UP: ਕਿਸ ਦੇ ਹੁਕਮਾਂ ‘ਤੇ ਸ਼ਾਹੀ ਮਸਜਿਦ ‘ਚ ਮੁੜ ਹੋਇਆ ਸਰਵੇਖਣ… ਹੰਗਾਮੇ ਤੋਂ ਬਾਅਦ ਸੰਭਲ ‘ਚ ਕੀ ਹੈ ਸਥਿਤੀ?

Updated On: 

26 Nov 2024 16:09 PM

ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਐਤਵਾਰ ਨੂੰ ਸ਼ਾਹੀ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਹਿੰਸਾ ਭੜਕ ਗਈ। ਪਰ ਹੁਣ ਸਥਿਤੀ ਸੁਧਰਦੀ ਨਜ਼ਰ ਆ ਰਹੀ ਹੈ। ਅੱਜ ਇਲਾਕੇ ਵਿੱਚ ਸਕੂਲ ਖੁੱਲ੍ਹ ਗਏ ਅਤੇ ਕਈ ਦੁਕਾਨਾਂ ਵੀ ਖੁੱਲ੍ਹੀਆਂ। ਸ਼ਹਿਰ ਵਿੱਚ ਹਾਲੇ ਵੀ ਭਾਰੀ ਪੁਲੀਸ ਤਾਇਨਾਤ ਹੈ।

UP: ਕਿਸ ਦੇ ਹੁਕਮਾਂ ਤੇ ਸ਼ਾਹੀ ਮਸਜਿਦ ਚ ਮੁੜ ਹੋਇਆ ਸਰਵੇਖਣ... ਹੰਗਾਮੇ ਤੋਂ ਬਾਅਦ ਸੰਭਲ ਚ ਕੀ ਹੈ ਸਥਿਤੀ?

UP: ਕਿਸ ਦੇ ਹੁਕਮਾਂ 'ਤੇ ਸ਼ਾਹੀ ਮਸਜਿਦ 'ਚ ਮੁੜ ਹੋਇਆ ਸਰਵੇਖਣ... ਹੰਗਾਮੇ ਤੋਂ ਬਾਅਦ ਸੰਭਲ 'ਚ ਕੀ ਹੈ ਸਥਿਤੀ?

Follow Us On

ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਐਤਵਾਰ ਨੂੰ ਸ਼ਾਹੀ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਹਿੰਸਾ ਭੜਕ ਗਈ। ਹਿੰਸਾ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਐਸਡੀਐਮ ਅਤੇ ਕੁਝ ਹੋਰ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਸ਼ਾਹੀ ਮਸਜਿਦ ਦੇ ਮੁੜ ਸਰਵੇਖਣ ਨੂੰ ਲੈ ਕੇ ਵੀ ਸਵਾਲ ਉਠਾਏ ਗਏ। ਇਲਜ਼ਾਮ ਲਾਏ ਗਏ ਸਨ ਕਿ ਮਸਜਿਦ ਦਾ ਮੁੜ ਸਰਵੇਖਣ ਕਰਨ ਦਾ ਹੁਕਮ ਸੰਭਲ ਦੇ ਡੀਐਮ ਰਾਜੇਂਦਰ ਪੇਂਸੀਆ ਨੇ ਦਿੱਤਾ ਸੀ।

ਸ਼ਾਹੀ ਮਸਜਿਦ ਦੇ ਸਰਵੇ ਬਾਰੇ ਜਾਮਾ ਮਸਜਿਦ ਕਮੇਟੀ ਦੇ ਸਦਰ ਜ਼ਫਰ ਅਲੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਸਜਿਦ ਦੇ ਸਰਵੇ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਡੀਐਮ ਰਜਿੰਦਰ ਪੇਂਸੀਆ ਨੇ ਕਿਹਾ ਕਿ ਸਦਰ ਜ਼ਫਰ ਅਲੀ ਦਾ ਦਾਅਵਾ ਬਿਲਕੁਲ ਗਲਤ ਹੈ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਹੀ ਜਾਣਕਾਰੀ ਦਿੱਤੀ ਗਈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਡੀਐਮ ਨੇ ਮਸਜਿਦ ਵਿੱਚ ਦੂਜੀ ਵਾਰ ਸਰਵੇਖਣ ਕਰਨ ਦੇ ਹੁਕਮ ਦਿੱਤੇ ਸਨ। ਇਸ ਤੇ ਜ਼ਿਲ੍ਹਾ ਮੈਜਿਸਟਰੇਟ ਰਾਜਿੰਦਰ ਪੇਂਸੀਆ ਨੇ ਦੱਸਿਆ ਕਿ ਇਸ ਸਬੰਧੀ ਸਪੱਸ਼ਟ ਹੁਕਮ ਐਡਵੋਕੇਟ ਕਮਿਸ਼ਨਰ ਵੱਲੋਂ 23 ਨਵੰਬਰ ਦੀ ਰਾਤ ਨੂੰ ਜਾਰੀ ਕੀਤੇ ਗਏ ਸਨ। ਇਸ ਹੁਕਮ ਵਿੱਚ ਸਪੱਸ਼ਟ ਕਿਹਾ ਗਿਆ ਸੀ ਕਿ 24 ਨਵੰਬਰ ਨੂੰ ਸਵੇਰੇ 7 ਵਜੇ ਤੋਂ ਮਸਜਿਦ ਵਿੱਚ ਸਰਵੇਖਣ ਕੀਤਾ ਜਾਵੇਗਾ।

25 ਗ੍ਰਿਫਤਾਰ, ਅੱਜ ਵੀ ਇੰਟਰਨੈੱਟ ਸੇਵਾ ਬੰਦ

ਇਸ ਦੇ ਨਾਲ ਹੀ ਹਿੰਸਾ ਤੋਂ ਬਾਅਦ ਸੰਭਲ ਵਿੱਚ ਭਾਰੀ ਪੁਲਿਸ ਤੈਨਾਤ ਹੈ। ਹਾਲਾਂਕਿ ਮੰਗਲਵਾਰ ਨੂੰ ਸਕੂਲ ਖੁੱਲ੍ਹ ਗਏ। ਕਈ ਇਲਾਕਿਆਂ ‘ਚ ਦੁਕਾਨਾਂ ਖੁੱਲ੍ਹ ਗਈਆਂ। ਅੱਜ ਸਵੇਰੇ ਸਥਿਤੀ ਆਮ ਵਾਂਗ ਜਾਪਦੀ ਹੈ। ਪੁਲਿਸ ਨੇ ਹੁਣ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇੰਟਰਨੈੱਟ ਸੇਵਾ ਅੱਜ ਵੀ ਬੰਦ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਡਰੋਨ ਕੈਮਰਿਆਂ ਨਾਲ ਇਲਾਕੇ ਦੀ ਨਿਗਰਾਨੀ ਕਰ ਰਹੀ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ 7 ​​ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਸੰਸਦ ਮੈਂਬਰ ਜ਼ਿਆ ਉਰ ਰਹਿਮਾਨ ਵਰਕ ਅਤੇ ਸੰਭਲ ਵਿਧਾਇਕ ਦੇ ਪੁੱਤਰ ਸੁਹੇਲ ਇਕਬਾਲ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।

ਸੰਭਲ ਦੇ ਹਰ ਮੋੜ ‘ਤੇ ਪੁਲਿਸ ਤਾਇਨਾਤ

ਐਸਪੀ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਕਿਹਾ ਕਿ ਇਲਾਕੇ ਵਿੱਚ ਅਸ਼ਾਂਤੀ ਫੈਲਾਉਣ ਵਾਲੇ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਵਸੂਲਿਆ ਜਾਵੇਗਾ। ਸੰਭਲ ‘ਚ ਪੁਲਿਸ ਨੇ ਗੋਲੀ ਨਹੀਂ ਚਲਾਈ, ਸਿਰਫ ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਇਲਾਕੇ ਦੇ ਹਰ ਮੋੜ ‘ਤੇ ਪੁਲਿਸ ਤਾਇਨਾਤ ਹੈ। 30 ਨਵੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਹੈ।

ਸੰਭਲ ਦੀ ਸ਼ਾਹੀ ਮਸਜਿਦ ਬਾਰੇ ਹਿੰਦੂ ਪੱਖ ਦਾਅਵਾ ਕਰ ਰਿਹਾ ਹੈ ਕਿ ਇਹ ਹਰੀਹਰ ਮੰਦਰ ਦਾ ਸਥਾਨ ਹੈ। ਹਿੰਦੂ ਪੱਖ ਇਸ ਸਬੰਧੀ ਅਦਾਲਤ ਵੀ ਗਿਆ ਸੀ। ਅਦਾਲਤ ਨੇ ਮਸਜਿਦ ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। 24 ਨਵੰਬਰ ਨੂੰ ਸਰਵੇਖਣ ਤੋਂ ਬਾਅਦ ਹਿੰਸਾ ਭੜਕ ਗਈ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ।

Exit mobile version