ਆਤਿਸ਼ੀ 'ਤੇ ਅਜਿਹਾ ਕੀ ਬੋਲ ਗਈ ਸਵਾਤੀ ਮਾਲੀਵਾਲ ਕਿ 'ਆਪ' ਵਿਧਾਇਕ ਨੇ ਕਿਹਾ- ਥੋੜ੍ਹੀ ਜਿਹੀ ਵੀ ਸ਼ਰਮ ਬਚੀ ਹੈ ਤਾਂ ਰਾਜ ਸਭਾ ਤੋਂ ਅਸਤੀਫਾ ਦਿਓ | swati-maliwal-aap mp attack-on-delhi-new-cm-atishi-family-aap mla-reaction demand resign-more detail in punjabi Punjabi news - TV9 Punjabi

ਆਤਿਸ਼ੀ ‘ਤੇ ਅਜਿਹਾ ਕੀ ਬੋਲ ਗਈ ਸਵਾਤੀ ਮਾਲੀਵਾਲ ਕਿ ‘ਆਪ’ ਵਿਧਾਇਕ ਨੇ ਕਿਹਾ- ਥੋੜ੍ਹੀ ਜਿਹੀ ਵੀ ਸ਼ਰਮ ਬਚੀ ਹੈ ਤਾਂ ਰਾਜ ਸਭਾ ਤੋਂ ਅਸਤੀਫਾ ਦਿਓ

Updated On: 

17 Sep 2024 15:49 PM

Swati Maliwal on Atishi: ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਆਤਿਸ਼ੀ 'ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਹਮਲਾ ਬੋਲਿਆ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ, ਆਤਿਸ਼ੀ ਦੇ ਮਾਤਾ-ਪਿਤਾ ਨੇ ਅਫਜ਼ਲ ਗੁਰੂ ਦੀ ਫਾਂਸੀ ਦਾ ਵਿਰੋਧ ਕੀਤਾ ਸੀ ਅਤੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਭੇਜੀ ਸੀ। ਸਵਾਤੀ ਮਾਲੀਵਾਲ ਦੇ ਇਸ ਬਿਆਨ 'ਤੇ 'ਆਪ' ਵਿਧਾਇਕ ਦਲੀਪ ਪਾਂਡੇ ਨੇ ਪਲਟਵਾਰ ਕਰਦੇ ਹੋਏ ਕਿਹਾ, ਸਵਾਤੀ 'ਆਪ' ਦੀ ਤਰਫੋਂ ਰਾਜ ਸਭਾ ਜਾਂਦੀ ਹੈ ਅਤੇ ਭਾਜਪਾ ਦੀ ਸਕ੍ਰਿਪਟ ਪੜ੍ਹਦੀ ਹੈ।

ਆਤਿਸ਼ੀ ਤੇ ਅਜਿਹਾ ਕੀ ਬੋਲ ਗਈ ਸਵਾਤੀ ਮਾਲੀਵਾਲ ਕਿ ਆਪ ਵਿਧਾਇਕ ਨੇ ਕਿਹਾ- ਥੋੜ੍ਹੀ ਜਿਹੀ ਵੀ ਸ਼ਰਮ ਬਚੀ ਹੈ ਤਾਂ ਰਾਜ ਸਭਾ ਤੋਂ ਅਸਤੀਫਾ ਦਿਓ

ਆਤਿਸ਼ੀ ਅਤੇ ਸਵਾਤੀ ਮਾਲੀਵਾਲ

Follow Us On

ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੀ ਆਤਿਸ਼ੀ ਨੂੰ ਆਪਣੀ ਹੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਨਿਸ਼ਾਨਾ ਬਣਾਇਆ ਹੈ। ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤਾ ਹੈ। ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਆਤਿਸ਼ੀ ‘ਤੇ ਨਿਸ਼ਾਨਾ ਸਾਧਦੇ ਹੋਏ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ, ਆਤਿਸ਼ੀ ਦੇ ਮਾਤਾ-ਪਿਤਾ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਬਚਾਉਣ ਲਈ ਮਾਨਯੋਗ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਲਿਖੀ ਸੀ। ਉਨ੍ਹਾਂ ਨੇ ਅੱਗੇ ਕਿਹਾ, ਉਨ੍ਹਾਂ ਅਨੁਸਾਰ ਅਫਜ਼ਲ ਗੁਰੂ ਬੇਕਸੂਰ ਸੀ ਅਤੇ ਉਸ ਨੂੰ ਸਿਆਸੀ ਸਾਜ਼ਿਸ਼ ਦੇ ਹਿੱਸੇ ਵਜੋਂ ਫਸਾਇਆ ਗਿਆ ਸੀ।

ਆਤਿਸ਼ੀ ‘ਤੇ ਹਮਲਾ ਕਰਦੇ ਹੋਏ ਸਵਾਤੀ ਮਾਲੀਵਾਲ ਨੇ ਉਨ੍ਹਾਂ ਨੂੰ ਡਮੀ ਸੀਐੱਮ ਕਿਹਾ ਅਤੇ ਲਿਖਿਆ, ਭਗਵਾਨ ਦਿੱਲੀ ਦੀ ਰੱਖਿਆ ਕਰੇ। ਸਵਾਤੀ ਮਾਲੀਵਾਲ ਨੇ ਆਤਿਸ਼ੀ ਦੇ ਪਰਿਵਾਰ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਸਵਾਤੀ ਮਾਲੀਵਾਲ ਨੇ ਆਤਿਸ਼ੀ ਦੇ ਮਾਤਾ-ਪਿਤਾ ‘ਤੇ ਅਫਜ਼ਲ ਗੁਰੂ ਨੂੰ ਬਚਾਉਣ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਣ ਦਾ ਆਰੋਪ ਲਗਾਇਆ, ਜਿਸ ਤੋਂ ਬਾਅਦ ‘ਆਪ’ ਵਿਧਾਇਕ ਦਲੀਪ ਪਾਂਡੇ ਨੇ ਸਵਾਤੀ ਮਾਲੀਵਾਲ ‘ਤੇ ਪਲਟਵਾਰ ਕੀਤਾ ਹੈ।

ਸ਼ਰਮ ਬਚੀ ਹੈ ਤਾਂ ਦਿਓ ਅਸਤੀਫਾ

ਸਵਾਤੀ ਮਾਲੀਵਾਲ ‘ਤੇ ਹਮਲਾ ਕਰਦੇ ਹੋਏ ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਉਹ ‘ਆਪ’ ਪਾਰਟੀ ਦੀ ਤਰਫੋਂ ਰਾਜ ਸਭਾ ਜਾਂਦੀ ਹੈ, ਪਰ ਭਾਜਪਾ ਦੀ ਸਕ੍ਰਿਪਟ ਪੜ੍ਹਦੀ ਹੈ। ਉਨ੍ਹਾਂ ਨੂੰ ਹੁਣ ਭਾਜਪਾ ਤੋਂ ਰਾਜ ਸਭਾ ਦੀ ਟਿਕਟ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜੇਕਰ ਉਨ੍ਹਾਂ ਵਿਚ ਜ਼ਰਾ ਵੀ ਸ਼ਰਮ ਅਤੇ ਨੈਤਿਕਤਾ ਬਚੀ ਹੈ ਤਾਂ ਅਸਤੀਫਾ ਦਿਓ।

ਭਾਜਪਾ ਨੇ ਕੀਤਾ ਆਤਿਸ਼ੀ ‘ਤੇ ਹਮਲਾ

ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀ ਆਤਿਸ਼ੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਆਤਿਸ਼ੀ ਦੇ ਪਰਿਵਾਰ ਨੇ ਅੱਤਵਾਦੀ ਅਫਜ਼ਲ ਗੁਰੂ ਦੀ ਫਾਂਸੀ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਬੈਕਡੋਰ ਰਾਹੀਂ ਦਿੱਲੀ ‘ਤੇ ਨਕਸਲੀ ਮਾਨਸਿਕਤਾ ਥੋਪਣ ਦਾ ਪਾਪ ਕਰ ਰਿਹਾ ਹੈ। ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਅਜਿਹੇ ਮੁੱਖ ਮੰਤਰੀ ਦੀ ਚੋਣ ਕਰ ਰਹੀ ਹੈ, ਜਿਸ ਦਾ ਅੰਨਾ ਅੰਦੋਲਨ ਅਤੇ ਭਾਰਤ ਅਗੇਂਸਟ ਕਰੱਪਸ਼ਨ ਨਾਲ ਕਦੇ ਵੀ ਕੋਈ ਸਬੰਧ ਨਹੀਂ ਸੀ, ਦਿੱਲੀ ਦੇ ਲੋਕ ਕਦੇ ਵੀ ਨਕਸਲੀ ਕਮਿਊਨਿਸਟ ਮੁੱਖ ਮੰਤਰੀ ਨੂੰ ਸਵੀਕਾਰ ਨਹੀਂ ਕਰਨਗੇ।

Exit mobile version