100 'ਚੋਂ ਨਹੀਂ 543 'ਚੋਂ ਆਈਆਂ 99 ਸੀਟਾਂ, ਪੀਐਮ ਮੋਦੀ ਦਾ ਰਾਹੁਲ ਗਾਂਧੀ 'ਤੇ ਤੰਜ | Pm Narendra modi speech parliament targets congress rahul gandhi said vote percentage increased in punjab Punjabi news - TV9 Punjabi

100 ‘ਚੋਂ ਨਹੀਂ 543 ‘ਚੋਂ ਆਈਆਂ 99 ਸੀਟਾਂ, ਪੀਐਮ ਮੋਦੀ ਦਾ ਰਾਹੁਲ ਗਾਂਧੀ ‘ਤੇ ਤੰਜ

Updated On: 

02 Jul 2024 18:41 PM

ਪੀਐਮ ਮੋਦੀ ਨੇ ਰਾਹੁਲ ਗਾਂਧੀ ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਉਹ 99 ਨੰਬਰ ਲੈ ਕੇ ਬੜੇ ਖੁਸ਼ ਹੋ ਰਹੇ ਹਨ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ 99 ਸੀਟਾਂ 100 ਚੋਂ ਨਹੀਂ 543 ਚੋਂ ਆਈਆਂ । ਮੈਨੂੰ ਨਹੀਂ ਪਤਾ ਕਿ ਕਾਂਗਰਸ ਨੇ ਹਾਰ ਦਾ ਮੰਥਨ ਕੀਤਾ ਹੈ ਜਾਂ ਨਹੀਂ, ਪਰ ਹੁਣ ਤੋਂ ਕਾਂਗਰਸ ਪਰਜੀਵੀ ਕਾਂਗਰਸ ਦੇ ਨਾਲ ਜਾਣੀ ਜਾਵੇਗੀ। ਪਰਜੀਵੀ ਉਸੇ ਨੂੰ ਹੀ ਖਾਂਦਾ ਹੈ ਜੋ ਉਸਦੇ ਸ਼ਰੀਰ ਤੇ ਹੁੰਦਾ ਹੈ। ਮੈਂ ਜੇਕਰ ਕਾਂਗਰਸ ਨੂੰ ਪਰਜੀਵੀ ਕਹਿ ਰਿਹਾ ਹਾਂ ਤਾਂ ਤੱਥਾਂ ਦੇ ਆਧਾਰ ਤੇ ਕਹਿ ਰਿਹਾ ਹਾਂ।

100 ਚੋਂ ਨਹੀਂ 543 ਚੋਂ ਆਈਆਂ 99 ਸੀਟਾਂ, ਪੀਐਮ ਮੋਦੀ ਦਾ ਰਾਹੁਲ ਗਾਂਧੀ ਤੇ ਤੰਜ

ਪੀਐਮ ਮੋਦੀ

Follow Us On

18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲਾ ਸੈਸ਼ਨ ਦੀ ਕਾਰਵਾਈ ਚੱਲ ਰਹੀ ਹੈ। ਸੰਸਦ ਦੇ ਦੋਵਾਂ ਸਦਨਾਂ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਚ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਪੀਐਮ ਮੋਦੀ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਘੇਰਿਆ ਅਤੇ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਤੰਜ ਕਰਦੇ ਹੋਏ ਕਿਹਾ ਕਿ ਕਾਂਗਰਸ ਨੂੰ 100 ਵਿੱਚੋਂ 99 ਸੀਟਾਂ ਨਹੀਂ, 543 ਚੋਂ 99 ਸੀਟਾਂ ਮਿਲਿਆ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੋ ਮੂੰਹ ਨੂੰ ਆਦਮਖੋਰ ਜਾਨਵਰ ਵਾਂਗ ਝੂਠ ਦਾ ਖੂਨ ਲੱਗ ਚੁੱਕਾ ਹੈ।

100 ਚੋਂ ਨਹੀਂ 543 ਚੋਂ ਆਈਆਂ 99 ਸੀਟਾਂ

ਪੀਐਮ ਮੋਦੀ ਨੇ ਰਾਹੁਲ ਗਾਂਧੀ ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਉਹ 99 ਨੰਬਰ ਲੈ ਕੇ ਬੜੇ ਖੁਸ਼ ਹੋ ਰਹੇ ਹਨ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ 99 ਸੀਟਾਂ 100 ਚੋਂ ਨਹੀਂ 543 ਚੋਂ ਆਈਆਂ । ਮੈਨੂੰ ਨਹੀਂ ਪਤਾ ਕਿ ਕਾਂਗਰਸ ਨੇ ਹਾਰ ਦਾ ਮੰਥਨ ਕੀਤਾ ਹੈ ਜਾਂ ਨਹੀਂ, ਪਰ ਹੁਣ ਤੋਂ ਕਾਂਗਰਸ ਪਰਜੀਵੀ ਕਾਂਗਰਸ ਦੇ ਨਾਲ ਜਾਣੀ ਜਾਵੇਗੀ। ਪਰਜੀਵੀ ਉਸੇ ਨੂੰ ਹੀ ਖਾਂਦਾ ਹੈ ਜੋ ਉਸਦੇ ਸ਼ਰੀਰ ਤੇ ਹੁੰਦਾ ਹੈ। ਮੈਂ ਜੇਕਰ ਕਾਂਗਰਸ ਨੂੰ ਪਰਜੀਵੀ ਕਹਿ ਰਿਹਾ ਹਾਂ ਤਾਂ ਤੱਥਾਂ ਦੇ ਆਧਾਰ ਤੇ ਕਹਿ ਰਿਹਾ ਹਾਂ।

ਕਾਂਗਰਸ ਵਾਲੇ ਬੱਚੇ ਦਾ ਮਨ ਬਹਿਲਾ ਰਹੇ

ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਾਂਗਰਸ ਸੱਤਾ ਹਾਸਲ ਕਰਨ ਵਿੱਚ ਲੱਗੀ ਹੋਈ ਹੈ। ਕਾਂਗਰਸ ਦਾਅਵਾ ਕਰ ਰਹੀ ਹੈ ਕਿ ਉਸ ਨੇ ਸਾਨੂੰ ਹਰਾਇਆ ਹੈ। ਕਾਂਗਰਸ ਨੇ ਜਨਤਾ ਦਾ ਆਦੇਸ਼ ਸਵੀਕਾਰ ਨਹੀਂ ਕੀਤਾ ਹੈ। ਕਾਂਗਰਸ ਹਾਰ ਸਵੀਕਾਰ ਕਰਦੀ ਅਤੇ ਹਾਰ ਤੇ ਮੰਥਨ ਕਰਦੀ। ਅੱਜ ਕੱਲ੍ਹ ਬੱਚੇ ਦਾ ਮਨ ਬਹਿਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕਾਂਗਰਸੀ ਲੋਕ ਬੱਚੇ ਦਾ ਮਨ ਬਹਿਲਾ ਰਹੇ ਹਨ।

ਜੰਮੂ-ਕਸ਼ਮੀਰ ਚ ਦੇਸ਼ ਦਾ ਸੰਵਿਧਾਨ ਲਾਗੂ ਨਹੀਂ ਕਰ ਸਕੇ

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਜਾਣਦਾ ਹੈ ਕਿ ਭਾਰਤ ਹੁਣ ਆਪਣੀ ਸੁਰੱਖਿਆ ਲਈ ਕੁਝ ਵੀ ਕਰ ਸਕਦਾ ਹੈ। ਧਾਰਾ 370 ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇੱਥੇ ਸੰਵਿਧਾਨ ਨੂੰ ਸਿਰ ਤੇ ਰੱਖ ਕੇ ਨੱਚਣ ਵਾਲੇ ਲੋਕ ਜੰਮੂ-ਕਸ਼ਮੀਰ ਚ ਇਸ ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਦਿਖਾ ਸਕੇ। ਅੱਜ 370 ਦੀ ਕੰਧ ਡਿੱਗੀ ਅਤੇ ਪੱਥਰਬਾਜ਼ੀ ਬੰਦ ਹੋ ਗਈ। ਉੱਥੇ ਦੇ ਲੋਕ ਭਾਰਤ ਦੇ ਸੰਵਿਧਾਨ ਵਿੱਚ ਪੂਰੇ ਵਿਸ਼ਵਾਸ ਨਾਲ ਅੱਗੇ ਆ ਰਹੇ ਹਨ।

ਅੱਜ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ

ਪੀਐਮ ਮੋਦੀ ਨੇ ਕਿਹਾ ਕਿ ਹੁਣ ਲੋਕ ਕਹਿ ਰਹੇ ਹਨ ਕਿ ਕੁਝ ਵੀ ਹੋ ਸਕਦਾ ਹੈ। ਜਦੋਂ ਕਿ ਪਹਿਲਾਂ ਲੋਕ ਕਹਿੰਦੇ ਸਨ ਕਿ ਕੁਝ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੁੰਦੇ ਸਨ। ਦੇਸ਼ ਦੇ ਹਰ ਕੋਨੇ ਨੂੰ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਕਿਤੇ ਵੀ ਅੱਤਵਾਦੀ ਹਮਲੇ ਹੁੰਦੇ ਸਨ। ਅੱਜ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ। ਅੱਜ ਦੇਸ਼ ਦਾ ਹਰ ਨਾਗਰਿਕ ਜਾਣਦਾ ਹੈ ਕਿ ਦੇਸ਼ ਆਪਣੀ ਸੁਰੱਖਿਆ ਲਈ ਕੁਝ ਵੀ ਕਰ ਸਕਦਾ ਹੈ।

ਬਾਲਕ ਬੁੱਧੀ ਚ ਬੋਲਣ ਦਾ ਠਿਕਾਣਾ ਨਹੀਂ ਹੁੰਦਾ

ਪੀਐਮ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਕੱਲ੍ਹ ਸਦਨ ਵਿੱਚ ਬਾਲ ਬੁੱਧੀ ਦਾ ਵਿਰਲਾਪ ਦੇਖਣ ਨੂੰ ਮਿਲਿਆ। ਕੱਲ੍ਹ ਸਦਨ ਵਿੱਚ ਬਚਕਾਨਾ ਵਿਹਾਰ ਦੇਖਿਆ ਗਿਆ। ਡਰਾਮੇ ਕਰਨ ਵਾਲੇ ਲੋਕ ਜ਼ਮਾਨਤ ਤੇ ਹਨ। ਓ.ਬੀ.ਸੀ. ਨੂੰ ਚੋਰ ਕਹਿਣ ਦੀ ਸਜ਼ਾ ਪਾ ਚੁੱਕੇ ਹਨ। ਹਜ਼ਾਰਾਂ ਕਰੋੜ ਰੁਪਏ ਦੇ ਗਬਨ ਦਾ ਮਾਮਲਾ ਚੱਲ ਰਿਹਾ ਹੈ। ਬਾਲਕ ਬੁੱਧੀ ਵਿੱਚ ਨਾ ਬੋਲਣ ਦਾ ਠਿਕਾਣਾ ਹੁੰਦਾ ਹੈ ਅਤੇ ਨਾ ਹੀ ਵਿਹਾਰ ਦਾ ਕੋਈ ਠਿਕਾਣਾ ਹੈ। ਅਤੇ ਬਾਲਕ ਬੁੱਧੀ ਸਦਨ ਵਿੱਚ ਵਿੱਚ ਗਲੇ ਪੈ ਜਾਂਦੇ ਹਨ। ਬਾਲਕ ਬੁੱਧੀ ਸਦਨ ਵਿੱਚ ਅੱਖਾਂ ਮਾਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਮੂੰਹ ਤੇ ਝੂਠ ਦਾ ਲਹੂ ਲੱਗ ਚੁੱਕਾ ਹੈ।

ਉੱਤਰ-ਦੱਖਣ ਦੇ ਲੋਕਾਂ ਨੂੰ ਭੜਕਾਇਆ ਜਾ ਰਿਹਾ

ਕਾਂਗਰਸ ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਜਾਤਾਂ ਨੂੰ ਆਪਸ ਵਿਚ ਲੜਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਕਾਂਗਰਸ ਉੱਤਰ ਅਤੇ ਦੱਖਣ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਖਣ ਵਿੱਚ ਜਾ ਕੇ ਉੱਤਰ ਦੇ ਲੋਕਾਂ ਵਿਰੁੱਧ ਜ਼ਹਿਰ ਉਗਲਿਆ ਜਾ ਰਿਹਾ ਹੈ। ਕਾਂਗਰਸ ਆਰਥਿਕ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਨੂੰ ਦੰਗਿਆਂ ਵਿੱਚ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ‘ਚ ਵਧਿਆ ਸਾਡਾ ਵੋਟ ਫੀਸਦ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਸੀਟਾਂ ਮਿਲਣ ਦੇ ਨਾਲ-ਨਾਲ ਪੰਜਾਬ ਵਿੱਚ ਵੀ ਉਨ੍ਹਾਂ ਦਾ ਵੋਟ ਫੀਸਦ ਵਧਿਆ ਹੈ। ਪੰਜਾਬ ਵਿੱਚ ਉਨ੍ਹਾਂ ਲਈ ਇਹ ਵੱਡੀ ਕਾਮਯਾਬੀ ਹੈ।

ਪੀਐਮ ਮੋਦੀ ਨੇ ਫਿਲਮ ਸ਼ੋਲੇ ਤੋਂ ਮੌਸੀ ਦਾ ਕੀਤਾ ਜ਼ਿਕਰ

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਸ਼ੋਲੇ ਫਿਲਮ ਦੀ ਮੌਸੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਬਿਆਨਬਾਜ਼ੀ ਵਿੱਚ ਤਾਂ ਸ਼ੋਲੇ ਫਿਲਮ ਨੂੰ ਪਿੱਛੇ ਛੱਡ ਦਿੱਤਾ ਹੈ। ਕਾਂਗਰਸ ਨੂੰ 13 ਰਾਜਾਂ ਵਿੱਚ 0 ਮਿਲੀ ਹੈ ਪਰ ਫਿਰ ਵੀ ਹੀਰੋ। ਪਾਪਾ ਦੀ ਲੁਟਿਆ ਡੁਬੋਈ ਫਿਰ ਵੀ ਹੀਰੋ। ਕਾਂਗਰਸ ਨੇ ਹਾਰ ਦਾ ਰਿਕਾਰਡ ਬਣਾਇਆ ਹੈ। 2024 ਤੋਂ ਕਾਂਗਰਸ ਪਰਜੀਵੀ ਪਾਰਟੀ ਵਜੋਂ ਜਾਣੀ ਜਾਵੇਗੀ। ਪਰਜੀਵੀ ਜਿਸ ਨਾਲ ਜਾਂਦਾ ਹੈ, ਉਸੇ ਨੂੰ ਹੀ ਖਾ ਜਾਂਦਾ ਹੈ।

Exit mobile version