ਭਾਰੀ ਮੀਂਹ ਤੋਂ ਮਿਲੇਗੀ ਰਾਹਤ, ਕਦੋਂ ਯੂ-ਟਰਨ ਲਵੇਗਾ ਮਾਨਸੂਨ? ਸਾਹਮਣੇ ਆ ਗਈ ਤਾਰੀਖ – Punjabi News

ਭਾਰੀ ਮੀਂਹ ਤੋਂ ਮਿਲੇਗੀ ਰਾਹਤ, ਕਦੋਂ ਯੂ-ਟਰਨ ਲਵੇਗਾ ਮਾਨਸੂਨ? ਸਾਹਮਣੇ ਆ ਗਈ ਤਾਰੀਖ

Updated On: 

13 Sep 2024 16:30 PM

Monsoon U-Turn Date: ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋ ਰਹੀ ਭਾਰੀ ਬਾਰਿਸ਼ ਤੋਂ ਲੋਕਾਂ ਨੂੰ ਜਲਦ ਹੀ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਹਵਾਵਾਂ ਦੀ ਵਾਪਸੀ ਕਾਰਨ ਅਗਲੇ ਹਫ਼ਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ 19 ਤੋਂ 25 ਸਤੰਬਰ ਦਰਮਿਆਨ ਮਾਨਸੂਨ ਪਰਤਨਾ ਸ਼ੁਰੂ ਹੋ ਜਾਵੇਗਾ।

ਭਾਰੀ ਮੀਂਹ ਤੋਂ ਮਿਲੇਗੀ ਰਾਹਤ, ਕਦੋਂ ਯੂ-ਟਰਨ ਲਵੇਗਾ ਮਾਨਸੂਨ? ਸਾਹਮਣੇ ਆ ਗਈ ਤਾਰੀਖ

ਸੰਕੇਤਕ ਤਸਵੀਰ

Follow Us On

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਲੋਕਾਂ ਨੂੰ ਜਲਦੀ ਹੀ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ ਮਾਨਸੂਨ ਦੀ ਵਾਪਸੀ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਦੱਖਣ-ਪੱਛਮੀ ਮਾਨਸੂਨ ਹਵਾਵਾਂ ਕਾਰਨ ਇਸ ਸਾਲ ਮਾਨਸੂਨ ‘ਚ ਚੰਗੀ ਬਾਰਿਸ਼ ਹੋਈ। ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਕਈ ਰਾਜਾਂ ਵਿੱਚ ਔਸਤ ਤੋਂ ਵੱਧ ਬਾਰਿਸ਼ ਹੋਈ। ਹੁਣ ਮਾਨਸੂਨ ਆਪਣੀ ਵਾਪਸੀ ਦਾ ਸਫ਼ਰ ਸ਼ੁਰੂ ਕਰਨ ਵਾਲਾ ਹੈ। ਮੌਸਮ ਵਿਭਾਗ ਨੇ ਮਾਨਸੂਨ ਦੇ ਪਿੱਛੇ ਹਟਣ ਦੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦਾ ਵਾਪਸੀ ਸਫਰ 19 ਸਤੰਬਰ ਤੋਂ 25 ਸਤੰਬਰ ਦਰਮਿਆਨ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਸਾਲ ਮਾਨਸੂਨ ਔਸਤ ਨਾਲੋਂ ਜਿਆਦਾ ਦਿਨਾਂ ਤੱਕ ਬਣਿਆ ਰਹੇਗਾ। ਉੱਧਰ, ਇਸ ਸਾਲ ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਸੀ ਅਤੇ ਅਜਿਹਾ ਹੀ ਹੋਇਆ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਮਾਨਸੂਨ ਜਲਦੀ ਪਹੁੰਚ ਗਿਆ। ਕੇਰਲ ਵਿੱਚ ਵੀ ਮਾਨਸੂਨ ਨਿਰਧਾਰਤ ਸਮੇਂ ਤੋਂ ਪਹਿਲਾਂ ਪਹੁੰਚ ਗਿਆ। ਮਾਨਸੂਨ ਆਮ ਤੌਰ ‘ਤੇ 1 ਜੂਨ ਨੂੰ ਕੇਰਲ ਪਹੁੰਚਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਵਿੱਚ ਫੈਲ ਜਾਂਦਾ ਹੈ। ਇਸ ਤੋਂ ਬਾਅਦ 17 ਸਤੰਬਰ ਦੇ ਆਸ-ਪਾਸ ਇਹ ਵਾਪਸੀ ਸ਼ੁਰੂ ਹੋ ਜਾਂਦੀ ਹੈ।

19 ਤੋਂ 25 ਸਤੰਬਰ ਦਰਮਿਆਨ ਵਾਪਸ ਆਵੇਗਾ ਮਾਨਸੂਨ

ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਹਵਾਵਾਂ ਦੇ ਪਿੱਛੇ ਹਟਣ ਕਾਰਨ ਅਗਲੇ ਹਫ਼ਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ 19 ਤੋਂ 25 ਸਤੰਬਰ ਦਰਮਿਆਨ ਮਾਨਸੂਨ ਪਰਤਨਾ ਸ਼ੁਰੂ ਹੋ ਜਾਵੇਗਾ। ਮੌਸਮ ਵਿਗਿਆਨੀਆਂ ਨੇ ਇਸ ਸਮੇਂ ਲਾ ਨੀਨਾ ਦੇ ਸਰਗਰਮ ਹੋਣ ਕਾਰਨ ਸਤੰਬਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਇਹ ਮੀਂਹ ਅਕਤੂਬਰ ਵਿੱਚ ਵੀ ਜਾਰੀ ਰਹਿਣ ਦਾ ਅਨੁਮਾਨ ਸੀ। ਪਰ ਮੌਸਮ ਵਿਭਾਗ ਨੇ ਹੁਣ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਦੇਸ਼ ਦੇ ਇਨ੍ਹਾਂ ਰਾਜਾਂ ਵਿੱਚ ਔਸਤ ਤੋਂ ਘੱਟ ਮੀਂਹ ਪਿਆ

ਦੇਸ਼ ਵਿੱਚ ਔਸਤਨ 772.5 ਮਿਲੀਮੀਟਰ ਬਾਰਿਸ਼ ਹੋਈ ਹੈ। ਦੇਸ਼ ‘ਚ 1 ਜੂਨ ਨੂੰ ਮਾਨਸੂਨ ਦੇ ਦਾਖਲ ਹੋਣ ਤੋਂ ਬਾਅਦ ਹੁਣ ਤੱਕ 836.7 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਮਾਤਰਾ ਅੱਠ ਫੀਸਦੀ ਵੱਧ ਹੈ। ਇਸ ਦੇ ਨਾਲ ਹੀ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਔਸਤ ਨਾਲੋਂ 16 ਫੀਸਦੀ ਘੱਟ ਮੀਂਹ ਪਿਆ।

Exit mobile version