Live Update: J&K: ਅਮਿਤ ਸ਼ਾਹ ਪਹੁੰਚੇ ਭਾਜਪਾ ਹੈੱਡਕੁਆਰਟਰ, ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਣ ਵਾਲੀ ਹੈ ਬੈਠਕ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
MP: ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਨੂੰ MP ATS ਨੇ ਕੀਤਾ ਗ੍ਰਿਫਤਾਰ
MP ATS ਨੇ ਖੰਡਵਾ ਤੋਂ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਲੋਨ ਵੁਲਫ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਅਤੇ ਨਿਸ਼ਾਨਾ ਸੁਰੱਖਿਆ ਬਲ ਸਨ। ਸਿਮੀ ਦਾ ਗੜ੍ਹ ਕਹੇ ਜਾਣ ਵਾਲੇ ਖੰਡਵਾ ਦੇ ਕੰਜਰ ਮੁਹੱਲੇ ਤੋਂ ਅੱਤਵਾਦੀ ਫੈਜ਼ਾਨ ਸ਼ੇਖ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
-
J&K: ਵਿਧਾਨ ਸਭਾ ਚੋਣਾਂ ਲਈ ਬੀਜੇਪੀ ਨੇ ਸ਼ੁਰੂ ਕੀਤੀਆਂ ਤਿਆਰੀਆਂ, ਅੱਜ ਪਾਰਟੀ ਹੈੱਡਕੁਆਰਟਰ ‘ਚ ਹੋਵੇਗੀ ਮੀਟਿੰਗ
ਜੰਮੂ-ਕਸ਼ਮੀਰ ਦੇ ਭਾਜਪਾ ਨੇਤਾਵਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਸੰਗਠਨ ਮੰਤਰੀ ਬੀਐੱਲ ਸੰਤੋਸ਼ ਨਾਲ ਅੱਜ ਸ਼ਾਮ 6.30 ਵਜੇ ਦਿੱਲੀ ‘ਚ ਬੈਠਕ ਹੋਵੇਗੀ। ਰਵਿੰਦਰ ਰੈਨਾ ਤੋਂ ਇਲਾਵਾ ਸੰਗਠਨ ਮੰਤਰੀ ਸੰਸਦ ਮੈਂਬਰ ਅਸ਼ੋਕ ਕੌਲ, ਜੁਗਲ ਸ਼ਰਮਾ, ਜੰਮੂ-ਕਸ਼ਮੀਰ ਦੇ ਕੁਝ ਜਨਰਲ ਸਕੱਤਰ, ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਚੋਣ ਇੰਚਾਰਜ ਜੀ ਕਿਸ਼ਨ ਰੈੱਡੀ ਬੈਠਕ ‘ਚ ਮੌਜੂਦ ਰਹਿਣਗੇ।
-
ਮੈਂ ਕਦੇ ਨਹੀਂ ਸੁਣਿਆ ਕਿ ਜੁੱਤੀਆਂ ਪਾ ਕੇ ਸਤਿਸੰਗ ਕੀਤਾ ਜਾਂਦਾ ਹੈ, ਹਾਥਰਸ ਹਾਦਸੇ ‘ਤੇ ਬੋਲੇ ਧੀਰੇਂਦਰ ਸ਼ਾਸਤਰੀ
ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਨੇ ਆਪਣੇ ਜਨਮ ਦਿਨ ‘ਤੇ ਹਾਥਰਸ ਕਾਂਡ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ”ਮੈਂ ਕਦੇ ਨਹੀਂ ਸੁਣਿਆ ਕਿ ਜੁੱਤੀਆਂ ਪਾ ਕੇ ਸਤਿਸੰਗ ਕਰਵਾਇਆ ਜਾਂਦਾ ਹੈ, ਜੋ ਘਟਨਾ ਵਾਪਰੀ ਉਹ ਮੰਦਭਾਗੀ ਹੈ। ਲੋਕਾਂ ਨੂੰ ਅਜਿਹੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
-
ਹਾਥਰਸ ਹਾਦਸੇ ‘ਤੇ ਅਲੀਗੜ੍ਹ IG ਦਾ ਵੱਡਾ ਬਿਆਨ, ਕਿਹਾ ਪ੍ਰੋਗਰਾਮ ਲਈ ਨਹੀਂ ਲਈ ਗਈ ਇਜਾਜ਼ਤ
ਹਾਥਰਸ ਭਗਦੜ ਦੀ ਘਟਨਾ ‘ਤੇ ਅਲੀਗੜ੍ਹ ਦੇ ਆਈਜੀ ਸ਼ਲਭ ਮਾਥੁਰ ਨੇ ਕਿਹਾ, ”ਅਸੀਂ ‘ਭੋਲੇ ਬਾਬਾ’ ਦੇ ਅਪਰਾਧਿਕ ਇਤਿਹਾਸ ਬਾਰੇ ਜਾਣਕਾਰੀ ਲੈ ਰਹੇ ਹਾਂ। ਹਾਲਾਂਕਿ ਉਨ੍ਹਾਂ ਦੇ ਨਾਂ ‘ਤੇ ਪ੍ਰੋਗਰਾਮ ਲਈ ਇਜਾਜ਼ਤ ਨਹੀਂ ਲਈ ਗਈ ਸੀ।” ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
-
ਹਾਥਰਸ ਹਾਦਸੇ ‘ਚ 6 ਲੋਕ ਗ੍ਰਿਫਤਾਰ
ਹਾਥਰਸ ਹਾਦਸੇ ਮਾਮਲੇ ‘ਚ ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਸਾਰੇ 6 ਆਯੋਜਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ‘ਚ 4 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ। ਇਹ ਸਾਰੇ ਲੋਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ। ਇਨ੍ਹਾਂ ਲੋਕਾਂ ਨੇ ਚੰਦਾ ਵੀ ਇਕੱਠਾ ਕੀਤਾ ਸੀ। ਪਰ ਅੱਜ ਤੱਕ ਭੋਲੇ ਬਾਬਾ ਤੋਂ ਕੋਈ ਪੁੱਛਗਿੱਛ ਨਹੀਂ ਹੋਈ।
-
ਹੇਮੰਤ ਸੋਰੇਨ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
ਝਾਰਖੰਡ ਦੇ ਸਾਬਕਾ CM ਹੇਮੰਤ ਸੋਰੇਨ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਉਹ 7 ਜੁਲਾਈ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
-
ਮੁੱਖ ਮੰਤਰੀ ਦਾ ਇੰਤਜ਼ਾਰ ਕਰ ਰਹੇ ਅੰਗੁਰਾਲ
-
ਅੰਮ੍ਰਿਤਪਾਲ ਨਹੀਂ ਆਵੇਗਾ ਪੰਜਾਬ
ਖਡੂਰ ਸਾਹਿਬ ਲੋਕ ਸਭਾ ਦੇ ਸਾਂਸਦ ਅੰਮ੍ਰਿਤਪਾਲ ਪੰਜਾਬ ਨਹੀਂ ਆ ਸਕਣਗੇ। ਉਨ੍ਹਾਂ ਨੂੰ ਸਿਰਫ਼ ਦਿੱਲੀ ਤੱਕ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ੁਕਰਵਾਰ ਨੂੰ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਲਈ ਦਿੱਲੀ ਆਉਣਗੇ
-
ਹਾਥਰਸ ਹਾਦਸੇ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ
ਹਾਥਰਸ ਹਾਦਸੇ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਜੇਸ਼ ਸ੍ਰੀਵਾਸਤਵ, ਸਾਬਕਾ ਆਈਏਐਸ ਹੇਮੰਤ ਰਾਓ ਅਤੇ ਸਾਬਕਾ ਆਈਪੀਐਸ ਭਾਵੇਸ਼ ਕੁਮਾਰ ਸਿੰਘ ਸ਼ਾਮਲ ਹਨ। ਹਾਥਰਸ ਹਾਦਸੇ ਵਿੱਚ 121 ਲੋਕਾਂ ਦੀ ਮੌਤ ਹੋ ਚੁੱਕੀ ਹੈ।
-
ਹੋਟਲ ਵਿੱਚ ਵਿਸ਼ਵ ਕੱਪ ਜਿੱਤ ਦਾ ਜਸ਼ਨ
ਦਿੱਲੀ ਦੇ ਹੋਟਲ ਆਈਟੀਸੀ ਮੌਰਿਆ ਵਿੱਚ ਟੀਮ ਇੰਡੀਆ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ। ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਖਾਸ ਮੌਕੇ ਲਈ ਬਣਾਇਆ ਵਿਸ਼ੇਸ਼ ਕੇਕ ਕੱਟਿਆ। ਭਾਰਤੀ ਟੀਮ ਕੁਝ ਸਮੇਂ ਬਾਅਦ ਪੀਐਮ ਮੋਦੀ ਨੂੰ ਮਿਲਣ ਲਈ ਹੋਟਲ ਤੋਂ ਰਵਾਨਾ ਹੋਵੇਗੀ।