CM ਰਹਿੰਦਿਆ PM ਮੋਦੀ ਤੋਂ ਮਿਲੀ ਦੇਸ਼ ਲਈ ਸਤਰੰਜ ਖੇਡਣ ਦੀ ਪ੍ਰੇਰਨਾ… ਗੋਲਡ ਮੈਡਲਿਸਟ ਵੰਤਿਕਾ ਅਗਰਵਾਲ ਨੇ ਸਾਂਝੀਆਂ ਕੀਤੀਆਂ ਯਾਦਾਂ

Updated On: 

26 Sep 2024 16:54 PM

ਬੁਡਾਪੇਸਟ 'ਚ 45ਵੇਂ ਸ਼ਤਰੰਜ ਓਲੰਪੀਆਡ 'ਚ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਟੀਮ 'ਚ ਗੁਜਰਾਤ ਦੀ ਵੰਤਿਕਾ ਅਗਰਵਾਲ ਵੀ ਸ਼ਾਮਲ ਹੈ। ਵੰਤਿਕਾ ਨੇ ਇਸ ਇਤਿਹਾਸਕ ਜਿੱਤ ਦਾ ਸਿਹਰਾ ਪੀਐਮ ਮੋਦੀ ਤੋਂ ਮਿਲੀ ਪ੍ਰੇਰਨਾ ਨੂੰ ਦਿੱਤਾ ਹੈ। ਜਦੋਂ ਵੰਤਿਕਾ 9 ਸਾਲ ਦੀ ਸੀ ਤਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸ਼ਤਰੰਜ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।

CM ਰਹਿੰਦਿਆ PM ਮੋਦੀ ਤੋਂ ਮਿਲੀ ਦੇਸ਼ ਲਈ ਸਤਰੰਜ ਖੇਡਣ ਦੀ ਪ੍ਰੇਰਨਾ... ਗੋਲਡ ਮੈਡਲਿਸਟ ਵੰਤਿਕਾ ਅਗਰਵਾਲ ਨੇ ਸਾਂਝੀਆਂ ਕੀਤੀਆਂ ਯਾਦਾਂ

CM ਰਹਿੰਦਿਆ PM ਮੋਦੀ ਤੋਂ ਮਿਲੀ ਦੇਸ਼ ਲਈ ਸਤਰੰਜ ਖੇਡਣ ਦੀ ਪ੍ਰੇਰਨਾ... ਗੋਲਡ ਮੈਡਲਿਸਟ ਵੰਤਿਕਾ ਅਗਰਵਾਲ ਨੇ ਸਾਂਝੀਆਂ ਕੀਤੀਆਂ ਯਾਦਾਂ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤ ਦੇ ਸ਼ਤਰੰਜ ਓਲੰਪੀਆਡ ਸੋਨ ਤਮਗਾ ਜੇਤੂਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿੱਚ ਮਹਿਲਾ ਗ੍ਰੈਂਡਮਾਸਟਰ ਵੰਤਿਕਾ ਅਗਰਵਾਲ ਵੀ ਮੌਜੂਦ ਸਨ। ਵੰਤਿਕਾ ਨੇ ਪੀਐਮ ਨੂੰ ਮਿਲਣ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਸੋਸ਼ਲ ਮੀਡੀਆ ‘ਤੇ ਵੀਡੀਓ ਦੇ ਨਾਲ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ। ਉਸ ਸਮੇਂ ਵੰਤਿਕਾ ਸਿਰਫ਼ ਨੌਂ ਸਾਲ ਦੀ ਸੀ ਅਤੇ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਵੰਤਿਕਾ ਨੇ 3,500 ਮਹਿਲਾ ਖਿਡਾਰੀਆਂ ਦੇ ਨਾਲ ਸਵਾਮੀ ਵਿਵੇਕਾਨੰਦ ਮਹਿਲਾ ਸ਼ਤਰੰਜ ਫੈਸਟੀਵਲ ਵਿੱਚ ਹਿੱਸਾ ਲਿਆ ਸੀ।

ਘਟਨਾ ਸਾਲ 2012 ਦੀ ਹੈ। ਵੰਤਿਕਾ ਅਗਰਵਾਲ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਮੋਦੀ ਜੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਲਈ ਸ਼ਤਰੰਜ ਖੇਡਣ ਦੀ ਪ੍ਰੇਰਨਾ ਮਿਲੀ। ਵੰਤਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਸ਼ਤਰੰਜ ਸਿਰਫ਼ ਆਦਮੀ ਦੀ ਖੇਡ ਨਹੀਂ ਹੈ। ਵੰਤਿਕਾ ਨੇ ਕਿਹਾ ਕਿ ਉਨ੍ਹਾਂ ਦੇ ਹੌਸਲੇ ਨੇ ਉਨ੍ਹਾਂ ਨੂੰ ਅੱਜ ਭਾਰਤ ਲਈ ਹੋਰ ਤਗਮੇ ਜਿੱਤਣ ਲਈ ਪ੍ਰੇਰਿਤ ਕੀਤਾ ਹੈ।

ਵੰਤਿਕਾ ਅਗਰਵਾਲ ਨੇ ਪੀਐਮ ਮੋਦੀ ਦੁਆਰਾ ਸਨਮਾਨਿਤ ਕੀਤੇ ਜਾਣ ਦੀ ਇਹ ਤਸਵੀਰ ਸਾਂਝੀ ਕੀਤੀ। ਵੰਤਿਕਾ ਨੇ ਹੈਰਾਨੀ ਜਤਾਈ ਕਿ ਪੀਐਮ ਮੋਦੀ ਨੂੰ ਉਨ੍ਹਾਂ ਦਾ ਜਨਮਦਿਨ ਵੀ ਯਾਦ ਹੈ। ਅੱਜ ਵੰਤਿਕਾ ਕੋਲ ਭਾਰਤ ਲਈ ਵੂਮੈਨ ਗ੍ਰੈਂਡਮਾਸਟਰ ਅਤੇ ਇੰਟਰਨੈਸ਼ਨਲ ਮਾਸਟਰ ਦਾ FIDE ਖਿਤਾਬ ਹੈ। ਹਾਲ ਹੀ ਵਿੱਚ ਵੰਤਿਕਾ ਨੇ ਬੁਡਾਪੇਸਟ ਵਿੱਚ 45ਵੇਂ ਸ਼ਤਰੰਜ ਓਲੰਪੀਆਡ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਿਆ ਹੈ।

Exit mobile version