Live News Updates: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ‘ਚ ਬੱਸ ਨੂੰ ਲੱਗੀ ਅੱਗ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਮਹਾਰਾਸ਼ਟਰ ਜਲਗਾਓਂ ਰੇਲ ਹਾਦਸੇ ਵਿੱਚ ਨੇਪਾਲ ਦੇ 4 ਨਾਗਰਿਕਾਂ ਦੀ ਮੌਤ
ਮਹਾਰਾਸ਼ਟਰ ਦੇ ਜਲਗਾਓਂ ‘ਚ ਬੁੱਧਵਾਰ ਨੂੰ ਹੋਏ ਰੇਲ ਹਾਦਸੇ ‘ਚ ਜਾਨ ਗਵਾਉਣ ਵਾਲਿਆਂ ‘ਚੋਂ ਚਾਰ ਨੇਪਾਲ ਦੇ ਨਿਵਾਸੀ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਜ਼ਖਮੀ ਹੋਏ ਹਨ।
-
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ‘ਚ ਬੱਸ ਨੂੰ ਲੱਗੀ ਅੱਗ
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਕਾਂਗੜਾ ਜਾ ਰਹੀ ਇੱਕ HRTC ਬੱਸ ਨੂੰ ਬਿਲਾਸਪੁਰ ਦੇ ਕੰਦੌਰ ਨੇੜੇ ਵੀਰਵਾਰ ਨੂੰ ਅੱਗ ਲੱਗ ਗਈ। ਡਰਾਈਵਰ ਨੇ ਜਿਵੇਂ ਹੀ ਇੰਜਣ ‘ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਬੱਸ ਰੋਕ ਦਿੱਤੀ। ਸਾਰੇ ਯਾਤਰੀ ਬਾਹਰ ਆ ਗਏ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
-
ਪੰਜਾਬੀਆਂ ਬਾਰੇ ਬਿਆਨ ਦੇਣ ‘ਤੇ ਪਰਵੇਸ਼ ਵਰਮਾ ਨੂੰ ਕਾਨੂੰਨੀ ਨੋਟਿਸ
ਪੰਜਾਬ ਅਤੇ ਦਿੱਲੀ ਦੇ ਕਈ ਲੋਕਾਂ ਨੇ ਪਰਵੇਸ਼ ਵਰਮਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਪੰਜਾਬੀਆਂ ਬਾਰੇ ਦਿੱਤੇ ਗਏ ਬਿਆਨ ਸਬੰਧੀ ਨੋਟਿਸ ਭੇਜਿਆ ਗਿਆ ਹੈ। ਪਰਵੇਸ਼ ਵਰਮਾ ਨੇ ਕਿਹਾ ਸੀ ਕਿ ਪੰਜਾਬ ਨੰਬਰ ਪਲੇਟ ਵਾਲੀ ਗੱਡੀ ਸੁਰੱਖਿਆ ਲਈ ਖ਼ਤਰਾ ਹੈ।
-
ਪੰਜਾਬ ਮੂਲ ਦੇ ਬ੍ਰਿਟਿਸ਼ ਸਿੱਖ ਜਗਜੀਤ ਸਿੰਘ ਵਿਰੁੱਧ UAPA ਤਹਿਤ ਮਾਮਲਾ ਦਰਜ
ਪੰਜਾਬ ਪੁਲਿਸ ਨੇ ਪੰਜਾਬ ਮੂਲ ਦੇ ਬ੍ਰਿਟਿਸ਼ ਸਿੱਖ ਸਿਪਾਹੀ ਜਗਜੀਤ ਸਿੰਘ ਵਿਰੁੱਧ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਹੈ। ਜਗਜੀਤ ਸਿੰਘ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ 2010 ਵਿੱਚ ਬ੍ਰਿਟੇਨ ਗਿਆ ਸੀ। ਗੁਰਦਾਸਪੁਰ ਵਿੱਚ ਪੁਲਿਸ ਚੌਕੀ ‘ਤੇ ਹਮਲੇ ਦੇ ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
-
ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਨੂੰ ਮੋਹਾਲੀ ਵਿਖੇ ਲਹਿਰਾਉਣਗੇ ਤਿਰੰਗਾ
ਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦਿਹਾੜੇ ਮੌਕੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਵਿੱਚ ਮੋਹਾਲੀ ਵਿਖੇ ਤਿਰੰਗਾ ਲਹਿਰਾਉਣਗੇ
-
ਕੁਪਵਾੜਾ ਵਿੱਚ ਅਗਨੀਵੀਰ ਸ਼ਹੀਦ
ਮਾਨਸਾ ਦੇ ਪਿੰਡ ਅਕਲੀਆਂ ਦੇ ਰਹਿਣ ਵਾਲੇ ਅਗਨੀਵੀਰ ਲਵਪ੍ਰੀਤ ਸਿੰਘ ਸ਼ਹੀਦ ਹੋ ਗਏ ਹਨ। ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿੱਚ ਲੱਗੀ ਗੋਲੀ। 2 ਸਾਲ ਪਹਿਲਾ ਬਣਿਆ ਸੀ ਫੌਜ ਦਾ ਹਿੱਸਾ।
-
ਸੈਫ਼ ਹਮਲਾ ਮਾਮਲਾ: ਮੁਲਜ਼ਮ ਸ਼ਰੀਫੁਲ ਦੇ ਵਾਲਾਂ ਦਾ ਕੀਤਾ ਜਾਵੇਗਾ DNA ਟੈਸਟ
ਸੈਫ ਅਲੀ ਖਾਨ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਹਮਲੇ ਦੇ ਦੋਸ਼ੀ ਸ਼ਰੀਫੁਲ ਦੇ ਵਾਲਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ।
-
ਸਿੱਧੂ ਮੂਸੇਵਾਲੇ ਦਾ ਨਵਾਂ ਗੀਤ, ਪਹਿਲੇ ਘੰਟੇ ਵਿੱਚ ਕਰੀਬ 10 ਲੱਖ ਲੋਕਾਂ ਨੇ ਦੇਖਿਆ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਲੌਕ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਿਲੀਜ਼ ਹੋਣ ਮਗਰੋਂ ਗੀਤ ਨੂੰ ਪਹਿਲੇ ਘੰਟੇ ਵਿੱਚ ਕਰੀਬ 10 ਲੱਖ ਲੋਕਾਂ ਨੇ ਦੇਖਿਆ
-
ਬਿਹਾਰ ਦੇ ਮੋਕਾਮਾ ਵਿੱਚ ਗੈਂਗਵਾਰ, ਸੋਨੂੰ-ਮੋਨੂੰ ਗੈਂਗ ਵਿਰੁੱਧ FIR, ਜਾਂਚ ਤੇਜ਼
ਬਿਹਾਰ ਦੇ ਮੋਕਾਮਾ ਵਿੱਚ ਸਾਬਕਾ ਵਿਧਾਇਕ ਅਨੰਤ ਸਿੰਘ ‘ਤੇ ਅੰਨ੍ਹੇਵਾਹ ਗੋਲੀਬਾਰੀ ਹੋਈ। ਇਸ ਵਿੱਚ ਅਨੰਤ ਸਿੰਘ ਵਾਲ-ਵਾਲ ਬਚ ਗਿਆ। ਇਸ ਗੋਲੀਬਾਰੀ ਦਾ ਦੋਸ਼ ਸੋਨੂੰ-ਮੋਨੂੰ ਗੈਂਗ ‘ਤੇ ਲਗਾਇਆ ਗਿਆ ਸੀ। ਹੁਣ ਇਸ ਗਿਰੋਹ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ। ਸਿੰਘ ‘ਤੇ ਹਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।