Live Update: ਜੈ ਰਾਮ ਰਮੇਸ਼ ਨੇ JP ਨੱਡਾ ਨੂੰ ਲਿਖੀ ਚਿੱਠੀ, ਕਿਹਾ- PM ਨੇ ਨਹੀਂ ਕੀਤਾ ਲੈਟਰ ਸਵੀਕਾਰ – Punjabi News

Live Update: ਜੈ ਰਾਮ ਰਮੇਸ਼ ਨੇ JP ਨੱਡਾ ਨੂੰ ਲਿਖੀ ਚਿੱਠੀ, ਕਿਹਾ- PM ਨੇ ਨਹੀਂ ਕੀਤਾ ਲੈਟਰ ਸਵੀਕਾਰ

Updated On: 

19 Sep 2024 18:07 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਜੈ ਰਾਮ ਰਮੇਸ਼ ਨੇ JP ਨੱਡਾ ਨੂੰ ਲਿਖੀ ਚਿੱਠੀ, ਕਿਹਾ- PM ਨੇ ਨਹੀਂ ਕੀਤਾ ਲੈਟਰ ਸਵੀਕਾਰ

Breaking: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਹੋਇਆ ਐਲਾਨ

Follow Us On

LIVE NEWS & UPDATES

  • 19 Sep 2024 06:05 PM (IST)

    ਜੈਰਾਮ ਰਮੇਸ਼ ਨੇ ਜੇਪੀ ਨੱਡਾ ਨੂੰ ਪੱਤਰ ਲਿਖਿਆ ਹੈ

    ਕਾਂਗਰਸ ਨੇਤਾ ਜੈ ਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਪੱਤਰ ਲਿਖਿਆ ਹੈ। ਇਸ ‘ਚ ਉਨ੍ਹਾਂ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੇ ਮੇਰੀ ਕਾਪੀ ਸਵੀਕਾਰ ਨਹੀਂ ਕੀਤੀ ਹੈ। ਨੱਡਾ ਵੱਲੋਂ ਦਿੱਤੇ ਗਏ ਜਵਾਬ ਦਾ ਵੀ ਜਵਾਬ ਦਿੱਤਾ ਗਿਆ ਹੈ।

  • 19 Sep 2024 05:39 PM (IST)

    ਇਕ ਦੇਸ਼, ਇਕ ਚੋਣ ਵੱਡੀ ਸਾਜ਼ਿਸ਼- ਅਖਿਲੇਸ਼ ਯਾਦਵ

    ਸਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇੱਕ ਦੇਸ਼, ਇੱਕ ਚੋਣ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਚੋਣ ਕਮਿਸ਼ਨ ਨੂੰ ਹੀ ਖ਼ਤਮ ਕਰ ਦੇਵੇਗੀ। ਇੱਕ ਦੇਸ਼, ਇੱਕ ਚੋਣ ਤੋਂ ਬਾਅਦ ਚੋਣ ਕਮਿਸ਼ਨ ਦਾ ਕੀ ਕੰਮ ਹੋਵੇਗਾ?

  • 19 Sep 2024 05:09 PM (IST)

    ਭਾਜਪਾ ਦਾ ਚੋਣ ਮਨੋਰਥ ਪੱਤਰ ਸਾਡਾ ਕਾਪੀ ਪੇਸਟ ਹੈ-ਭੁਪੇਂਦਰ ਸਿੰਘ ਹੁੱਡਾ

    ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਮਨੋਰਥ ਪੱਤਰ ‘ਤੇ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਜਪਾ ਦਾ ਚੋਣ ਮਨੋਰਥ ਪੱਤਰ ਸਾਡਾ ਕਾਪੀ-ਪੇਸਟ ਹੈ। ਉਨ੍ਹਾਂ ਦੇ ਵਾਅਦੇ ਝੂਠੇ ਹਨ। ਉਨ੍ਹਾਂ ਦਾ ਮੈਨੀਫੈਸਟੋ ਝੂਠ ਦਾ ਪੁਲੰਦਾ ਹੈ। ਸਾਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ।

  • 19 Sep 2024 02:24 PM (IST)

    ਪੰਜਾਬ ‘ਚ BMW ਦੇ ਪਾਰਟਸ ਬਣਨਗੇ

    ਮਾਨ ਸਰਕਾਰ ਦੇ ਮਿਸ਼ਨ ਨਿਵੇਸ਼ ਅਨੁਸਾਰ ਹੁਣ ਪੰਜਾਬ ‘ਚ BMW ਦੇ ਪਾਰਟਸ ਬਣਨਗੇ। ਪੰਜਾਬ ‘ਚ ਮੰਡੀ ਗੋਬਿੰਦਗੜ੍ਹ ਵਿਖੇ ਪਲਾਂਟ ਲਗਾਉਣ ਦਾ ਲਿਆ ਫੈਸਲਾ ਲਿਆ ਗਿਆ ਹੈ। ਇਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

  • 19 Sep 2024 01:18 PM (IST)

    ਮਾਂ-ਬਾਪ ਨੇ 11 ਸਾਲਾ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ

    ਮਾਨਸਾ ਦੇ ਸਰਦੂਲਗੜ੍ਹ ਕਸਬੇ ‘ਚ ਮਾਂ-ਬਾਪ ਨੇ 11 ਸਾਲਾ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੱਕ ਦਿਨ ਬਾਅਦ ਆਕਾਸ਼ਦੀਪ ਦਾ ਜਨਮਦਿਨ ਸੀ।

  • 19 Sep 2024 12:31 PM (IST)

    ਭਾਰਤ ਨੂੰ ਲੱਗੇ 4 ਝਟਕੇ

    ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਨੇ ਪਾਰੀ ਦੀ ਸ਼ੁਰੂਆਤ ‘ਚ ਭਾਰਤ ਨੂੰ 4 ਝਟਕੇ ਦਿੱਤੇ ਸਨ। ਵਿਕਟਕੀਪਰ ਰਿਸ਼ਭ ਪੰਤ 44 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਦਾ ਸਕੋਰ 4 ਗੁਆ ਕੇ 96 ਦੌੜਾਂ ਹੈ।

  • 19 Sep 2024 11:21 AM (IST)

    ਸੁਖਰਾਜ ਸਿੰਘ NIA ਸਾਹਮਣੇ ਪੇਸ਼ ਨਹੀਂ ਹੋਣਗੇ

    ਅੱਜ ਸੁਖਰਾਜ ਸਿੰਘ NIA ਸਾਹਮਣੇ ਪੇਸ਼ ਨਹੀਂ ਹੋਣਗੇ। ਬੀਤੇ ਦਿਨੀ NIA ਨੇ ਨੋਟਿਸ ਜਾਰੀ ਕਰ ਅੱਜ ਦਿੱਲੀ ਦਫਤਰ ਵਿਚ ਪੇਸ਼ ਹੋਣ ਲਈ ਕਿਹਾ ਸੀ।

  • 19 Sep 2024 10:00 AM (IST)

    ਸੈਂਸੈਕਸ-ਨਿਫਟੀ ਰਿਕਾਰਡ ਉਚਾਈ ‘ਤੇ ਖੁੱਲ੍ਹਿਆ

    ਅਮਰੀਕੀ ਫੇਡ ਦੇ ਫੈਸਲੇ ਦਾ ਤੁਰੰਤ ਅਸਰ ਭਾਰਤੀ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੈਂਸੈਕਸ-ਨਿਫਟੀ ਰਿਕਾਰਡ ਉਚਾਈ ‘ਤੇ ਖੁੱਲ੍ਹਿਆ ਹੈ। ਵੀਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੋਵੇਂ ਰਿਕਾਰਡ ਉੱਚ ਪੱਧਰ ‘ਤੇ ਖੁੱਲ੍ਹੇ ਹਨ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version