟੇ ਦੇ ਸੁਆਦ ਨੂੰ ਵਧਾਉਣ ਦੇ ਉਦੇਸ਼ ਨਾਲ ਨਵੇਂ-ਨਵੇਂ ਪ੍ਰਯੋਗ ਕੀਤੇ ਜਾਂਦੇ ਸਨ। ਜਿਵੇਂ ਕਦੇ ਆਟੇ ਵਿੱਚ ਮੱਖਣ ਮਿਲਾਇਆ ਜਾਂਦਾ, ਕਦੇ ਅੰਡੇ ਮਿਲਾਏ ਜਾਂਦੇ, ਕਦੇ ਸ਼ਹਿਦ ਮਿਲਾਇਆ ਜਾਂਦਾ ਤੇ ਕਦੇ ਸਭ ਕੁਝ ਮਿਲਾ ਕੇ ਆਟਾ ਗੁੰਨ੍ਹਿਆ ਜਾਂਦਾ। ਇਸ ਮਿਸ਼ਰਣ ਤੋਂ ਬਣੀ ਰੋਟੀ ਮਿੱਠੀ ਹੋਰ ਵੀ ਸੁਆਦੀ ਹੋ ਜਾਂਦੀ ਸੀ।

ਇੱਕ ਰੋਮਨ ਲਾਤੀਨੀ ਕਵੀ ਓਵਿਡ ਨੇ ਆਪਣੀ ਪਹਿਲੀ ਕਿਤਾਬ ‘ਟ੍ਰਿਸਟਿਆ’ ਵਿੱਚ ਆਪਣੇ ਭਰਾ ਦੇ ਜਨਮ ਦਿਨ ‘ਤੇ ਕੇਕ ਕੱਟਣ ਦਾ ਜ਼ਿਕਰ ਕੀਤਾ ਹੈ। ਜਦੋਂ ਇਹ ਮਿੱਠੀ ਰੋਟੀ ਆਪਣਾ ਸਫਰ ਤੈਅ ਕਰਦੇ ਹੋਏ ਇੰਗਲੈਂਡ ਪਹੁੰਚੀ ਤਾਂ ਇਸ ਦੀ ਸ਼ਕਲ ਅਤੇ ਬਣਤਰ ਉੱਥੋਂ ਦੀ ਰੋਟੀ ਨਾਲੋਂ ਵੱਖਰੀ ਸੀ। ਸ਼ੁਰੂ ਵਿਚ ਕੇਕ ਨੂੰ ਗੋਲ ਆਕਾਰ ਵਿਚ ਬਣਾਇਆ ਜਾਂਦਾ ਸੀ, ਇਸ ਦੀ ਉਪਰਲੀ ਸਤਹ ਨੂੰ ਇਕ ਸਮਤਲ ਆਕਾਰ ਦੇ ਕੇ ਇਕ ਪਾਸੇ ਤੋਂ ਮੱਧਮ ਸੇਕ’ਤੇ ਪਕਾਇਆ ਜਾਂਦਾ ਸੀ। ਜਦੋਂਕਿ ਰੋਟੀ ਨੂੰ ਦੋਵੇਂ ਪਾਸਿਆਂ ਤੋਂ ਸੇਕਿਆ ਜਾਂਦਾ ਸੀ।

ਹਰ ਸ਼ਹਿਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਕੇਕ

ਅੱਜ, ਭਾਰਤ ਦੇ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਬਹੁਤ ਸਾਰੀਆਂ ਬੇਕਰੀਆਂ ਘਰਾਂ ਦੇ ਨੇੜੇ-ਤੇੜੇ ਵੇਖੀਆਂ ਜਾ ਸਕਦੀਆਂ ਹਨ। ਇੱਕ ਛੋਟੇ ਖੇਤਰ ਵਿੱਚ ਘੱਟੋ-ਘੱਟ 50 ਬੇਕਰੀਆਂ ਮੌਜੂਦ ਹੁੰਦੀਆਂ ਹਨ। ਤਾਜ਼ੇ ਕੇਕ ਹਰ ਸਮੇਂ ਹਰ ਬੇਕਰੀ ‘ਤੇ ਉਪਲਬਧ ਹੁੰਦੇ ਹਨ। ਹੁਣ ਜ਼ਰਾ ਸੋਚੋ ਕਿ ਸਾਡੇ ਸਮਾਜ ਵਿਚ ਕੇਕ ਦੀ ਮਾਰਕੀਟ ਕਿੰਨੀ ਵੱਡੀ ਹੈ ਅਤੇ ਇਸ ਦੀ ਖਪਤ ਕਿੰਨੀ ਹੈ, ਇਸੇ ਕਰਕੇ ਸਾਨੂੰ ਹਰ ਸਮੇਂ ਤਾਜ਼ੇ ਕੇਕ ਆਸਾਨੀ ਨਾਲ ਮਿਲ ਜਾਂਦੇ ਹਨ।

ਪਹਿਲੇ ਸਮਿਆਂ ਵਿੱਚ, ਕੇਕ ਬਣਾਉਣ ਲਈ, ਮੈਦੇ ਨੂੰ ਖਾਣ ਵਾਲੇ ਤੇਲ, ਦੁੱਧ ਜਾਂ ਅੰਡੇ ਵਿੱਚ ਮਿਲਾ ਕੇ ਬੇਕ ਕੀਤਾ ਜਾਂਦਾ ਸੀ। ਫੇਰ ਕੇਕ ਬਣਾਉਣ ਦੀ ਵਾਰੀ ਆਉਂਦੀ ਸੀ, ਉਸਦੀ ਸਜਾਵਟ ਲਈ ਤਾਜ਼ੇ ਦੁੱਧ ਤੋਂ ਕੱਢੀ ਗਈ ਕਰੀਮ ਨੂੰ ਠੰਡਾ ਹੋਣ ਤੋਂ ਬਾਅਦ ਫੇਂਟਿਆਂ ਜਾਂਦਾ ਉਦੋਂ ਤੱਕ ਕਿ ਉਸਦਾ ਸਾਈਜ਼ ਚਾਰ ਗੁਣਾ ਨਹੀਂ ਹੋ ਜਾਂਦਾ ਸੀ ਅਤੇ ਅੱਜ ਵੀ ਇਸ ਕਰੀਮ ਨੂੰ ਬੇਕਰਾਂ ਦੀ ਭਾਸ਼ਾ ਵਿੱਚ ‘ਵ੍ਹਿਪਡ ਕ੍ਰੀਮ’ ਕਿਹਾ ਜਾਂਦਾ ਹੈ।

ਅੱਜ ਦੇ ਸਮੇਂ ਵਿੱਚ ਕੇਕ ਬਣਾਉਣਾ ਹੋਇਆ ਆਸਾਨ

ਅੱਜ-ਕੱਲ੍ਹ ਬੇਕਰੀ ਕੇਕ ਬਣਾਉਣ ਲਈ ਰੈਡੀ-ਟੂ-ਯੂਜ਼ ਰੈਸਿਪੀ ਦੀ ਵਰਤੋਂ ਕਰਦੇ ਹਨ ਤਾਂ ਜੋ ਕੇਕ ਘੱਟ ਸਮੇਂ ਅਤੇ ਲਾਗਤ ਵਿੱਚ ਕੇਕ ਤਿਆਰ ਕੀਤਾ ਜਾ ਸਕੇ। ਬੇਕਰੀ ਵਿਕਰੇਤਾ 5 ਕਿਲੋ ਦੇ ਬੈਗ ਵਿੱਚ ਰੈਡੀ ਟੂ ਯੂਜ਼ ਮੈਟੀਰੀਅਲ ਲੈ ਕੇ ਆਉਂਦੇ ਹਨ। ਇਹ ਮੈਟੀਰੀਅਲ ਪਾਊਡਰ ਦੇ ਰੂਪ ਵਿੱਚ ਹੁੰਦਾ ਹੈ ਜਿਸ ਨੂੰ ਬੇਕਰਸ ‘ਕੇਕ ਪ੍ਰੀਮਿਕਸ’ ਨਾਮ ਦੇ ਰੱਖਿਆ ਹੈ। ਬੇਕਰ ਇਸ ਪ੍ਰੀਮਿਕਸ ਨੂੰ ਸਿਰਫ਼ ਪਾਣੀ ਪਾ ਕੇ ਗੁੰਨ੍ਹਦੇ ਹਨ ਅਤੇ ਫਿਰ ਇਸਨੂੰ ਪਕਾਉਣ ਲਈ ਆਟੋਮੈਟਿਕ ਓਵਨ ਵਿੱਚ ਰੱਖ ਦਿੰਦੇ ਹਨ।

ਕੁਝ ਹੀ ਮਿੰਟਾਂ ਵਿੱਚ ਇਸ ਪ੍ਰੀਮਿਕਸ ਪਾਊਡਰ ਨੂੰ ਇੱਕ ਨਰਮ ਕੇਕ ਦੇ ਰੂਪ ਵਿੱਚ ਓਵਨ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ। ਕੇਕ ਬਣਾਉਣ ਵਿੱਚ ਵਰਤੇ ਜਾਣ ਵਾਲੇ ਪ੍ਰੀਮਿਕਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਮਿਲਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਪ੍ਰੀਮਿਕਸ ਤੋਂ ਬਿਨਾਂ ਬਣੇ ਕੇਕ ਵਿੱਚ ਵਧੇਰੇ ਮਿਹਨਤ ਅਤੇ ਲਾਗਤ ਆਉਂਦੀ ਹੈ, ਜਿਸ ਨਾਲ ਬੇਕਰਸ ਨੂੰ ਘੱਟ ਮੁਨਾਫਾ ਹੁੰਦਾ ਹੈ, ਇਸਲਈ, ਘੱਟ ਸਮੇਂ ਅਤੇ ਘੱਟ ਲਾਗਤ ਵਿੱਚ ਵੱਧ ਮੁਨਾਫਾ ਕਮਾਉਣ ਦੇ ਉਦੇਸ਼ ਨਾਲ, ਬੇਕਰ ਪ੍ਰੀਮਿਕਸ ਨੂੰ ਤਰਜੀਹ ਦਿੰਦੇ ਹਨ।

ਨਾਲ ਹੀ ਕੇਕ ਨੂੰ ਸਜਾਉਣ ਲਈ ਬਣੀ ਕਰੀਮ ‘ਚ ਵੀ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਕਰੀਮ ਕੁਝ ਹੀ ਮਿੰਟਾਂ ‘ਚ ਤਿਆਰ ਹੋ ਜਾਂਦੀ ਹੈ, ਇਸ ਤਰ੍ਹਾਂ ਕਰੀਮ ਬਣਾਉਣ ‘ਚ ਚੀਨੀ ਦੀ ਥਾਂ ‘ਤੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਜ਼ਿਆਦਾ ਨੁਕਸਾਨਦੇਹ ਹੁੰਦੀ ਹੈ |

ਕੈਮਿਕਲ ਦੀ ਬਜਾਏ ਦੁੱਧ ਜਾਂ ਅੰਡੇ ਵਾਲਾ ਕੇਕ ਖਰੀਦੋ

ਕੇਕ ਬਣਾਉਣ ਲਈ ਕਈ ਕਿਸਮਾਂ ਦੇ ਪ੍ਰੀਮਿਕਸ ਕਈ ਫਲੇਵਰ ਅਤੇ ਸਵਾਦਾਂ ਵਿੱਚ ਬਾਜ਼ਾਰ ਵਿੱਚ ਉਪਲਬਧ ਹਨ। ਇਸ ਤੋਂ ਇਲਾਵਾ ਇਸ ਵਿਚ ਸਭ ਤੋਂ ਘਾਤਕ ਕੀਟਨਾਸ਼ਕ ‘ਫੂਡ ਸਟੈਬੀਲਾਈਜ਼ਰ’ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕੈਮੀਕਲ ਦੀ ਖਾਸ ਗੱਲ ਇਹ ਹੈ ਕਿ ਇਹ ਨਾ ਸਿਰਫ ਕੇਕ ਨੂੰ ਸਾਫਟ ਬਣਾਉਂਦਾ ਹੈ ਸਗੋਂ ਇਸ ਨੂੰ ਕਈ ਦਿਨਾਂ ਤੱਕ ਖਰਾਬ ਹੋਣ ਤੋਂ ਵੀ ਬਚਾਉਂਦਾ ਹੈ। ਇਹ ਕੈਮੀਕਲ ਦੀ ਵਰਤੋਂ ਘੱਟ ਰੇਟਾਂ ‘ਤੇ ਮਿਲਣ ਵਾਲੇ ਕੇਕ ‘ਚ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ, ਖਾਸ ਕਰਕੇ ਛੋਟੇ ਕਸਬਿਆਂ ਅਤੇ ਸ਼ਹਿਰਾਂ ‘ਚ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਜਦੋਂ ਵੀ ਕੇਕ ਖਰੀਦੋ ਤਾਂ ਕਿਸੇ ਵੱਡੀ ਅਤੇ ਮਸ਼ਹੂਰ ਦੁਕਾਨ ਤੋਂ ਹੀ ਖਰੀਦੋ। ਅਜਿਹੀ ਦੁਕਾਨ ‘ਤੇ ਕੇਕ ਬੇਸ਼ੱਕ ਮਹਿੰਗਾ ਹੋਵੇਗਾ ਪਰ ਕੁਆਲਟੀ ਚੰਗੀ ਹੋਵੇਗੀ।

ਇਹ ਵੀ ਪੜ੍ਹੋ – ਪੂੜੀ ਤੇ ਆਲੂ ਦੀ ਸਬਜ਼ੀਆ ਗਿਆ ਨਾ ਮੁੰਹ ਚ ਪਾਣੀਪਰ ਕੀ ਪੂਰਿਕਾ ਤੇ ਸਬਜ਼ ਬਾਰੇ ਸੁਣਿਆ ਹੈ ਤੁਸੀਂ?

ਮਸ਼ਹੂਰ ਬੇਕਰ ਆਪਣੇ ਕੇਕ ਵਿੱਚ ਵਰਤੀ ਜਾਣ ਵਾਲੀ ਕਰੀਮ ਸ਼ੁੱਧ ਦੁੱਧ ਤੋਂ ਬਣਾਉਂਦੇ ਹਨ ਜੋ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਜੇਕਰ ਬਾਜ਼ਾਰ ਦੀ ਗੱਲ ਕਰੀਏ ਤਾਂ 90 ਫੀਸਦੀ ਕੇਕ ਕੈਮੀਕਲ ਦੀ ਵਰਤੋਂ ਕਰਕੇ ਬਣਾਏ ਜਾ ਰਹੇ ਹਨ ਅਤੇ ਇਨ੍ਹਾਂ ਦੀ ਕੀਮਤ ਸਸਤੀ ਹੋਣ ਕਾਰਨ ਇਨ੍ਹਾਂ ਕੇਕ ਦੀ ਮੰਗ ਜ਼ਿਆਦਾ ਹੈ। ਪਰ ਉੱਥੇ ਪੈਸੇ ਬਚਾਉਣ ਤੋਂ ਬਾਅਦ ਅਸੀਂ ਦਵਾਈਆਂ ‘ਤੇ ਜ਼ਿਆਦਾ ਪੈਸਾ ਖਰਚ ਕਰ ਦਿੰਦੇ ਹਾਂ, ਇਸ ਲਈ ‘ਘੱਟ ਖਾਓ ਪਰ ਚੰਗਾ ਖਾਓ’ ਦਾ ਸਿਧਾਂਤ ਅਪਣਾਓ ਤੇ ਵਧੀਆ ਕੇਕ ਦਾ ਰੱਜ ਕੇ ਸਵਾਦ ਮਾਣੋ।

Exit mobile version