ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਿਤਾ ਨੇ ਦਿੱਤਾ ਸਤਿਕਾਰ, ਪੁੱਤ ਨੇ ਕਰਵਾਇਆ ਸ਼ਹੀਦ… ਜਹਾਂਗੀਰ ਨੂੰ ਕਿਉਂ ਨਹੀਂ ਪਸੰਦ ਸਨ ਗੁਰੂ ਅਰਜਨ ਦੇਵ ਜੀ ?

Guru Arjan Dev Shaheedi Diwas: ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਅਤੇ 1581 ਈਸਵੀ ਵਿਚ ਉਹ ਸਿੱਖਾਂ ਦੇ ਪੰਜਵੇਂ ਗੁਰੂ ਬਣੇ। ਉਨ੍ਹਾਂ ਨੇ ਹੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। ਮੁਗਲ ਬਾਦਸ਼ਾਹ ਅਕਬਰ ਵੀ ਉਹਨਾਂ ਦਾ ਸਤਿਕਾਰ ਕਰਿਆ ਕਰਦਾ ਸੀ। ਪਰ ਉਸਦੇ ਪੁੱਤਰ ਜਹਾਂਗੀਰ ਨੇ ਆਪਣੇ ਪਿਤਾ ਦੀ ਸੋਚ ਦੇ ਉਲਟ ਜਾਕੇ ਰਾਜ ਸ਼ਾਸਨ ਕੀਤਾ।

ਪਿਤਾ ਨੇ ਦਿੱਤਾ ਸਤਿਕਾਰ, ਪੁੱਤ ਨੇ ਕਰਵਾਇਆ ਸ਼ਹੀਦ… ਜਹਾਂਗੀਰ ਨੂੰ ਕਿਉਂ ਨਹੀਂ ਪਸੰਦ ਸਨ ਗੁਰੂ ਅਰਜਨ ਦੇਵ ਜੀ ?
Follow Us
jarnail-singhtv9-com
| Updated On: 16 Jun 2024 19:11 PM

ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਸਨ, ਜਿਨ੍ਹਾਂ ਦਾ ਮੁਗਲ ਸ਼ਾਸਕ ਅਕਬਰ ਦੁਆਰਾ ਵੀ ਸਤਿਕਾਰ ਕੀਤਾ ਜਾਂਦਾ ਸੀ। ਹਿੰਦੋਸਤਾਨ ਦਾ ਬਾਦਸ਼ਾਹ ਹੁੰਦੇ ਹੋਏ ਅਕਬਰ ਖੁਦ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲਈ ਪੰਜਾਬ ਆਇਆ ਸੀ। ਅਕਬਰ ਦੇ ਨਾਲ ਉਹਨਾਂ ਦਾ ਪੋਤਾ ਖੁਸਰੋ ਵੀ ਆਇਆ ਸੀ। ਜੋ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇੱਕ ਕਾਰਨ ਬਣਿਆ ਕਿਉਂਕਿ ਖੁਸਰੋ ਦਾ ਪਿਤਾ ਜਹਾਂਗੀਰ ਸਿੱਖ ਧਰਮ ਦੇ ਹੋ ਰਹੇ ਪ੍ਰਸਾਰ ਤੋਂ ਦੁਖੀ ਸੀ। ਇਸ ਦਾ ਇੱਕ ਕਾਰਨ ਇਹ ਸੀ ਕਿ ਜਹਾਂਗੀਰ ਦਾ ਪਿਤਾ ਅਕਬਰ ਹੀ ਨਹੀਂ, ਉਸਦੇ ਪਰਿਵਾਰ ਦੇ ਹੋਰ ਮੈਂਬਰ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਸਨ। ਦੂਸਰਾ, ਜਦੋਂ ਜਹਾਂਗੀਰ ਸੱਤਾ ਵਿਚ ਆਇਆ ਤਾਂ ਖੁਸਰੋ ਨੇ ਬਗਾਵਤ ਕੀਤੀ ਅਤੇ ਉਹ ਭੱਜ ਕੇ ਗੁਰੂ ਅਰਜਨ ਦੇਵ ਕੋਲ ਆ ਗਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਰਨ ਦਿੱਤੀ। ਇਸ ਤੋਂ ਗੁੱਸੇ ਵਿੱਚ ਆ ਕੇ ਜ਼ਾਲਮ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਇੰਨਾ ਜ਼ੁਲਮ ਕੀਤਾ ਕਿ ਗੁਰੂ ਅਰਜਨ ਦੇਵ ਜੀ 16 ਜੂਨ 1606 ਨੂੰ ਸ਼ਹੀਦ ਹੋ ਗਏ।

ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਦੇ ਘਰ ਹੋਇਆ। ਗੁਰੂ ਰਾਮਦਾਸ ਦੇ ਸਭ ਤੋਂ ਛੋਟੇ ਪੁੱਤਰ ਹੋਣ ਦੇ ਬਾਵਜੂਦ, ਚੌਥੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਲਈ ਚੁਣਿਆ ਅਤੇ 1581 ਵਿੱਚ ਉਹ ਸਿੱਖਾਂ ਦੇ ਪੰਜਵੇਂ ਗੁਰੂ ਬਣੇ। ਗੁਰੂ ਅਰਜਨ ਦੇਵ ਜੀ ਨੇ ਦੋ ਮਹੱਤਵਪੂਰਨ ਕੰਮ ਕੀਤੇ। ਪਹਿਲਾ ਇਹ ਕਿ ਉਸਨੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਜਿਸ ਨੂੰ ਅੱਜ ਹਰ ਕੋਈ ਹਰਿਮੰਦਰ ਸਾਹਿਬ ਵਜੋਂ ਜਾਣਦਾ ਹੈ। ਦੂਜਾ, ਉਹਨਾਂ ਨੇ ਸਿੱਖ ਗੁਰੂ ਸਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ।

ਹਰਿਮੰਦਰ ਸਾਹਿਬ ਦਾ ਨਕਸ਼ਾ ਬਣਾਇਆ

ਕਿਹਾ ਜਾਂਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੁਰਾਤਨ ਮਾਨਤਾਵਾਂ ਤੋਂ ਉਪਰ ਉਠ ਕੇ ਆਪ ਬਣਾਇਆ ਸੀ। ਉਸ ਸਮੇਂ ਧਾਰਮਿਕ ਸਥਾਨਾਂ ਵਿੱਚ ਇੱਕ ਹੀ ਦਰਵਾਜ਼ਾ ਬਣਾਉਣ ਦੀ ਪਰੰਪਰਾ ਸੀ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਚਾਰ ਮੀਨਾਰ ਬਣਵਾਏ ਅਤੇ ਪ੍ਰਵੇਸ਼ ਅਤੇ ਨਿਕਾਸ ਲਈ ਚਾਰ ਦਰਵਾਜ਼ੇ ਬਣਾਏ। ਇਹ ਚਾਰੇ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਸਨ ਕਿ ਕੋਈ ਵੀ ਜਾਤ, ਧਰਮ, ਲਿੰਗ ਅਤੇ ਭੇਦਭਾਵ ਤੋਂ ਬਿਨਾਂ ਸਿੱਖ ਧਰਮ ਧਾਰਨ ਕਰ ਸਕਦਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਆਪ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਸਮੇਤ 32 ਹੋਰ ਹਿੰਦੂ-ਮੁਸਲਿਮ ਸੰਤਾਂ ਦੇ ਸ਼ਬਦ ਵੀ ਜੋੜੇ। ਇਨ੍ਹਾਂ ਵਿਚ ਭਗਤ ਸ਼ੇਖ ਫਰੀਦ, ਕਬੀਰ, ਰਵਿਦਾਸ, ਪੀਪਾ, ਰਾਮਾਨੰਦ ਤ੍ਰਿਲੋਚਨ, ਸੂਰਦਾਸ ਅਤੇ ਸੈਣ ਜੀ ਆਦਿ ਸਨ। ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਮਹੱਲੇ ਦੇ ਸਲੋਕ ਵੀ ਸ਼ਾਮਿਲ ਕੀਤੇ ਗਏ

ਸਤਿਗੁਰੂ ਦੇ ਹੁਕਮ ਮੰਨਦਾ ਸੀ ਅਕਬਰ

17ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਸਿੱਖ ਧਰਮ ਤੇਜ਼ੀ ਨਾਲ ਉਭਰ ਰਿਹਾ ਸੀ। ਜਾਤੀ ਪਰੰਪਰਾ ਦੇ ਸਤਾਏ ਹਿੰਦੂ ਇਸ ਧਰਮ ਵਿੱਚ ਸ਼ਾਮਲ ਹੋ ਰਹੇ ਸਨ। ਇਸ ਤੋਂ ਇਲਾਵਾ ਮੁਸਲਮਾਨਾਂ ਵਿਚ ਘਟੀਆ ਸਮਝੇ ਜਾਂਦੇ ਵਰਗ ਦੇ ਲੋਕ ਇਸ ਵਿਚ ਦੀਖਿਆ ਲੈ ਰਹੇ ਸਨ। ਕਿਹਾ ਜਾਂਦਾ ਹੈ ਕਿ ਸੰਨ 1598 ਵਿਚ ਉਸ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ ਨੇ ਵੀ ਗੁਰੂ ਅਰਜਨ ਦੇਵ ਜੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਸਲਾਹ ‘ਤੇ ਅਕਬਰ ਨੇ ਮਾਝੇ ਵਿਚ ਟੈਕਸ ਘਟਾ ਕੇ ਛੇਵਾਂ ਕਰ ਦਿੱਤਾ। ਇਸ ਕਾਰਨ ਗੁਰੂ ਅਰਜਨ ਦੇਵ ਜੀ ਦੀ ਪ੍ਰਸਿੱਧੀ ਹੋਰ ਵੀ ਵਧਣ ਲੱਗੀ।

ਗੱਦੀ ਲਈ ਹੋਈ ਲੜਾਈ

ਦੂਜੇ ਪਾਸੇ ਅਕਬਰ ਦੀ ਮੌਤ ਤੋਂ ਬਾਅਦ ਸਲੀਮ ਯਾਨੀ ਜਹਾਂਗੀਰ ਬਾਦਸ਼ਾਹ ਬਣਿਆ। ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਸਲੀਮ ਨੂੰ ਬਾਦਸ਼ਾਹ ਨਹੀਂ ਬਣਾਉਣਾ ਚਾਹੁੰਦਾ ਸੀ। ਇਸ ਲਈ, ਉਹ ਸਲੀਮ ਦੇ ਪੁੱਤਰ ਖੁਸਰੋ ਮਿਰਜ਼ਾ ਨੂੰ ਗੱਦੀ ਸੌਂਪਣਾ ਚਾਹੁੰਦਾ ਸੀ, ਕਿਉਂਕਿ 1600 ਤੋਂ 1605 ਦੇ ਵਿਚਕਾਰ, ਸਲੀਮ ਨੇ ਕਈ ਵਾਰ ਆਪਣੇ ਪਿਤਾ ਵਿਰੁੱਧ ਬਗਾਵਤ ਕੀਤੀ ਸੀ। ਇਸ ਤੋਂ ਇਲਾਵਾ ਅਕਬਰ ਦੇ ਨੌਂ ਰਤਨਾਂ ਵਿੱਚੋਂ ਇੱਕ ਅਬੁਲ ਫਜ਼ਲ ਦਾ ਕਤਲ ਕਰ ਦਿੱਤਾ ਗਿਆ ਸੀ।

ਜਹਾਂਗੀਰ ਹਮੇਸ਼ਾ ਸ਼ਰਾਬੀ ਰਹਿੰਦਾ ਸੀ। ਇਸ ਲਈ ਅਕਬਰ ਦੀਆਂ ਨਜ਼ਰਾਂ ਵਿਚ ਖੁਸਰੋ ਮਿਰਜ਼ਾ ਸਲੀਮ ਨਾਲੋਂ ਵੱਧ ਲਾਇਕ ਸੀ। ਖੁਸਰੋ ਅਕਬਰ ਦਾ ਹੀ ਨਹੀਂ ਸਗੋਂ ਦਰਬਾਰ ਵਿਚ ਹਰ ਕਿਸੇ ਦਾ ਚਹੇਤਾ ਸੀ। ਫਿਰ ਵੀ ਅਕਬਰ ਨੂੰ ਆਖਰੀ ਸਮੇਂ ‘ਤੇ ਤਾਜ ਸਲੀਮ ਨੂੰ ਸੌਂਪਣਾ ਪਿਆ। ਇਸ ਤੋਂ ਬਾਅਦ ਜਹਾਂਗੀਰ ਨੇ ਤਬਾਹੀ ਮਚਾਈ। ਉਸ ਨੇ ਆਪਣੇ ਹੀ ਪੁੱਤਰ ਖੁਸਰੋ ਨੂੰ ਕਿਲ੍ਹੇ ਵਿਚ ਕੈਦ ਕਰ ਲਿਆ ਸੀ। ਇਸ ਤੋਂ ਦੁਖੀ ਹੋ ਕੇ ਖੁਸਰੋ ਨੇ ਬਗਾਵਤ ਕੀਤੀ ਅਤੇ 15 ਅਪ੍ਰੈਲ 1606 ਨੂੰ ਆਗਰਾ ਦੇ ਕਿਲ੍ਹੇ ਤੋਂ ਭੱਜ ਕੇ ਲਾਹੌਰ ਵੱਲ ਚਲੇ ਗਏ।

ਤਰਨਤਾਰਨ ਵਿੱਚ ਗੁਰੂ ਸਾਹਿਬ ਨੂੰ ਮਿਲੇ ਖੁਸ਼ਰੋ

ਲਾਹੌਰ ਜਾਂਦੇ ਸਮੇਂ ਖੁਸਰੋ ਤਰਨਤਾਰਨ ਵਿਖੇ ਰੁਕਿਆ ਜਿੱਥੇ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ। ਉਹ ਪਹਿਲਾਂ ਹੀ ਅਕਬਰ ਨਾਲ ਗੁਰੂ ਅਰਜਨ ਦੇਵ ਜੀ ਕੋਲ ਜਾ ਚੁੱਕਾ ਸੀ ਅਤੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਸੀ। ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਦਿਲਾਸਾ ਦਿੱਤਾ ਅਤੇ ਅਸ਼ੀਰਵਾਦ ਦਿੱਤਾ। ਜਦੋਂ ਖੁਸਰੋ ਲਾਹੌਰ ਪਹੁੰਚਿਆ ਤਾਂ ਜਹਾਂਗੀਰ ਆਪਣੀ ਫ਼ੌਜ ਨਾਲ, ਜਿਸ ਵਿਚ 50 ਹਜ਼ਾਰ ਸੈਨਿਕ ਸਨ, ਉਸ ਨੂੰ ਫੜਨ ਲਈ ਗਿਆ। ਖੁਸਰੋ ਅਤੇ ਜਹਾਂਗੀਰ ਦੀਆਂ ਫੌਜਾਂ ਵਿਚਕਾਰ ਲੜਾਈ ਹੋਈ, ਜਿਸ ਵਿੱਚ ਖੁਸਰੋ ਦੀ ਹਾਰ ਹੋਈ। ਉਸ ਨੂੰ ਕੈਦ ਕਰਕੇ ਆਗਰਾ ਲਿਆਂਦਾ ਗਿਆ ਅਤੇ ਜਹਾਂਗੀਰ ਨੇ ਉਸਦੀਆਂ ਅੱਖਾਂ ਕੱਢਵਾ ਦਿੱਤੀਆਂ।

ਖੁਸ਼ਰੋ ਦੀ ਮੁਲਾਕਾਤ ਲੱਗੀ ਬਗਾਵਤ

ਇਸ ਤੋਂ ਬਾਅਦ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਨਾਲ ਆਪਣੀ ਦੁਸ਼ਮਣੀ ਕੱਢਣ ਦਾ ਮੌਕਾ ਮਿਲਿਆ। ਗੁਰੂ ਸਾਹਿਬ ਦੇ ਪੈਰੋਕਾਰਾਂ ਦੀ ਗਿਣਤੀ ਦਿਨੋ-ਦਿਨ ਵਧਦੀ ਦੇਖ ਕੇ ਅਤੇ ਪੰਜਾਬ ਦੀ ਵੱਡੀ ਤਾਕਤ ਬਣਦੇ ਦੇਖ ਜਹਾਂਗੀਰ ਪਹਿਲਾਂ ਹੀ ਗੁੱਸੇ ਵਿਚ ਸੀ। ਕਿਉਂਕਿ ਸਿੱਖ ਧਰਮ ਵਿਚ ਦੀਖਿਆ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੂੰ ਦਿੱਤੀ ਜਾ ਰਹੀ ਸੀ, ਹਿੰਦੂ-ਮੁਸਲਿਮ ਦਰਬਾਰੀ ਵੀ ਗੁਰੂ ਜੀ ਨਾਲ ਨਾਰਾਜ਼ ਸਨ। ਇਸ ਲਈ ਪਹਿਲਾਂ ਜਹਾਂਗੀਰ ਨੇ ਉਹਨਾਂ ਨੂੰ ਕੈਦ ਕਰ ਲਿਆ ਅਤੇ ਲਾਹੌਰ ਦੀ ਇੱਕ ਕੋਠੜੀ ਵਿੱਚ ਬੰਦ ਕਰ ਦਿੱਤਾ।

ਗੁਰੂ ਅਰਜਨ ਦੇਵ ਜੀ ਨੂੰ ਕੈਦ ਵਿੱਚ ਬਹੁਤ ਤਸੀਹੇ ਦਿੱਤੇ ਗਏ। ਉਹਨਾਂ ਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਆਦਿ ਗ੍ਰੰਥ ਵਿੱਚੋਂ ਹਿੰਦੂ-ਮੁਸਲਿਮ ਧਰਮ ਦੇ ਹਵਾਲੇ ਹਟਾਉਣ ਲਈ ਕਿਹਾ ਗਿਆ। ਜਦੋਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੂੰ ਤੱਤੀ ਤਵੀ ‘ਤੇ ਬਿਠਾਇਆ ਗਿਆ। ਸਿਰ ਵਿੱਚ ਤੱਤਾ ਰੇਤਾਂ ਪਾਇਆ ਗਿਆ। ਉਸ ਪ੍ਰਮਾਤਮਾ ਦਾ ਭਾਣਾ ਮੰਨਦੇ ਸਤਿਗੁਰੂ ਸ਼ਹੀਦ ਹੋ ਗਏ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਨੂੰ ਰਾਵੀ ਦਰਿਆ ਵਿੱਚ ਸ਼ਹੀਦ ਹੋਏ ਸਨ।

ਤੀਸਰੇ ਕਾਰਜਕਾਲ 'ਚ ਤਿੰਨ ਗੁਣਾ ਜ਼ਿਆਦਾ ਕੰਮ ਕਰਾਂਗੇ- PM ਮੋਦੀ
ਤੀਸਰੇ ਕਾਰਜਕਾਲ 'ਚ ਤਿੰਨ ਗੁਣਾ ਜ਼ਿਆਦਾ ਕੰਮ ਕਰਾਂਗੇ- PM ਮੋਦੀ...
ਜੈਰਾਮ ਠਾਕੁਰ ਸੁਪਨੇ ਦੇਖਣੇ ਬੰਦ ਕਰ ਦੇਣ...CM ਸੁਖਵਿੰਦਰ ਸਿੰਘ ਸੁੱਖੂ ਨੇ ਸਾਧਿਆ ਨਿਸ਼ਾਨਾ
ਜੈਰਾਮ ਠਾਕੁਰ ਸੁਪਨੇ ਦੇਖਣੇ ਬੰਦ ਕਰ ਦੇਣ...CM ਸੁਖਵਿੰਦਰ ਸਿੰਘ ਸੁੱਖੂ ਨੇ ਸਾਧਿਆ ਨਿਸ਼ਾਨਾ...
CM ਜਾਂਚ ਕਰਵਾ ਲੈਣ, ਕੁਝ ਨਹੀਂ ਮਿਲੇਗਾ - NEET ਵਿਵਾਦ 'ਤੇ ਬੋਲੇ ਤੇਜਸਵੀ ਯਾਦਵ
CM ਜਾਂਚ ਕਰਵਾ ਲੈਣ, ਕੁਝ ਨਹੀਂ ਮਿਲੇਗਾ - NEET ਵਿਵਾਦ 'ਤੇ ਬੋਲੇ ਤੇਜਸਵੀ ਯਾਦਵ...
Arvind Kejriwal Bail: ਅਰਵਿੰਦ ਕੇਜਰੀਵਾਲ ਦੀ ਰਿਹਾਈ 'ਤੇ ਪਾਬੰਦੀ ਤੋਂ ਬਾਅਦ ED 'ਤੇ ਭੜਕੇ ਸੰਜੇ ਸਿੰਘ
Arvind Kejriwal Bail: ਅਰਵਿੰਦ ਕੇਜਰੀਵਾਲ ਦੀ ਰਿਹਾਈ 'ਤੇ ਪਾਬੰਦੀ ਤੋਂ ਬਾਅਦ ED 'ਤੇ ਭੜਕੇ ਸੰਜੇ ਸਿੰਘ...
ਅੰਤਰਰਾਸ਼ਟਰੀ ਯੋਗ ਦਿਵਸ: ਵਿਸ਼ਵ ਵਿੱਚ ਯੋਗਾ ਦਾ ਆਕਰਸ਼ਣ ਵਧ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਗਰ ਵਿੱਚ ਕਿਹਾ
ਅੰਤਰਰਾਸ਼ਟਰੀ ਯੋਗ ਦਿਵਸ: ਵਿਸ਼ਵ ਵਿੱਚ ਯੋਗਾ ਦਾ ਆਕਰਸ਼ਣ ਵਧ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਗਰ ਵਿੱਚ ਕਿਹਾ...
ਕਿਰਨ ਚੌਧਰੀ ਦੇ ਕਾਂਗਰਸ ਛੱਡਣ ਤੋਂ ਬਾਅਦ ਕੁਮਾਰੀ ਸੈਜਲਾ ਨੇ ਦੱਸਿਆ ਕਿਉਂ ਛੱਡੀ ਪਾਰਟੀ?
ਕਿਰਨ ਚੌਧਰੀ ਦੇ ਕਾਂਗਰਸ ਛੱਡਣ ਤੋਂ ਬਾਅਦ ਕੁਮਾਰੀ ਸੈਜਲਾ ਨੇ ਦੱਸਿਆ ਕਿਉਂ ਛੱਡੀ ਪਾਰਟੀ?...
Rahul Gandhi Birthday: ਰਾਹੁਲ ਗਾਂਧੀ ਆਪਣੇ ਜਨਮ ਦਿਨ 'ਤੇ ਕਾਂਗਰਸ ਹੈੱਡਕੁਆਰਟਰ ਪਹੁੰਚੇ, ਵਰਕਰਾਂ ਨੇ ਫੁੱਲਾਂ ਨਾਲ ਕੀਤਾ ਸਵਾਗਤ
Rahul Gandhi Birthday: ਰਾਹੁਲ ਗਾਂਧੀ ਆਪਣੇ ਜਨਮ ਦਿਨ 'ਤੇ ਕਾਂਗਰਸ ਹੈੱਡਕੁਆਰਟਰ ਪਹੁੰਚੇ, ਵਰਕਰਾਂ ਨੇ ਫੁੱਲਾਂ ਨਾਲ ਕੀਤਾ ਸਵਾਗਤ...
Haryana:ਭਾਜਪਾ 'ਚ ਸ਼ਾਮਲ ਹੋਏ ਕਿਰਨ ਚੌਧਰੀ ਤੇ ਬੇਟੀ ਸ਼ਰੂਤੀ ਚੌਧਰੀ, ਕੱਲ੍ਹ ਕਾਂਗਰਸ ਤੋਂ ਦਿੱਤਾ ਸੀ ਅਸਤੀਫਾ
Haryana:ਭਾਜਪਾ 'ਚ ਸ਼ਾਮਲ ਹੋਏ ਕਿਰਨ ਚੌਧਰੀ ਤੇ ਬੇਟੀ ਸ਼ਰੂਤੀ ਚੌਧਰੀ, ਕੱਲ੍ਹ ਕਾਂਗਰਸ ਤੋਂ ਦਿੱਤਾ ਸੀ ਅਸਤੀਫਾ...
NEET UG ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, 40-40 ਲੱਖ ਰੁਪਏ 'ਚ ਬੱਚਿਆਂ ਨਾਲ ਹੋਈ ਸੀ ਗੱਲ
NEET UG ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, 40-40 ਲੱਖ ਰੁਪਏ 'ਚ ਬੱਚਿਆਂ ਨਾਲ ਹੋਈ ਸੀ ਗੱਲ...
ਕੀ ਹੁੰਦਾ ਹੈ ਕੋਰਡ ਬਲੱਡ, ਬੱਚੇ ਦੀ ਗਰਭਨਾਲ ਨਾਲ ਕਿਵੇਂ ਹੋ ਸਕਦਾ ਹੈ ਬਿਮਾਰੀਆਂ ਦਾ ਇਲਾਜ, ਦੇਖੋ Video
ਕੀ ਹੁੰਦਾ ਹੈ ਕੋਰਡ ਬਲੱਡ, ਬੱਚੇ ਦੀ ਗਰਭਨਾਲ ਨਾਲ ਕਿਵੇਂ ਹੋ ਸਕਦਾ ਹੈ ਬਿਮਾਰੀਆਂ ਦਾ ਇਲਾਜ, ਦੇਖੋ Video...
ਪਹਿਲਾਂ 2018 ਹੁਣ 2024, ਪੰਜਾਬ 'ਚ Drugs ਨਾਲ ਮੌਤ ਦੀ ਇਹ ਹੈ ਕਹਾਣੀ!
ਪਹਿਲਾਂ 2018 ਹੁਣ 2024, ਪੰਜਾਬ 'ਚ Drugs ਨਾਲ ਮੌਤ ਦੀ ਇਹ ਹੈ ਕਹਾਣੀ!...
ਜਿੱਥੇ ਕੰਚਨਜੰਗਾ ਨਾਲ ਟਕਰਾਈ ਮਾਲ ਗੱਡੀ, ਉੱਥੇ ਬਾਈਕ 'ਤੇ ਬੈਠ ਕੇ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ : Video
ਜਿੱਥੇ ਕੰਚਨਜੰਗਾ ਨਾਲ ਟਕਰਾਈ ਮਾਲ ਗੱਡੀ, ਉੱਥੇ ਬਾਈਕ 'ਤੇ ਬੈਠ ਕੇ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ : Video...
ਜਲੰਧਰ ਵੈਸਟ ਤੋਂ AAP ਨੇ ਮੋਹਿੰਦਰ ਭਗਤ ਨੂੰ ਉਤਾਰਿਆ ਮੈਦਾਨ 'ਚ, ਦਿੱਤੀ ਟਿਕਟ
ਜਲੰਧਰ ਵੈਸਟ ਤੋਂ AAP ਨੇ ਮੋਹਿੰਦਰ ਭਗਤ ਨੂੰ ਉਤਾਰਿਆ ਮੈਦਾਨ 'ਚ, ਦਿੱਤੀ ਟਿਕਟ...
NEET Controversy: NTA 'ਚ ਸੁਧਾਰ ਦੀ ਲੋੜ, ਸਿੱਖਿਆ ਮੰਤਰੀ ਨੇ ਮੰਨਿਆ NEET ਪ੍ਰੀਖਿਆ 'ਚ ਹੋਈ ਗੜਬੜੀ
NEET Controversy: NTA 'ਚ ਸੁਧਾਰ ਦੀ ਲੋੜ, ਸਿੱਖਿਆ ਮੰਤਰੀ ਨੇ ਮੰਨਿਆ NEET ਪ੍ਰੀਖਿਆ 'ਚ ਹੋਈ ਗੜਬੜੀ...
Stories