15 ਅਗਸਤ 1947 ਨੂੰ ਤਿਰੰਗੇ ਨਾਲ ਨਹਿਰੂ ਨੇ ਬਣਾਈ ਸੀ ਬ੍ਰਿਟਿਸ਼ ਯੂਨੀਅਨ ਜੈਕ ਦੀ ਮੇਜ਼ਬਾਨੀ ਕਰਨ ਦੀ ਯੋਜਨਾ | jawahar lal nehru-wrote a letter to mountbaten planned-to-host-the-british-union-jack-alongside-the-tricolour-on-15-august-1947 Punjabi news - TV9 Punjabi

15 ਅਗਸਤ 1947 ਨੂੰ ਨਹਿਰੂ ਨੇ ਬਣਾਈ ਸੀ ਤਿਰੰਗੇ ਨਾਲ ਬ੍ਰਿਟਿਸ਼ ਯੂਨੀਅਨ ਜੈਕ ਦੀ ਮੇਜ਼ਬਾਨੀ ਕਰਨ ਦੀ ਯੋਜਨਾ, ਲਾਰਡ ਮਾਊਂਟਬੈਟਨ ਨੂੰ ਕਹੀ ਸੀ ਇਹ ਗੱਲ

Updated On: 

24 Jul 2024 17:54 PM

Pandit Jawahar Lal Nehru: ਹਰ ਸਾਲ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ ਦੇ ਸਾਰੇ ਹਿੱਸਿਆਂ 'ਚ ਤਿਰੰਗਾ ਲਹਿਰਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਦੇ ਸਮੇਂ ਅਜਿਹਾ ਕੰਮ ਕੀਤਾ ਸੀ, ਜਿਸ ਦੀ ਚਰਚਾ ਅੱਜ ਵੀ ਹੁੰਦੀ ਹੈ।

15 ਅਗਸਤ 1947 ਨੂੰ ਨਹਿਰੂ ਨੇ ਬਣਾਈ ਸੀ ਤਿਰੰਗੇ ਨਾਲ ਬ੍ਰਿਟਿਸ਼ ਯੂਨੀਅਨ ਜੈਕ ਦੀ ਮੇਜ਼ਬਾਨੀ ਕਰਨ ਦੀ ਯੋਜਨਾ, ਲਾਰਡ ਮਾਊਂਟਬੈਟਨ ਨੂੰ ਕਹੀ ਸੀ ਇਹ ਗੱਲ

ਜਵਾਹਰ ਲਾਲ ਨਹਿਰੂ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ

Follow Us On

ਭਾਰਤ ਇਸ ਸਾਲ 15 ਅਗਸਤ ਨੂੰ ਆਜ਼ਾਦੀ ਦੇ 77 ਵਰ੍ਹੇ ਮਨਾਏਗਾ। ਹਰ ਸਾਲ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਸਾਰੇ ਹਿੱਸਿਆਂ ‘ਚ ਤਿਰੰਗਾ ਲਹਿਰਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਦੇ ਸਮੇਂ ਅਜਿਹਾ ਕੰਮ ਕੀਤਾ ਸੀ, ਜਿਸ ਦੀ ਚਰਚਾ ਅੱਜ ਵੀ ਹੁੰਦੀ ਹੈ। ਦਰਅਸਲ, ਨਹਿਰੂ ਨੇ 15 ਅਗਸਤ 1947 ਨੂੰ ਤਿਰੰਗੇ ਨਾਲ ਬ੍ਰਿਟਿਸ਼ ਯੂਨੀਅਨ ਜੈਕ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾਈ ਸੀ।

ਦ ਐਨਾਲਾਇਜ਼ਰ (The Analyzer) ਨੇ ਟਵੀਟ ਕਰ ਲਿੱਖਿਆ, “ਨਹਿਰੂ ਨੇ 15 ਅਗਸਤ 1947 ਨੂੰ ਬ੍ਰਿਟਿਸ਼ ਯੂਨੀਅਨ ਜੈਕ ਨੂੰ ਤਿਰੰਗੇ ਨਾਲ ਮੇਜ਼ਬਾਨੀ ਕਰਨ ਦੀ ਯੋਜਨਾ ਬਣਾਈ ਸੀ। ਇਸ ਗੱਲ ਦਾ ਖੁਲਾਸਾ 10 ਅਗਸਤ 1947 ਨੂੰ ਨਹਿਰੂ ਦੁਆਰਾ ਮਾਊਂਟਬੈਟਨ ਨੂੰ ਲਿਖੀ ਚਿੱਠੀ ਵਿੱਚ ਹੋਇਆ ਹੈ।” ਨਾਲ ਹੀ ਸਾਂਝੀ ਕੀਤੀ ਗਈ ਤਸਵੀਰ ਉਸ ਚਿੱਠੀ ਦੀ ਹੈ, ਜੋ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਾਰਡ ਮਾਊਂਟਬੈਟਨ ਨੂੰ ਲਿਖੀ ਸੀ।

ਇਸ ਵਿੱਚ ਉਨ੍ਹਾਂ ਨੇ ਲਿਖਿਆ, “ਡਿਅਰ ਲਾਰਡ ਮਾਉਂਟਬੈਟਨ, ਯੂਨੀਅਨ ਜੈਕ ਕਿਹੜੇ ਦਿਨਾਂ ਵਿੱਚ ਲਹਿਰਾਇਆ ਜਾਣਾ ਚਾਹੀਦਾ ਹੈ, ਇਸਦੇ ਬਾਰੇ ਤੁਹਾਡੇ 9 ਅਗਸਤ ਦੇ ਪੱਤਰ ਲਈ ਧੰਨਵਾਦ। ਜਿਵੇਂ ਕਿ ਤੁਸੀਂ ਸੁਝਾਅ ਦਿੱਤਾ ਹੈ, ਅਸੀਂ ਪਾਕਿਸਤਾਨ ਸਰਕਾਰ ਨਾਲ ਅਗਲੇ ਸਾਲ 15 ਅਗਸਤ ਦੇ ਸਵਾਲ ‘ਤੇ ਖੁਸ਼ੀ ਨਾਲ ਚਰਚਾ ਕਰਾਂਗੇ।

Exit mobile version