ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ, ਓਪਨ ਕਰਨ 'ਤੇ ਚੱਲ ਰਹੀ ਅਮਰੀਕਾ ਦੀ ਵੀਡੀਓ | supreme-court-youtube-channel-hacked-showing-us-based-company-ripple-labs-videos more detail in punjabi Punjabi news - TV9 Punjabi

ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ, ਓਪਨ ਕਰਨ ‘ਤੇ ਚੱਲ ਰਹੀ ਅਮਰੀਕਾ ਦੀ VIDEO

Updated On: 

20 Sep 2024 13:28 PM

Supreme Court Youtube Channel Hacked: ਸੁਪਰੀਮ ਕੋਰਟ ਦਾ ਯੂ-ਟਿਊਬ ਚੈਨਲ ਕਿਸੇ ਨੇ ਹੈਕ ਕਰ ਲਿਆ ਹੈ। ਚੈਨਲ ਓਪਨ ਕਰਨ ਤੇ ਅਮਰੀਕਾ ਦੀ ਵੀਡੀਓ ਚੱਲ ਰਹੀ ਹੈ। ਸੁਪਰੀਮ ਕੋਰਟ ਦੀ ਸੁਣਵਾਈ ਦੇ ਸਾਰੇ ਵੀਡੀਓ ਗਾਇਬ ਹਨ। ਅਮਰੀਕੀ ਕੰਪਨੀ 'ਰਿਪਲ ਲੈਬਜ਼' 'ਤੇ ਕ੍ਰਿਪਟੋਕੁਰੰਸੀ XRP ਦਾ ਐਡ ਵੀਡੀਓ ਸੋਅ ਹੋ ਰਿਹਾ ਹੈ।

ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ, ਓਪਨ ਕਰਨ ਤੇ ਚੱਲ ਰਹੀ ਅਮਰੀਕਾ ਦੀ VIDEO

ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ

Follow Us On

ਸੁਪਰੀਮ ਕੋਰਟ ਦਾ ਯੂ-ਟਿਊਬ ਚੈਨਲ ਕਿਸੇ ਨੇ ਹੈਕ ਕਰ ਲਿਆ ਹੈ। ਚੈਨਲ ਓਪਨ ਕਰਨ ਤੇ ਅਮਰੀਕਾ ਦੀ ਵੀਡੀਓ ਚੱਲ ਰਹੀ ਹੈ। ਸੁਪਰੀਮ ਕੋਰਟ ਦੀ ਸੁਣਵਾਈ ਦੇ ਸਾਰੇ ਵੀਡੀਓ ਗਾਇਬ ਹਨ। ਅਮਰੀਕੀ ਕੰਪਨੀ ‘ਰਿਪਲ ਲੈਬਜ਼’ ‘ਤੇ ਕ੍ਰਿਪਟੋਕੁਰੰਸੀ XRP ਦਾ ਐਡ ਵੀਡੀਓ ਸੋਅ ਹੋ ਰਿਹਾ ਹੈ।ਵੀਡੀਓ ਦੇ ਹੇਠਾਂ ਲਿਖਿਆ ਗਿਆ ਸੀ, ‘ਬ੍ਰੈਡ ਗਾਰਲਿੰਗਹਾਊਸ: ਰਿਪਲ ਰੇਸਪੌਂਡਸ ਟੂ ਦ ਐਸਈਸੀ ਦੇ 2 ਬਿਲੀਅਨ ਡਾਲਰ ਫਾਈਨ! XRP ਪ੍ਰਾਈਜ਼ ਪ੍ਰੇਡੀਕਸ਼ਨ’। ਸੁਪਰੀਮ ਕੋਰਟ ਸੰਵਿਧਾਨਕ ਬੈਂਚ ਦੇ ਸਾਹਮਣੇ ਸੂਚੀਬੱਧ ਮਾਮਲਿਆਂ ਅਤੇ ਜਨਹਿੱਤ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦੇ ਲਾਈਵ ਟੈਲੀਕਾਸਟ ਲਈ ਯੂਟਿਊਬ ਚੈਨਲ ਦੀ ਵਰਤੋਂ ਕਰਦਾ ਹੈ।

2018 ਵਿੱਚ, ਸੁਪਰੀਮ ਕੋਰਟ ਨੇ ਸੰਵਿਧਾਨਕ ਬੈਂਚ ਦੇ ਸਾਹਮਣੇ ਸਾਰੇ ਮਾਮਲਿਆਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕਰਨ ਦਾ ਫੈਸਲਾ ਕੀਤਾ ਸੀ।

ਓਪਨ ਕਰਨ ਤੇ ਇਹ ਆ ਰਿਹਾ ਨਜ਼ਰ

ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਟ੍ਰੇਨੀਡਾਕਟਰ ਨਾਲ ਰੇਪ ਅਤੇ ਫਿਰ ਕਤਲ ਦੇ ਮਾਮਲੇ ਦੀ ਸੁਣਵਾਈ ਦਾ ਲਾਈਵ ਸਟ੍ਰੀਮ ਕੀਤਾ ਸੀ। ਪਰ ਇਹ ਵੀਡੀਓ ਵੀ ਚੈਨਲ ਤੋਂ ਗਾਇਬ ਹੈ ਅਤੇ ਇਸੇ ਤਰ੍ਹਾਂ ਹੋਰ ਵੀ ਕਈ ਵੀਡੀਓਜ਼ ਵੀ ਹਨ। ਫਿਲਹਾਲ ਚੈਨਲ ਨੂੰ ਕਿਸ ਨੇ ਅਤੇ ਕਿੱਥੋਂ ਹੈਕ ਕੀਤਾ, ਇਸ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ।

Exit mobile version