ਹਰਿਆਣਾ: ਗੋਪਾਲ ਕਾਂਡਾ ਨੂੰ ਮਿਲਿਆ ਭਾਜਪਾ ਦਾ ਸਾਥ, ਸਿਰਸਾ ਤੋਂ ਰੋਹਤਾਸ ਜਾਂਗੜਾ ਨੇ ਵਾਪਸ ਲਈ ਨਾਮਜ਼ਦਗੀ | sirsa-assembly-constituency-bjp candidate rohtash-jangra-withdrew-his-candidature-for-gopal-kanda detail in punjabi Punjabi news - TV9 Punjabi

ਹਰਿਆਣਾ: ਗੋਪਾਲ ਕਾਂਡਾ ਨੂੰ ਮਿਲਿਆ ਭਾਜਪਾ ਦਾ ਸਾਥ, ਸਿਰਸਾ ਤੋਂ ਰੋਹਤਾਸ ਜਾਂਗੜਾ ਨੇ ਵਾਪਸ ਲਈ ਨਾਮਜ਼ਦਗੀ

Updated On: 

16 Sep 2024 15:06 PM

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵੱਡਾ ਜੂਆ ਖੇਡਿਆ ਹੈ। ਸਿਰਸਾ ਤੋਂ ਭਾਜਪਾ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਅੱਜ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ ਸੀ। ਹੁਣ ਭਾਜਪਾ ਇਸ ਸੀਟ 'ਤੇ ਗੋਪਾਲ ਕਾਂਡਾ ਨੂੰ ਸਮਰਥਨ ਦੇਵੇਗੀ।

ਹਰਿਆਣਾ: ਗੋਪਾਲ ਕਾਂਡਾ ਨੂੰ ਮਿਲਿਆ ਭਾਜਪਾ ਦਾ ਸਾਥ, ਸਿਰਸਾ ਤੋਂ ਰੋਹਤਾਸ ਜਾਂਗੜਾ ਨੇ ਵਾਪਸ ਲਈ ਨਾਮਜ਼ਦਗੀ

ਸਿਰਸਾ ਤੋਂ ਜਾਂਗੜਾ ਨੇ ਵਾਪਸ ਲਈ ਨਾਮਜ਼ਦਗੀ

Follow Us On

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵੱਡਾ ਜੂਆ ਖੇਡਿਆ ਹੈ। ਸਿਰਸਾ ਤੋਂ ਭਾਜਪਾ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਅੱਜ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ ਸੀ। ਉਨ੍ਹਾਂ ਕਿਹਾ ਕਿ ਮੈਂ ਸਿਰਸਾ ਵਿਧਾਨ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। ਮੈਂ ਭਾਜਪਾ ਸੰਗਠਨ ਦੇ ਹੁਕਮਾਂ ‘ਤੇ ਨਾਮਜ਼ਦਗੀ ਦਾਖਲ ਕੀਤੀ ਸੀ, ਉਨ੍ਹਾਂ ਦੇ ਹੁਕਮਾਂ ‘ਤੇ ਮੈਂ ਨਾਮਜ਼ਦਗੀ ਵਾਪਸ ਲੈ ਲਈ ਹੈ।

ਹੁਣ ਭਾਜਪਾ ਇਸ ਸੀਟ ‘ਤੇ ਗੋਪਾਲ ਕਾਂਡਾ ਨੂੰ ਸਮਰਥਨ ਦੇਵੇਗੀ। ਗੋਪਾਲ ਕਾਂਡਾ ਇਸ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਹੁਣ ਇੱਥੇ ਕਾਂਡਾ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਗੋਕੁਲ ਸੇਤੀਆ ਨਾਲ ਹੋਵੇਗਾ। ਜਦੋਂਕਿ ਜੇਜੇਪੀ ਵੱਲੋਂ ਪਵਨ ਸ਼ੇਰਪੁਰਾ ਚੋਣ ਮੈਦਾਨ ਵਿੱਚ ਹਨ।

ਇਹ ਫੈਸਲਾ ਪਾਰਟੀ ਅਤੇ ਜਾਂਗੜਾ ਦਾ ਸੀ-ਅਸ਼ੋਕ ਤੰਵਰ

ਜਾਂਗੜਾ ਦੇ ਨਾਮਜ਼ਦਗੀ ਵਾਪਸ ਲੈਣ ‘ਤੇ ਭਾਜਪਾ ਨੇਤਾ ਅਸ਼ੋਕ ਤੰਵਰ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਸੀ ਅਤੇ ਰੋਹਤਾਸ਼ ਜਾਂਗੜਾ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। ਸਾਡਾ ਮੁੱਖ ਉਦੇਸ਼ ਸੂਬੇ ਨੂੰ ਕਾਂਗਰਸ ਦੀ ਝੂਠ ਅਤੇ ਧੋਖੇ ਦੀ ਰਾਜਨੀਤੀ ਤੋਂ ਦੂਰ ਰੱਖਣਾ ਹੈ। ਉਨ੍ਹਾਂ ਦਾ ਪਰਿਵਾਰ ਪਿਛਲੇ 45 ਸਾਲਾਂ ਤੋਂ ਦੇਸ਼ ਅਤੇ ਭਾਜਪਾ ਦੀ ਸੇਵਾ ਨੂੰ ਸਮਰਪਿਤ ਹੈ। ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

Exit mobile version