ਪਹਿਲਾਂ ਲੂ, ਫਿਰ ਉਮਸ ਅਤੇ ਹੁਣ ਮੀਂਹ ਮਚਾਵੇਗਾ ਤਾਂਡਵ... IMD ਦੇ ਇਸ ਅਲਰਟ ਨੇ ਵਧਾਈ ਟੈਨਸ਼ਨ | weather update imd prediction create tension for heavy rain after severe heatwave & humidity full detail in punjabi Punjabi news - TV9 Punjabi

ਪਹਿਲਾਂ ਲੂ, ਫਿਰ ਉਮਸ ਅਤੇ ਹੁਣ ਮੀਂਹ ਮਚਾਵੇਗਾ ਤਾਂਡਵ… IMD ਦੇ ਇਸ ਅਲਰਟ ਨੇ ਵਧਾਈ ਟੈਨਸ਼ਨ

Updated On: 

26 Jun 2024 16:44 PM

Weather Update: ਸੜੀ ਹੋਈ ਗਰਮੀ ਤੋਂ ਬਾਅਦ ਦਿੱਲੀ 'ਚ ਹਲਕੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਛਿੱਟਪੁਟ ਮੀਂਹ ਕਾਰਨ ਉਮਸ ਵਧ ਗਈ ਹੈ। ਇਸ ਵਿਚਾਲੇ ਮੌਸਮ ਵਿਭਾਗ ਦੇ ਨਵੇਂ ਅਪਡੇਟ ਨੇ ਤਣਾਅ ਵਧਾ ਦਿੱਤਾ ਹੈ। ਵਿਭਾਗ ਮੁਤਾਬਕ ਆਉਣ ਵਾਲਾ ਜੁਲਾਈ ਮਹੀਨਾ ਮੁਸ਼ਕਲ ਭਰਿਆ ਹੋ ਸਕਦਾ ਹੈ।

ਪਹਿਲਾਂ ਲੂ, ਫਿਰ ਉਮਸ ਅਤੇ ਹੁਣ ਮੀਂਹ ਮਚਾਵੇਗਾ ਤਾਂਡਵ... IMD ਦੇ ਇਸ ਅਲਰਟ ਨੇ ਵਧਾਈ ਟੈਨਸ਼ਨ

ਸੰਕੇਤਿਕ ਤਸਵੀਰ

Follow Us On

ਜਿੱਥੇ ਉੱਤਰੀ ਭਾਰਤ ‘ਚ ਪੈ ਰਹੀ ਕਹਿਰ ਦੀ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ ਹੀ ਸੀ, ਉੱਥੇ ਹੀ ਹੁਣ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਉਮਸ ਕਾਰਨ ਲੋਕ ਪ੍ਰੇਸ਼ਾਨ ਹਨ। ਲੋਕਾਂ ਨੂੰ ਕੁਝ ਦਿਨਾਂ ਤੱਕ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਤੋਂ ਬਾਅਦ ਤੁਹਾਨੂੰ ਰਾਹਤ ਮਿਲੇਗੀ ਤਾਂ ਸ਼ਾਇਦ ਅਜਿਹਾ ਨਾ ਹੋਵੇ। ਮੌਸਮ ਵਿਭਾਗ (IMD) ਦਾ ਨਵਾਂ ਅਪਡੇਟ ਤੁਹਾਨੂੰ ਹੈਰਾਨ ਕਰ ਸਕਦਾ ਹੈ। ਇਸ ਮੁਤਾਬਕ, ਇਸ ਵਾਰ ਮੀਂਹ ਕਾਫੀ ਤਬਾਹੀ ਮਚਾਉਣ ਵਾਲਾ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਕਈ ਥਾਵਾਂ ‘ਤੇ ਭਾਰੀ ਮੀਂਹ ਅਤੇ ਕਈ ਥਾਵਾਂ ‘ਤੇ ਉਸਤੋਂ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਦੱਖਣ-ਪੱਛਮੀ ਮਾਨਸੂਨ ਅੱਗੇ ਵਧ ਰਿਹਾ ਹੈ ਅਤੇ ਇਸ ਨੇ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਆਪਣੀ ਪ੍ਰਭਾਵੀ ਮੌਜੂਦਗੀ ਮਹਿਸੂਸ ਕਰਵਾ ਵੀ ਦਿੱਤੀ ਹੈ। ਮਾਨਸੂਨ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਿਆ ਹੈ। ਇਸ ਤੋਂ ਇਲਾਵਾ ਦੱਖਣੀ-ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ਵਿੱਚ ਵੀ ਮਾਨਸੂਨ ਪਹੁੰਚ ਗਿਆ ਹੈ। ਦੇਸ਼ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ ਪੈ ਰਿਹਾ ਹੈ।

ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਦੌਰਾਨ ਪੱਛਮੀ ਤੱਟ ਅਤੇ ਉੱਤਰ-ਪੂਰਬੀ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਅਗਲੇ 3-4 ਦਿਨਾਂ ਦੌਰਾਨ ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣੇ ਰਹਿਣ ਦੀ ਸੰਭਾਵਨਾ ਹੈ।

26 ਤੋਂ 29 ਜੂਨ ਤੱਕ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੂਰਬੀ ਰਾਜਸਥਾਨ, 26-29 ਜੂਨ ਤੱਕ ਪੂਰਬੀ ਉੱਤਰ ਪ੍ਰਦੇਸ਼, 27-29 ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਧਾਨੀ ਦਿੱਲੀ, 28 ਅਤੇ 29 ਨੂੰ ਹਰਿਆਣਾ ਅਤੇ ਪੰਜਾਬ ਵਿੱਚ 29 ਨੂੰ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਹਲਕੇ ਤੋਂ ਭਾਰੀ ਮੀਂਹ ਦਾ ਅਨੁਮਾਨ ਹੈ। ਜੂਨ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। 28 ਅਤੇ 29 ਜੂਨ ਨੂੰ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇੱਥੇ ਵੀ ਹੋਵੇਗੀ ਭਾਰੀ ਬਾਰਿਸ਼ ਤਾਂ ਕਿਧਰੇ ਹਲਕੀ ਬਾਰਿਸ਼

ਬਿਹਾਰ ਵਿੱਚ 27-29 ਜੂਨ, ਝਾਰਖੰਡ ਵਿੱਚ 26, 28 ਅਤੇ 29 ਅਤੇ ਉੜੀਸਾ ਵਿੱਚ 26-29 ਜੂਨ ਦੌਰਾਨ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਅਗਲੇ 5 ਦਿਨਾਂ ਦੌਰਾਨ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਾਮ, ਰਾਇਲਸੀਮਾ, ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 5 ਦਿਨਾਂ ਦੌਰਾਨ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ – ਪੰਜਾਬ ਚ ਪ੍ਰੀ-ਮਾਨਸੂਨ ਕਾਰਨ ਮੌਸਮ ਸੁਹਾਵਨਾ, ਹਿਮਾਚਲ ਚ ਤੁਫਾਨ ਦਾ ਅਲਰਟ

ਪਿਛਲੀ ਵਾਰ ਦਾ ਟੁੱਟੇਗਾ ਰਿਕਾਰਡ

ਮੌਸਮ ਵਿਭਾਗ ਮੁਤਾਬਕ ਇਸ ਵਾਰ ਜਿੰਨੀ ਗਰਮੀ ਹੋਈ ਹੈ, ਓਨੀ ਹੀ ਜ਼ਿਆਦਾ ਬਾਰਿਸ਼ ਹੋਵੇਗੀ। ਪਿਛਲੀ ਵਾਰ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਮੀਂਹ ਪੈਣ ਦੀ ਉਮੀਦ ਹੈ। ਜੁਲਾਈ ਦਾ ਮਹੀਨਾ ਬਹੁਤ ਔਖਾ ਹੋ ਸਕਦਾ ਹੈ।

Exit mobile version