Rahul Gandhi Speech: ਰਾਹੁਲ ਗਾਂਧੀ ਦੇ ਸਿੱਖਾਂ 'ਤੇ ਦਿੱਤੇ ਬਿਆਨ ਨੂੰ ਲੈ ਕੇ ਭੜਕੇ BJP ਦੇ ਆਗੂ,ਕਿਹਾ- ਭਾਰਤ 'ਚ ਬੋਲੋ ਕੇ ਦਿਖਾਓ | Rahul Gandhi controversy sparks over alleges anti sikh bias in India,BJP national spokesperson RP Singh slams read full news details in Punjabi Punjabi news - TV9 Punjabi

Rahul Gandhi Speech: ਰਾਹੁਲ ਗਾਂਧੀ ਦੇ ਸਿੱਖਾਂ ‘ਤੇ ਦਿੱਤੇ ਬਿਆਨ ਨੂੰ ਲੈ ਕੇ ਭੜਕੇ BJP ਆਗੂ, ਬੋਲੇ- ਭਾਰਤ ‘ਚ ਬੋਲ ਕੇ ਦਿਖਾਓ

Updated On: 

10 Sep 2024 13:14 PM

BJP Attack On Rahul Gandhi Speech: ਰਾਹੁਲ ਗਾਂਧੀ ਇਸ ਸਮੇਂ ਅਮਰੀਕਾ ਦੇ ਦੌਰੇ 'ਤੇ ਹਨ। ਉੱਥੇ ਉਹ ਵੱਖ-ਵੱਖ ਮੁੱਦਿਆਂ 'ਤੇ ਗੱਲ ਕਰ ਰਹੇ ਹਨ। ਉਹ ਉਥੇ ਭਾਰਤੀ ਪ੍ਰਵਾਸੀਆਂ ਨੂੰ ਮਿਲਿਆ ਅਤੇ ਇੱਕ ਸਮਾਗਮ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿੱਚ ਇਸ ਗੱਲ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਕਿ ਸਿੱਖਾਂ ਨੂੰ ਪੱਗ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਦਾ ਭਾਜਪਾ ਆਗੂ ਨੇ ਜਵਾਬ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਇਹ ਗੱਲ ਭਾਰਤ 'ਚ ਬੋਲ ਕੇ ਦਿਖਾਉਣ। ਭਾਜਪਾ ਨਹੀਂ ਸਗੋਂ ਕਾਂਗਰਸ ਨੇ ਸਿੱਖਾਂ ਨਾਲ ਅਤਿਆਚਾਰ ਕੀਤਾ।

Rahul Gandhi Speech: ਰਾਹੁਲ ਗਾਂਧੀ ਦੇ ਸਿੱਖਾਂ ਤੇ ਦਿੱਤੇ ਬਿਆਨ ਨੂੰ ਲੈ ਕੇ ਭੜਕੇ BJP ਆਗੂ, ਬੋਲੇ- ਭਾਰਤ ਚ ਬੋਲ ਕੇ ਦਿਖਾਓ

ਕਾਂਗਰਸ ਆਗੂ ਰਾਹੁਲ ਗਾਂਧੀ

Follow Us On

ਲੋਕਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਵੇਲ੍ਹੇ ਆਪਣੇ ਅਮਰੀਕਾ ਦੌਰੇ ‘ਤੇ ਹਨ। ਉੱਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਇਸ ਦੌਰਾਨ ਆਪਣੇ ਭਾਸ਼ਣ ਅਤੇ ਇੰਟਰਵੀਊ ਵਿੱਚ ਭਾਜਪਾ ਅਤੇ ਪੀਐੱਮ ਮੋਦੀ ‘ਤੇ ਕਈ ਜ਼ੋਰਦਾਰ ਹਮਲੇ ਬੋਲੇ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਉਨ੍ਹਾਂ ਦਾ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਵਿਰੋਧੀ ਧਿਰ ਦੇ ਨੇਤਾ ਨੇ ਇਕ ਸ਼ਖਸ ਤੋਂ ਉਸ ਦਾ ਨਾਮ ਪੁੱਛਿਆ ਜਿਸ ਦੇ ਜਵਾਬ ਵਿੱਚ ਵਿਅਕਤੀ ਨੇ ਕਿਹਾ ਬਲਿੰਦਰ ਸਿੰਘ ਜਿਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਹੈ ਕਿ ਕੀ ਕਿਸੇ ਸਿੱਖ ਨੂੰ ਦੱਸਤਾਰ ਅਤੇ ਕੜਾ ਪਹਿਨਣ ਦੀ ਇਜ਼ਾਜ਼ਤ ਹੈ, ਕੀ ਕੋਈ ਸਿੱਖ ਗੁਰਦੁਆਰੇ ਜਾ ਸਕਦਾ ਹੈ।

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਇਸ ਸਮੇਂ ਇੱਥੇ ਤਾਮਿਲਨਾਡੂ, ਪੰਜਾਬ, ਹਰਿਆਣਾ, ਤੇਲੰਗਾਨਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਕਈ ਥਾਵਾਂ ਦੇ ਲੋਕ ਮੌਜੂਦ ਹਨ। ਮੈਂ ਕੇਰਲ ਤੋਂ ਸੰਸਦ ਮੈਂਬਰ ਹਾਂ। ਕੇਰਲ ਅਤੇ ਪੰਜਾਬ ਸਧਾਰਨ ਸ਼ਬਦ ਹਨ ਪਰ ਇਨ੍ਹਾਂ ਸ਼ਬਦਾਂ ਵਿੱਚ ਦੋਵੇਂ ਸੂਬਿਆਂ ਦਾ ਇਤਿਹਾਸ, ਭਾਸ਼ਾ ਅਤੇ ਪਰੰਪਰਾ ਹੈ। ਫਿਰ ਰਾਹੁਲ ਗਾਂਧੀ ਨੇ ਕਿਹਾ ਸਭ ਤੋਂ ਪਹਿਲਾਂ ਇਹ ਸਮਝਨਾ ਹੋਵੇਗਾ ਕਿ ਭਾਰਤ ਵਿੱਚ ਲੜਾਈ ਕਿਸ ਗੱਲ ਦੀ ਹੈ। ਲੜਾਈ ਉੱਥੇ ਰਾਜਨੀਤੀ ਦੀ ਨਹੀਂ , ਲੜਾਈ ਸਿਰਫ਼ ਕਿਸੇ ਇਕ ਧਰਮ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ।

ਰਾਹੁਲ ਗਾਂਧੀ ਦੇ ਇਸ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ‘ਚ ਘਸੀਟਣਗੇ।

ਰਾਹੁਲ ਗਾਂਧੀ ਨੂੰ ਕੋਰਟ ‘ਚ ਲੈ ਕੇ ਜਾਵਾਂਗਾ – ਆਰਪੀ ਸਿੰਘ

ਆਰਪੀ ਸਿੰਘ ਨੇ ਅੱਗੇ ਕਿਹਾ, ‘ਦਿੱਲੀ ਵਿੱਚ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੀਆਂ ਪੱਗਾਂ ਲਾਹੀਆਂ ਗਈਆਂ, ਕੇਸ ਅਤੇ ਦਾੜ੍ਹੀਆਂ ਕੱਟ ਦਿੱਤੀਆਂ ਗਈਆਂ। ਉਨ੍ਹਾਂ ਦੇ ਗਲੇ ਵਿਚ ਟਾਇਰ ਪਾ ਕੇ ਪੈਟਰੋਲ ਅਤੇ ਡੀਜ਼ਲ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ। ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਇਹ ਸਭ ਉਸ ਸਮੇਂ ਹੋਇਆ ਸੀ ਜਦੋਂ ਕਾਂਗਰਸ ਸੱਤਾ ਵਿੱਚ ਸੀ। ਪਰ ਭਾਜਪਾ ਵੱਲੋਂ ਜੋ ਵੀ ਕੋਈ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਨੂੰ ਉਸ ਦਾ ਫਾਈਦਾ ਮਿਲਦਾ ਹੈ। ਜੇਕਰ ਕਿਸਾਨ ਸਨਮਾਨ ਨਿਧੀ ਦਿੱਤੀ ਜਾ ਰਹੀ ਹੈ ਤਾਂ ਸਾਰਿਆਂ ਨੂੰ ਉਸ ਦੀ ਬਰਾਬਰ ਰਕਮ ਮਿਲ ਰਹੀ ਹੈ। ਜੇ ਲੋਕਾਂ ਨੂੰ ਛੱਤਾਂ ਅਤੇ ਮਕਾਨ ਮਿਲ ਰਹੇ ਹਨ ਤਾਂ ਸਭ ਨੂੰ ਬਰਾਬਰ ਮਿਲ ਰਹੇ ਹਨ।

ਪੀਐਮ ਮੋਦੀ ਦੇ ਕਾਰਜਕਾਲ ਵਿੱਚ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਹੈ। ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਜੋ ਬਿਆਨ ਉਨ੍ਹਾਂ ਨੇ ਬਾਹਰ ਦਿੱਤਾ ਹੈ, ਜੋ ਉਹ ਭਾਰਤ ਵਿੱਚ ਕਹਿਣ ਜੋ ਉਹ ਸਿੱਖਾਂ ਬਾਰੇ ਕਹਿ ਰਹੇ ਹਨ। ਮੈਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਾਂਗਾ। ਮੈਂ ਉਨ੍ਹਾਂ ਨੂੰ ਅਦਾਲਤ ਵਿੱਚ ਲੈ ਜਾਵਾਂਗਾ।

ਇਸ ਤੋਂ ਪਹਿਲਾਂ ਰਾਹੁਲ ਨੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਅਤੇ ਇੰਟਰਵਿਊ ਦੌਰਾਨ ਇਸ ਗੱਲ ਦਾ ਵੀ ਜਿਕਰ ਕੀਤਾ ਕਿ ਚੋਣਾਂ ਦੇ ਸਮੇਂ ਕਾਂਗਰਸ ਪਾਰਟੀ ਦੇ ਸਾਰੇ ਬੈਂਕ ਖਾਤੇ ਤਿੰਨ ਮਹੀਨੇ ਪਹਿਲਾਂ ਸੀਲ ਕਰ ਦਿੱਤੇ ਗਏ ਸਨ। ਉਨ੍ਹਾਂ ਕੋਲ ਚੋਣ ਪ੍ਰਚਾਰ ਲਈ ਅਤੇ ਹੋਰ ਕੰਮਾਂ ਤੱਕ ਲਈ ਪੈਸੇ ਨਹੀਂ ਸਨ। ਅੱਗੇ ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਕਈ ਚੋਣਾਂ ਲੜ ਚੁੱਕਾ ਹਾਂ ਪਰ ਮੈਂ ਪਹਿਲੀ ਵਾਰ ਬੈਂਕ ਖਾਤਿਆਂ ਨੂੰ ਸੀਲ ਹੁੰਦੇ ਦੇਖਿਆ। ਪਰ ਫਿਰ ਵੀ ਅਸੀਂ ਚੋਣਾਂ ਲੜੀਆਂ।

ਇਹ ਵੀ ਪੜ੍ਹੋ- ਦੇਵਤਾ, ਬੁੱਧ ਤੇ ਸ਼ਿਵ ਦੇ ਵਿਚਾਰ ਰਾਹੁਲ ਗਾਂਧੀ ਟੈਕਸਾਸ ਚ ਇਨ੍ਹਾਂ ਮੁੱਦਿਆਂ ‘ਤੇ ਬੋਲੇ

ਨਾਲ ਹੀ ਰਾਹੁਲ ਗਾਂਧੀ ਨੇ ਪੀਐਮ ਨਰਿੰਦਰ ਮੋਦੀ ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਪੈਦਾ ਕੀਤਾ ਸੀ, ਜੋ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਇੱਕ ਸਕਿੰਟ ਵਿੱਚ ਹੀ ਖਤਮ ਹੋ ਗਿਆ। ਤੁਸੀਂ ਇਸਨੂੰ ਸਿੱਧੇ ਸੰਸਦ ਵਿੱਚ ਦੇਖ ਸਕਦੇ ਹੋ ਅਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਪੀਐਮ ਮੋਦੀ ਦੇ ਵਿਚਾਰ, 56 ਇੰਚ ਛਾਤੀ, ਭਗਵਾਨ ਨਾਲ ਸਿੱਧਾ ਸਬੰਧ, ਪਰ ਹੁਣ ਇਹ ਸਭ ਇਤਿਹਾਸ ਬਣ ਚੁੱਕਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਦੇ ਕਈ ਸੀਨੀਅਰ ਮੰਤਰੀਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ।

Exit mobile version