Live Update: ਬਦਲੇ ਜਾ ਸਕਦੇ ਹਨ ਪੰਜਾਬ ਦੇ AG- ਸੂਤਰ

jarnail-singhtv9-com
Updated On: 

29 Mar 2025 23:23 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਬਦਲੇ ਜਾ ਸਕਦੇ ਹਨ ਪੰਜਾਬ ਦੇ AG- ਸੂਤਰ

ਅੱਜ ਦੀਆਂ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 29 Mar 2025 06:03 PM (IST)

    ਮੁੰਬਈ ਪੁਲਿਸ ਪੋਰਟ ਜ਼ੋਨ ਦੇ ਡੀਸੀਪੀ ਸੁਧਾਕਰ ਪਠਾਰੇ ਦੀ ਸੜਕ ਹਾਦਸੇ ਵਿੱਚ ਮੌਤ

    ਮੁੰਬਈ ਪੁਲਿਸ ਦੇ ਪੋਰਟ ਜ਼ੋਨ ਦੇ ਡੀਸੀਪੀ ਸੁਧਾਕਰ ਪਠਾਰੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਟ੍ਰੇਨਿੰਗ ਲਈ ਹੈਦਰਾਬਾਦ ਗਏ ਸੀ ਅਤੇ ਅੱਜ ਛੁੱਟੀ ਹੋਣ ਕਾਰਨ ਉਹ ਸੈਰ ਕਰਨ ਲਈ ਨਿਕਲੇ ਹੋਏ ਸੀ ਕਿ ਕਿਸੇ ਹੋਰ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਹਾਦਸਾ ਦੁਪਹਿਰ 12 ਵਜੇ ਵਾਪਰਿਆ। ਸੁਧਾਕਰ ਪਠਾਰੇ ਨੂੰ ਕੁਝ ਹੀ ਦਿਨਾਂ ‘ਚ ਤਰੱਕੀ ਦੇ ਕੇ ਡੀਆਈਜੀ ਬਣਾਇਆ ਜਾਣਾ ਸੀ।

  • 29 Mar 2025 05:58 PM (IST)

    ਮਿਆਂਮਾਰ ‘ਚ ਇੱਕ ਵਾਰ ਫਿਰ ਹਿੱਲੀ ਧਰਤੀ, 4.7 ਮਾਪੀ ਗਈ ਭੂਚਾਲ ਦੀ ਤੀਬਰਤਾ

    ਮਿਆਂਮਾਰ ‘ਚ ਸ਼ਨੀਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਮਿਆਂਮਾਰ ਵਿੱਚ ਦੁਪਹਿਰ 2.50 ਵਜੇ ਭੂਚਾਲ ਦੇ ਤਾਜ਼ਾ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.7 ਮਾਪੀ ਗਈ ਹੈ। ਮਿਆਂਮਾਰ ‘ਚ ਵਾਰ-ਵਾਰ ਭੂਚਾਲ ਆਉਣ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਕੱਲ੍ਹ ਆਏ ਭੂਚਾਲ ਨੇ ਦੇਸ਼ ਵਿੱਚ ਕਾਫੀ ਤਬਾਹੀ ਮਚਾਈ ਹੋਈ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਜ਼ਖਮੀ ਅਤੇ ਲਾਪਤਾ ਦੱਸੇ ਜਾ ਰਹੇ ਹਨ।

  • 29 Mar 2025 12:33 PM (IST)

    ਪ੍ਰਯਾਗਰਾਜ: ਹਵਾਈ ਸੈਨਾ ਦੇ ਇੰਜੀਨੀਅਰ ਦਾ ਗੋਲੀ ਮਾਰ ਕੇ ਕਤਲ

    ਪ੍ਰਯਾਗਰਾਜ ਵਿੱਚ ਤਾਇਨਾਤ ਚੀਫ਼ ਵਰਕ ਇੰਜੀਨੀਅਰ ਐਸਐਨ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਣਪਛਾਤੇ ਹਮਲਾਵਰ ਨੇ ਬਾਹਰਲੀ ਖਿੜਕੀ ਤੋਂ ਗੋਲੀ ਚਲਾਈ; ਸ਼ੱਕ ਹੈ ਕਿ ਇਹ ਕਤਲ ਨਿੱਜੀ ਦੁਸ਼ਮਣੀ ਕਾਰਨ ਹੋਇਆ ਹੈ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਇਹ ਘਟਨਾ ਪੁਰਾਮੁਫਤੀ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਮਰੌਲੀ ਖੇਤਰ ਵਿੱਚ ਸਥਿਤ ਇੱਕ ਕਲੋਨੀ ਵਿੱਚ ਵਾਪਰੀ।

  • 29 Mar 2025 10:35 AM (IST)

    ਬਦਕਿਸਮਤੀ ਨਾਲ, ਮੋਦੀ ਸਰਕਾਰ ਨੇ ਬੈਂਕਾਂ ਨੂੰ ਉਗਰਾਹੀ ਏਜੰਟ ਬਣਾ ਦਿੱਤਾ ਹੈ- ਖੜਗੇ

    ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, ‘ਬਦਕਿਸਮਤੀ ਨਾਲ ਮੋਦੀ ਸਰਕਾਰ ਨੇ ਸਾਡੇ ਬੈਂਕਾਂ ਨੂੰ ਉਗਰਾਹੀ ਏਜੰਟ ਬਣਾ ਦਿੱਤਾ ਹੈ। ਏਟੀਐਮ ਤੋਂ ਪੈਸੇ ਕਢਵਾਉਣ ਦਾ ਚਾਰਜ ਮਹਿੰਗਾ ਹੋਵੇਗਾ। ਮੋਦੀ ਸਰਕਾਰ ਨੇ 2018 ਤੋਂ 2024 ਦਰਮਿਆਨ ਘੱਟੋ-ਘੱਟ ਬਕਾਇਆ ਨਾ ਰੱਖਣ ਕਾਰਨ ਬਚਤ ਖਾਤਿਆਂ ਅਤੇ ਜਨ ਧਨ ਖਾਤਿਆਂ ਤੋਂ ਘੱਟੋ-ਘੱਟ 43,500 ਕਰੋੜ ਰੁਪਏ ਕਢਵਾ ਲਏ ਹਨ।

  • 29 Mar 2025 09:09 AM (IST)

    ਅਫਗਾਨਿਸਤਾਨ ਵਿੱਚ 4.7 ਤੀਬਰਤਾ ਦਾ ਭੂਚਾਲ

    ਅੱਜ ਸਵੇਰੇ 5.16 ਵਜੇ ਅਫਗਾਨਿਸਤਾਨ ਵਿੱਚ ਰਿਕਟਰ ਪੈਮਾਨੇ ‘ਤੇ 4.7 ਤੀਬਰਤਾ ਦਾ ਭੂਚਾਲ ਆਇਆ। (ਸਰੋਤ – ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ)